ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ -19 'ਤੇ ਮੰਤਰੀਆਂ ਦੇ ਸਮੂਹ ਦੀ 27 ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪਿੱਛਲੇ ਕੁਝ ਹਫਤਿਆਂ ਵਿੱਚ ਐਕਟਿਵ ਮਾਮਲਿਆਂ ਵਿਚ ਤੇਜ਼ੀ ਨਾਲ 37 ਲੱਖ ਤੋਂ 27 ਲੱਖ ਦੀ ਗਿਰਾਵਟ ਦਰਜ ਕੀਤੀ ਗਈ

“ਪੋਜ਼ੀਟਿਵ ਮਾਮਲਿਆਂ ਵਿਚ ਨਿਰੰਤਰ ਗਿਰਾਵਟ ਇਕ ਸਕਾਰਾਤਮਕ ਸੰਕੇਤ ਹੈ”

ਐਂਫੋਟੇਰੀਸਿਨ-ਬੀ ਅਤੇ ਰੇਮਡੇਸਿਵਿਰ ਵਰਗੀਆਂ ਨਾਜ਼ੁਕ ਦਵਾਈਆਂ ਦੇ ਉਤਪਾਦਨ ਵਿੱਚ ਵਾਧੇ ਲਈ ਏਪੀਆਈ'ਜ ਦੇ ਘਰੇਲੂ ਉਤਪਾਦਨ ਨੂੰ ਤੇਜੀ ਨਾਲ ਵਧਾਇਆ ਜਾ ਰਿਹਾ ਹੈ

Posted On: 24 MAY 2021 6:32PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਇਕ ਵੀਡੀਓ-ਕਾਨਫਰੰਸ ਰਾਹੀਂ ਕੋਵਿਡ-19 ਬਾਰੇ ਮੰਤਰੀਆਂ ਦੇ ਉੱਚ-ਪੱਧਰੀ ਸਮੂਹ ਸਮੂਹ (ਜੀਓਐਮ) ਦੀ 27 ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਐਸ ਪੁਰੀ ਅਤੇ ਬੰਦਰਗਾਹ, ਜਹਾਜ਼ਰਾਣੀ ਅਤੇ ਜਲ ਮਾਰਗ ਬਾਰੇ ਰਾਜ ਮੰਤਰੀ (ਸੁਤੰਤਰ ਕਾਰਜਭਾਰ), ਅਤੇ ਰਸਾਇਣਕ ਅਤੇ ਖਾਦ ਮੰਤਰੀ ਸ੍ਰੀ ਮਨਸੁਖ ਮਾਂਡਵੀਯਾ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਵੀ ਵਰਚੁਅਲ ਰੂਪ ਵਿੱਚ ਮੌਜੂਦ ਸਨ।

 ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ ਵਿਨੋਦ ਕੇ ਪਾਲ, ਡਿਜੀਟਲ ਤੌਰ ਤੇ ਸ਼ਾਮਲ ਹੋਏ।


 

 

ਡਾ. ਹਰਸ਼ ਵਰਧਨ ਨੇ ਕੋਵਿਡ -19 ਦੀ ਰੋਕਥਾਮ ਲਈ ਸ਼ੁਰੂ ਵਿਚ ਹੀ ਕੀਤੇ ਗਏ ਭਾਰਤ ਦੇ ਯਤਨਾਂ ਦਾ ਇਕ ਸਨੈਪ ਸ਼ਾਟ ਦਿੱਤਾ: “ਅੱਜ ਲਗਾਤਾਰ 11 ਵਾਂ ਦਿਨ ਹੈ ਜਿਥੇ ਸਾਡੀ ਸਿਹਤਯਾਬੀ ਦੀ ਗਿਣਤੀ ਨਵੇਂ ਕੇਸਾਂ ਦੀ ਗਿਣਤੀ ਤੋਂ ਵੱਧ ਹੈ। ਇਹ ਲਗਾਤਾਰ ਅੱਠਵਾਂ ਦਿਨ ਹੈ ਜਿੱਥੇ ਸਾਡੇ ਕੋਲ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਕੇਸ ਆ ਰਹੇ ਹਨ। ਇਹ ਇਕ ਸਕਾਰਾਤਮਕ ਸੰਕੇਤ ਹੈ। ਇਸ ਵੇਲੇ ਦੇਸ਼ ਵਿਚ ਸਾਡੇ ਐਕਟਿਵ ਮਾਮਲੇ 27 ਲੱਖ ਹਨ। ਕੁਝ ਹਫ਼ਤੇ ਪਹਿਲਾਂ, ਸਾਡੇ ਕੋਲ 37 ਲੱਖ ਤੋਂ ਵੱਧ ਐਕਟਿਵ  ਮਾਮਲੇ ਸਨ।  ” ਉਨ੍ਹਾਂ ਆਪਣਾ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਹਰ ਮੌਤ ਦੁਖਦਾਈ ਹੈ, ਉਨ੍ਹਾਂ ਨੇ ਵੱਡੀ ਗਿਣਤੀ ਵਿਚ ਰਿਪੋਰਟ ਕੀਤੀਆਂ ਜਾ ਰਹੀਆਂ ਮੌਤਾਂ ਬਾਰੇ ਸਚੇਤ ਕੀਤਾ। 

