ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਰਕਾਰ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਹਰੇਕ ਟ੍ਰਾਂਸਜੈਂਡਰ ਵਿਅਕਤੀ ਨੂੰ 1500 ਰੁਪਏ ਦੀ ਸਹਾਇਤਾ ਦੇਵੇਗੀ


ਟ੍ਰਾਂਸਜੈਂਡਰ ਵਿਅਕਤੀਆਂ ਦੀ ਮਾਨਸਿਕ ਸਿਹਤ ਸੰਭਾਲ ਲਈ ਹੈਲਪਲਾਈਨ ਨੰਬਰ 8882133897 ਲਾਂਚ ਕੀਤਾ ਗਿਆ

Posted On: 24 MAY 2021 4:37PM by PIB Chandigarh

ਜਿਵੇਂ ਕਿ ਦੇਸ਼ ਕੋਵਿਡ 19 ਨਾਲ ਲੜ ਰਿਹਾ ਹੈ, ਟ੍ਰਾਂਸਜੈਂਡਰ ਕਮਿਊਨਿਟੀ ਦੇ ਮੈਂਬਰ ਮਹਾਮਾਰੀ ਦੁਆਰਾ ਆਜੀਵਕਾ ਦੇ ਸਾਧਨਾਂ ਵਿੱਚ ਗੰਭੀਰ ਰੂਪ ਵਿੱਚ ਪਏ ਵਿਘਨ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦੇਸ਼ ਦੀ ਮੌਜੂਦਾ ਸਥਿਤੀ, ਹਾਸ਼ੀਏ 'ਤੇ ਪਏ ਇਸ ਭਾਈਚਾਰੇ ਨੂੰ ਅਤਿਅੰਤ ਸੰਕਟ ਅਤੇ ਖਾਣ-ਪੀਣ ਅਤੇ ਸਿਹਤ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੀ ਗੰਭੀਰ ਘਾਟ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਰਹੀ ਹੈ।

ਟ੍ਰਾਂਸਜੈਂਡਰ ਵਿਅਕਤੀਆਂ ਲਈ ਗੁਜ਼ਾਰਾ ਭੱਤਾ

ਮੌਜੂਦਾ ਸਥਿਤੀ ਦੇ ਮੱਦੇਨਜ਼ਰ ਟ੍ਰਾਂਸਜੈਂਡਰ ਕਮਿਊਨਿਟੀ ਦੇ ਮੈਂਬਰਾਂ ਦੁਆਰਾ ਮਦਦ ਦੀ ਗੁਹਾਰ ਵਾਲੀਆਂ ਕਾਲਾਂ ਅਤੇ ਈਮੇਲਾਂ ਭੇਜ ਕੇ ਸਰਕਾਰੀ ਮਦਦ ਅਤੇ ਸਹਾਇਤਾ ਦੀ ਮੰਗ ਕੀਤੀ ਗਈ ਹੈ। ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਜੋ ਕਿ ਟ੍ਰਾਂਸਜੈਂਡਰ ਵੈੱਲਫੇਅਰ ਲਈ ਨੋਡਲ ਮੰਤਰਾਲਾ ਹੈ, ਨੇ ਫੈਸਲਾ ਕੀਤਾ ਹੈ ਕਿ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਤੁਰੰਤ ਸਹਾਇਤਾ ਵਜੋਂ, ਹਰੇਕ ਟ੍ਰਾਂਸਜੈਂਡਰ ਵਿਅਕਤੀ ਨੂੰ 1500 ਰੁਪਏ ਦਾ ਭੱਤਾ ਦਿੱਤਾ ਜਾਵੇ। ਇਹ ਵਿੱਤੀ ਸਹਾਇਤਾ ਟ੍ਰਾਂਸਜੈਂਡਰ ਕਮਿਊਨਿਟੀ ਨੂੰ ਉਨ੍ਹਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰੇਗੀ। ਟ੍ਰਾਂਸਜੈਂਡਰ ਵਿਅਕਤੀਆਂ ਲਈ ਕੰਮ ਕਰ ਰਹੀਆਂ ਐੱਨਜੀਓਸ ਅਤੇ ਕਮਿਊਨਿਟੀ ਅਧਾਰਿਤ ਸੰਸਥਾਵਾਂ (ਸੀਬੀਓਸ) ਨੂੰ ਇਸ ਕਦਮ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹਾ ਗਿਆ ਹੈ।

