ਸਿੱਖਿਆ ਮੰਤਰਾਲਾ
ਸਰਕਾਰ ਨੇ ਨੌਜਵਾਨ ਲੇਖਕਾਂ ਨੂੰ ਸਲਾਹ ਦੇਣ ਲਈ ਪ੍ਰਧਾਨ ਮੰਤਰੀ ਦੀ ਸਕੀਮ - ਯੁਵਾ ਲਾਂਚ ਕੀਤੀ
ਉੱਭਰਦੇ ਨੌਜਵਾਨ ਲੇਖਕਾਂ ਨੂੰ ਸਿਖਲਾਈ ਦੇਣ ਲਈ ਲੇਖਕ ਮੈਂਬਰਸਿ਼ਪ ਪ੍ਰੋਗਰਾਮ
ਨੌਜਵਾਨ ਲੇਖਕ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਦੇ ਨਾਇਕਾਂ ਨੂੰ ਭਾਰਤ ਦੀ @75ਵੀਂ ਵਰ੍ਹੇਗੰਢ ਦੇ ਮੌਕੇ ਸ਼ਰਧਾਂਜਲੀ ਭੇਂਟ ਕਰਨਗੇ
Posted On:
29 MAY 2021 1:32PM by PIB Chandigarh
ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਨੇ ਅੱਜ ਨੌਜਵਾਨ ਲੇਖਕਾਂ ਨੂੰ ਸਲਾਹ ਦੇਣ ਲਈ ਪ੍ਰਧਾਨ ਮੰਤਰੀ ਦੀ ਸਕੀਮ— ਯੁਵਾ ਲਾਂਚ ਕੀਤੀ ਹੈ । ਇਹ (30 ਸਾਲ ਤੋਂ ਘੱਟ) ਉਮਰ ਦੇ ਨੌਜਵਾਨ ਲੇਖਕਾਂ ਨੂੰ ਸਿਖਲਾਈ ਦੇਣ ਲਈ ਇੱਕ ਲੇਖਕ ਮੈਂਬਰਸਿ਼ਪ ਪ੍ਰੋਗਰਾਮ ਹੈ , ਤਾਂ ਜੋ ਦੇਸ਼ ਵਿੱਚ ਲਿਖਣ , ਪੜ੍ਹਨ ਅਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਸਕੇ ਅਤੇ ਭਾਰਤ ਤੇ ਭਾਰਤੀ ਰਚਨਾਵਾਂ ਨੂੰ ਵਿਸ਼ਵ ਪੱਧਰ ਤੇ ਪ੍ਰੋਜੈਕਟ ਕੀਤਾ ਜਾ ਸਕੇ ।
ਯੁਵਾ (ਉੱਭਰ ਰਹੇ ਨੌਜਵਾਨ ਅਤੇ ਬਹੁ ਪ੍ਰਤਿਭਾਵਾਨ ਲੇਖਕਾਂ ) ਦੀ ਸ਼ੁਰੂਆਤ , ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ , ਨੌਜਵਾਨ ਲੇਖਕਾਂ ਵੱਲੋਂ ਭਾਰਤ ਦੇ ਅਜ਼ਾਦੀ ਸੰਘਰਸ਼ ਬਾਰੇ ਲਿਖਣ ਲਈ ਉਤਸ਼ਾਹਿਤ ਕਰਨ ਨਾਲ ਮੇਲ ਖਾਂਦੀ ਹੈ । 31 ਜਨਵਰੀ 2021 ਨੂੰ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੌਜਵਾਨ ਪੀੜ੍ਹੀ ਨੂੰ ਆਪੋ ਆਪਣੇ ਖੇਤਰ ਵਿੱਚ ਅਜ਼ਾਦੀ ਘੁਲਾਟੀਆਂ , ਅਜ਼ਾਦੀ ਨਾਲ ਜੁੜੀਆਂ ਘਟਨਾਵਾਂ ਅਤੇ ਅਜ਼ਾਦੀ ਸੰਘਰਸ਼ ਸਮੇਂ ਦੌਰਾਨ ਬਹਾਦਰੀ ਦੀਆਂ ਗਾਥਾਵਾਂ , ਬਾਰੇ ਲਿਖਣ ਦਾ ਸੱਦਾ ਦਿੱਤਾ ਸੀ , ਕਿਉਂਕਿ ਜਿਵੇਂ ਅਸੀਂ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ , ਉਸ ਦੌਰਾਨ ਇਹ ਭਾਰਤੀ ਸੰਘਰਸ਼ ਦੇ ਨਾਇਕਾਂ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਹੈ । ਪ੍ਰਧਾਨ ਮੰਤਰੀ ਨੇ ਕਿਹਾ , “ਇਸ ਨਾਲ ਸੋਚਵਾਨ ਆਗੂਆਂ ਦੀ ਇੱਕ ਸ਼੍ਰੇਣੀ ਤਿਆਰ ਹੋਵੇਗੀ , ਜੋ ਭਵਿੱਖ ਦਾ ਰਸਤਾ ਤੈਅ ਕਰੇਗੀ” ।
ਯੁਵਾ ਭਾਰਤ ਦੀ 75ਵੀਂ ਵਰ੍ਹੇਗੰਢ ਦੇ ਪ੍ਰਾਜੈਕਟ (ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ) ਦਾ ਇੱਕ ਹਿੱਸਾ ਹੈ , ਜੋ ਅਣਗੌਲ਼ੇ ਨਾਇਕਾਂ , ਅਜ਼ਾਦੀ ਘੁਲਾਟੀਆਂ , ਭੁੱਲੇ ਵਿੱਸਰੇ ਤੇ ਭੁੱਲ ਚੁੱਕੀਆਂ ਥਾਵਾਂ ਤੇ ਉਨ੍ਹਾਂ ਦੀ ਰਾਸ਼ਟਰੀ ਮੁਹਿੰਮ ਵਿੱਚ ਭੂਮਿਕਾ ਤੇ ਹੋਰ ਵਿਸਿ਼ਆਂ ਨੂੰ ਨਵਾਚਾਰ ਅਤੇ ਸਿਰਜਣਾਤਮਕ ਢੰਗ ਨਾਲ ਅੱਗੇ ਲੈ ਕੇ ਆਵੇਗਾ । ਇਸ ਲਈ ਇਹ ਸਕੀਮ ਲੇਖਕਾਂ ਦੀ ਇੱਕ ਲੜੀ ਵਿਕਸਿਤ ਕਰਨ ਵਿੱਚ ਮਦਦ ਕਰੇਗੀ ਜੋ ਭਾਰਤੀ ਵਿਰਾਸਤ , ਸੱਭਿਆਚਾਰ ਅਤੇ ਗਿਆਨ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਵਾਲੇ ਵੱਖ ਵੱਖ ਵਿਸਿ਼ਆਂ ਤੇ ਲਿਖ ਸਕਦੇ ਹਨ ।
ਸਿੱਖਿਆ ਮੰਤਰਾਲੇ ਤਹਿਤ ਰਾਸ਼ਟਰੀ ਬੁੱਕ ਟਰਸਟ ਭਾਰਤ , ਲਾਗੂ ਕਰਨ ਵਾਲੀ ਏਜੰਸੀ ਹੈ , ਜੋ ਇਸ ਸਕੀਮ ਨੂੰ ਸਿਖਲਾਈ ਦੇ ਸੋਚੇ ਸਮਝੇ ਤੇ ਪ੍ਰਭਾਸਿ਼ਤ ਪੜਾਵਾਂ ਤਹਿਤ ਪੜਾਅਵਾਰ ਲਾਗੂ ਕਰਨਾ ਯਕੀਨੀ ਬਣਾਵੇਗੀ । ਇਸ ਸਕੀਮ ਤਹਿਤ ਤਿਆਰ ਕੀਤੀਆਂ ਗਈਆਂ ਪੁਸਤਕਾਂ ਰਾਸ਼ਟਰੀ ਬੁੱਕ ਟਰਸਟ ਭਾਰਤ ਵੱਲੋਂ ਛਾਪੀਆਂ ਜਾਣਗੀਆਂ ਅਤੇ ਸੱਭਿਆਚਾਰ ਤੇ ਸਾਹਿਤ ਦੇ ਅਦਾਨ ਪ੍ਰਦਾਨ ਨੂੰ ਯਕੀਨੀ ਬਣਾਉਣ ਲਈ ਹੋਰ ਭਾਸ਼ਾਵਾਂ ਵਿੱਚ ਵੀ ਉਲੱਥਾ ਕੀਤੀਆਂ ਜਾਣਗੀਆਂ , ਜਿਸ ਨਾਲ “ਏਕ ਭਾਰਤ ਸ੍ਰੇਸ਼ਠ ਭਾਰਤ” ਉਤਸ਼ਾਹਤ ਹੋਵੇਗਾ । ਚੁਣੇ ਗਏ ਨੌਜਵਾਨ ਲੇਖਕ ਵਿਸ਼ਵ ਦੇ ਵਧੀਆ ਲੇਖਕਾਂ ਵਿੱਚੋਂ ਕੁਝ ਨਾਲ ਗੱਲਬਾਤ ਕਰਨਗੇ , ਸਾਹਿਤਿਕ ਮੇਲਿਆਂ ਵਿੱਚ ਹਿੱਸਾ ਲੈਣਗੇ ।
ਐੱਨ ਈ ਪੀ 2020 ਨੌਜਵਾਨ ਦਿਮਾਗਾਂ ਅਤੇ ਇੱਕ ਸਿੱਖਿਅਤ ਵਾਤਾਵਰਨ ਪ੍ਰਣਾਲੀ ਨੂੰ ਸ਼ਕਤੀ ਦੇਣ ਤੇ ਜ਼ੋਰ ਦਿੰਦੀ ਹੈ , ਜੋ ਨੌਜਵਾਨ ਪਾਠਕਾਂ / ਸਿੱਖਣ ਵਾਲਿਆਂ ਨੂੰ ਵਿਸ਼ਵੀ ਭਵਿੱਖ ਵਿੱਚ ਅਗਵਾਈ ਭੂਮਿਕਾ ਲਈ ਤਿਆਰ ਕਰਦੀ ਹੈ । ਇਸ ਸੰਦਰਭ ਵਿੱਚ ਯੁਵਾ ਸਿਰਜਣਾਤਮਕ ਵਿਸ਼ਵ ਵਿੱਚ ਭਵਿੱਖ ਦੇ ਲੀਡਰਾਂ ਦੀ ਨੀਂਹ ਰੱਖਣ ਲਈ ਇੱਕ ਵੱਡਾ ਰਸਤਾ ਤੈਅ ਕਰੇਗੀ ।
ਯੁਵਾ (ਉੱਭਰਦੇ ਨੌਜਵਾਨ ਅਤੇ ਬਹੁ ਪ੍ਰਤਿਭਾਵਾਨ ਲੇਖਕਾਂ) ਦੀਆਂ ਵਿਸ਼ੇਸ਼ਤਾਈਆਂ :
1. 1 ਜੂਨ ਤੋਂ 31 ਜੁਲਾਈ 2021 ਤੱਕ https://www.mygov.in/ ਰਾਹੀਂ ਸਰਬ ਭਾਰਤੀ ਮੁਕਾਬਲਾ ਕਰਵਾਇਆ ਜਾਵੇਗਾ , ਜਿਸ ਰਾਹੀਂ ਕੁੱਲ 75 ਲੇਖਕਾਂ ਦੀ ਚੋਣ ਕੀਤੀ ਜਾਵੇਗੀ ।
2. ਜੇਤੂਆਂ ਦਾ ਐੈਲਾਨ 15 ਅਗਸਤ 2021 ਨੂੰ ਹੋਵੇਗਾ ।
3. ਨੌਜਵਾਨ ਲੇਖਕਾਂ ਨੂੰ ਪ੍ਰਸਿੱਧ ਲੇਖਕ / ਸਲਾਹਕਾਰ ਸਿਖਲਾਈ ਦੇਣਗੇ ।
4. ਮੈਂਬਰਸ਼ਿਪ ਤਹਿਤ ਹੱਥ ਲਿਖਤਾਂ 15 ਦਸੰਬਰ 2021 ਤੱਕ ਛਾਪਣ ਲਈ ਤਿਆਰ ਕੀਤੀਆਂ ਜਾਣਗੀਆਂ ।
5. ਪ੍ਰਕਾਸ਼ਿਪ ਕਿਤਾਬਾਂ ਰਾਸ਼ਟਰੀ ਯੁਵਾ ਦਿਵਸ ਮੌਕੇ 12 ਜਨਵਰੀ 2022 ਨੂੰ ਲਾਂਚ ਕੀਤੀਆਂ ਜਾਣਗੀਆਂ ।
6. ਮੈਂਬਰਸ਼ਿਪ ਸਕੀਮ ਤਹਿਤ 50,000 ਰੁਪਏ ਪ੍ਰਤੀ ਮਹੀਨਾ ਕੰਸਾਲੀਡੇਟਡ ਸਕਾਲਰਸ਼ਿਪ 6 ਮਹੀਨਿਆਂ ਲਈ ਪ੍ਰਤੀ ਲੇਖਕ ਦਿੱਤਾ ਜਾਵੇਗਾ ।
**********************
ਐੱਮ ਸੀ / ਕੇ ਪੀ / ਏ ਕੇ
(Release ID: 1722807)
Visitor Counter : 336