ਟੀਕਿਆਂ ਅਤੇ ਕਲੀਨਿਕਲ ਦਖਲਅੰਦਾਜ਼ੀ ਬਾਰੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ਅਸੀਂ ਆਪਣੇ ਦੇਸ਼ਵਾਸੀਆਂ ਨੂੰ ਪਹਿਲਾਂ ਹੀ 19.6 ਕਰੋੜ ਖੁਰਾਕਾਂ ਦੇ ਚੁੱਕੇ ਹਾਂ। 60 ਲੱਖ ਤੋਂ ਵੱਧ ਖੁਰਾਕਾਂ ਅਜੇ ਵੀ ਰਾਜਾਂ ਕੋਲ ਹਨ ਅਤੇ ਹੋਰ 21 ਲੱਖ ਖੁਰਾਕਾਂ ਪਾਈਪ ਲਾਈਨ ਵਿਚ ਹਨ। ” ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਪਹਿਲਾਂ ਹੀ 70 ਲੱਖ ਤੋਂ ਵੱਧ ਰੇਮਡੇਸਿਵਿਰ ਦੀਆਂ ਸ਼ੀਸ਼ੀਆਂ ਅਤੇ 45,735 ਵੈਂਟੀਲੇਟਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜ ਚੁਕੀ ਹੈ। ਜੀਨੋਮ ਸੀਕਵੈਂਸਿੰਗ  'ਤੇ, ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ 25,739 ਨਮੂਨੇ ਸੀਕਵੈਂਸ ਕੀਤੇ ਗਏ ਹਨ ਅਤੇ 5, 261 ਨਮੂਨਿਆਂ ਵਿੱਚ ਬੀ.1.617 ਵੇਰੀਐਂਟ ਪਾਇਆ ਗਿਆ ਹੈ, ਜੋ ਹੁਣ ਤੱਕ ਦਾ ਸਭ ਤੋਂ ਜਿਆਦਾ ਕਾਮਨ ਮਿਊਂਟੇਂਟ ਲੱਭਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਾਜਾਂ ਨੂੰ ਬਿਹਤਰ ਵਿਸ਼ਲੇਸ਼ਣ ਲਈ ਨਿਯਮਿਤ ਤੌਰ 'ਤੇ ਨਮੂਨੇ ਭੇਜਣ ਦੀ ਬੇਨਤੀ ਕੀਤੀ ਗਈ ਹੈ।

