ਮੰਤਰੀ ਮੰਡਲ

ਕੈਬਨਿਟ ਨੇ ‘ਦ ਇੰਸਟੀਟਿਊਟ ਆਵ੍ ਕੌਸਟ ਅਕਾਊਂਟਸ ਆਵ੍ ਇੰਡੀਆ’ (ICoAI) ਅਤੇ ‘ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟਰੀਜ਼’ (ICSI) ਨੇ ਹੋਰ ਦੇਸ਼ਾਂ / ਸੰਗਠਨਾਂ ਨਾਲ ਕੀਤੇ ਸਹਿਮਤੀ–ਪੱਤਰਾਂ ਨੂੰ ਪ੍ਰਵਾਨਗੀ ਦਿੱਤੀ

Posted On: 25 MAY 2021 1:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ‘ਦ ਇੰਸਟੀਚਿਊ ਆਵ੍ ਕੌਸਟ ਅਕਾਊਂਟਸ ਆਵ੍ ਇੰਡੀਆ’ (ICoAI) ਅਤੇ ‘ਦ ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟਰੀਜ਼ ਆਵ੍ ਇੰਡੀਆ’ (ICSI) ਦੁਆਰਾ ਕਈ ਦੇਸ਼ਾਂ/ਸੰਗਠਨਾਂ ਨਾਲ ਕੀਤੇ ਗਏ ਸਹਿਮਤੀ–ਪੱਤਰਾਂ (MoUs) ਨੂੰ ਪਿਛਲੀਆਂ ਤਰੀਕਾਂ ਤੋਂ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

‘ਦ ਇੰਸਟੀਟਿਊਟ ਆਵ੍ ਕੌਸਟ ਅਕਾਊਂਟਸ ਆਵ੍ ਇੰਡੀਆ’ (ICoAI) ਅਤੇ ‘ਦ ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟਰੀਜ਼ ਆਵ੍ ਇੰਡੀਆ’ (ICSI) ਨੇ ‘ਇੰਸਟੀਟਿਊਟ ਆਵ੍ ਪਬਲਿਕ ਅਕਾਊਂਟੈਂਟਸ’ (IPA), ਆਸਟ੍ਰੇਲੀਆ, ‘ਚਾਰਟਰਡ ਇੰਸਟੀਟਿਊਟ ਫ਼ਾਰ ਸਕਿਓਰਿਟੀਜ਼ ਐਂਡ ਇਨਵੈਸਟਮੈਂਟ, ਯੂਕੇ’ (CISI), ‘ਇੰਸਟੀਟਿਊਟ ਆਵ੍ ਸਰਟੀਫ਼ਾਈਡ ਮੈਨੇਜਮੈਂਟ ਅਕਾਊਂਟੈਂਟਸ, ਸ੍ਰੀ ਲੰਕਾ’ ਅਤੇ ‘ਇੰਸਟੀਟਿਊਟ ਆਵ੍ ਚਾਰਟਰਡ ਸੈਕ੍ਰੇਟਰੀਜ਼ ਐਂਡ ਐਡਮਿਨਿਸਟ੍ਰੇਟਰਸ (ICSA), ਯੂਕੇ’ ਜਿਹੇ ਵਿਦੇਸ਼ੀ ਸੰਗਠਨਾਂ ਨਾਲ ਸਹਿਮਤੀ–ਪੱਤਰਾਂ ਉੱਤੇ ਹਸਤਾਖਰ ਕੀਤੇ ਹਨ।

ਇਨ੍ਹਾਂ ਦੇ ਅਧਿਕਾਰ–ਖੇਤਰਾਂ ਨਾਲ ਸਬੰਧਿਤ ਸਲਾਨਾ ਕਾਨਫ਼ਰੰਸਾਂ / ਟ੍ਰੇਨਿੰਗ ਪ੍ਰੋਗਰਾਮਾਂ/ਵਰਕਸ਼ਾਪਾਂ, ਸੈਮੀਨਾਰਾਂ ਤੇ ਸਾਂਝੇ ਖੋਜ ਪ੍ਰੋਜੈਕਟਾਂ ਆਦ ਵਿੱਚ ਸ਼ਾਮਲ ਹੋ ਕੇ ਇੱਕ–ਦੂਜੇ ਦੀਆਂ ਯੋਗਤਾਵਾਂ ਨੂੰ ਮਾਨਤਾ ਦੇਣ, ਗਿਆਨ ਦੇ ਅਦਾਨ–ਪ੍ਰਦਾਨ ਲਈ ਤਾਲਮੇਲ ਰੱਖਣ ਵਾਲੀਆਂ ਅਨੇਕ ਗਤੀਵਿਧੀਆਂ, ਅਨੁਭਵ ਸਾਂਝੇ ਕਰਨ ਤੇ ਤਕਨੀਕੀ ਸਹਿਯੋਗ ਦੀ ਸੁਵਿਧਾ ਨਾਲ ਸਬੰਧਿਤ ਵਿਭਿੰਨ ਸਹਿਮਤੀ–ਪੱਤਰ ਹਨ।

