ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਇਹ ਸੁਨਿਸ਼ਚਿਤ ਕਰਨ ਲਈ ਕਦਮ ਉਠਾਇਆ ਹੈ ਕਿ ਟੋਲ ਪਲਾਜ਼ਾ ‘ਤੇ ਇੰਤਜਾਰ ਕਰਨ ਦਾ ਸਮਾਂ ਪ੍ਰਤੀ ਵਾਹਨ 10 ਸੈਕਿੰਡ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ
Posted On:
26 MAY 2021 8:07PM by PIB Chandigarh
ਟੋਲ ਪਲਾਜ਼ਾ ‘ਤੇ ਵਾਹਨਾਂ ਦੀ ਅਸਾਨ ਅਤੇ ਤੇਜ਼ ਆਵਾਜਾਈ ਨੂੰ ਸੁਨਿਸ਼ਚਿਤ ਕਰਨ ਦੇ ਕ੍ਰਮ ਵਿੱਚ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਤਾਕਿ ਰਾਸ਼ਟਰੀ ਰਾਜਮਾਰਗਾਂ ‘ਤੇ ਬਣੇ ਟੋਲ ਪਲਾਜ਼ਾ ‘ਤੇ ਸਭ ਤੋਂ ਵਿਅਸਤ ਸਮੇਂ (ਪੀਕ ਆਵਰਸ) ਦੇ ਦੌਰਾਨ ਸਰਵਿਸ ਟਾਈਮ ਪ੍ਰਤੀ ਵਾਹਨ 10 ਸੈਕਿੰਡ ਤੋਂ ਅਧਿਕ ਨਾ ਹੋਵੇ।
ਨਵੇਂ ਦਿਸ਼ਾ ਨਿਰਦੇਸ਼ ਟੋਲ ਪਲਾਜ਼ਾ ‘ਤੇ ਵਾਹਨਾਂ ਨੂੰ 100 ਮੀਟਰ ਤੋਂ ਜ਼ਿਆਦਾ ਲੰਬੀ ਕਤਾਰ ਵਿੱਚ ਲੱਗਣ ਨਾਲ ਰੋਕ ਕੇ ਆਉਣ-ਜਾਣ ਦੀ ਨਿਰਵਿਘਨ ਆਵਾਜਾਈ ਨੂੰ ਸੁਨਿਸ਼ਚਿਤ ਕਰਨਗੇ। ਹਾਲਾਂਕਿ, ਸੌ ਫੀਸਦੀ ਫਾਸਟੈਗ ਜ਼ਰੂਰੀ ਹੋਣ ਦੇ ਬਾਅਦ ਜ਼ਿਆਦਾਤਰ ਟੋਲ ਪਲਾਜ਼ਾ ‘ਤੇ ਕੋਈ ਵੇਟਿੰਗ ਟਾਈਮ ਨਹੀਂ ਹੈ, ਫਿਰ ਵੀ ਜੇ ਕਿਸੇ ਵਜ੍ਹਾ ਨਾਲ ਇੰਤਜਾਰ ਕਰਨ ਵਾਲੇ ਵਾਹਨਾਂ ਦੀ ਲਾਈਨ 100 ਮੀਟਰ ਤੋਂ ਜ਼ਿਆਦਾ ਹੁੰਦੀ ਹੈ ਤਾਂ ਵਾਹਨਾਂ ਨੂੰ ਬਗੈਰ ਟੋਲ ਦਾ ਭੁਗਤਾਨ ਕੀਤੇ ਗੁਜਰਣ ਦੀ ਛੋਟ ਦਿੱਤੀ ਜਾਵੇਗੀ, ਜਦੋਂ ਤੱਕ ਵਾਹਨਾਂ ਦੀ ਲਾਈਨ ਟੋਲ ਬੂਥ ਤੋਂ 100 ਮੀਟਰ ਦੇ ਦਾਇਰੇ ਵਿੱਚ ਨਹੀਂ ਆ ਜਾਂਦੀ ਹੈ। ਇਸ ਦੇ ਲਈ ਹਰੇਕ ਟੋਲ ਲੇਨ ਵਿੱਚ ਟੋਲ ਬੂਥ ਤੋਂ 100 ਮੀਟਰ ਦੀ ਦੂਰੀ ‘ਤੇ ਇੱਕ ਪੀਲੀ ਲਾਈਨ ਖਿੱਚੀ ਜਾਵੇਗੀ। ਇਹ ਟੋਲ ਪਲਾਜ਼ਾ ਆਪਰੇਟਰਸ ਵਿੱਚ ਜਵਾਬਦੇਹੀ ਦੀ ਭਾਵਨਾ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਹੈ।