ਡਾ: ਹਰਸ਼ ਵਰਧਨ ਨੇ ਮਯੂਕਰੋਮਾਈਕੋਸਿਸ ਦੇ ਉੱਭਰ ਰਹੇ ਮਾਮਲਿਆਂ ਨੂੰ  ਸਾਹਮਣੇ ਲਿਆਉਣ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਦੀ ਸ਼ਲਾਘਾ ਕੀਤੀ, ਜਿਸਨੂੰ ਪ੍ਰਸਿੱਧ ਤੌਰ ਤੇ ‘ ਬਲੈਕ ਫੰਗਸ ’ਕਿਹਾ ਜਾਂਦਾ ਹੈ। 18 ਰਾਜਾਂ ਤੋਂ 5424 ਮਾਮਲੇ ਰਿਪੋਰਟ ਕੀਤੇ ਗਏ ਹਨ, ਅਤੇ ਸਭ ਤੋਂ ਵੱਧ ਮਾਮਲੇ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਰਿਪੋਰਟ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 4556 ਮਾਮਲਿਆਂ ਵਿੱਚ ਕੋਵਿਡ -19 ਇੰਫੈਕਸ਼ਨ ਦੀ ਹਿਸਟਰੀ ਹੈ ਜਦੋਂ ਕਿ ਬਾਕੀ ਗੈਰ-ਕੋਵਿਡ ਮਾਮਲੇ ਹਨ। ਪ੍ਰਭਾਵਿਤ ਮਰੀਜ਼ਾਂ ਵਿੱਚੋਂ 55% ਨੂੰ ਸ਼ੂਗਰ ਸੀ। ਉਨ੍ਹਾਂ ਦੱਸਿਆ ਕਿ, “ਐਂਫੋਟੇਰੀਸਿਨ-ਬੀ ਦੀਆਂ 9 ਲੱਖ ਸ਼ੀਸ਼ੀਆਂ ਬਲੈਕ ਫੰਗਸ ਦੇ ਇਲਾਜ ਲਈ ਕੇਂਦਰ ਸਰਕਾਰ ਵੱਲੋਂ ਦਰਾਮਦ ਕੀਤੀਆਂ ਜਾ ਰਹੀਆਂ ਹਨ। ਇਸ ਵਿਚੋਂ 50,000 ਸ਼ੀਸ਼ੀਆਂ ਮਿਲ ਚੁਕੀਆਂ ਹਨ ਅਤੇ ਲਗਭਗ 3 ਲੱਖ ਸ਼ੀਸ਼ੀਆਂ ਅਗਲੇ 7 ਦਿਨਾਂ ਵਿੱਚ ਉਪਲਬਧ ਹੋਣਗੀਆਂ। ”

ਕੇਂਦਰੀ ਸਿਹਤ ਮੰਤਰੀ ਨੇ ਸ਼ਹਿਰੀ / ਕਬਾਇਲੀ ਖੇਤਰਾਂ ਵਿੱਚ ਕੋਵਿਡ ਪ੍ਰਬੰਧਨ ਤੇ ਕੇਂਦਰ ਸਰਕਾਰ ਦੀਆਂ ਐਸਓਪੀ'ਜ਼ ਨੂੰ ਲਾਗੂ ਕੀਤੇ ਜਾਣ ਬਾਰੇ ਵੀ ਚਾਨਣਾ ਪਾਇਆ। ਸਿਹਤ ਮੰਤਰਾਲੇ ਵੱਲੋਂ ਰਾਜ ਸਮੀਖਿਆ ਮੀਟਿੰਗਾਂ ਵਿੱਚ ਨਿਯਮਿਤ ਤੌਰ ਤੇ ਇਨ੍ਹਾਂ ਦੀ ਸਰਗਰਮੀ ਨਾਲ ਪਾਲਣਾ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਸਿਹਤ ਤੇ ਪਰਿਵਾਰ ਭਲਾਰੀ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਡੀਆਰਡੀਓ ਵੱਲੋਂ 2-ਡੀਜੀ ਡਰੱਗ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣ, ਕਿਫਾਇਤੀ ਹੋਮ ਟੈਸਟਿੰਗ ਕਿੱਟਾਂ ਦੀ ਉਪਲਬਧਤਾ ਨੂੰ ਵਧਾਉਣ 'ਤੇ ਜ਼ੋਰ ਦਿੱਤਾ।  ਉਨ੍ਹਾਂ ਦੇਸ਼ ਵਿੱਚ ਮੋਬਾਈਲ / ਹੋਮ ਟੈਸਟਿੰਗ ਕਿੱਟਾਂ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਇੱਕ ਪ੍ਰੋਟੋਕੋਲ ਬਣਾਉਣ ਦੀ ਜਰੂਰਤ ਦੱਸੀ। 