ਅਸਰ:

ਜਿਹੜੇ ਸਹਿਮਤੀ–ਪੱਤਰਾਂ (MoUs) ਉੱਤੇ ਹਸਤਾਖਰ ਕੀਤੇ ਗਏ ਹਨ; ਉਨ੍ਹਾਂ ਨਾਲ ਲਾਭਾਰਥੀ ਦੇਸ਼ਾਂ ਵਿਚਾਲੇ ਸਮਾਨਤਾ, ਜਨਤਕ ਜਵਾਬਦੇਹੀ ਤੇ ਨਵੀਨਤਾ ਦੇ ਨਿਸ਼ਾਨੇ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ।

ਪਿਛੋਕੜ:

‘ਦ ਇੰਸਟੀਟਿਊਟ ਆਵ੍ ਕੌਸਟ ਅਕਾਊਂਟੈਂਟਸ ਆਵ੍ ਇੰਡੀਆ’ (ICoAI) ਦੀ ਸਥਾਪਨਾ, ‘ਕੌਸਟ ਐਡ ਵਰਕਸ ਅਕਾਊਂਟੈਂਟਸ ਐਕਟ, 1959’ ਨਾਮ ਦੇ ਇੱਕ ਵਿਸ਼ੇਸ਼ ਸੰਸਦੀ ਕਾਨੂੰਨ ਦੁਆਰਾ ‘ਕੌਸਟ ਅਕਾਊਂਟੈਂਸੀ’ ਦੇ ਕਿੱਤੇ ਨੂੰ ਨਿਯੰਤ੍ਰਿਤ ਕਰਨ ਲਈ ਇੱਕ ਵਿਧਾਨਕ ਪੇਸ਼ੇਵਰਾਨਾ ਇਕਾਈ ਵਜੋਂ ਕੀਤੀ ਗਈ ਸੀ। ਇਹ ਸੰਸਥਾਨ ਖ਼ਾਸ ਤੌਰ ਉੱਤੇ ‘ਕੌਸਟ ਅਕਾਊਂਟੈਂਸੀ’ ਵਿੱਚ ਵਿਸ਼ਿਸ਼ਟਤਾ ਰੱਖਣ ਵਾਲਾ ਇੱਕੋ–ਇੱਕ ਮਾਨਤਾ–ਪ੍ਰਾਪਤ ਵਿਧਾਨਕ ਪੇਸ਼ੇਵਰਾਨਾ ਸੰਗਠਨ ਤੇ ਲਾਇਸੈਂਸਿੰਗ ਇਕਾਈ ਹੈ।

‘ਦ ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟਰੀਜ਼ ਆਵ੍ ਇੰਡੀਆ’ (ICSI) ਭਾਰਤ ਦੇ ਸੰਸਦੀ ਕਾਨੂੰਨ ਭਾਵ ‘ਦ ਕੰਪਨੀ ਸੈਕ੍ਰੇਟਰੀਜ਼ ਐਕਟ, 1980’ (1980 ਦਾ ਐਕਟ ਨੰਬਰ 56) ਦੁਆਰਾ ਸਥਾਪਤ ਇੱਕ ਵਿਧਾਨਕ ਇਕਾਈ ਹੈ, ਜੋ ਭਾਰਤ ਵਿੱਚ ਕੰਪਨੀ ਸਕੱਤਰਾਂ ਦੇ ਕਿੱਤੇ ਵਿਕਸਿਤ ਤੇ ਰੈਗੂਲੇਟ ਕਰਦੀ ਹੈ।

*****

ਡੀਐੱਸ(Release ID: 1721625) Visitor Counter : 50