ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮੰਡਾਵੀਯਾ ਨੇ ਚਕ੍ਰਵਾਤ ਯਾਸ ਦੇ ਮੱਦੇਨਜ਼ਰ ਪ੍ਰਮੁੱਖ ਬੰਦਰਗਾਹਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

Posted On: 25 MAY 2021 6:27PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਲਾਲ ਮੰਡਾਵੀਯਾ ਨੇ ਚੱਕਰਵਾਤ ਯਾਸ ਦੇ ਮੱਦੇਨਜ਼ਰ ਭਾਰਤ ਦੇ ਪੂਰਵੀ ਤਟ ’ਤੇ ਸਥਿਤ ਸਾਰੇ ਪ੍ਰਮੁੱਖ ਬੰਦਰਗਾਹਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ । ਸਮੀਖਿਆ ਬੈਠਕ ਵਿੱਚ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਅਤੇ ਪ੍ਰਮੁੱਖ ਬੰਦਰਗਾਹਾਂ ਦੇ ਚੇਅਰਪਰਸਨ ਮੌਜੂਦ ਸਨ ।

ਪ੍ਰਮੁੱਖ ਬੰਦਰਗਾਹਾਂ ਦੇ ਚੇਅਰਪਰਸਨਸ ਨੇ ਚੱਕਰਵਾਤ ਦੇ ਕਾਰਨ ਪੈਦਾ ਹੋਣ ਵਾਲੀਆਂ ਸਥਿਤੀਆਂ ਨਾਲ ਨਿਪਟਨ ਲਈ ਕੀਤੇ ਗਏ ਉਪਾਵਾਂ ਬਾਰੇ ਜਾਣਕਾਰੀ ਦਿੱਤੀ । ਬੰਦਰਗਾਹਾਂ ’ਤੇ ਹੇਠ ਲਿਖੇ ਉਪਾਅ ਕੀਤੇ ਜਾ ਰਹੇ ਹਨ :

  • ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ ਵਿੱਚ 24X7 ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ, ਹਵਾਈ ਸੈਨਾ, ਆਈਸੀਜੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਕੰਟਰੋਲ ਰੂਮ ਆਪਸੀ ਤਾਲਮੇਲ ਵਿੱਚ ਹਨ ।
  • ਸ਼ਿਪਿੰਗ ਕੰਪਨੀਆਂ ਅਤੇ ਅਪਰੇਟਰਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਤਾਂਕਿ ਉਹ ਇਲਾਕੇ ਵਿੱਚ ਜਹਾਜ਼ਾਂ ਲਈ ਜ਼ਰੂਰੀ ਸੁਰੱਖਿਆਤਮਕ ਉਪਾਅ ਕਰ ਸਕਣ ।

§ ਹਾਈ ਮਾਸਟ ਲਾਈਟਾਂ ਨੂੰ ਆਪਣੀ ਉਚਾਈ ਘੱਟ ਕਰਨ ਅਤੇ ਵੱਖ-ਵੱਖ ਉੱਡਣ ਵਾਲੀਆਂ ਵਸਤਾਂ / ਸਮੱਗਰੀਆਂ ਨੂੰ ਸੁਰੱਖਿਅਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ।

§ ਬੰਦਰਗਾਹ ਉਪਯੋਗਕਰਤਾਵਾਂ ਅਤੇ ਕਾਮਿਆਂ ਤੋਂ ਸੰਪੂਰਣ ਬੰਦਰਗਾਹ ਪਰਿਚਾਲਨ ਖੇਤਰ ਖਾਲੀ ਕਰਵਾ ਲਿਆ ਗਿਆ ਹੈ।

§ ਸਾਰੇ ਤੱਟ ਕ੍ਰੇਨ, ਵੱਖ-ਵੱਖ ਸਮੱਗਰੀ/ਮਸ਼ੀਨਰੀ, ਪ੍ਰੋਜੈਕਟ ਸਥਲਾਂ ’ਤੇ ਸਮਾਨ, ਲੋਕੋਮੋਟਿਵ ਅਤੇ ਰੈਕ, ਹਾਈ ਮਾਸਟ ਲਾਈਟਾਂ ਨੂੰ ਘੱਟ ਕਰਨ ਆਦਿ ਦੀ ਸੁਰੱਖਿਆ ਲਈ ਵਿਵਸਥਾ ਕੀਤੀ ਗਈ ਹੈ ।

§ ਬੰਦਰਗਾਹ ਖੇਤਰ ਵਿੱਚ ਰੇਲਵੇ, ਸੜਕ ਦੀ ਆਵਾਜਾਈ ਨੂੰ ਮੁਲਤਵੀ ਕਰਨ ਲਈ ਕਾਰਜ ਯੋਜਨਾ ਸ਼ੁਰੂ ਕੀਤੀ ਗਈ ਹੈ।

§ ਨਿਜੀ ਕ੍ਰਾਫਟ / ਲਾਂਚ ਨੂੰ ਸੁਰੱਖਿਅਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ।

