PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 27 MAY 2021 6:40PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

• ਰਿਕਵਰੀ ਦੇ ਮਾਮਲੇ ਲਗਾਤਾਰ 14ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ ਹਨ

• ਰਿਕਵਰੀ ਦੀ ਦਰ ਵਧ ਕੇ 90.01 ਫੀਸਦੀ ਹੋਈ

• ਰੋਜ਼ਾਨਾ ਪਾਜ਼ਿਟਿਵਿਟੀ ਦਰ 9.79 ਫੀਸਦੀ ਹੋਈ, ਲਗਾਤਾਰ 3 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ।

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ  20.27 ਕਰੋੜ ਤੋਂ ਵੱਧ  ਟੀਕਾ ਖੁਰਾਕ ਦਾ ਪ੍ਰਬੰਧਨ  ਕੀਤਾ ਜਾ  ਚੁੱਕਾ ਹੈ

• ਯਾਸ ਤੁਫਾਨ ਦੇ ਕਾਰਨ ਸਟੀਲ ਉਤਪਾਦਨ ਜਾਂ ਆਕਸੀਜਨ ਸਪਲਾਈ ਵਿੱਚ ਕੋਈ ਵਿਘਨ ਨਹੀਂ ਆਇਆ

• ਆਕਸੀਜਨ ਐਕਸਪ੍ਰੈੱਸ ਦੁਆਰਾ ਦੇਸ਼ ਵਿੱਚ ਇੱਕੋ ਦਿਨ ਦੀ ਸਭ ਤੋਂ ਵੱਧ 1195 ਮੀਟ੍ਰਿਕ ਟਨ ਆਕਸੀਜਨ ਰਾਹਤ ਪਹੁੰਚਾਈ ਗਈ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

G:\Surjeet Singh\May 2021\13 May\image003AFQX.jpg

 

ਰਿਕਵਰੀ ਦੇ ਮਾਮਲੇ ਲਗਾਤਾਰ 14 ਵੇਂ ਦਿਨ ਰੋਜ਼ਾਨਾ ਨਵੇਂ ਮਾਮਲਿਆਂ ਨਾਲੋਂ ਵੱਧ ਦਰਜ ਕੀਤੇ ਗਏ ਹਨ

• ਮਾਮਲਿਆਂ ਦੀ ਗਿਣਤੀ 2.11 ਲੱਖ ਹੋਈ, ਨਵੇਂ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਬਰਕਰਾਰ ਹੈ

• ਹੁਣ ਤੱਕ ਦੇਸ਼ ਭਰ ਵਿੱਚ ਕੁੱਲ ਰਿਕਵਰੀ 2,46,33,951 ਤੇ' ਪਹੁੰਚੀ, ਪਿਛਲੇ 24 ਘੰਟਿਆਂ ਦੌਰਾਨ 2,83,135 ਮਰੀਜ਼ ਠੀਕ ਹੋਏ।

• ਰਿਕਵਰੀ ਦੀ ਦਰ ਵਧ ਕੇ 90.01 ਫੀਸਦੀ ਹੋ ਗਈ।

• ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 10.93 ਫੀਸਦੀ ਹੈ।

• ਰੋਜ਼ਾਨਾ ਪਾਜ਼ਿਟਿਵਿਟੀ ਦਰ 9.79 ਫੀਸਦੀ ਹੋਈ, ਲਗਾਤਾਰ 3 ਦਿਨਾਂ ਤੋਂ 10 ਫੀਸਦੀ ਤੋਂ ਘੱਟ ਦਰਜ।

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਦੇ ਅਧੀਨ ਹੁਣ ਤੱਕ 20.27 ਕਰੋੜ ਤੋਂ ਵੱਧ ਟੀਕਾ ਖੁਰਾਕ ਦਾ ਪ੍ਰਬੰਧਨ  ਕੀਤਾ ਜਾ  ਚੁੱਕਾ ਹੈ।

• ਸੰਯੁਕਤ ਰਾਜ ਅਮਰੀਕਾ ਤੋਂ ਬਾਅਦ, ਭਾਰਤ ਟੀਕਾਕਰਣ ਦੌਰਾਨ 20 ਕਰੋੜ ਖੁਰਾਕਾਂ ਦੇ ਮੀਲਪੱਥਰ ਨੂੰ ਪ੍ਰਾਪਤ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ।

• ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਪਿਛਲੇ 24 ਘੰਟਿਆਂ ਦੌਰਾਨ 21.57 ਲੱਖ ਟੈਸਟ ਕੀਤੇ ਗਏ।

https://www.pib.gov.in/PressReleasePage.aspx?PRID=1722035

 

ਭਾਰਤ ਦੀ ਟੀਕਾਕਰਣ ਪ੍ਰਕਿਰਿਆ ਬਾਰੇ ਮਿੱਥ ਅਤੇ ਤੱਥ

ਭਾਰਤ ਦੇ ਕੋਵਿਡ-19 ਟੀਕਾਕਰਣ ਪ੍ਰੋਗ੍ਰਾਮ ਨੂੰ ਲੈ ਕੇ ਕਈ ਤਰ੍ਹਾਂ ਦੇ ਫੈਲਾਏ ਜਾ ਰਹੇ ਹਨ। ਇਹ ਮਿੱਥ ਗਲਤ ਬਿਆਨਾਂ, ਅੱਧੇ ਸੱਚ ਅਤੇ ਖੁੱਲੇਆਮ ਬੋਲੇ ਜਾ ਰਹੇ ਝੂਠ ਦੇ ਕਾਰਨ ਫੈਲ ਰਹੇ ਹਨ।

ਨੀਤੀ ਆਯੋਗ ਵਿੱਚ ਮੈਂਬਰ (ਸਿਹਤ) ਅਤੇ ਕੋਵਿਡ-19 (ਐੱਨਈਜੀਵੀਏਸੀ) ਦੇ ਲਈ ਵੈਕਸੀਨ ਪ੍ਰਬੰਧਨ ’ਤੇ ਰਾਸ਼ਟਰੀ ਮਾਹਰ ਸਮੂਹ ਦੇ ਚੇਅਰਮੈਨ ਡਾ. ਵਿਨੋਦ ਪੌਲ ਨੇ ਇਨ੍ਹਾਂ ਸਾਰੇ ਮਿੱਥਾਂ ਨਾਲ ਜੁੜੇ ਝੂਠਾਂ ਨੂੰ ਇੱਕ ਸਿਰੇ ਤੋਂ ਖਾਰਜ ਕਰਦੇ ਹੋਏ ਇਨ੍ਹਾਂ ਸਾਰੇ ਮੁੱਦਿਆਂ ਉੱਤੇ ਸਹੀ ਤੱਥ ਦੀ ਜਾਣਕਾਰੀ ਦਿੱਤੀ ਹੈ।

https://pib.gov.in/PressReleseDetail.aspx?PRID=1722035

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 22 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ
 

ਭਾਰਤ ਸਰਕਾਰ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 22 ਕਰੋੜ ਤੋਂ ਵੱਧ ਟੀਕਾਕਰਣ ਖੁਰਾਕਾਂ (22,16,11,940) ਮੁਫ਼ਤ ਅਤੇ ਸਿੱਧੇ ਰਾਜ ਖਰੀਦ ਸ਼੍ਰੇਣੀ ਰਾਹੀਂ ਮੁਹੱਈਆ ਕਰਵਾਈਆਂ ਗਈਆਂ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਗਣਨਾ ਦੀ ਕੁੱਲ ਖਪਤ 20,17,59,768 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ 1.84 ਕਰੋੜ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (1,84,90,522) ਉਪਲਬਧ ਹਨ।  

https://www.pib.gov.in/PressReleasePage.aspx?PRID=1722053

 

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ

ਭਾਰਤ ਸਰਕਾਰ ਵੱਖ-ਵੱਖ ਦੇਸ਼ਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ। ਇਹ ਰਾਹਤ ਕੋਵਿਡ 19 ਦੇ ਪ੍ਰਬੰਧਨ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੇ / ਸਪੁਰਦ ਕੀਤੇ ਜਾ ਰਹੇ ਹਨ।

