ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਦੂਜੇ ਕੋਵਿਡ-19 ਲਾਕਡਾਊਨ ਦੌਰਾਨ ਕੇਵੀਆਈਸੀ ਨੂੰ 45 ਕਰੋੜ ਰੁਪਏ ਦੇ ਸਰਕਾਰੀ ਖਰੀਦ ਆਰਡਰ ਖਾਦੀ ਕਾਰੀਗਰਾਂ ਲਈ ਵੱਡਾ ਹੁਲਾਰਾ

Posted On: 29 MAY 2021 1:45PM by PIB Chandigarh

ਖਾਦੀ ਕਾਰਗੀਰਾਂ ਨੂੰ ਵੱਡੇ ਰੋਜ਼ਗਾਰ ਮੌਕਿਆਂ ਨੇ ਇਕ ਵਾਰ ਫਿਰ ਕੋਵਿ਼ਡ-19 ਮਹਾਮਾਰੀ ਦੀ ਦੂਜੀ ਲਹਿਰ ਦੌਰਾਨ, ਜਦੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਲਾਕਡਾਊਨ ਸੀ, ਵਿੱਤੀ ਸੰਕਟ ਦਾ ਸਾਹਮਣਾ ਕਰਨ ਵਿਚ ਮਦਦ ਦਿਤੀ ਹੈ। ਇਸ ਸਾਲ ਮਾਰਚ ਅਤੇ ਮਈ ਦੌਰਾਨ ਨਿਰਮਾਣ ਅਤੇ ਸਰਵਿਸ ਸੈਕਟਰਾਂ ਨੂੰ ਵੱਡਾ ਧੱਕਾ ਲਗਣ ਦੇ ਬਾਵਜੂਦ ਖਾਦੀ ਅਤੇ ਵਿਲੇਜ ਇੰਡਸਟ੍ਰੀਜ਼ ਕਮਿਸ਼ਨ (ਕੇਵੀਆਈਸੀ )ਨੇ 45 ਕਰੋੜ ਦੀ ਕੀਮਤ ਤੋਂ ਵੱਧ ਦੇ ਖਰੀਦ ਆਰਡਰ ਹਾਸਿਲ ਕੀਤੇ ਜੋ ਲੱਖਾਂ ਦੀ ਗਿਣਤੀ ਵਿਚ ਖਾਦੀ ਕਾਰੀਗਰਾਂ ਦੀ ਆਜੀਵਿਕਾ ਨੂੰ ਸਹਾਇਤਾ ਦੇਣਗੇ। ਖਰੀਦ ਆਰਡਰ ਕਬਾਇਲੀ ਮਾਮਲਿਆਂ ਦੇ ਮੰਤਰਾਲਾ, ਭਾਰਤੀ ਰੇਲਵੇ ਅਤੇ ਏਅਰ ਇੰਡੀਆ ਤੋਂ ਪ੍ਰਾਪਤ ਹੋਏ ਹਨ। 

 

ਕੇਵੀਆਈਸੀ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਦਰਮਿਆਨ ਅਪ੍ਰੈਲ, 2021 ਵਿਚ ਕਬਾਇਲੀ ਵਿਦਿਆਰਥੀਆਂ ਲਈ ਪੋਲੀ ਖਾਦੀ ਫੈਬਰਿਕ ਦੇ 6.38 ਲੱਖ ਮੀਟਰ ਦੀ ਖਰੀਦ ਨੂੰ 20.60 ਕਰੋੜ ਰੁਪਏ ਦੀ ਕੀਮਤ ਦੇ 8.46 ਲੱਖ ਮੀਟਰ ਫੈਬਰਿਕ ਤੱਕ ਵਧਾਇਆ ਗਿਆ ਹੈ। ਇਹ ਆਰਡਰ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਵਿਚ ਕਈ ਖਾਦੀ ਸੰਸਥਾਵਾਂ ਵਿਚ ਵੰਡ ਦਿੱਤਾ ਗਿਆ ਹੈ। ਸਮਾਨ ਇਸ ਸਾਲ ਜੂਨ ਵਿਚ ਸਪਲਾਈ ਕੀਤਾ ਜਾਵੇਗਾ।

 

ਇਸੇ ਤਰ੍ਹਾਂ ਰੇਲ ਮੰਤਰਾਲਾ ਨੇ ਕੇਵੀਆਈਸੀ ਨੂੰ ਅਪ੍ਰੈਲ ਅਤੇ ਮਈ ਦਰਮਿਆਨ 19.50 ਕਰੋੜ ਰੁਪਏ ਦੀ ਕੀਮਤ ਦੇ ਖਰੀਦ ਆਰਡਰ ਦਿੱਤੇ ਸਨ। ਇਹ ਪੂਰੇ ਦੇਸ਼ ਵਿਚ 100 ਤੋਂ ਵੱਧ ਖਾਦੀ ਸੰਸਥਾਵਾਂ ਨਾਲ ਰਜਿਸਟਰਡ ਕਾਰੀਗਰਾਂ ਨੂੰ ਸਿੱਧਾ ਲਾਭ ਪਹੁੰਚਾਉਣਗੇ ਜੋ ਸ਼ੀਟਿੰਗ ਕਲਾਥ, ਤੌਲੀਏ, ਬੈੱਡ ਸ਼ੀਟਾਂ,  ਫਲੈਗ ਬੈਨਰ, ਸਪੰਜੀ ਕਪੜੇ, ਸੂਤੀ ਕਪਾਹ ਖਾਦੀ, ਬੰਟਿੰਗ ਕਪੜਿਆਂ ਆਦਿ ਦੇ ਉਤਪਾਦਨ ਵਿਚ ਰੁਝੇ ਹੋਏ ਹਨ। ਸਮਾਨ ਜੂਨ ਅਤੇ ਜੁਲਾਈ 2021 ਵਿਚ ਸਪਲਾਈ ਕੀਤਾ ਜਾਵੇਗਾ।