§ ਪੋਰਟੇਬਲ ਜੈਨਰੇਟਰ ਸੈੱਟ ਤਿਆਰ ਰੱਖੇ ਗਏ ਹਨ ।

§ ਬੰਦਰਗਾਹ ਐਂਬੂਲੈਂਸ ਜ਼ਰੂਰਤ ਹੋਣ ’ਤੇ ਉਪਯੋਗ ਲਈ ਤਿਆਰ ਹੈ

§ ਹਾਰਬਰ ਕ੍ਰਾਫਟਸ / ਲਾਂਚ / ਟੂਰਿਸਟ ਫੇਰੀ ਆਦਿ ਜੋ ਬੰਦਰਗਾਹ ਦੇ ਅੰਦਰ ਰਹਿ ਗਈ ਹੈ , ਉਨ੍ਹਾਂ ਦੀ ਸੁਰੱਖਿਆ ਲਈ ਕਾਰਵਾਈ ਕੀਤੀ ਗਈ ਹੈ ।

§  ਬਾਹਰੀ ਬੰਦਰਗਾਹ ਖੇਤਰਾਂ ਵਿੱਚ ਉਪਲਬਧ ਜਹਾਜ਼ਾਂ ਦੀ ਸੁਰੱਖਿਆ ਲਈ ਕਾਰਵਾਈ ਕੀਤੀ ਗਈ ਹੈ।

ਆਈਡਬਲਿਊਏਆਈ ਨੇ ਵੀ ਹੇਠਾਂ ਲਿਖੇ ਉਪਾਅ ਕੀਤੇ ਹਨ :

1 . ਭਾਰਤ - ਬਾਂਗਲਾਦੇਸ਼ ਪ੍ਰੋਟੋਕੋਲ ਰੂਟਾਂ ਅਤੇ ਰਾਸ਼ਟਰੀ ਜਲਮਾਰਗਾਂ ਵਿੱਚ ਸਾਰੇ ਤਰ੍ਹਾਂ ਦੇ ਜਹਾਜ਼ਾਂ ਦੀ ਆਵਾਜਾਈ ਨੂੰ ਰੋਕਣ ਲਈ ਸਾਰੇ ਆਈਡਬਲਿਊਟੀ ਬਾਰਜ / ਕਰੂਜ਼ ਆਪਰੇਟਰਾਂ / ਸ਼ਿਪਿੰਗ ਏਜੰਟ/ਨਿਰਯਾਤਕਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ । 23.05.2021 ਤੋਂ ਲਾਗੂ ਇਹ ਨਿਰਦੇਸ਼, ਜਦੋਂ ਤੱਕ ਚੇਤਾਵਨੀ ਆਧਿਕਾਰਿਕ ਰੂਪ ਨਾਲ ਵਾਪਸ ਨਹੀਂ ਲੈ ਲਈ ਜਾਂਦੀ ਤੱਦ ਤੱਕ ਲਾਗੂ ਰਹਿਣਗੇ ।

2 . ਚਕ੍ਰਵਾਤੀ ਤੂਫਾਨ ਦੇ ਖ਼ਤਮ ਹੋਣ ਤੱਕ ਚਾਲਕ ਦਲ ਅਤੇ ਜਹਾਜ਼ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਆਪਣੇ ਜਹਾਜ਼ਾਂ ਨੂੰ ਨਦੀਆਂ / ਖਾਲ / ਖਾੜੀਆਂ ਜਾਂ ਨਦੀ ਦੇ ਮਾਰਗਾਂ ਦੇ ਨਾਲ ਉਚਿਤ ਪਾਏ ਜਾਣ ਵਾਲੇ ਕਿਸੇ ਹੋਰ ਸੁਰੱਖਿਅਤ ਸਥਾਨ ’ਤੇ ਰੱਖਣ ਦੀ ਸਲਾਹ ਦਿੱਤੀ ।

3 . ਇਹ ਸੁਨਿਸ਼ਚਿਤ ਕਰਨ ਦੇ ਲਈ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਆਈਡਬਲਿਊਟੀ ਜਹਾਜ਼ਾਂ ਨੂੰ ਕੇਓਪੀਟੀ ਮੁੱਖ ਚੈਨਲ ਵਿੱਚ ਲੰਗਰ ਨਹੀਂ ਪਾਇਆ ਜਾਣਾ ਚਾਹੀਦਾ ਹੈ ।

ਆਪਣੇ ਸੰਬੋਧਨ ਦੇ ਅੰਤ ਵਿੱਚ, ਸ਼੍ਰੀ ਮਨਸੁਖ ਮੰਡਾਵੀਯਾ ਨੇ ਕਿਹਾ ਕਿ ਪ੍ਰਮੁੱਖ ਬੰਦਰਗਾਹਾਂ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਬੰਦਰਗਾਹ ਦੀ ਜਾਇਦਾਦ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ ਅਤੇ ਚਕ੍ਰਵਾਤ ਯਾਸ ਵਿੱਚ ਜਾਨ-ਮਾਲ ਦਾ ਘੱਟ ਤੋਂ ਘੱਟ ਨੁਕਸਾਨ ਹੋਵੇਬੰਦਰਗਾਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬੰਦਰਗਾਹਾਂ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੌਜੂਦ ਨਾਗਰਿਕਾਂ ਦੀ ਸਹਾਇਤਾ ਕਰਨ । ਬੰਦਰਗਾਹ ਦੇ ਚੇਅਰਪਰਸਨਸ ਨੇ ਚਕ੍ਰਵਾਤ ਯਾਸ ਤੋਂ ਪੈਦਾ ਸਥਿਤੀ ਨਾਲ ਨਿਪਟਨ ਲਈ ਪੂਰੀ ਤਿਆਰੀ ਦਾ ਭਰੋਸਾ ਦਿੱਤਾ ।

*****

ਬੀਐੱਨ/ਜੇਕੇ



(Release ID: 1722458) Visitor Counter : 157