ਕੁਲ ਮਿਲਾ ਕੇ 18,006  ਆਕਸੀਜਨ ਕੰਸੰਟ੍ਰੇਟਰਸ, 19,085  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 14,514 ਵੈਂਟੀਲੇਟਰਜ਼ / ਬੀਆਈਪੀਏਪੀ, 7 ਲੱਖ ਰੇਮਡੇਸਿਵਿਰ ਟੀਕੇ, 12 ਲੱਖ ਫੈਵੀਪਿਰਾਵੀਰ ਗੋਲੀਆਂ 27 ਅਪ੍ਰੈਲ ਤੋਂ 26 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ / ਭੇਜੇ ਗਏ ਹਨ।

https://www.pib.gov.in/PressReleasePage.aspx?PRID=1722111

 

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬਜ਼ੁਰਗਾਂ ਤੇ ਦਿੱਵਯਾਂਗ ਨਾਗਰਿਕਾਂ ਲਈ ਘਰਾਂ ਦੇ ਕੋਲ ਕੋਵਿਡ ਟੀਕਾਕਰਣ ਕੇਂਦਰਾਂ ਲਈ ਦਿਸ਼ਾ ਨਿਰਦੇਸ਼ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਗਏ ਹਨ

ਕੇਂਦਰ ਮੰਤਰਾਲੇ ਦੀ ਤਕਨੀਕੀ ਮਾਹਿਰ ਕਮੇਟੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਪ੍ਰਸਤਾਵ ਦੀ ਸਿਫਾਰਸ਼ ਕੀਤੀ। ਇਹ ਸਿਫਾਰਸ਼ਾਂ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪ੍ਰਵਾਨ ਵੀ ਕਰ ਦਿੱਤੀਆਂ ਗਈਆਂ ਹਨ। ਐੱਨ ਐੱਚ ਸੀ ਵੀ ਏ ਸੀ ਬਜ਼ੁਰਗਾਂ ਅਤੇ ਦਿੱਵਯਾਂਗ ਵਿਅਕਤੀਆਂ ਲਈ ਸਮੂਹ ਅਧਾਰਿਤ, ਲਚਕੀਲੀ ਅਤੇ ਲੋਕ ਕੇਂਦਰਿਤ ਪਹੁੰਚ ਲਾਗੂ ਕਰਦਿਆਂ ਕੋਵਿਡ ਟੀਕਾਕਰਣ ਕੇਂਦਰਾਂ ਨੂੰ ਘਰਾਂ ਦੇ ਨੇੜੇ ਲੈ ਕੇ ਜਾਵੇਗਾ।

ਤਕਨੀਕੀ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਮਕਸਦ  ਸੀਨੀਅਰ ਨਾਗਰਿਕਾਂ ਅਤੇ ਦਿੱਵਯਾਂਗ ਵਸੋਂ, ਸਰੀਰਿਕ ਹਾਲਤਾਂ ਕਰਕੇ  ਉਹਨਾਂ ਦਾ ਚਲਣਾ ਫਿਰਨਾ ਸੀਮਤ ਹੈ, ਲਈ ਟੀਕਾਕਰਣ ਯਕੀਨੀ ਬਣਾਉਣਾ ਹੈ। ਇਹ ਸਿਫਾਰਸ਼ਾਂ ਟੀਕਾਕਰਣ ਸੇਵਾਵਾਂ ਨੂੰ ਭਾਈਚਾਰੇ ਦੇ ਨੇੜੇ ਲਿਆਉਣ ਦੀ ਪਹੁੰਚ ਦੀ ਲੋੜ ਲਈ ਹੁੰਗਾਰੇ ਵਜੋਂ ਲਾਗੂ ਕੀਤੀਆਂ ਗਈਆਂ ਹਨ ਅਤੇ ਇਹ ਸਿਫਾਰਸ਼ਾਂ ਸਮੇਂ ਸਮੇਂ ਸਿਰ ਜਾਰੀ ਸੰਚਾਲਨ ਦਿਸ਼ਾ ਨਿਰਦੇਸ਼ ਅਤੇ ਅਡਵਾਈਜ਼ਰੀਆਂ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਅਤੇ ਸੁਰੱਖਿਆ ਉਪਾਵਾਂ ਨੂੰ ਬਰਕਰਾਰ ਰੱਖਦਿਆਂ ਜਾਰੀ ਕੀਤੀਆਂ ਜਾਣਗੀਆਂ।

https://www.pib.gov.in/PressReleasePage.aspx?PRID=1722164

 

ਯਾਸ ਤੁਫਾਨ ਦੇ ਕਾਰਨ ਸਟੀਲ ਉਤਪਾਦਨ ਜਾਂ ਆਕਸੀਜਨ ਸਪਲਾਈ ਵਿੱਚ ਕੋਈ ਵਿਘਨ ਨਹੀਂ ਆਇਆ

ਸਟੀਲ ਮੰਤਰਾਲੇ ਨੇ ਸਟੀਲ ਨਿਰਮਾਣ ਤੇ ਆਕਸੀਜਨ ਉਤਪਾਦਨ ‘ਤੇ ਯਾਸ ਤੁਫਾਨ ਦੇ ਸੰਭਾਵਿਤ ਪ੍ਰਭਾਵ ਦਾ ਆਕਲਨ ਕਰਨ ਦੇ ਲਈ 23 ਮਈ ਨੂੰ ਉਦਯੋਗ ਤੇ ਇੰਟਰਨਲ ਵਪਾਰ ਸੰਵਰਧਨ ਵਿਭਾਗ ਦੇ ਨਾਲ ਮਿਲ ਕੇ ਸਟੀਲ ਖੇਤਰ ਦੀਆਂ ਸਾਰੀਆਂ ਪ੍ਰਮੁੱਖ ਕੰਪਨੀਆਂ ਦੇ ਨਾਲ ਇੱਕ ਬੈਠਕ ਆਯੋਜਿਤ ਕੀਤੀ। ਇਸ ਬੈਠਕ ਵਿੱਚ ਬਿਜਲੀ ਮੰਤਰਾਲੇ ਤੇ ਸਬੰਧਿਤ ਰਾਜ ਸਰਕਾਰ ਦੇ ਪ੍ਰਤੀਨਿਧੀ ਵੀ ਹਾਜਰ ਸਨ। ਅਜਿਹਾ ਅਨੁਮਾਨ ਲਗਾਇਆ ਗਿਆ ਕਿ ਸਿਰਫ ਓਡੀਸ਼ਾ ਤੇ ਪੱਛਮ ਬੰਗਾਲ ਵਿੱਚ ਸਥਿਤ ਪਲਾਂਟ ਹੀ ਪ੍ਰਭਾਵਿਤ ਹੋਣਗੇ। ਇਸ ਲਈ ਇਹ ਸੁਨਿਸ਼ਚਿਤ ਕਰਨ ਦੇ ਸਾਰੇ ਯਤਨ ਕੀਤੇ ਗਏ ਕਿ ਬਿਜਲੀ ਦੀ ਸਪਲਾਈ ਠੱਪ ਨਾ ਹੋਵੇ। ਇਹ ਯੋਜਨਾ ਵੀ ਬਣਾਈ ਗਈ ਕਿ ਜੋ ਰਾਜ ਓਡੀਸ਼ਾ ਦੇ ਕਲਿੰਗਨਗਰ ਤੇ ਅੰਗੁਲ ਪਲਾਂਟਾਂ ‘ਤੇ ਨਿਰਭਰ ਸਨ, ਉਹ ਅਸਥਾਈ ਰੂਪ ਨਾਲ 2 ਤੋਂ 4 ਦਿਨਾਂ ਦੇ ਲਈ ਟਾਟਾ ਦੇ ਜਮਸ਼ੇਦਪੁਰ ਪਲਾਂਟਾਂ ਤੋਂ ਬਿਜਲੀ ਲੈਣਗੇ। ਇਸ ਦੀ ਪੁਸ਼ਟੀ ਹੋ ਗਈ ਹੈ ਕਿ ਓਡੀਸ਼ਾ ਦੇ ਅੰਗੁਲ, ਕਲਿੰਗਨਗਰ ਤੇ ਰਾਊਰਕੇਲਾ ਵਿੱਚ ਸਥਿਤ ਕਿਸੇ ਵੀ ਸਟੀਲ ਪਲਾਂਟ ਨੂੰ ਬਿਜਲੀ ਸਪਲਾਈ ਵਿੱਚ ਕੋਈ ਵਿਘਨ ਨਹੀਂ ਹੋਇਆ। ਟਾਟਾ, ਜਿਨ੍ਹਾਂ ਦੇ ਪਲਾਂਟ ਓਡੀਸ਼ਾ ਵਿੱਚ ਹਨ, ਦੇ ਪ੍ਰਤਿਨਿਧੀਆਂ ਨੇ ਪੁਸ਼ਟੀ ਕੀਤੀ ਕਿ ਟਾਟਾ ਸਟੀਲ ਪਲਾਂਟਾਂ ਦੇ ਐੱਲਐੱਮਓ ਉਤਪਾਦਨ ‘ਤੇ ਯਾਸ ਤੁਫਾਨ ਦਾ ਕੋਈ ਪ੍ਰਭਾਵ ਨਹੀਂ ਪਿਆ ਹੈ। ਕਲਿੰਗਨਗਰ, ਜਮਸ਼ੇਦਪੁਰ ਤੇ ਅੰਗੁਲ ਵਿੱਚ ਸਾਰੇ ਸਬੰਧ ਆਕਸੀਜਨ ਪਲਾਂਟਾਂ ਨਾਲ ਐੱਲਐੱਮਓ ਦਾ ਡਿਸਪੈਚ ਬਿਨਾ ਕਿਸੇ ਵਿਘਨ ਦੇ ਆਮ ਦਿਨਾਂ ਦੀ ਤਰ੍ਹਾਂ ਜਾਰੀ ਰਿਹਾ।