 

ਭਾਰਤ ਦੇ ਰਾਸ਼ਟਰੀ ਹਵਾਈ ਕੈਰੀਅਰ ਏਅਰ ਇੰਡੀਆ ਵੀ ਆਪਣੇ ਐਗ਼ਜ਼ੀਕਿਊਟਵ ਅਤੇ ਬਿਜ਼ਨੈੱਸ ਕਲਾਸ ਇੰਟਰਨੈਸ਼ਨਲ ਯਾਤਰੀਆਂ ਲਈ 4.19 ਕਰੋੜ ਰੁਪਏ ਕੀਮਤ ਦੀਆਂ  1.10 ਲੱਖ ਐਮਨਿਟੀ ਕਿੱਟਾਂ ਖਰੀਦੇਗਾ।

 

ਤਾਜ਼ਾ ਸਪਲਾਈ ਆਰਡਰ ਹਵਾਬਾਜ਼ੀ ਖੇਤਰ, ਵਿਸ਼ੇਸ਼ ਤੌਰ ਤੇ ਅੰਤਰਰਾਸ਼ਟਰੀ ਆਪ੍ਰੇਸ਼ਨਾਂ ਦੇ ਕੋਵਿਡ-19 ਸਮੇਂ ਕਾਰਣ ਮੁੱਖ ਤੌਰ ਤੇ ਪ੍ਰਭਾਵਤ ਹੋਣ ਦੇ ਬਾਵਜੂਦ ਅਪ੍ਰੈਲ ਦੇ ਮਹੀਨੇ ਵਿਚ ਜਾਰੀ ਕੀਤਾ ਗਿਆ ਸੀ। ਖਾਦੀ ਐਮਨਿਟੀ ਕਿੱਟ ਵਿਚ ਪ੍ਰੀਮੀਅਮ ਹਰਬਲ ਕਾਸਮੈਟਿਕਸ ਜਿਵੇਂ ਕਿ ਖਾਦੀ ਹੈਂਡ ਸੈਨਿਟਾਈਜ਼ਰ, ਖਾਦੀ ਮੌਇਸ਼ਚਰਾਈਜ਼ਰ ਲੋਸ਼ਨ, ਖਾਦੀ ਲੈਮਨ ਗ੍ਰਾਸ ਆਇਲ, ਹੱਥ ਨਾਲ ਬਣਿਆ ਖਾਦੀ ਦਾ ਸਾਬਣ, ਖਾਦੀ ਲਿਪ ਬਾਮ, ਖਾਦੀ ਰੋਜ਼ ਫੇਸ ਵਾਸ਼, ਜ਼ਰੂਰੀ ਤੇਲ ਆਦਿ ਸ਼ਾਮਿਲ ਹਨ ਜੋ ਛੋਟੀਆਂ ਪੇਂਡੂ ਉਦਯੋਗ ਇਕਾਈਆਂ ਵਲੋਂ ਤਿਆਰ ਕੀਤੀ ਜਾਂਦੀ ਹੈ। 

 

ਕੋਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਇਨ੍ਹਾਂ ਟੈਸਟਿੰਗ ਸਮਿਆਂ ਵਿਚ ਅਜਿਹੇ ਵੱਡੇ ਆਰਡਰ ਕਾਰੀਗਰਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਪੈਦਾ ਕਰਨ ਦੀਆਂ ਕੇਵੀਆਈਸੀ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨਗੇ ਅਤੇ 'ਆਤਮਨਿਰਭਰ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਕੇਵੀਆਈਸੀ ਨੇ ਕਾਰੀਗਰਾਂ ਦੇ ਰੋਜ਼ਗਾਰ ਅਤੇ ਆਜੀਵਿਕਾ ਦੀ ਨਿਰੰਤਰਤਾ ਦੀ ਵੱਡੀ ਚੁਣੌਤੀ ਦਾ ਸਾਹਮਣਾ ਕੀਤਾ ਹੈ। ਕਬਾਇਲੀ ਮਾਮਲਿਆਂ ਦੇ ਮੰਤਰਾਲਾ, ਭਾਰਤੀ ਰੇਲਵੇ ਅਤੇ ਏਅਰ ਇੰਡੀਆ ਤੋਂ ਪ੍ਰਾਪਤ ਹੋਏ ਵੱਡੇ ਆਰਡਰਾਂ ਨੇ ਖਾਦੀ ਦੀ ਚਰਖਾ ਸਪਿਨਿੰਗ ਨੂੰ ਕਾਇਮ ਰੱਖਿਆ ਜਿਸ ਦਾ ਅਰਥ ਸਪਿਨਰਾਂ, ਵੀਵਰਾਂ, ਅਲਾਈਡ ਵਰਕਰਾਂ ਅਤੇ ਵਿਸ਼ਾਲ ਵਰਕਫੋਰਸ ਦਾ ਰੋਜ਼ਗਾਰ ਅਤੇ ਆਮਦਨ ਹੈ, ਜੋ ਪੇਂਡੂ ਉਦਯੋਗਾਂ ਵਿਚ ਸ਼ਾਮਿਲ ਹਨ।

 

  ---------------------------------

ਬੀਐਨ/ ਆਰਆਰ



(Release ID: 1722809) Visitor Counter : 145