ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਰਤਨ ਪ੍ਰੋਫ਼ੈਸਰ ਰਾਓ ਨੂੰ ਊਰਜਾ ਮੋਰਚਿਆਂ ’ਚ ਖੋਜ ਲਈ ਮਿਲਿਆ ਐਨੀ ਇੰਟਰਨੈਸ਼ਨਲ ਐਵਾਰਡ


ਇਹ ਪੁਰਸਕਾਰ ਰੋਮ ਦੇ ਕੁਇਰੀਨਲ ਪੈਲੇਸ ’ਚ ਇੱਕ ਅਧਿਕਾਰਤ ਰਸਮ ਦੌਰਾਨ 14 ਅਕਤੂਬਰ, 2021 ਨੂੰ ਭੇਟ ਕੀਤੇ ਜਾਣਗੇ

Posted On: 27 MAY 2021 4:52PM by PIB Chandigarh

ਭਾਰਤ ਰਤਨ ਪ੍ਰੋਫ਼ੈਸਰ ਸੀ.ਐੱਨ.ਆਰ. ਰਾਓ ਨੂੰ ਅਖੁੱਟ ਊਰਜਾ ਸਰੋਤਾਂ ਤੇ ਊਰਜਾ ਭੰਡਾਰਣ ’ਚ ਖੋਜ ਲਈ ਕੌਮਾਂਤਰੀ ਐਨੀ ਐਵਾਰਡ 2020 ਪ੍ਰਾਪਤ ਹੋਇਆ ਹੈ, ਜਿਸ ਨੂੰ ‘ਊਰਜਾ ਮੋਰਚੇ’ (Energy Frontier) ਦਾ ਐਵਾਰਡ ਵੀ ਕਿਹਾ ਜਾਂਦਾ ਹੈ। ਇਸ ਨੂੰ ‘ਊਰਜਾ ਖੋਜ ਦਾ ਨੋਬਲ ਪੁਰਸਕਾਰ’ ਸਮਝਿਆ ਜਾਂਦਾ ਹੈ।

ਪ੍ਰੋਫ਼ੈਸਰ ਰਾਓ ਸਮੁੱਚੀ ਮਨੁੱਖਤਾ ਦੀ ਭਲਾਈ ਲਈ ‘ਹਾਈਡ੍ਰੋਜਨ ਊਰਜਾ’ ਨੂੰ ਹੀ ਊਰਜਾ ਦਾ ਇਕਲੌਤਾ ਸਰੋਤ ਬਣਾਉਣ ਉੱਤੇ ਕੰਮ ਕਰਦੇ ਆ ਰਹੇ ਹਨ। ਹਾਈਡ੍ਰੋਜਨ ਭੰਡਾਰਣ, ਹਾਈਡ੍ਰੋਜਨ ਦੇ ਫ਼ੋਟੋਕੈਮੀਕਲ ਅਤੇ ਇਲੈਕਟ੍ਰੋਕੈਮੀਕਲ ਉਤਪਾਦਨ ਅਤੇ ਨੌਨ–ਮੈਟੇਲਿਕ ਕੈਟਾਲਿਸਿਸ – ਉਨ੍ਹਾਂ ਦੇ ਕੰਮ ਦੀਆਂ ਮੁੱਖ ਝਲਕੀਆਂ ਹਨ।

ਊਰਜਾ ਮੋਰਚਿਆਂ (Energy Frontiers) ਦਾ ਇਹ ਪੁਰਸਕਾਰ ਉਨ੍ਹਾਂ ਵੱਲੋਂ ਮੈਟਲ ਆਕਸਾਈਡਜ਼, ਕਾਰਬਨ ਨੈਨੋਟਿਊਜ਼ ਤੇ ਊਰਜਾ ਐਪਲੀਕੇਸ਼ਨਜ਼ ਅਤੇ ਗ੍ਰੀਨ ਹਾਈਡ੍ਰੋਜਨ ਉਤਪਾਦਨ ਸਮੇਤ ਗ੍ਰੈਫ਼ੀਨ, ਬੋਰੋਨ–ਨਾਈਟ੍ਰੋਜਨ–ਕਾਰਬਨ ਹਾਈਬ੍ਰਿਡ ਸਮੱਗਰੀਆਂ ਤੇ ਮੌਲੀਬਾਇਡੇਨਮ ਸਲਫ਼ਾਈਡ (ਮੌਲੀਬਡੇਨਾਈਟ – MoS2) ਹੋਰ ਸਮੱਗਰੀਆਂ ਤੇ ਦੋ–ਪਾਸਾਰੀ ਪ੍ਰਣਾਲੀਆਂ ਉੱਤੇ ਕੀਤੇ ਕੰਮ ਲਈ ਭੇਟ ਕੀਤਾ ਗਿਆ ਹੈ। ਦਰਅਸਲ, ਗ੍ਰੀਨ ਹਾਈਡ੍ਰੋਜਨ ਉਤਪਾਦਨ ਪਾਣੀ ਦੇ ਫ਼ੋਟੋਡਿਸੌਸੀਏਸ਼ਨ, ਥਰਮਲ ਡਿਸੌਸੀਏਸ਼ਨ ਅਤੇ ਪੌਣ ਊਰਜਾ ਜਾਂ ਸੂਰਜੀ ਊਰਜਾ ਤੋਂ ਪੈਦਾ ਹੋਈ ਬਿਜਲੀਦੁਆਰਾ ਐਕਟੀਵੇਟ ਕੀਤੇ ਇਲੈਕਟ੍ਰੋਲਾਇਸਿਸ ਜਿਹੀਆਂ ਵਿਭਿੰਨ ਪ੍ਰਕਿਰਿਆਵਾਂ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਪ੍ਰੋਫ਼ੈਸਰ ਰਾਓ ਨੇ ਇਨ੍ਹਾਂ ਸਾਰੇ ਤਿੰਨੇ ਖੇਤਰਾਂ ਵਿੱਚ ਕੰਮ ਕੀਤਾ ਹੈ ਤੇ ਕੁਝ ਬਹੁਤ ਹੀ ਨਵੀਨਤਮ ਕਿਸਮ ਦੀਆਂ ਸਮੱਗਰੀਆਂ ਵਿਕਸਤ ਕੀਤੀਆਂ ਹਨ।