https://www.pib.gov.in/PressReleasePage.aspx?PRID=1722073

 

ਆਕਸੀਜਨ ਐਕਸਪ੍ਰੈੱਸ ਦੁਆਰਾ ਦੇਸ਼ ਵਿੱਚ ਇੱਕੋ ਦਿਨ ਦੀ ਸਭ ਤੋਂ ਵੱਧ 1195 ਮੀਟ੍ਰਿਕ ਟਨ ਆਕਸੀਜਨ ਰਾਹਤ ਪਹੁੰਚਾਈ ਗਈ, ਇਹ ਸਹਾਇਤਾ ਪਹਿਲਾਂ ਦੀ 1142 ਮੀਟ੍ਰਿਕ ਟਨ ਦੇ ਲੋਡ ਨੂੰ ਪਾਰ ਕਰ ਗਈ

 

ਭਾਰਤੀ ਰੇਲਵੇ ਦੁਆਰਾ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਤੇ ਨਵੇਂ ਹੱਲ ਲੱਭਦਿਆਂ, ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕਰਕੇ ਰਾਹਤ ਪਹੁੰਚਾਉਣ ਦੀ ਆਪਣੀ ਯਾਤਰਾ ਜਾਰੀ ਰੱਖੀ ਜਾ ਰਹੀ ਹੈ। ਹੁਣ ਤਕ, ਭਾਰਤੀ ਰੇਲਵੇ ਦੁਆਰਾ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ 1141 ਤੋਂ ਵੱਧ ਟੈਂਕਰਾਂ ਵਿੱਚ 18980 ਮੀਟਰਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਜਾ ਚੁੱਕੀ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਹੁਣ ਤੱਕ 284 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਹੈ।

ਇਸ ਰਿਲੀਜ਼ ਦੇ ਜਾਰੀ ਹੋਣ ਦੇ ਸਮੇਂ ਤੱਕ 4 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ 20 ਟੈਂਕਰਾਂ ਵਿੱਚ 392 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਆਪਣੀਆਂ ਨਿਰਧਾਰਿਤ ਮੰਜ਼ਿਲਾਂ ਵੱਲ ਵਧ ਰਹੀਆਂ ਹਨ।

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ 23 ਮਈ 2021 ਨੂੰ ਦੇਸ਼ ਵਿੱਚ ਪਹੁੰਚਾਈ ਗਈ 1142 ਮੀਟ੍ਰਿਕ ਟਨ ਰਾਹਤ ਦੇ ਆਪਣੇ ਪਿਛਲੇ ਉੱਚ ਨੂੰ ਪਾਰ ਕਰਦਿਆਂ ਇਕੋ ਦਿਨ ਵਿੱਚ ਸਭ ਤੋਂ ਵਧ 1195 ਮੀਟ੍ਰਿਕ ਟਨ ਆਕਸੀਜਨ ਰਾਹਤ ਦੀ ਸਪੁਰਦਗੀ ਕੀਤੀ।

ਦਿੱਲੀ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਔਫਲੋਡਿੰਗ 5000 ਮੀਟ੍ਰਿਕ ਟਨ ਨੂੰ ਪਾਰ ਕਰ ਗਈ।

ਦੱਖਣੀ ਰਾਜਾਂ ਵਿੱਚੋਂ, ਆਂਧਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਹਰੇਕ ਨੂੰ, ਐੱਲਐੱਮਓ ਦੀ ਸਪਲਾਈ 1000 ਮੀਟਰਕ ਟਨ ਨੂੰ ਪਾਰ ਕਰ ਗਈ।

ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈੱਸ ਨੇ 33 ਦਿਨਾਂ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਦੀ ਸਪੁਰਦਗੀ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ।

https://www.pib.gov.in/PressReleasePage.aspx?PRID=1722123

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਸਹਾਇਤਾ ਪ੍ਰਾਪਤ ਕੀਟਾਣੂ-ਰਹਿਤ ਪ੍ਰਣਾਲੀ ਤੋਂ ਐੱਨ95 ਮਾਸਕ, ਪੀਪੀਈ, ਫਿਰ ਤੋਂ ਪ੍ਰਯੋਗ ਕੀਤੇ ਜਾ ਸਕਣ ਵਾਲੇ ਕੱਪੜੇ ਤਿਆਰ ਕੀਤੇ ਜਾ ਸਕਦੇ ਹਨ ਅਤੇ ਅਤਿਅਧਿਕ ਮਾਤਰਾ ਵਿੱਚ ਬਣਨ ਵਾਲੇ ਕੋਵਿਡ-19 ਬਾਇਓ ਮੈਡੀਕਲ ਵੇਸਟ ਨੂੰ ਘੱਟ ਕੀਤਾ ਜਾ ਸਕਦਾ ਹੈ

ਮੁੰਬਈ ਸਥਿਤ ਇੱਕ ਸਟਾਰਟ-ਅਪ ਇੰਦਰ ਜਲ (ਵਾਟਰ) ਦੁਆਰਾ ਵਿਕਸਿਤ ਐੱਨ95 ਮਾਸਕ/ਪੀਪੀਈ ਕੀਟਾਣੂ-ਰਹਿਤ ਪ੍ਰਣਾਲੀ ਨੂੰ ਮਹਾਰਾਸ਼ਟਰ ਅਤੇ ਤੇਲੰਗਾਨਾ ਰਾਜ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਲਗਾਇਆ ਗਿਆ ਹੈ।

