ਬਿਜਲੀ ਮੰਤਰਾਲਾ

ਪਾਵਰਗ੍ਰਿਡ ਲਗਾਤਾਰ ਕੋਵਿਡ ਸੁਵਿਧਾ ਪ੍ਰਦਾਨ ਕਰ ਰਿਹਾ ਹੈ

Posted On: 26 MAY 2021 10:34AM by PIB Chandigarh

ਬਿਜਲੀ ਮੰਤਰਾਲੇ ਦੇ ਅਧੀਨ ‘ਮਹਾਰਤਨ’ ਕੰਪਨੀ ਪਾਵਰਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਨੇ ਦੇਸ਼ ਭਰ ਦੇ ਆਪਣੇ ਕਰਮਚਾਰੀਆਂ (ਮੌਜੂਦਾ ਕਰਮਚਾਰੀ, ਸੇਵਾਮੁਕਤ ਅਤੇ ਠੇਕੇਦਾਰ ਮਜ਼ਦੂਰਾਂ) ਅਤੇ ਉਨ੍ਹਾਂ ‘ਤੇ ਨਿਰਭਰਾਂ ਨੂੰ, ਜੋ ਕੋਵਿਡ-19 ਤੋਂ ਪੀੜਤ ਰਹੇ, ਉਨ੍ਹਾਂ ਸਾਰਿਆਂ ਦੀ ਲਗਾਤਾਰ ਮਦਦ ਕੀਤੀ ਹੈ। ਕੰਪਨੀ ਨੇ ਉਨ੍ਹਾਂ ਸਾਰਿਆਂ ਨੂੰ ਕੋਵਿਡ ਸਬੰਧੀ ਵਿਵਹਾਰ ਕਰਨ ਦੇ ਪ੍ਰਤੀ ਜਾਗਰੂਕ ਕੀਤਾ ਹੈ।

ਪਾਵਰਗ੍ਰਿਡ ਦੇ ਉੱਤਰੀ ਖੇਤਰ-2 ਨੇ ਆਪਣੇ ਕਰਮਾਚਰੀਆਂ, ਉਨ੍ਹਾਂ ‘ਤੇ ਨਿਰਭਰਾਂ, ਰਿਸ਼ਤੇਦਾਰਾਂ, ਠੇਕੇਦਾਰ ਮਜ਼ਦੂਰਾਂ, ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਪੰਜ ਟੀਕਾਕਰਣ ਅਭਿਯਾਨਾਂ ਦਾ ਆਯੋਜਨ ਕੀਤਾ। ਇਹ ਅਭਿਯਾਨ ਪਾਵਰਗ੍ਰਿਡ ਦੇ ਸਬ-ਸਟੇਸ਼ਨਾਂ ਵਿੱਚ ਚਲਾਇਆ ਗਿਆ, ਜਿਨ੍ਹਾਂ ਵਿੱਚ ਜਲੰਧਰ, ਮੋਗਾ, ਹਮੀਰਪੁਰ ਅਤੇ ਵਾਗੂਰਾ ਸ਼ਾਮਲ ਸਨ। ਖੇਤਰੀ ਹੈੱਡਕੁਆਰਟਰ ਜੰਮੂ ਵਿੱਚ ਲਗਭਗ 100 ਠੇਕੇਦਾਰ ਮਜ਼ਦੂਰਾਂ ਦੇ ਲਈ ਟੀਕਾਕਰਣ ਅਭਿਯਾਨ ਚਲਾਇਆ ਗਿਆ।

ਆਕਸੀਜਨ ਸਪੋਰਟ ਵਾਲੇ 35 ਕੋਵਿਡ ਸੁਵਿਧਾ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਇੱਕ ਆਈਸੋਲੇਸ਼ਨ ਸੈਂਟਰ ਵੀ ਬਣਾਇਆ ਗਿਆ, ਜਿਸ ਵਿੱਚ 24 ਘੰਟੇ ਨਰਸਿੰਗ ਸੁਵਿਧਾ ਅਤੇ ਇੱਕ ਇਮਯੂਨੋਲੌਜਿਸਟ (ਪ੍ਰਤਿਰੱਖਿਆ ਵਿਗਿਆਨੀ) ਉਪਲਬਧ ਹੈ। ਕਰਮਚਾਰੀ ਅਤੇ ਉਨ੍ਹਾਂ ‘ਤੇ ਨਿਰਭਰ 24 ਘੰਟਿਆਂ ਵਿੱਚ ਕਦੇ ਵੀ ਇਨ੍ਹਾਂ ਨਾਲ ਸਲਾਹ ਅਤੇ ਮੁਲਾਕਾਤ ਕਰ ਸਕਦੇ ਹਨ।

ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਸਹਾਇਕ ਸਟਾਫ ਨੂੰ ਸਮਾਜਿਕ ਦੂਰੀ, ਮਾਸਕ, ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਆਦਿ ਉਪਾਵਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਕੋਵਿਡ-19 ਸਬੰਧੀ ਉਚਿਤ ਵਿਵਹਾਰ ਬਾਰੇ ਪੋਸਟਰਾਂ ਨੂੰ ਪਾਵਰਗ੍ਰਿਡ ਰੈਸੀਡੈਂਸ਼ੀਅਲ ਕੰਪਲੈਕਸ ਦੇ ਮੁੱਖ ਫਾਟਕ (ਮੇਨ ਗੇਟ) , ਟ੍ਰਾਂਜ਼ਿਟ ਕੈਂਪਾਂ ਅਤੇ ਕਮਿਊਨਿਟੀ ਸੈਂਟਰਾਂ ‘ਤੇ ਲਗਾਇਆ ਗਿਆ ਹੈ।

ਇਨ੍ਹਾਂ ਛੋਟੀਆਂ-ਛੋਟੀਆਂ ਪਹਿਲਕਦਮੀਆਂ ਨਾਲ ਕੋਵਿਡ ਪੀੜਤਾਂ ਦੀ ਸਮੁੱਚੀ ਦੇਖਭਾਲ ਕਰਨ ਅਤੇ ਪੀੜਤਾਂ ਨੂੰ ਬਿਹਤਰੀਨ ਸੁਵਿਧਾ ਦੇਣ ਵਿੱਚ ਮਦਦ ਮਿਲੀ ਹੈ।

  ***  ***  ***  ***  ***

 ਐੱਸਐੱਸ/ਆਈਜੀ


(Release ID: 1722216) Visitor Counter : 181