ਇਹੋ ਜਿਹੀਆਂ ਜਾਂ ਸਬੰਧਤ ਸਮੱਗਰੀਆਂ ਨੇ ਹਾਈਡ੍ਰੋਜਨ ਸਟੋਰੇਜ ਸਿਸਟਮਜ਼, ਉੱਚ ਵਿਸ਼ੇਸ਼ ਸ਼ਕਤੀ ਵਾਲੇ ਸੁਪਰ–ਕੈਪੇਸਿਟਰਜ਼ ਅਤੇ ਵੱਧ ਗਿਣਤੀ ਵਿੱਚ ਚਾਰਜ–ਡਿਸਚਾਰਜ ਚੱਕਰਾਂ ਦੇ ਨਿਰਮਾਣ ਵਿੱਚ ਫ਼ਾਇਦੇਮੰਦ ਵਿਸ਼ੇਸ਼ਤਾਵਾਂ ਦਰਸਾਈਆਂ ਹਨ। ਚਾਰਜ–ਡਿਸਚਾਰਜ ਚੱਕਰ ਊਰਜਾ ਭੰਡਾਰਣ ਉਪਕਰਣ ਹਨ, ਜੋ ਬੈਟਰੀਆਂ ਦੇ ਸਮਾਨ ਹੁੰਦੇ ਹਨ, ਜੋ ਅਖੁੱਟ ਊਰਜਾ ਖੇਤਰ ਦਾ ਤੇਜ਼ੀ ਨਾਲ ਅਹਿਮ ਬਣਦਾ ਜਾ ਰਿਹਾ ਭਾਗ ਬਣਨਗੇ।

ਐਨੀ ਐਵਾਰਡਜ਼ 2020 ਰੋਮ ਦੇ ਕੁਇਰੀਨਲ ਪੈਲੇਸ ’ਚ 14 ਅਕਤੂਬਰ, 2021 ਨੂੰ ਇੱਕ ਅਧਿਕਾਰਤ ਸਮਾਰੋਹ ਦੌਰਾਨ ਭੇਟ ਕੀਤੇ ਜਾਣਗੇ; ਜਿਸ ਵਿੱਚ ਇਟਲੀ ਗਣਰਾਜ ਦੇ ਰਾਸ਼ਟਰਪਤੀ ਸਰਜੋ ਮਟਰੇਲਾ ਭਾਗ ਲੈਣਗੇ।

ਊਰਜਾ ਤੇ ਵਾਤਾਵਰਣਕ ਖੋਜ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਇਸ ਪੁਰਸਕਾਰ ਨੂੰ ਕੌਮਾਂਤਰੀ ਪੱਧਰ ਉੱਤੇ ਮਾਨਤਾ ਹਾਸਲ ਹੈ, ਇਸ ਦਾ ਉਦੇਸ਼ ਊਰਜਾ ਸਰੋਤਾਂ ਦੀ ਬਿਹਤਰ ਵਰਤੋਂ ਅਤੇ ਖੋਜਕਾਰਾਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਕੰਮ ਲਈ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਵਿਗਿਆਨਕ ਖੋਜ ਤੇ ਨਵੀਨਤਾ ਵਿੱਚ ਐਨੀ ਦਾ ਮਹੱਤਵ ਹੈ। ਇਸ ਵਿੱਚ ਇੱਕ ਨਕਦ ਇਨਾਮ ਤੇ ਵਿਸ਼ੇਸ਼ ਤੌਰ ਉੱਤੇ ਉੱਕਰਿਆ ਸੋਨ ਤਮਗ਼ਾ ਹੁੰਦਾ ਹੈ। 

 

************

ਐੱਸਐੱਸ/ਆਰਪੀ–(ਡੀਐੱਸਟੀ ਮੀਡੀਆ ਸੈੱਲ)



(Release ID: 1722306) Visitor Counter : 175