ਵਜ੍ਰ ਕਵਚ ਨਾਮ ਦੀ ਇਹ ਕੀਟਾਣੂ-ਰਹਿਤ (ਡਿਸਇਨਫੈਕਸ਼ਨ) ਪ੍ਰਣਾਲੀ ਜ਼ਿਕਰਯੋਗ ਰੂਪ ਨਾਲ ਪੀਪੀਈ ਕਿੱਟ, ਮੈਡੀਕਲ ਅਤੇ ਨੌਨ-ਮੈਡੀਕਲ ਫਿਰ ਤੋਂ ਪ੍ਰਯੋਗ ਕੀਤੇ ਜਾ ਸਕਣ ਵਾਲੇ ਕੱਪੜੇ ਤਿਆਰ ਕਰਕੇ ਇਸ ਮਹਾਮਾਰੀ ਨਾਲ ਲੜਨ ਦੀ ਲਾਗਤ ਨੂੰ ਬਹੁਤ ਘੱਟ ਕਰਨ ਅਤੇ ਵਧੇਰੇ ਮਾਤਰਾ ਵਿੱਚ ਬਣਨ ਵਾਲੇ ਕੋਵਿਡ-19 ਬਾਇਓ ਮੈਡੀਕਲ ਵੇਸਟ ਨੂੰ ਘੱਟ ਕਰਨ ਵਿੱਚ ਵਧੇਰੇ ਸਹਾਇਕ ਹੈ। ਇਸ ਨਾਲ ਵਾਤਾਵਰਣ ਠੀਕ ਰੱਖਣ ਵਿੱਚ ਵੀ ਸਹਾਇਤਾ ਮਿਲਦੀ ਹੈ। ਇਹ ਪ੍ਰਣਾਲੀ ਨਿਜੀ ਸੁਰੱਖਿਆ ਉਪਕਰਣਾਂ ਨੂੰ ਉਚਿਤ ਤੇ ਤਰਕਸੰਗਤ ਕੀਮਤਾਂ ‘ਤੇ ਵੱਧ ਮਾਤਰਾ ਵਿੱਚ ਸਭ ਦੇ ਲਈ ਉਪਲਬਧ ਵੀ ਕਰਵਾਉਂਦੀ ਹੈ।

https://www.pib.gov.in/PressReleasePage.aspx?PRID=1722192

 

ਐੱਨਟੀਪੀਸੀ ਦੁਆਰਾ ਸਮਾਜ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਚਾਅ ਲਈ ਵੱਡੀ ਪੱਧਰ 'ਤੇ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ

ਬਿਜਲੀ ਮੰਤਰਾਲੇ ਅਧੀਨ ਦੇਸ਼ ਦੀ ਸਭ ਤੋਂ ਵੱਡੇ ਊਰਜਾ ਸਮੂਹ ਐੱਨਟੀਪੀਸੀ ਨੇ ਨਾ ਸਿਰਫ ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਦੇਸ਼ ਨੂੰ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਹੈ ਬਲਕਿ ਸਮਾਜ ਤੱਕ ਵੀ ਪਹੁੰਚ ਕਰਦਿਆਂ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਕੇ ਕੋਵਿਡ -19 ਦੇ ਫੈਲਾਅ ਨਾਲ ਲੜਨ ਲਈ ਮਹੱਤਵਪੂਰਨ ਯਤਨ ਕੀਤੇ ਹਨ।

ਐੱਨਟੀਪੀਸੀ ਨੇ ਅੱਗੇ ਆ ਕੇ ਇੱਕ ਹਫਤੇ ਦੇ ਅਰਸੇ ਦੌਰਾਨ ਹੀ ਜੰਗੀ ਪੱਧਰ 'ਤੇ ਆਪਣੇ ਵੱਖ-ਵੱਖ ਪ੍ਰੋਜੈਕਟਾਂ ਅਤੇ ਇਨ੍ਹਾਂ ਦੇ ਨੇੜਲੇ ਖੇਤਰਾਂ ਵਿੱਚ 600 ਤੋਂ ਵੱਧ ਆਕਸੀਜਨ ਯੁਕਤ ਬੈੱਡ ਅਤੇ 1200 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਜੋ ਆਮ ਲੋਕਾਂ ਸਮੇਤ ਕਈਆਂ ਲਈ ਜੀਵਨ ਬਚਾਉਣ ਵਾਲਾ ਉਪਰਾਲਾ ਸਾਬਤ ਹੋਇਆ। ਐੱਨਟੀਪੀਸੀ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਨੇੜਿਓਂ ਤਾਲਮੇਲ ਨਾਲ ਕੰਮ ਕਰ ਰਹੀ ਹੈ ਅਤੇ ਇੱਥੋਂ ਤੱਕ ਕਿ ਦੂਰ ਦੁਰਾਡੇ ਦੀਆਂ ਥਾਵਾਂ 'ਤੇ ਵੀ ਮੈਡੀਕਲ ਬੁਨਿਆਦੀ ਢਾਂਚੇ ਵਿੱਚ ਵਾਧਾ ਕੀਤਾ ਗਿਆ ਹੈ।

