ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲਾ ਨੇ ਭਾਰਤ ਦੇ 7 ਰਾਜਾਂ ਵਿੱਚ 143 ਖੇਲੋ ਇੰਡੀਆ ਕੇਂਦਰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ

Posted On: 25 MAY 2021 5:05PM by PIB Chandigarh

ਖੇਡ ਮੰਤਰਾਲਾ ਨੇ 14.30 ਕਰੋੜ ਰੁਪਏ ਦੇ ਕੁੱਲ ਬਜਟ ਅਨੁਮਾਨ ਦੇ ਨਾਲ 7 ਰਾਜਾਂ ਵਿੱਚ ਕੁੱਲ 143 ਖੇਲੋ ਇੰਡੀਆ ਕੇਂਦਰ ਸਮਰਪਿਤ ਕੀਤੇ ਹਨ । ਇਨ੍ਹਾਂ ਕੇਂਦਰਾਂ ਵਿੱਚ ਇੱਕ-ਇੱਕ ਵਿਸ਼ੇਸ਼ ਖੇਡ ਦੀ ਟਰੇਨਿੰਗ ਪ੍ਰਦਾਨ ਕੀਤੀ ਜਾਵੇਗੀਇਨ੍ਹਾਂ ਰਾਜਾਂ ਵਿੱਚ ਮਹਾਰਾਸ਼ਟਰ, ਮਿਜ਼ੋਰਮ, ਗੋਆ, ਕਰਨਾਟਕ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਮਣੀਪੁਰ ਸ਼ਾਮਲ ਹਨ ।

ਰਾਜਾਂ ਦੇ ਅਨੁਸਾਰ ਵੰਡ ਨਿਮਨਲਿਖਿਤ ਅਨੁਸਾਰ ਹੈ :

 

  1. ਮਹਾਰਾਸ਼ਟਰ - 30 ਜਿਲ੍ਹਿਆਂ ਵਿੱਚ 3.60 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਨਾਲ 36 ਖੇਲੋ ਇੰਡੀਆ ਕੇਂਦਰਾਂ ਦੀ ਸ਼ੁਰੂਆਤ ਕਰਨਾ
  2. ਮਿਜ਼ੋਰਮ - ਕੋਲਾਸਿਬ ਜ਼ਿਲ੍ਹੇ ਵਿੱਚ 20 ਲੱਖ ਰੁਪਏ ਦੇ ਬਜਟ ਅਨੁਮਾਨ ਦੇ ਨਾਲ 2 ਖੇਲੋ ਇੰਡੀਆ ਕੇਂਦਰਾਂ ਦਾ ਆਰੰਭ ।
  3. ਅਰੁਣਾਚਲ ਪ੍ਰਦੇਸ਼ - 26 ਜਿਲ੍ਹਿਆਂ ਵਿੱਚ 4.12 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਨਾਲ 52 ਖੇਲੋ ਇੰਡੀਆ ਕੇਂਦਰਾਂ ਨੂੰ ਖੋਲ੍ਹਣਾ ।
  4. ਮੱਧ ਪ੍ਰਦੇਸ਼ - 40 ਲੱਖ ਰੁਪਏ ਦੇ ਬਜਟ ਅਨੁਮਾਨ ਦੇ ਨਾਲ 4 ਖੇਲੋ ਇੰਡੀਆ ਕੇਂਦਰਾਂ ਨੂੰ ਸ਼ੁਰੂ ਕਰਨਾ
  5. ਕਰਨਾਟਕ - 3.10 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਨਾਲ 31 ਖੇਲੋ ਇੰਡੀਆ ਕੇਂਦਰਾਂ ਨੂੰ ਖੋਲ੍ਹਣਾ ।

6. ਮਣੀਪੁਰ - 1.60 ਕਰੋੜ ਰੁਪਏ ਦੇ ਬਜਟ ਅਨੁਮਾਨ ਦੇ ਨਾਲ 16 ਖੇਲੋ ਇੰਡੀਆ ਕੇਂਦਰ ਸ਼ੁਰੂ ਕਰਨਾ

  1. ਗੋਆ - 20 ਲੱਖ ਰੁਪਏ ਦੇ ਬਜਟ ਅਨੁਮਾਨ ਦੇ ਨਾਲ 2 ਖੇਲੋ ਇੰਡੀਆ ਕੇਂਦਰ ਖੋਲ੍ਹਣਾ ।

ਖੇਡ ਮੰਤਰਾਲਾ ਦੁਆਰਾ ਦੇਸ਼ ਭਰ ਵਿੱਚ ਜ਼ਮੀਨੀ ਪੱਧਰ ਦੇ ਖੇਡ ਬੁਨਿਆਦੀ ਢਾਂਚੇ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰਾਂ ਦੇ ਨਾਲ ਸਾਂਝੇਦਾਰੀ ਵਿੱਚ ਖੇਲੋ ਇੰਡੀਆ ਕੇਂਦਰ ਸ਼ੁਰੂ ਕੀਤੇ ਗਏ ਹਨ । ਇਸ ਫ਼ੈਸਲੇ ਬਾਰੇ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਭਾਰਤ ਨੂੰ 2028 ਵਿੱਚ ਹੋਣ ਵਾਲੇ ਓਲੰਪਿਕ ਖੇਡਾਂ ਵਿੱਚ ਸਿਖਰ ਦੇ 10 ਦੇਸ਼ਾਂ ਵਿੱਚ ਸ਼ਾਮਲ ਕਰਨ ਦਾ ਸਾਡਾ ਯਤਨ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਘੱਟ ਉਮਰ ਤੋਂ ਹੀ ਵੱਡੀ ਸੰਖਿਆ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਟਰੇਨਿੰਗ ਦੇਣ ਦੀ ਜ਼ਰੂਰਤ ਹੈ। ਜ਼ਿਲਾ ਪੱਧਰ ਖੇਲੋ ਇੰਡੀਆ ਕੇਂਦਰਾਂ ਵਿੱਚ ਚੰਗੇ ਟ੍ਰੇਨਰ ਅਤੇ ਉਪਕਰਣ ਸੁਵਿਧਾਵਾਂ ਦੀ ਉਪਲਬਧਤਾ ਦੇ ਨਾਲ, ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਹੀ ਖੇਡ ਲਈ ਅਤੇ ਸਹੀ ਸਮੇਂ ’ਤੇ ਸਹੀ ਬੱਚਿਆਂ ਨੂੰ ਲੱਭਣ ਵਿੱਚ ਸਮਰੱਥਾਵਾਨ ਹੋਵਾਂਗੇ । ”

