ਰੱਖਿਆ ਮੰਤਰਾਲਾ

ਭਾਰਤੀ ਨੌਸੇਨਾ ਦਾ ਬਾਲਾਸੋਰ ਦੇ ਤੂਫਾਨ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਭਿਆਨ ਜਾਰੀ

Posted On: 28 MAY 2021 10:50AM by PIB Chandigarh

 

ਨੌਸੇਨਾ ਆਪਦਾ ਰਾਹਤ ਟੀਮ ਦੀ ਤੈਨਾਤੀ 27 ਮਈ,  2021 ਨੂੰ ਬਾਲਾਸੋਰ ਜਿਲ੍ਹੇ ਦੇ ਸਦਰ ਪ੍ਰਖੰਡ ਵਿੱਚ ਪਾਰਿਖੀ ਪਿੰਡ ਦੇ ਆਸਪਾਸ ਖੇਤਰਾਂ ਵਿੱਚ ਰਾਹਤ ਕਾਰਜਾਂ ਲਈ ਕੀਤੀ ਗਈ ਸੀ ਜੋ ਪਾਣੀ ਭਰਨ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹਨ I

 

ਐਚ.ਏ.ਡੀ.ਆਰ. ਨੌਸੇਨਾ ਟੀਮ ਨੇ ਸਦਰ ਪ੍ਰਖੰਡ ਪਾਰਿਖੀ ਪਿੰਡ ਵਿੱਚ ਇੱਕ ਮਲਟੀਪਰਪਜ਼ ਕਮਿਊਨਿਟੀ ਕਿਚਨ ਦੀ ਸਥਾਪਨਾ ਕੀਤੀ ਹੈ ਅਤੇ ਉਸਨੂੰ ਚਾਲੂ ਕਰਕੇ ਭੋਜਨ ਤਿਆਰ ਕੀਤੇ ਗਏ ਅਤੇ 700 ਤੋਂ ਜਿਆਦਾ ਮੁਲਾਜਮਾਂ ਲਈ ਪਾਰਿਖੀ ਪਿੰਡ ਦੀਆਂ ਬੁੱਧੀਗੜੀਆ, ਨੰਦਾਚਕ,  ਬੌਲਬੇਨੀ ਦੀ ਮਛੂਆਰਾ ਕਾਲੋਨੀਆਂ ’ਚ ਉਨ੍ਹਾਂ ਨੂੰ ਵੰਡਿਆ ਗਿਆ। ਕਮਿਊਨਿਟੀ ਕਿਚਨ ਬਹੁਤ ਸਫਲ ਰਿਹਾ ਅਤੇ ਇਸਨੇ ਪ੍ਰਭਾਵਿਤ ਲੋਕਾਂ ਨੂੰ ਬਹੁਤ ਜ਼ਰੂਰੀ ਸਹਾਇਤਾ ਉਪਲੱਬਧ ਕਰਵਾਈ। ਲੋਕਾਂ ਨੇ ਆਪਦਾ ਦੇ ਦੌਰਾਨ ਸਮੇਂ ਤੇ ਉਪਲੱਬਧ ਕਰਵਾਈ ਗਈ ਇਸ ਸੇਵਾ ਲਈ ਉਨ੍ਹਾਂ ਦੇ ਪ੍ਰਤੀ ਧੰਨਵਾਦ ਕੀਤਾ।  

 

ਇੱਕ ਦੂਸਰੀ ਨੌਸੇਨਾ ਰਾਹਤ ਟੀਮ  ਦੇ 28 ਮਈ ਨੂੰ ਤਾਲਾਸਾਰੀ,  ਭੋਗਰਾਈ,  ਚੰਦਰਮਣੀ ਅਤੇ ਇਨਚੁੰਡੀ ਪਿੰਡਾਂ ਦੇ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮੱਗਰੀ ਵੰਡਣ ਲਈ ਤਾਲਾਸਾਰੀ ( ਓੜੀਸ਼ਾ ਦਾ ਸਭ ਤੋਂ ਜਿਆਦਾ ਪ੍ਰਭਾਵਿਤ ਉੱਤਰੀ ਮਛੂਆਰਾ ਪਿੰਡ)  ਲਈ ਰਵਾਨਾ ਹੋਣ ਦਾ ਪ੍ਰੋਗਰਾਮ ਹੈ। 

 

ਟੀਮ ਨੇ ਬਾਲਾਸੋਰ ਦੀਆਂ ਕੁੱਝ ਰੁਕੀਆਂ ਹੋਇਆਂ ਸੜਕਾਂ ਨੂੰ ਖੋਲ੍ਹਣ ਲਈ ਰੁੱਖਾ ਦੀ ਕਟਾਈ/ ਕਲੀਅਰੈਂਸ ਦਾ ਵੀ ਕੰਮ ਕੀਤਾ ਹੈ। ਰਾਹਤ ਸਮੱਗਰੀਆਂ ਦੇ ਨਾਲ ਨੌਸੇਨਾ ਦੇ ਚਾਰ ਜਹਾਜ ਪਹਿਲਾਂ ਹੀ ਧਮਰਾ ਬੰਦਰਗਾਹ ਪਹੁੰਚ ਚੁੱਕੇ ਹਨ ਜਿਸਦੇ ਨਾਲ ਭਦਰਕ ਜਿਲ੍ਹੇ ਦੇ ਲੋਕਾਂ ਨੂੰ ਰਾਹਤ ਉਪਲੱਬਧ ਕਰਵਾਈ ਜਾ ਸਕੇ। ਬਾਲਾਸੋਰ ਜਿਲ੍ਹੇ ਵਿੱਚ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਜਹਾਜਾਂ ਤੋਂ ਹੈਲੀਕਾਪਟਰ ਲਾਂ‍ਚ ਕੀਤੇ ਗਏ। ਉਨ੍ਹਾਂ ਨੇ ਰਾਹਤ ਟੀਮ ਨੂੰ ਵੰਡਣ ਲਈ 100 ਤਿਆਰ ਫੂਡ ਸਮੱਗਰੀ ਪੈਕੇਟਾਂ ਅਤੇ 300 ਡਰਾਈ ਪ੍ਰੋਵਿਜਨ ਪੈਕੇਟਾਂ ਦੀ ਸਪਲਾਈ ਕੀਤੀ।   

 ***************************

ਏਬੀਬੀਬੀ/ਵੀਏਮ/ਐਮਐਸ



(Release ID: 1722591) Visitor Counter : 115