https://www.pib.gov.in/PressReleasePage.aspx?PRID=1722081

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

  • ਕੇਰਲ: ਆਉਣ ਵਾਲੇ ਦਿਨਾਂ ਵਿੱਚ ਕੋਵਿਡ ਟਰਾਂਸਮਿਸ਼ਨ ਦਰ ਦੀ ਜਾਂਚ ਕਰਨ ਤੋਂ ਬਾਅਦ ਰਾਜ ਵਿੱਚ ਕੋਵਿਡ ਲੌਕਡਾਉਣ ਵਧਾਉਣ ਬਾਰੇ ਫੈਸਲਾ ਲਿਆ ਜਾਵੇਗਾ। ਵਰਤਮਾਨ ਵਿੱਚ, ਲੌਕਡਾਊਨ ਦਾ ਐਲਾਨ 30 ਮਈ ਤੱਕ ਕੀਤਾ ਗਿਆ ਹੈ। ਪਿਛਲੇ ਇੱਕ ਹਫ਼ਤੇ ਵਿੱਚ ਔਸਤਨ ਟੈਸਟ ਪਾਜ਼ਿਟਿਵਟੀ ਦਰ 22.2 ਫੀਸਦੀ ਹੈ। ਹਾਲਾਂਕਿ, ਕੁਝ ਜ਼ਿਲ੍ਹਿਆਂ ਵਿੱਚ, ਟੈਸਟ ਪਾਜ਼ਿਟਿਵਟੀ ਦਰ, ਜਿੱਥੇ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ, 25 ਫੀਸਦੀ ਤੋਂ ਉੱਪਰ ਹੈ। ਇਸ ਦੌਰਾਨ, ਸਰਕਾਰ ਨੇ 1 ਜੂਨ ਤੋਂ ਸਕੂਲਾਂ ਵਿੱਚ ਡਿਜੀਟਲ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਸਰਕਾਰ ਦੇ ਵਿਕਟਰਜ਼ ਚੈਨਲ ’ਤੇ ਪ੍ਰਸਾਰਿਤ ਕਲਾਸਾਂ ਤੋਂ ਇਲਾਵਾ, ਔਨਲਾਈਨ ਕਲਾਸਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ। ਕੋਵਿਡ ਸਥਿਤੀ ਨੂੰ ਵੇਖਦੇ ਹੋਏ, ਸਕੂਲ ਦਾਖਲਾ ਉਤਸਵ ਨਵੇਂ ਵਿਦਿਅਕ ਸਾਲ ਦੇ ਪਹਿਲੇ ਦਿਨ ਆਯੋਜਿਤ ਕੀਤਾ ਜਾਵੇਗਾ। ਪਲੱਸ ਵਨ ਪ੍ਰੀਖਿਆ ਕਰਾਉਣ ਬਾਰੇ ਫੈਸਲਾ ਜਲਦ ਲਿਆ ਜਾਵੇਗਾ। ਕੋਵਿਡ ਦੇ ਇਲਾਜ਼ ਉਤਪਾਦਾਂ ਦੀ ਵਧੇਰੇ ਕੀਮਤ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਸਰਕਾਰ ਇਨ੍ਹਾਂ ਉਤਪਾਦਾਂ ਦੀ ਵਿਕਰੀ ਵਿੱਚ ਲਾਜ਼ਮੀ ਕਮੋਡਿਟੀਜ਼ ਐਕਟ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਰਾਜ ਵਿੱਚ ਕੱਲ੍ਹ ਕੋਵਿਡ-19 ਦੇ 28,798 ਨਵੇਂ ਕੇਸ ਸਾਹਮਣੇ ਆਏ ਹਨ। 151 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 7882 ਹੋ ਗਈ ਹੈ। ਟੀਪੀਆਰ ਜੋ ਵੱਧ ਕੇ 30% ਤੱਕ ਹੋ ਗਈ ਸੀ, ਹੁਣ 20% ਤੋਂ ਹੇਠਾਂ ਆ ਗਈ ਹੈ। ਰਾਜ ਵਿੱਚ ਹੁਣ ਤੱਕ ਕੁੱਲ 88,56,897 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 68,34,933 ਨੂੰ ਪਹਿਲੀ ਖੁਰਾਕ ਅਤੇ 20,21,964 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਤਮਿਲ ਨਾਡੂ: ਬੁੱਧਵਾਰ ਨੂੰ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕੋਵਿਡ-19 ਦੇ ਇਲਾਜ ਲਈ 18 ਜ਼ਿਲ੍ਹਿਆਂ ਲਈ ਆਯਾਤ ਕੀਤੇ 1,400 ਆਕਸੀਜਨ ਸਿਲੰਡਰ ਅਤੇ ਆਕਸੀਜਨ ਰੈਗੂਲੇਟਰਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਿਹਤ ਮੰਤਰੀ ਐੱਮ ਸੁਬਰਾਮਣੀਅਮ ਨੇ ਕਿਹਾ ਹੈ ਕਿ ਤਮਿਲ ਨਾਡੂ ਵਿੱਚ 286 ਮਰੀਜ਼ ਬਲੈਕ ਫੰਗਸ ਤੋਂ ਪ੍ਰਭਾਵਤ ਹਨ। ਪੀਐੱਮਕੇ ਆਗੂ ਐੱਸ. ਰਮਦੋਸ ਨੇ ਤਮਿਲ ਨਾਡੂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਦੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਟੀਕਾਕਰਣ ਨੂੰ ਲਾਜ਼ਮੀ ਕਰੇ। ਬੁੱਧਵਾਰ ਨੂੰ ਪੁਦੂਚੇਰੀ ਵਿੱਚ 27 ਕੋਵਿਡ-19 ਮੌਤਾਂ ਹੋਈਆਂ ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 1,435 ਹੋ ਗਈ ਹੈ ਜਦੋਂ ਰਾਜ ਵਿੱਚ 1,321 ਨਵੇਂ ਕੇਸ ਆਏ ਹਨ ਅਤੇ 1,927 ਕੇਸ ਰਿਕਵਰ ਹੋਏ ਹਨ। ਤਮਿਲ ਨਾਡੂ ਵਿੱਚ ਨਵੇਂ ਕੋਵਿਡ ਮਾਮਲਿਆਂ ਦਾ ਘਟ ਰਿਹਾ ਗ੍ਰਾਫ ਬੁੱਧਵਾਰ ਨੂੰ ਜਾਰੀ ਰਿਹਾ, ਰਾਜ ਵਿੱਚ ਕੋਵਿਡ ਦੇ 33,764 ਤਾਜ਼ਾ ਕੇਸ ਆਏ ਹਨ। 475 ਲੋਕਾਂ ਦੀ ਮੌਤ ਹੋਣ ਨਾਲ, ਮੌਤਾਂ ਦੀ ਕੁੱਲ ਗਿਣਤੀ 21,815 ਹੋ ਗਈ ਹੈ ਅਤੇ ਰਾਜ ਦੇ ਬੁਲੇਟਿਨ ਅਨੁਸਾਰ ਆਈਸੋਲੇਸ਼ਨ ਵਾਲੇ ਕੇਸਾਂ ਸਮੇਤ ਐਕਟਿਵ ਮਾਮਲਿਆਂ ਦੀ ਗਿਣਤੀ 3,10,224 ਹੈ। ਹੁਣ ਤੱਕ ਤਮਿਲ ਨਾਡੂ ਵਿੱਚ 79,14,277 ਟੀਕੇ ਲਗਵਾਏ ਗਏ ਹਨ, ਜਿਨ੍ਹਾਂ ਵਿੱਚੋਂ 59,40,657 ਲੋਕਾਂ ਨੇ ਪਹਿਲੀ ਖੁਰਾਕ ਅਤੇ 19,73,620 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਕਰਨਾਟਕ: ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ 26-05-2021 ਲਈ, ਨਵੇਂ ਕੇਸ ਆਏ: 26,811; ਕੁੱਲ ਐਕਟਿਵ ਮਾਮਲੇ: 4,09,924; ਨਵੀਂਆਂ ਕੋਵਿਡ ਮੌਤਾਂ: 530; ਕੁੱਲ ਕੋਵਿਡ ਮੌਤਾਂ: 26,929। ਰਾਜ ਵਿੱਚ ਕੱਲ੍ਹ ਤਕਰੀਬਨ 1,27,317 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,25,41,765 ਟੀਕੇ ਲਗਾਏ ਜਾ ਚੁੱਕੇ ਹਨ। ਕਰਨਾਟਕ ਦੇ ਗ੍ਰਾਮੀਣ ਇਲਾਕਿਆਂ ਤੋਂ ਵਧ ਰਹੇ ਤਾਜ਼ਾ ਕੋਵਿਡ-19 ਦੇ ਕੇਸਾਂ ਦੀ ਗਿਣਤੀ ਤੋਂ ਬਾਅਦ, ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਉਨ੍ਹਾਂ ਕੁਝ ਚੁਣੀਆਂ ਗ੍ਰਾਮ ਪੰਚਾਇਤਾਂ ਨਾਲ ਗੱਲਬਾਤ ਕੀਤੀ ਜਿੱਥੇ ਕੇਸ ਜ਼ਿਆਦਾ ਸਨ। ਬੰਗਲੌਰ ਦੀ ਨਾਗਰਿਕ ਸੰਸਥਾ, ਬਰੂਹਤ ਬੰਗਲੁਰੂ ਮਹਾਨਗਰ ਪਾਲੀਕੇ (ਬੀਬੀਐੱਮਪੀ) ਨੇ ਕੋਵਿਡ-19 ਨਿਯਮਾਂ ਨੂੰ ਲਾਗੂ ਕਰਨ ਅਤੇ ਕੇਅਰ ਸੈਂਟਰਾਂ ਵਿੱਚ ਸਹਾਇਤਾ ਲਈ ਇੱਕ ਪ੍ਰਯੋਗਾਤਮਕ ਅਧਾਰ ’ਤੇ ਸ਼ਹਿਰ ਭਰ ਵਿੱਚ 11 ਔਰਤ ਮਾਰਸ਼ਲਾਂ ਨੂੰ ਸਿਖਲਾਈ ਦਿੱਤੀ ਅਤੇ ਤੈਨਾਤ ਕੀਤਾ ਹੈ।

  • ਆਂਧਰ ਪ੍ਰਦੇਸ਼: ਰਾਜ ਵਿੱਚ 91,120 ਨਮੂਨਿਆਂ ਦੀ ਜਾਂਚ ਤੋਂ ਬਾਅਦ 18,285 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 99 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 24 ਘੰਟਿਆਂ ਦੌਰਾਨ 24,105 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 84,59,763 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 60,76,647 ਲੋਕਾਂ ਨੇ ਪਹਿਲੀ ਖੁਰਾਕ ਅਤੇ 23,83,116 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਕੋਵਿਡ-19 ਸਮੀਖਿਆ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਕਿ ਉਹ ਅਰੋਗਿਆਸਰੀ ਯੋਜਨਾ ਅਧੀਨ ਇਲਾਜ ਕੀਤੇ ਜਾ ਰਹੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ 50 ਫੀਸਦੀ ਬਿਸਤਰੇ ਅਲਾਟ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਰਾਜ ਵਿੱਚ ਆਕਸੀਜਨ ਦੀ ਸਪਲਾਈ ਵਧਾਉਣ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ, ਜੋ 330 ਮੀਟਰਕ ਟਨ ਤੋਂ ਵੱਧ ਕੇ 600 ਮੀਟਰਕ ਟਨ ਹੋ ਗਈ ਅਤੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਉਹ ਇਸਦੀ ਸਪਲਾਈ ਨੂੰ ਹੋਰ ਸੁਚਾਰੂ ਕਰਨ ਲਈ ਆਕਸੀਜਨ ਭੰਡਾਰਾਂ ਦਾ ਆਡਿਟ ਕਰਨ ਵੱਲ ਧਿਆਨ ਦੇਣ। ਇਸ ਦੌਰਾਨ ਰਾਜ ਸਰਕਾਰ ਨੇ ਕੋਵਿਡ ਸਥਿਤੀ ਦੇ ਮੱਦੇਨਜ਼ਰ ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ ਨੂੰ 7 ਜੂਨ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਜੁਲਾਈ ਵਿੱਚ ਦਸਵੀਂ ਕਲਾਸ ਦੀਆਂ ਪ੍ਰੀਖਿਆਵਾਂ ਕਰਵਾਉਣ ’ਤੇ ਵਿਚਾਰ ਕਰੇਗੀ।

