ਰਾਸ਼ਟਰਪਤੀ ਸਕੱਤਰੇਤ

ਬੁੱਧ ਪੂਰਣਿਮਾ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 25 MAY 2021 6:57PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

 

“ਬੁੱਧ ਪੂਰਣਿਮਾ ਦੇ ਸ਼ੁਭ ਅਵਸਰ 'ਤੇ, ਮੈਂ ਸਾਰੇ ਦੇਸ਼ਵਾਸੀਆਂ ਅਤੇ ਪੂਰੇ ਵਿਸ਼ਵ ਵਿੱਚ ਭਗਵਾਨ ਬੁੱਧ ਦੇ ਅਨੁਯਾਈਆਂ (ਪੈਰੋਕਾਰਾਂ) ਨੂੰ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ। 

 

ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸੰਪੂਰਨ ਵਿਸ਼ਵ ਨੂੰ ਪੀੜਾ ਅਤੇ ਦੁਖ ਤੋਂ ਮੁਕਤੀ ਦਾ ਮਾਰਗ ਦਰਸਾਉਣ ਵਾਲੀਆਂ ਹਨ। ਹਿੰਸਾ ਅਤੇ ਅਨਿਆਂ ਤੋਂ ਦੂਰ ਰਹਿਣ ਦਾ ਉਨ੍ਹਾਂ ਦਾ ਮੂਤ-ਮੰਤਰ ਸਦੀਆਂ ਤੋਂ ਸਾਨੂੰ ਆਦਰਸ਼ ਮਾਨਵ ਬਣਨ ਦੇ ਲਈ ਪ੍ਰੇਰਿਤ ਕਰਦਾ ਰਿਹਾ ਹੈ। ਭਗਵਾਨ ਬੁੱਧ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਦੀਵੀ ਸਿੱਖਿਆਵਾਂ ਵਿੱਚ ਸ਼ਾਮਲ ਅਹਿੰਸਾ, ਸ਼ਾਂਤੀ, ਦਇਆ ਅਤੇ ਮਾਨਵਤਾ ਦੀ ਸੇਵਾ ਦੇ ਆਦਰਸ਼ਾਂ ਨੇ ਵਿਸ਼ਵ ਵਿੱਚ ਮਾਨਵ ਸੱਭਿਅਤਾ ਦੇ ਵਿਕਾਸ 'ਤੇ ਗਹਿਰਾ ਪ੍ਰਭਾਵ ਪਾਇਆ ਹੈ।

 

ਇਸ ਸਮੇਂ, ਅਸੀਂ ਸਾਰੇ ਕੋਵਿਡ-19 ਦੇ ਰੂਪ ਵਿੱਚ ਆਏ ਬੇਮਿਸਾਲ ਸੰਕਟ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰ ਰਹੇ ਹਾਂ। ਬੁੱਧ ਪੂਰਣਿਮਾ ਦੇ ਇਸ ਪਾਵਨ ਪੁਰਬ 'ਤੇ, ਮੈਂ ਕਾਮਨਾ ਕਰਦਾ ਹਾਂ ਕਿ ਆਪਣੀ ਇਕਜੁੱਟਤਾ ਅਤੇ ਸਮੂਹਿਕ ਸੰਕਲਪ ਦੇ ਬਲ 'ਤੇ ਇਸ ਮਹਾਮਾਰੀ ਤੋਂ ਸਾਨੂੰ ਮੁਕਤੀ ਮਿਲੇ ਅਤੇ ਅਸੀਂ ਵਿਸ਼ਵ ਕਲਿਆਣ (ਲੋਕਾਂ ਦੀ ਭਲਾਈ) ਦੇ ਮਾਰਗ 'ਤੇ ਮਜ਼ਬੂਤੀ ਨਾਲ ਅੱਗੇ ਵਧਦੇ ਰਹੀਏ।" 

 

ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***************

 

ਡੀਐੱਸ/ਵੀਜੇ/ਏਕੇ



(Release ID: 1721719) Visitor Counter : 194