ਤਾਕਿ, ਐੱਨਐੱਚਏਆਈ ਨੇ ਮੱਧ ਫਰਵਰੀ 2021 ਤੋਂ ਸੌ-ਪ੍ਰਤੀਸ਼ਤ ਕੈਸ਼ਲੈੱਸ ਟੋਲਿੰਗ ਨੂੰ ਸਫਲਤਾਪੂਰਵਕ ਲਾਗੂ ਕਰ ਲਿਆ ਹੈ, ਇਸ ਲਈ ਐੱਨਐੱਚਏਆਈ ਟੋਲ ਪਲਾਜ਼ਾ ‘ਤੇ ਫਾਸਟੈਗ ਦਾ ਇਸਤੇਮਾਲ 96% ਤੱਕ ਪਹੁੰਚ ਗਿਆ ਹੈ ਅਤੇ ਕਈ ਟੋਲ ਪਲਾਜ਼ਾ ‘ਤੇ ਇਹ 99% ਤੱਕ ਹੈ। ਦੇਸ਼ ਵਿੱਚ ਇਲੈਕਟ੍ਰੌਨਿਕ ਟੋਲ ਕਲੈਕਸ਼ਨ (ਈਟੀਸੀ) ਦੇ ਵਿਸਤਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਅਗਲੇ 10 ਸਾਲਾਂ ਲਈ ਆਵਾਜਾਈ ਸੰਬੰਧੀ ਅਨੁਮਾਨਾਂ ਦੇ ਅਨੁਰੂਪ ਆਉਣ ਵਾਲੇ ਟੋਲ ਪਲਾਜ਼ਾ ‘ਤੇ ਇੱਕ ਨਵੇਂ ਡਿਜ਼ਾਇਨ ਅਤੇ ਢਾਂਚਾ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ, ਤਾਕਿ ਪ੍ਰਭਾਵੀ ਟੋਲ ਪਲਾਜ਼ਾ ਕਲੈਕਸ਼ਨ ਸਿਸਟਮ ਲਿਆਂਦਾ ਜਾ ਸਕੇ।
ਜਿਵੇਂ ਕਿ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਹੁਣ ਆਮ ਨਿਯਮ ਬਣ ਗਿਆ ਹੈ, ਜ਼ਿਆਦਾ ਤੋਂ ਜ਼ਿਆਦਾ ਯਾਤਰੀ ਫਾਸਟੈਗ ਦੇ ਇਸਤੇਮਾਲ ਦਾ ਵਿਕਲਪ ਚੁਣ ਰਹੇ ਹਨ, ਇਸ ਲਈ ਇਹ ਡਰਾਇਵਰ ਅਤੇ ਟੋਲ ਆਪਰੇਟਰਸ ਦੇ ਵਿੱਚ ਕਿਸੇ ਵੀ ਸਿੱਧੇ ਸੰਪਰਕ ਦੀ ਸੰਭਾਵਨਾ ਨੂੰ ਦੂਰ ਕਰਦਾ ਹੈ। ਹਾਈਵੇ ਯੂਜ਼ਰਸ ਦੁਆਰਾ ਫਾਸਟੈਗ ਨੂੰ ਉਪਯੋਗ ਕਰਨ ਵਿੱਚ ਲਗਾਤਾਰ ਵਾਧਾ ਹੋਣਾ ਅਤੇ ਉਸ ਨੂੰ ਸਵੀਕਾਰ ਕੀਤਾ ਜਾਣਾ ਉਤਸ਼ਾਹਜਨਕ ਹੈ ਅਤੇ ਇਸ ਨਾਲ ਟੋਲ ਸੰਚਾਲਨ ਵਿੱਚ ਅਧਿਕ ਕੁਸ਼ਲਤਾ ਲਿਆਉਣ ਵਿੱਚ ਮਦਦ ਮਿਲੀ ਹੈ।
*****
ਬੀਐੱਨ/ਆਰਆਰ
(Release ID: 1722205)
Visitor Counter : 243