  • ਤੇਲੰਗਾਨਾ: ਰਾਜ ਸਰਕਾਰ ਨੇ ਪੱਤਰਕਾਰਾਂ, ਡਿਲੀਵਰੀ ਵਾਲੇ ਮੁੰਡਿਆਂ, ਆਟੋ ਅਤੇ ਕੈਬ ਡਰਾਈਵਰਾਂ, ਵਾਜਬ ਕੀਮਤ ਵਾਲੇ ਦੁਕਾਨਦਾਰਾਂ ਆਦਿ ਜਿਨਾਂ ਦਾ ਲੋਕਾਂ ਨਾਲ ਵਧੇਰੇ ਸੰਪਰਕ ਹੈ ਯਾਨੀਕੇ ਸੁਪਰ ਸਪਰੈਡਰਾਂ / ਉੱਚ ਜੋਖਮ ਸਮੂਹਾਂ ਵਾਲਿਆਂ ਦੇ ਟੀਕੇ ਲਾਉਣ ਲਈ ਇਸ ਮਹੀਨੇ ਦੀ 28 ਤੋਂ 30 ਤੱਕ ਵਿਸ਼ੇਸ਼ ਕੋਵਿਡ ਟੀਕਾਕਰਣ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਹੈ। ਰਾਜ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਸਿਹਤ ਵਿਭਾਗ ਦੁਆਰਾ ਕਰਵਾਏ ਗਏ ਘਰ-ਘਰ ਬੁਖਾਰ ਸਰਵੇਖਣ ਦੇ ਦੋ ਪੜਾਵਾਂ ਵਿੱਚ, ਇਹ ਪਾਇਆ ਗਿਆ ਹੈ ਕਿ ਰਾਜ ਵਿੱਚ ਲਗਭਗ ਚਾਰ ਲੱਖ ਲੋਕ ਕੋਵਿਡ ਵਰਗੇ ਲੱਛਣਾਂ ਤੋਂ ਪੀੜਤ ਹਨ ਅਤੇ ਹੁਣ ਤੱਕ 3.16 ਲੱਖ ਲੋਕਾਂ ਨੂੰ ਹੋਮ ਆਈਸੋਲੇਸ਼ਨ ਕਿੱਟਾਂ ਦੀ ਸਪਲਾਈ ਕੀਤੀ ਗਈ ਹੈ। ਇਸ ਦੌਰਾਨ, ਕੱਲ੍ਹ ਤਕਰੀਬਨ 3,762 ਨਵੇਂ ਕੋਵਿਡ ਮਾਮਲੇ ਆਏ ਅਤੇ 20 ਮੌਤਾਂ ਹੋਈਆਂ, ਜਿਨ੍ਹਾਂ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 3,189 ਹੋ ਗਈ ਅਤੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 5,63,903 ਹੋ ਗਈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 38,632 ਹੈ।

  • ਮਹਾਰਾਸ਼ਟਰ: ਕੋਵਿਡ-19 ਦੀ ਤੀਜੀ ਲਹਿਰ ਦੌਰਾਨ ਬੱਚਿਆਂ ’ਤੇ ਪੈਣ ਵਾਲੇ ਪ੍ਰਭਾਵ ਦੀ ਉਮੀਦ ਵਿੱਚ, ਮਹਾਰਾਸ਼ਟਰ ਸਰਕਾਰ ਨੇ ਰੋਕਥਾਮ ਅਤੇ ਇਲਾਜ ਦੇ ਤਰੀਕਿਆਂ ਨੂੰ ਵਿਕਸਤ ਕਰਨ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਸਥਾਪਤ ਕੀਤੀ ਹੈ। ਇਹ ਸਪੈਸ਼ਲ ਟਾਸਕ ਫੋਰਸ ਬੱਚਿਆਂ ਨੂੰ ਕੋਵਿਡ-19 ਦੇ ਸੰਕਰਮਣ ਤੋਂ ਬਚਾਉਣ ਲਈ ਕੰਮ ਕਰੇਗੀ। ਇਸ ਤੋਂ ਇਲਾਵਾ, ਇਹ ਇਲਾਜ, ਸਹੂਲਤਾਂ ਅਤੇ ਦਵਾਈਆਂ ਬਾਰੇ ਮਾਰਗ ਦਰਸ਼ਨ ਪ੍ਰਦਾਨ ਕਰੇਗੀ। ਹਿੰਦੂਜਾ ਹਸਪਤਾਲ ਦੇ ਸੀਨੀਅਰ ਬਾਲ ਰੋਗ ਵਿਗਿਆਨੀ ਡਾ: ਸੁਹਾਸ ਪ੍ਰਭੂ ਇਸ ਟਾਸਕ ਫੋਰਸ ਦੇ ਮੁਖੀ ਹੋਣਗੇ। ਮਹਾਰਾਸ਼ਟਰ ਵਿੱਚ ਸਿਰਫ ਕੋਵਿਡ-19 ਮਾਮਲਿਆਂ ਵਿੱਚ ਹੀ ਨਹੀਂ ਬਲਕਿ ਮੌਤਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਜੋ ਪਿਛਲੇ ਕਈ ਦਿਨਾਂ ਤੋਂ ਉੱਚੀ ਸਥਿਤੀ ਵਿੱਚ ਸੀ। ਬੁੱਧਵਾਰ ਨੂੰ, ਰਾਜ ਵਿੱਚ 24,752 ਨਵੇਂ ਮਾਮਲੇ ਆਏ ਅਤੇ 453 ਮੌਤਾਂ ਹੋਈਆਂ ਹਨ।

  • ਗੁਜਰਾਤ: ਗੁਜਰਾਤ ਸਰਕਾਰ ਨੇ ਬੁੱਧਵਾਰ ਨੂੰ 36 ਸ਼ਹਿਰਾਂ ਵਿੱਚ ਰਾਤ ਦੇ ਕਰਫਿਊ ਵਿੱਚ ਇੱਕ ਘੰਟੇ ਦੀ ਢਿੱਲ ਦਿੱਤੀ ਹੈ, ਪਰ ਦਿਨ ਦੌਰਾਨ ਦੀਆਂ ਪਾਬੰਦੀਆਂ ਨਹੀਂ ਬਦਲੀਆਂ ਹਨ ਕਿਉਂਕਿ ਪੱਛਮੀ ਰਾਜ ਵਿੱਚ ਕੋਰੋਨਾ ਵਾਇਰਸ ਬਿਮਾਰੀ ਦੇ ਨਵੇਂ ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਦਰਜ ਕੀਤੀ ਗਈ ਹੈ। ਮੁੱਖ ਮੰਤਰੀ ਵਿਜੇ ਰੁਪਾਨੀ ਨੇ ਗਾਂਧੀਨਗਰ ਵਿੱਚ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੋਧੇ ਹੋਏ ਕਰਫਿਊ ਸਮੇਂ ਬਾਰੇ ਐਲਾਨ ਕੀਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੀ ਸੰਭਾਵਨਾ ਬਾਰੇ ਸੁਚੇਤ ਹੈ ਅਤੇ ਇਸ ਨਾਲ ਨਜਿੱਠਣ ਲਈ ਵਿਸਤ੍ਰਿਤ ਕਾਰਜ ਯੋਜਨਾ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