ਡਾ. ਸੁਜੀਤ ਕੇ ਸਿੰਘ, ਡਾਇਰੈਕਟਰ (ਐਨਸੀਡੀਸੀ) ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਦ ਦੀ ਰਫਤਾਰ ਬਾਰੇ ਇੱਕ ਵਿਸਥਾਰਤ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ 7.86% ਦੀ ਦਰ ਨਾਲ ਭਾਰਤ ਦੀ ਵਿਕਾਸ ਦਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮਾਮਲਿਆਂ ਦੀ ਗਿਣਤੀ, ਮੌਤਾਂ ਦੀ ਗਿਣਤੀ,  ਉਨ੍ਹਾਂ ਦੇ ਵਧਣ ਦੀ  ਦਰ ਨਾਲ ਸੰਬੰਧਤ ਅੰਕੜੇ ਦਿਖਾਏ ਅਤੇ ਇਹ ਬਾਕੀ ਦੇ ਵਿਸ਼ਵ ਨਾਲ ਕਿਵੇਂ ਤੁਲਨਾ ਵਿੱਚ ਹਨ। ਉਨ੍ਹਾਂ ਹਰ ਰਾਜ ਵਿੱਚ ਮਹਾਮਾਰੀ ਦੀ ਰਫਤਾਰ ਦਾ ਇੱਕ ਗਰੇਨੁਲਰ ਵਿਸ਼ਲੇਸ਼ਣ ਪੇਸ਼ ਕੀਤਾ ਜੋ ਪੋਜ਼ੀਟਿਵਿਟੀ, ਆਰਏਟੀ ਐਂਡ ਆਰਟੀ-ਪੀਸੀਆਰ  ਪ੍ਰਤੀਸ਼ਤ ਬ੍ਰੇਕਅਪ, ਵਿਸ਼ੇਸ਼ ਜਿਲਿਆਂ ਵਿੱਚ ਮਾਮਲਿਆਂ ਦੀ ਕੰਸਟ੍ਰੇਸ਼ਨ ਵਰਗੇ ਗੰਭੀਰ ਮਾਪਦੰਡਾਂ ਅਤੇ ਪ੍ਰਭਾਵਿਤ ਰਾਜਾਂ ਵਿੱਚ ਮੌਤ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਰਗੇ ਰੁਝਾਨ ਵਾਲੇ ਮਹੱਤਵਪੂਰਨ ਮਾਪਦੰਡਾਂ ਵੱਲ ਸੰਕੇਤ ਕਰਦਾ ਹੈ।

23 ਮਈ ਤੱਕ, ਭਾਰਤ ਨੇ 2,38,121 ਟੈਸਟ ਪ੍ਰਤੀ ਮਿਲੀਅਨ (ਟੀਪੀਐਮ) ਅਤੇ 8.07% ਦੀ ਸਮੁੱਚੀ ਸਕਾਰਾਤਮਕ ਦਰ ਦੇ ਨਾਲ 32,86,07,937 ਟੈਸਟ ਕੀਤੇ ਹਨ। ਕੁਲ ਕੀਤੇ ਗਏ ਟੈਸਟਾਂ ਵਿੱਚੋਂ ਅੱਧੇ ਤੋਂ ਵੱਧ (53.74%) ਆਰਟੀ-ਪੀਸੀਆਰ ਹਨ। 

ਮਿਸ ਐੱਸ.ਅਪਰਨਾ, ਸਕੱਤਰ (ਫਾਰਮਾ) ਨੇ ਸਮਰਪਿਤ ਸੈੱਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਜੋ ਕੋਵਿਡ-19 ਦੇ ਇਲਾਜ ਦੀ ਮੰਗ ਵਿੱਚ ਦਵਾਈਆਂ ਦੇ ਉਤਪਾਦਨ ਅਤੇ ਵੰਡ ਵਿਚਾਲੇ ਤਾਲਮੇਲ ਪੈਦਾ ਕਰਨ ਲਈ ਬਣਾਈ ਗਈ ਹੈ। ਸੈੱਲ ਉਤਪਾਦਨ ਦੇ ਵਾਧੇ, ਘਰੇਲੂ ਖਰੀਦ ਅਤੇ ਰੇਮਡੇਸਿਵਿਰ,  ਟੋਸਿਲੀਜ਼ੁਮਾਬ ਅਤੇ ਐਂਫੋਟੇਰੀਸਿਨ-ਬੀ ਵਰਗੀਆਂ ਦਵਾਈਆਂ ਦੀ ਵੰਡ 'ਤੇ ਨਜ਼ਰ ਰੱਖਦਾ ਹੈ। 