ਅਰਜ਼ੀ ਕਿਵੇਂ ਦੇਣੀ ਹੈ

ਕਿਸੇ ਵੀ ਟਰਾਂਸਜੈਂਡਰ ਵਿਅਕਤੀ ਜਾਂ ਟ੍ਰਾਂਸਜੈਂਡਰ ਵਿਅਕਤੀ ਦੀ ਤਰਫੋਂ ਸੀਬੀਓਸ ਦੁਆਰਾ https://forms.gle/H3BcREPCy3nG6TpH7ਤੇ ਦਿੱਤੇ ਫਾਰਮ ਵਿੱਚ ਮੁੱਢਲੇ ਵੇਰਵੇ, ਅਧਾਰ ਅਤੇ ਬੈਂਕ ਖਾਤਾ ਨੰਬਰ ਦੇ ਕੇ ਵਿੱਤੀ ਸਹਾਇਤਾ ਲਈ ਬਿਨੈ ਕੀਤਾ ਜਾ ਸਕਦਾ ਹੈ। ਇਹ ਫਾਰਮ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀ ਇੱਕ ਖੁਦਮੁਖਤਿਆਰੀ ਸੰਸਥਾ - ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਫੈਂਸ ਦੀ ਵੈਬਸਾਈਟ 'ਤੇ ਉਪਲਬਧ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਇਸ ਬਾਰੇ ਜਾਣਕਾਰੀ ਵੱਧ ਤੋਂ ਵੱਧ ਟ੍ਰਾਂਸਜੈਂਡਰ ਵਿਅਕਤੀਆਂ ਤੱਕ ਪਹੁੰਚੇ, ਇਹ ਫਾਰਮ ਐੱਨਜੀਓਸ ਅਤੇ ਸੀਬੀਓਸ ਦੀ ਸਹਾਇਤਾ ਨਾਲ ਸੋਸ਼ਲ ਮੀਡੀਆ 'ਤੇ ਵੀ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਮੰਤਰਾਲੇ ਨੇ ਪਿਛਲੇ ਸਾਲ ਵੀ ਤਾਲਾਬੰਦੀ ਦੌਰਾਨ ਟਰਾਂਸਜੈਂਡਰ ਵਿਅਕਤੀਆਂ ਨੂੰ ਅਜਿਹੀ ਵਿੱਤੀ ਸਹਾਇਤਾ ਅਤੇ ਰਾਸ਼ਨ ਕਿੱਟਾਂ ਪ੍ਰਦਾਨ ਕੀਤੀਆਂ ਸਨ। ਕੁਲ 98.50 ਲੱਖ ਰੁਪਏ ਦੀ ਰਕਮ ਖਰਚ ਕੀਤੀ ਗਈ ਜਿਸ ਨਾਲ ਦੇਸ਼ ਭਰ ਦੇ ਲਗਭਗ 7000 ਟ੍ਰਾਂਸਜੈਂਡਰ ਵਿਅਕਤੀਆਂ ਨੂੰ ਫਾਇਦਾ ਹੋਇਆ।

 