  • ਰਾਜਸਥਾਨ: ਰਾਜ ਸਰਕਾਰ ਨੇ ਪਿਛਲੇ ਮਹੀਨੇ ਰਾਜ ਵਿੱਚ ਹੋਈਆਂ ਕੋਰੋਨਾ ਮੌਤਾਂ ਦਾ ਆਡਿਟ ਕਰਨ ਲਈ 3 ਟੀਮਾਂ ਦਾ ਗਠਨ ਕੀਤਾ ਹੈ। ਉਨ੍ਹਾਂ ਨੂੰ 15 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਟੀਮਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਕੁੱਲ ਮੌਤਾਂ ਦੇ ਨਾਲ-ਨਾਲ ਕੋਵਿਡ ਕਾਰਨ ਹੋਈਆਂ ਮੌਤਾਂ ਦਾ ਜਾਇਜ਼ਾ ਲੈਣ। ਬੁੱਧਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਦੇ 3,886 ਤਾਜ਼ਾ ਕੇਸ ਸਾਹਮਣੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 9,27,746 ਤੱਕ ਪਹੁੰਚ ਗਈ ਹੈ, ਜਦਕਿ 107 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 8,018 ਹੋ ਗਈ ਹੈ। ਤਾਜ਼ਾ ਪਾਜ਼ਿਟਿਵ ਮਾਮਲਿਆਂ ਵਿੱਚੋਂ ਜੈਪੁਰ ਤੋਂ ਸਭ ਤੋਂ ਵੱਧ 779, ਜੋਧਪੁਰ ਤੋਂ 340 ਅਤੇ ਅਲਵਰ ਤੋਂ 284 ਕੇਸ ਸਾਹਮਣੇ ਆਏ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ, ਹੁਣ ਤੱਕ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ 18 ਤੋਂ 45 ਸਾਲ ਦੇ ਉਮਰ ਸਮੂਹਾਂ ਨੂੰ ਇੱਕ ਕਰੋੜ ਤੋਂ ਵੱਧ ਕੋਰੋਨਾ ਟੀਕਿਆਂ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਕਿ 18 + ਉਮਰ ਸਮੂਹਾਂ ਵਿੱਚ ਵੀ ਤਰਜੀਹ ਸਮੂਹਾਂ ਜਿਵੇਂ ਕਿ ਹੈਂਡ ਕਾਰਟ ਮਾਲਕਾਂ, ਹਾਕਰਾਂ ਦਾ ਗਠਨ ਕੀਤਾ ਜਾਵੇ। ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਤਰਜੀਹ ਸਮੂਹ ਵਿੱਚ ਰੱਖਿਆ ਜਾ ਸਕਦਾ ਹੈ। ਰਾਜ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਨੂੰ ਮੱਧ ਪ੍ਰਦੇਸ਼ ਵਿੱਚ ਤਾਜ਼ਾ ਕੋਰੋਨਾ ਵਾਇਰਸ ਦੇ 2,182 ਪਾਜ਼ਿਟਿਵ ਕੇਸ ਪਾਏ ਗਏ ਹਨ ਜਦਕਿ 7,479 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਅਤੇ 72 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੱਧ ਪ੍ਰਦੇਸ਼ ਵਿੱਚ ਹੁਣ 43,265 ਐਕਟਿਵ ਕੇਸ ਹਨ।

  • ਛੱਤੀਸਗੜ੍ਹ: ਬੁੱਧਵਾਰ ਨੂੰ ਛੱਤੀਸਗੜ੍ਹ ਵਿੱਚ ਕੋਰੋਨਾ ਵਾਇਰਸ ਦੇ 2,829 ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 9,59,544 ਹੋ ਗਈ, ਇਸ ਤੋਂ ਇਲਾਵਾ ਰਾਜ ਵਿੱਚ 56 ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 12,779 ਹੋ ਗਈ ਹੈ। ਵੱਖ-ਵੱਖ ਹਸਪਤਾਲਾਂ ਵਿੱਚੋਂ ਕੁੱਲ 997 ਮਰੀਜ਼ਾਂ ਦੀ ਛੁੱਟੀ ਹੋਣ ਤੋਂ ਬਾਅਦ ਰਿਕਵਰਡ ਕੇਸਾਂ ਦੀ ਗਿਣਤੀ 8,93,258 ਤੱਕ ਪਹੁੰਚ ਗਈ ਹੈ, ਜਦਕਿ ਦਿਨ ਦੇ ਦੌਰਾਨ 4,100 ਹੋਰਾਂ ਮਰੀਜ਼ਾਂ ਨੇ ਹੋਮ ਆਈਸੋਲੇਸ਼ਨ ਮੁਕੰਮਲ ਕੀਤੇ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 53,480 ਹੈ। ਰਾਜ ਵਿੱਚ ਕੋਵਿਡ-19 ਦੀ ਪਾਜ਼ਿਟਿਵਤਾ ਦਰ ਹੁਣ ਘਟ ਕੇ 4.7 ਫੀਸਦੀ ਰਹਿ ਗਈ ਹੈ, ਜੋ ਕਿ 1 ਮਈ ਨੂੰ 26.1 ਫੀਸਦੀ ਸੀ।

  • ਗੋਆ: ਰਾਜ ਦੇ ਮਹਾਮਾਰੀ ਵਿਗਿਆਨੀ ਨੇ ਕਿਹਾ ਹੈ ਕਿ ਗੋਆ ਕੋਵਿਡ-19 ਦੀ ਦੂਜੀ ਲਹਿਰ ਦੀ ਚੋਟੀ ਨੂੰ ਪਾਰ ਕਰ ਗਿਆ ਹੈ। ਮਹਾਮਾਰੀ ਵਿਗਿਆਨੀ ਨੇ ਅੱਗੇ ਕਿਹਾ ਕਿ ਜਦੋਂ ਤੱਕ ਕੇਸ 200 ਤੋਂ ਹੇਠਾਂ ਨਹੀਂ ਆ ਜਾਂਦੇ ਤਾਂ ਉਦੋਂ ਤੱਕ ਰਾਹਤ ਦੀ ਕੋਈ ਜਗ੍ਹਾ ਨਹੀਂ ਹੈ। ਪਿਛਲੇ ਸਤੰਬਰ ਵਿੱਚ ਪਹਿਲੀ ਚੋਟੀ ਦੇ ਦੌਰਾਨ, ਰਾਜ ਨੇ ਇੱਕ ਦਿਨ ਵਿੱਚ 740 ਕੇਸਾਂ ਦੀ ਸਿਖਰ ਨੂੰ ਛੂਹਿਆ ਸੀ, ਪਰ ਉਸ ਸਮੇਂ ਤੋਂ, ਗ੍ਰਾਫ ਨੂੰ ਇੱਕ ਮਹੱਤਵਪੂਰਨ ਉਤਰਾਈ ਨੂੰ ਦਰਸਾਉਣ ਵਿੱਚ ਅਤੇ ਨਵੇਂ ਕੇਸਾਂ ਦੀ ਰੋਜ਼ਾਨਾ ਔਸਤ ਦਰ ਨੂੰ 200 ਕੇਸਾਂ ਤੋਂ ਹੇਠਾਂ ਆਉਣ ਲਈ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਲਗਿਆ ਸੀ।

  • ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 548231 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 53127 ਹੈ। ਕੁੱਲ ਮੌਤਾਂ ਦੀ ਗਿਣਤੀ 13642 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 870938 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ੍ਰੰਟਲਾਈਨ ਵਰਕਰ) ਲਈ ਕੁੱਲ 247533 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2736806 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 459657 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 58992 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 4063 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 714 ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 744602 ਹੈ। ਕੁੱਲ ਐਕਟਿਵ ਕੋਵਿਡ ਕੇਸ 34088 ਹਨ। ਮੌਤਾਂ ਦੀ ਗਿਣਤੀ 7735 ਹੈ। ਹੁਣ ਤੱਕ ਕੁੱਲ 5439215 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਅਸਾਮ: ਰਾਜ ਦੀ ਕੋਵਿਡ ਪਾਜ਼ਿਟਿਵਟੀ ਦਰ 5 ਫੀਸਦੀ ਤੋਂ ਹੇਠਾਂ ਆ ਗਈ ਹੈ, ਪਰ ਰਾਜ ਵਿੱਚ ਰੋਜ਼ਾਨਾ ਵੱਧ ਰਹੀਆਂ ਮੌਤਾਂ ਸਿਹਤ ਵਿਭਾਗ ਦੇ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕੱਲ 90 ਮੌਤਾਂ ਹੋਈਆਂ ਹਨ। ਰਾਜ ਭਰ ਵਿੱਚ ਕੀਤੇ ਗਏ 1,16,119 ਟੈਸਟਾਂ ਵਿੱਚੋਂ 4.91 ਫੀਸਦੀ ਦੀ ਦਰ ਨਾਲ ਕੁੱਲ 5,699 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਸਰਕਾਰ ਨੇ ਇੱਕ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਟੀਕਾਕਰਣ ਤੋਂ ਪਹਿਲਾਂ ਕਿਸੇ ਵਿਅਕਤੀ ਲਈ ਕੋਵਿਡ ਟੈਸਟ ਕਰਵਾਉਣ ਨੂੰ ਲਾਜ਼ਮੀ ਬਣਾਇਆ ਗਿਆ ਹੈ। ਕੋਵਿਡ-19 ਲਈ ਪਾਜ਼ਿਟਿਵ ਵਿਅਕਤੀਆਂ ਨੂੰ ਟੀਕਾ ਨਹੀਂ ਲਗਾਇਆ ਜਾਵੇਗਾ।