ਮਯੂਕਰੋਮਾਈਕੋਸਿਸ ਦੇ ਇਲਾਜ ਲਈ ਦਵਾਈਆਂ ਦੀ ਵੱਧਦੀ ਮੰਗ 'ਤੇ ਬੋਲਦਿਆਂ ਡਾ. ਅਪਰਨਾ ਨੇ ਦੱਸਿਆ ਕਿ ਪੰਜ ਹੋਰ ਨਿਰਮਾਤਾਵਾਂ ਨੂੰ ਦੇਸ਼ ਦੇ ਅੰਦਰ ਐਂਫੋਟੇਰੀਸਿਨ-ਬੀ ਤਿਆਰ ਕਰਨ ਦਾ ਲਾਇਸੈਂਸ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੇਟਰਲ ਨਿਰਮਾਤਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਏਪੀਆਈ ਦੇ ਉਤਪਾਦਨ ਨੂੰ ਵਧਾਉਣ ਤਾਂ ਜੋ ਦਵਾਈ ਦਾ ਉਤਪਾਦਨ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਵਿੱਚ ਨਾ ਫਸ ਜਾਵੇ ਅਤੇ ਇਸਨੂੰ ਸੁਚਾਰੂ ਢੰਗ ਨਾਲ ਵਧਾਇਆ ਜਾ ਸਕੇ। ਉਨ੍ਹਾਂ ਇਨ੍ਹਾਂ ਦਵਾਈਆਂ ਦੀ ਨਿਆਂਪੂਰਨ ਵਰਤੋਂ ਲਈ ਆਈਸੀਸੀ ਮੁਹਿੰਮਾਂ ਦਾ ਸੁਝਾਅ ਵੀ ਦਿੱਤਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਡੀਜੀਐਚਐਸ ਅਤੇ ਆਈਸੀਐਮਆਰ ਦੇ ਨਾਲ ਬਾਲ ਮਰੀਜ਼ਾਂ ਲਈ ਕੋਵਿਡ ਦਵਾਈਆਂ ਦੀ ਜਰੂਰਤ ਵਿੱਚ ਰੁਝਿਆ ਹੋਇਆ ਹੈ। 




 

 ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ (ਸਿਹਤ), ਮਿਸ ਅਪਰਨਾ, ਸਕੱਤਰ (ਫਾਰਮਾ), ਸ਼੍ਰੀ ਅਨੂਪ ਵਧਾਵਨ, ਸਕੱਤਰ (ਵਣਜ), ਡਾ. ਬਲਰਾਮ ਭਾਰਗਵ, ਸਕੱਤਰ (ਸਿਹਤ ਖੋਜ) ਅਤੇ ਡੀਜੀ (ਆਈਸੀਐਮਆਰ), ਡਾ ਜੀ ਸਤੀਸ਼ ਰੈਡੀ, ਸਕੱਤਰ, ਰੱਖਿਆ ਵਿਭਾਗ ਅਤੇ ਵਿਕਾਸ ਅਤੇ ਚੇਅਰਮੈਨ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਸ਼੍ਰੀ ਪ੍ਰਦੀਪ ਸਿੰਘ ਖਰੋਲਾ, ਸਕੱਤਰ (ਸ਼ਹਿਰੀ ਹਵਾਬਾਜ਼ੀ), ਮਿਸ ਵੰਦਨਾ ਗੁਰਨਾਣੀ, ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਐਨਐਚਐਮ (ਸਿਹਤ), ਡਾ. ਸੁਨੀਲ ਕੁਮਾਰ, ਡੀਜੀਐਚਐਸ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਅਮਿਤ ਯਾਦਵ, ਡੀਜੀ, ਵਿਦੇਸ਼ੀ ਵਪਾਰ (ਡੀਜੀਐਫਟੀ), ਲੈਫਟੀਨੈਂਟ ਜਨਰਲ ਰਜਤ ਦੱਤਾ, ਡੀਜੀ, ਆਰਮਡ ਫੋਰਸਿਜ਼ ਮੈਡੀਕਲ ਸਰਵਿਸ, ਡਾ. ਸੁਜੀਤ ਕੇ. ਸਿੰਘ,  ਡਾਇਰੈਕਟਰ, ਐਨਸੀਡੀਸੀ, ਆਰਮਡ ਫੋਰਸਿਜ਼ ਤੇ ਆਈਟੀਬੀ ਦੇ ਨੁਮਾਇੰਦਿਆਂ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲਿਆ।

--------------------------------- 

 ਐਮ ਵੀ 


(Release ID: 1721452) Visitor Counter : 227