ਬਿਜਲੀ ਮੰਤਰਾਲਾ

ਓਡੀਸ਼ਾ ਵਿੱਚ ਕੋਵਿਡ-19 ਦੇਖਭਾਲ ਦੇ ਲਈ ਪਾਵਰਗ੍ਰਿਡ ਦੀ ਪਹਿਲ

Posted On: 22 MAY 2021 4:05PM by PIB Chandigarh

ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਦੇ ਅਧੀਨ ‘ਮਹਾਰਤਨ’ ਕੰਪਨੀ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟੇਡ (ਪਾਵਰਗ੍ਰਿਡ) ਨੇ ਪੂਰੇ ਦੇਸ਼ ਵਿੱਚ ਆਪਣੇ ਕਰਮਚਾਰੀਆਂ ਅਤੇ ਕਾਮਿਆਂ ਨੂੰ ਮਦਦ ਪਹੁੰਚਾਉਣ ਦੇ ਲਈ ਸਰਗਰਮੀ ਨਾਲ ਵੱਖ-ਵੱਖ ਕਦਮ ਉਠਾਏ ਹਨ।

 

ਰਾਊਰਕੇਲਾ ਸਬ-ਸਟੇਸ਼ਨ, ਓਡੀਸ਼ਾ ਪ੍ਰੋਜੈਕਟ ਕੈਂਪਸ, ਨੂੰ 100 ਪ੍ਰਤੀਸ਼ਤ ਕੋਵਿਡ-19 ਮੁਕਤ ਬਣਾਉਣ ਦੇ ਪ੍ਰਯਤਨ ਵਿੱਚ ਕੋਵਿਡ ਮਾਮਲਿਆਂ ਨੂੰ ਹੋਰ ਵਧਣ ਤੋਂ ਰੋਕਣ ਦੇ ਲਈ ਉਤਸਾਹਜਨਕ ਕਦਮ ਉਠਾਏ ਗਏ। ਸਬ-ਸਟੇਸ਼ਨ ਕਰਮਚਾਰੀਆਂ, ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਦੇ ਲਈ ਰਾਊਰਕੇਲਾ ਸਬ-ਸਟੇਸ਼ਨ ਦੇ ਨੇੜਲੇ ਇਲਾਕਿਆਂ ਵਿੱਚ ਵੱਡੇ ਪੈਮਾਨੇ ‘ਤੇ ਰੈਪਿਡ ਐਂਟੀਜੇਨ ਟੈਸਟ ਦੇ ਲਈ 19 ਮਈ, 2021 ਨੂੰ ਕੈਂਪ ਦਾ ਆਯੋਜਨ ਕੀਤਾ ਗਿਆ।

 

ਅੰਗੁਲ ਸਬ-ਸਟੇਸ਼ਨ ‘ਤੇ ਵੀ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਰਮਚਾਰੀਆਂ, ਪਰਿਵਾਰ ਦੇ ਮੈਂਬਰਾਂ, ਏਐੱਮਸੀ ਫਿਟਰਾਂ, ਚਾਲਕਾਂ ਆਦਿ ਸਹਿਤ 100 ਲੋਕਾਂ ਨੂੰ ਟੀਕੇ ਲਗਾਏ ਗਏ। ਇਸੇ ਤਰ੍ਹਾਂ ਦੇ ਕੈਂਪ ਬਾਰੀਪਦ, ਕਾਨੀਹਾ ਤੇ ਬੋਲਨਗਿਰ ਸਬ-ਸਟੇਸ਼ਨਾਂ ਤੇ ਬੋਲਨਗਿਰ ਸਬ-ਸਟੇਸ਼ਨਾਂ ‘ਤੇ ਵੀ ਲਗਾਏ ਗਏ।

 

***

ਐੱਸਐੱਸ/ਆਈਜੀ



(Release ID: 1721431) Visitor Counter : 131