ਖੇਡ ਮੰਤਰਾਲਾ ਨੇ ਜੂਨ 2020 ਵਿੱਚ ਦੇਸ਼ ਦੇ ਹਰ ਇੱਕ ਜ਼ਿਲ੍ਹੇ ਵਿੱਚ ਘੱਟ ਤੋਂ ਘੱਟ ਇੱਕ ਖੇਲੋ ਇੰਡੀਆ ਕੇਂਦਰ ਦੇ ਹਿਸਾਬ ਨਾਲ 4 ਸਾਲ ਦੀ ਮਿਆਦ ਵਿੱਚ 1,000 ਨਵੇਂ ਖੇਲੋ ਇੰਡੀਆ ਕੇਂਦਰ ਖੋਲ੍ਹਣ ਦੀ ਯੋਜਨਾ ਬਣਾਈ ਸੀ । ਜਦੋਂ ਕਿ ਇਸ ਤੋਂ ਪਹਿਲਾਂ ਕਈ ਰਾਜਾਂ ਵਿੱਚ 217 ਖੇਲੋ ਇੰਡੀਆ ਕੇਂਦਰ ਖੋਲ੍ਹੇ ਗਏ ਸਨ, ਇਸ ਤੋਂ ਪਹਿਲਾਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਉੱਤਰ-ਪੂਰਬੀ ਰਾਜਾਂ, ਜੰਮੂ ਅਤੇ ਕਸ਼ਮੀਰ, ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ, ਲਕਸ਼ਦਵੀਪ ਅਤੇ ਲੱਦਾਖ ਦੇ ਜ਼ਿਲ੍ਹਿਆਂ ਲਈ ਅਪਵਾਦ ਦੇ ਰੂਪ ਵਿੱਚ ਹਰ ਇੱਕ ਜਿਲ੍ਹੇ ਵਿੱਚ 2 ਖੇਲੋ ਇੰਡੀਆ ਕੇਂਦਰ ਹੋਣਗੇ ।

ਸਬੰਧਤ ਰਾਜ ਸਰਕਾਰਾਂ ਨੂੰ ਹੁਣ ਇਨ੍ਹਾਂ ਸਾਰੇ ਕੇਂਦਰਾਂ ਲਈ ਸਾਬਕਾ ਚੈਂਪੀਅਨ ਐਥਲੀਟਾਂ ਨੂੰ ਨਿਯੁਕਤ ਕਰਨਾ ਹੋਵੇਗਾ । ਜ਼ਮੀਨੀ ਪੱਧਰ ’ਤੇ ਦੇਸ਼ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਹਿੱਸੇ ਦੇ ਰੂਪ ਵਿੱਚ, ਇੱਕ ਘੱਟ ਲਾਗਤ ਵਾਲਾ, ਪ੍ਰਭਾਵੀ ਖੇਡ ਟਰੇਨਿੰਗ ਢਾਂਚਾ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪੂਰਵ ਚੈਂਪੀਅਨ ਐਥਲੀਟ ਨੌਜਵਾਨਾਂ ਲਈ ਟ੍ਰੇਨਰ ਅਤੇ ਸਲਾਹਕਾਰ ਬਣਨਗੇ । ਇਹ ਟ੍ਰੇਨਰ ਨਿੱਜੀ ਰੂਪ ਨਾਲ ਖੇਡ ਦੀ ਟਰੇਨਿੰਗ ਪ੍ਰਦਾਨ ਕਰ ਰਹੇ ਹਨ ਅਤੇ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ ।

ਵਿੱਤੀ ਸਹਾਇਤਾ ਦੀ ਵਰਤੋਂ ਟ੍ਰੇਨਰ ਦੇ ਰੂਪ ਵਿੱਚ ਪੂਰਵ ਚੈਂਪੀਅਨ ਐਥਲੀਟਾਂ ਦੇ ਮਿਹਨਤਾਨੇ, ਸਹਿਯੋਗੀ ਸਟਾਫ਼, ਸਮੱਗਰੀਆਂ ਦੀ ਖਰੀਦ, ਖੇਡ ਕਿੱਟ, ਉਪਭੋਗਯ ਸਮੱਗਰੀਆਂ, ਮੁਕਾਬਲੇ ਅਤੇ ਆਯੋਜਨਾਂ ਵਿੱਚ ਭਾਗੀਦਾਰੀ ਲਈ ਕੀਤਾ ਜਾਵੇਗਾ ।

*****

ਐੱਨਬੀ/ਓਏ(Release ID: 1722452) Visitor Counter : 188