  • ਮਣੀਪੁਰ: ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 847 ਨਵੇਂ ਮਾਮਲੇ ਸਾਹਮਣੇ ਆਏ ਅਤੇ 10 ਮੌਤਾਂ ਹੋਈਆਂ ਹਨ। ਰਾਜ ਸਰਕਾਰ ਨੇ ਨਿੱਜੀ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਫੀਸ ਦੀ ਉੱਚ ਸੀਮਾ ਦਾ ਐਲਾਨ ਕੀਤਾ ਹੈ। ਰਾਜ ਦੇ ਸਿਹਤ ਵਿਭਾਗ ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਆਦੇਸ਼ ਅਨੁਸਾਰ, ਆਕਸੀਜਨ ਤੋਂ ਬਿਨਾ ਜਨਰਲ/ ਆਈਸੋਲੇਸ਼ਨ ਬਿਸਤਰਿਆਂ ਲਈ ਉਪਰਲੀ ਸੀਮਾ ਨੂੰ 3000 ਰੁਪਏ ਪ੍ਰਤੀ ਦਿਨ, ਆਕਸੀਜਨ ਸਮਰਥਨ ਵਾਲੇ ਜਨਰਲ/ ਆਈਸੋਲੇਸ਼ਨ ਬਿਸਤਰਿਆਂ ਲਈ 5000 ਰੁਪਏ ਪ੍ਰਤੀ ਦਿਨ, ਉੱਚ ਨਿਰਭਰਤਾ ਯੂਨਿਟ (ਐੱਚਡੀਯੂ) ਲਈ 7000 ਰੁਪਏ ਪ੍ਰਤੀ ਦਿਨ, ਵੈਂਟੀਲੇਟਰ ਤੋਂ ਬਿਨਾ ਆਈਸੀਯੂ ਲਈ 8000 ਰੁਪਏ ਪ੍ਰਤੀ ਦਿਨ ਅਤੇ ਵੈਂਟੀਲੇਟਰ ਦੀ ਵਰਤੋਂ ਵਾਲੇ ਆਈਸੀਯੂ ਲਈ 10,000 ਰੁਪਏ ਪ੍ਰਤੀ ਦਿਨ ਨਿਰਧਾਰਤ ਕੀਤਾ ਹੈ। ਕੋਵਿਡ-19 ਵਿਰੁੱਧ ਹੁਣ ਤੱਕ 3,55,793 ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ, ਜਦਕਿ ਦੂਜੀ ਖੁਰਾਕ ਲਈ 79,897 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ।

  • ਮੇਘਾਲਿਆ: ਬੁੱਧਵਾਰ ਨੂੰ ਰਾਜ ਵਿੱਚ 846 ਤਾਜ਼ਾ ਕੇਸ ਸਾਹਮਣੇ ਆਉਣ ਨਾਲ ਮੇਘਾਲਿਆ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ 8,000 ਦੇ ਅੰਕ ਨੂੰ ਪਾਰ ਕਰ ਗਈ ਹੈ। ਰਿਕਵਰੀ ਦੀ ਦਰ ਨੇ ਵੀ ਤੇਜ਼ੀ ਫੜ੍ਹ ਲਈ ਹੈ ਰਾਜ ਵਿੱਚ ਕੱਲ ਦੂਜੇ ਦਿਨ ਲਗਾਤਾਰ 700 ਤੋਂ ਵੱਧ ਮਰੀਜ਼ ਰਿਕਵਰੀ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 10 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ ਹੁਣ 512 ਹੋ ਗਈ ਹੈ। ਰਾਜ ਸਰਕਾਰ ਨੇ ਲੋਕਾਂ ਨੂੰ ਕੋਵਿਡ-19 ਬਾਰੇ ਗ਼ਲਤ ਜਾਣਕਾਰੀ ਸਾਂਝੀ ਕਰਨ/ ਫੈਲਾਉਣ ਵਿਰੁੱਧ ਚੇਤਾਵਨੀ ਦਿੱਤੀ ਹੈ ਅਤੇ ਮਹਾਮਾਰੀ ਰੋਗ ਐਕਟ ਤਹਿਤ ਕਿਸੇ ਵੀ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

  • ਸਿੱਕਿਮ: ਰਾਜ ਵਿੱਚ 295 ਨਵੇਂ ਕੇਸ ਆਏ, 241 ਰਿਕਵਰਡ ਹੋਏ ਅਤੇ 2 ਮੌਤਾਂ ਹੋਈਆਂ ਹਨ: ਸਿੱਕਿਮ ਵਿੱਚ ਕੋਵਿਡ ਦੇ ਕੇਸਾਂ ਦੀ ਗਿਣਤੀ ਹੁਣ 13,806 ਹੋ ਗਈ ਹੈ। ਦੂਜੇ ਪਾਸੇ, ਸਿੱਕਿਮ ਵਿੱਚ ਕੋਵਿਡ-19 ਦੇ ਰਿਕਵਰ ਹੋਏ ਕੇਸਾਂ ਦੀ ਗਿਣਤੀ 9,933 ਹੈ। ਰਾਜ ਵਿੱਚ ਮੌਜੂਦਾ ਸਮੇਂ ਕੋਰੋਨਾ ਵਾਇਰਸ ਦੇ 3,422 ਐਕਟਿਵ ਕੇਸ ਹਨ।

  • ਤ੍ਰਿਪੁਰਾ: ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 667 ਨਵੇਂ ਕੇਸ ਆਏ, ਜਿਨ੍ਹਾਂ ਵਿੱਚੋਂ ਪੱਛਮੀ ਜ਼ਿਲ੍ਹੇ ਵਿੱਚੋਂ 330 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। 6 ਮੌਤਾਂ ਹੋਈਆਂ ਹਨ ਅਤੇ 1066 ਵਿਅਕਤੀ ਰਿਕਵਰ ਹੋਏ ਹਨ। ਪਰ ਪੱਛਮੀ ਜ਼ਿਲ੍ਹਾ ਉੱਚ ਪਾਜ਼ਿਟਿਵ ਦਰ ਦੇ ਕਾਰਨ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

  • ਨਾਗਾਲੈਂਡ: ਬੁੱਧਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ ਦੇ 260 ਨਵੇਂ ਕੇਸ ਆਏ ਅਤੇ 12 ਮੌਤਾਂ ਹੋਈਆਂ ਹਨ। ਕੁੱਲ ਐਕਟਿਵ ਕੇਸ 4923 ਹਨ ਜਦਕਿ ਕੁੱਲ ਕੇਸਾਂ ਦੀ ਗਿਣਤੀ 20,795 ਹੋ ਗਈ ਹੈ। ਦੀਮਾਪੁਰ ਆਕਸੀਜਨ ਪਲਾਂਟ ਨੂੰ ਸਰਟੀਫੀਕੇਟ ਮਿਲਿਆ ਅਤੇ ਉਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀਐੱਮ ਕੇਅਰਸ ਫੰਡ ਦੇ ਤਹਿਤ ਲਗਾਇਆ ਗਿਆ ਇਹ ਪਲਾਂਟ ਪ੍ਰਤੀ ਮਿੰਟ 200 ਲੀਟਰ ਆਕਸੀਜਨ ਦਾ ਉਤਪਾਦਨ ਕਰੇਗਾ।

 

 

ਮਹੱਤਵਪੂਰਨ ਟਵੀਟ

 

 

 

*****

 

ਐੱਮਵੀ


(Release ID: 1722432) Visitor Counter : 293