ਕਾਉਂਸਲਿੰਗ ਸਰਵਿਸਿਜ਼ ਹੈਲਪਲਾਈਨ

ਕਿਉਂਕਿ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕ, ਇਸ ਨਾਲ ਜੁੜੇ ਕਲੰਕ ਕਾਰਨ, ਸਹਾਇਤਾ ਮੰਗਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ, ਮੌਜੂਦਾ ਮਹਾਮਾਰੀ ਕਾਰਨ ਪ੍ਰੇਸ਼ਾਨ ਟ੍ਰਾਂਸਜੈਂਡਰ ਵਿਅਕਤੀਆਂ ਲਈ ਮਨੋਵਿਗਿਆਨਕ ਸਹਾਇਤਾ ਅਤੇ ਮਾਨਸਿਕ ਸਿਹਤ ਦੇਖਭਾਲ ਲਈ ਸਮਾਜਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਇੱਕ ਮੁਫਤ ਹੈਲਪਲਾਈਨ ਵੀ ਲਾਂਚ ਕੀਤੀ ਗਈ ਹੈ। ਕੋਈ ਵੀ ਟ੍ਰਾਂਸਜੈਂਡਰ ਵਿਅਕਤੀ ਹੈਲਪਲਾਈਨ ਨੰਬਰ 8882133897 'ਤੇ ਮਾਹਿਰਾਂ ਨਾਲ ਜੁੜ ਸਕਦਾ ਹੈ। ਇਹ ਹੈਲਪਲਾਈਨ ਸੋਮਵਾਰ ਤੋਂ ਸ਼ਨੀਵਾਰ ਸਵੇਰੇ 11 ਵਜੇ ਤੋਂ 1 ਵਜੇ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ। ਇਸ ਹੈਲਪਲਾਈਨ 'ਤੇ ਪੇਸ਼ੇਵਰ ਮਨੋਵਿਗਿਆਨਕਾਂ ਦੁਆਰਾ ਉਨ੍ਹਾਂ ਦੀ ਮਾਨਸਿਕ ਸਿਹਤ ਲਈ ਸਲਾਹ-ਮਸ਼ਵਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਟ੍ਰਾਂਸਜੈਂਡਰਾਂ ਦਾ ਟੀਕਾਕਰਣ

ਮੰਤਰਾਲੇ ਦੁਆਰਾ ਸਾਰੇ ਰਾਜਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਮੌਜੂਦਾ ਕੋਵਿਡ / ਟੀਕਾਕਰਨ ਕੇਂਦਰਾਂ ਵਿੱਚ ਟਰਾਂਸਜੈਂਡਰ ਵਿਅਕਤੀਆਂ ਪ੍ਰਤੀ ਕੋਈ ਵਿਤਕਰਾ ਨਾ ਹੋਵੇ। ਉਨ੍ਹਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਖਾਸ ਤੌਰ ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਟ੍ਰਾਂਸਜੈਂਡਰ ਕਮਿਊਨਿਟੀ ਤੱਕ ਪਹੁੰਚਣ ਲਈ ਜਾਗਰੂਕਤਾ ਮੁਹਿੰਮਾਂ ਚਲਾਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਟੀਕਾਕਰਣ ਦੀ ਪ੍ਰਕ੍ਰਿਆ ਦੀ ਜਾਣਕਾਰੀ ਹੋਵੇ ਅਤੇ ਉਹ ਇਸ ਪ੍ਰਤੀ ਸੁਚੇਤ ਹੋਣ। ਰਾਜਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਉਹ ਟ੍ਰਾਂਸਜੈਂਡਰ ਵਿਅਕਤੀਆਂ ਨੂੰ ਟੀਕੇ ਲਗਾਉਣ ਲਈ ਵੱਖਰੇ ਮੋਬਾਈਲ ਟੀਕਾਕਰਨ ਕੇਂਦਰਾਂ ਜਾਂ ਬੂਥਾਂ ਦਾ ਪ੍ਰਬੰਧਨ ਕਰਨ ਜਿਵੇਂ ਕਿ ਹਰਿਆਣਾ ਅਤੇ ਅਸਾਮ ਰਾਜਾਂ ਵਿੱਚ ਕੀਤਾ ਗਿਆ ਹੈ।

 

 

***********

 

ਐੱਨਬੀ/ਐੱਨਸੀ

 



(Release ID: 1721637) Visitor Counter : 201