ਬਿਜਲੀ ਮੰਤਰਾਲਾ

ਐੱਨਟੀਪੀਸੀ ਦੇ ਮੌਦਾ ਦੀ ਨਦੀ ਕਾਇਆਕਲਪ ਪ੍ਰੋਜੈਕਟ ਨੇ ਜਲ ਸੰਕਟ ਤੋਂ ਉਭਰਣ ਵਿੱਚ 150 ਤੋਂ ਵੱਧ ਪਿੰਡਾਂ ਦੀ ਸਹਾਇਤਾ ਕੀਤੀ

Posted On: 22 MAY 2021 11:17AM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਕੇਂਦਰੀ ਜਨਤਕ ਖੇਤਰ ਉਪਕ੍ਰਮ ਐੱਨਟੀਪੀਸੀ ਨੇ ਮਹਾਰਾਸ਼ਟਰ ਦੇ ਮੌਦਾ ਵਿੱਚ ਭੂਜਲ ਕਾਇਆਕਲਪ ਪ੍ਰੋਜੈਕਟ ਰਾਹੀਂ ਆਪਣੇ ਪ੍ਰਚਾਲਨ ਖੇਤਰ ਦੇ 150 ਪਿੰਡਾਂ ਤੇ ਇਸ ਦੇ ਆਸਪਾਸ ਦੇ ਖੇਤਰਾਂ ਨੂੰ ਜਲ ਸੰਕਟ ਤੋਂ ਉਭਰਣ ਵਿੱਚ ਸਹਾਇਤਾ ਕੀਤੀ ਹੈ। ਆਪਣੀ ਸੀਐੱਸਆਰ ਪਹਿਲ ਦੇ ਇੱਕ ਹਿੱਸੇ ਦੇ ਰੂਪ ਵਿੱਚ, ਐੱਨਟੀਪੀਸੀ ਮੌਦਾ ਜਲਯੁਕਤ ਸ਼ਿਵਰ ਯੋਜਨਾ, ਪ੍ਰੋਜੈਕਟ ਦੀ ਸਹਾਇਤਾ ਕਰ ਰਹੀ ਹੈ ਜਿਸ ਨਾਲ ਸਫਲਤਾਪੂਰਵਕ ਮੌਦਾ ਨਦੀ ਨੂੰ ਇੱਕ ਵਾਟਰ ਸਰਪਲੱਸ ਤਹਿਸੀਲ ਵਿੱਚ ਤਬਦੀਲ ਕਰਨਾ ਸੰਭਵ ਬਣਾਇਆ ਹੈ। ਇਹ ਪ੍ਰੋਜੈਕਟ ਕੁਝ ਹੋਰ ਸੰਗਠਨਾਂ ਤੇ ਰਾਜ ਸਰਕਾਰ ਦੀ ਮਦਦ ਨਾਲ ਆਰਟ ਆਵ੍ ਲਿਵਿੰਗ ਦੇ ਮਹਾਰਾਸ਼ਟਰ ਵਿੰਗ ਦੁਆਰਾ ਆਰੰਭ ਕੀਤੀ ਗਈ ਸੀ।

 

E:\Surjeet Singh\May 2021\24 May\2.jpg

ਇਸ ਤੋਂ ਪਹਿਲਾਂ, ਮੌਦਾ ਨਾਗਪੁਰ ਦੇ ਸਭ ਤੋਂ ਵੱਧ ਜਲ ਦੀ ਕਮੀ ਵਾਲੇ ਤਹਿਸੀਲਾਂ ਵਿੱਚੋਂ ਇੱਕ ਸੀ। 2017 ਵਿੱਚ ਆਰੰਭ ਇਸ ਪ੍ਰੋਜੈਕਟ ਨੇ ਮੌਦਾ, ਹਿੰਗਨਾ ਅਤੇ ਕੰਪਟੀ ਤਹਿਸੀਲਾਂ ਵਿੱਚ 200 ਕਿਲੋਮੀਟਰ ਤੋਂ ਅਧਿਕ ਖੇਤਰ ਨੂੰ ਕਵਰ ਕੀਤਾ ਹੈ। ਪਿਛਲੇ ਚਾਰ ਵਰ੍ਹਿਆਂ ਵਿੱਚ, ਇਸ ਨਾਲ 150 ਤੋਂ ਵੱਧ ਪਿੰਡਾਂ ਨੂੰ ਲਾਭ ਪਹੁੰਚਿਆ ਹੈ। ਐੱਨਟੀਪੀਸੀ ਮੌਦਾ ਨੇ ਸਬੰਧਿਤ ਮਸ਼ੀਨਰੀ ਅਤੇ ਉਪਕਰਣਾਂ ਦੇ ਈਂਧਣ ਪ੍ਰਭਾਰਾਂ ਦੇ ਲਈ 78 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। 1000 ਏਕੜ ਦੇ ਖੇਤਰ ਵਿੱਚ ਪੰਜ ਤਲਾਬਾਂ ਦੇ ਸਮਾਨ ਕਾਇਆਕਲਪ ਪ੍ਰੋਜੈਕਟ ਦੇ ਲਈ ਐੱਨਟੀਪੀਸੀ ਮੌਦਾ ਦੁਆਰਾ 1 ਕਰੋੜ ਰੁਪਏ ਦੀ ਰਕਮ ਵੀ ਉਪਲਬਧ ਕਰਵਾਈ ਜਾ ਰਹੀ ਹੈ।

 

ਐੱਨਟੀਪੀਸੀ ਮੌਦਾ ਦੇ ਗਰੁੱਪ ਜਨਰਲ ਮੈਨੇਜਰ ਸ਼੍ਰੀ ਹਰਿ ਪ੍ਰਸਾਦ ਜੋਸ਼ੀ ਨੇ ਕਿਹਾ, ‘ਅਸੀਂ ਨਜਦੀਕ ਦੇ ਕਮਿਊਨਿਟੀ ਦੇ ਵਿਕਾਸ ਦੇ ਲਈ ਪ੍ਰਤੀਬੱਧ ਹਾਂ ਅਤੇ ਐੱਨਟੀਪੀਸੀ ਮੌਦਾ ਇਹ ਸੁਨਿਸ਼ਚਿਤ ਕਰੇਗੀ ਕਿ ਇਹ ਅਜਿਹਾ ਕਰਨ ਵਿੱਚ ਆਪਣੀ ਭੂਮਿਕਾ ਨਿਭਾਵੇ।’

 ‘ਜਲ ਜਿੱਥੇ ਗਿਰੇ, ਉੱਥੇ ਇਸ ਨੂੰ ਜਮ੍ਹਾਂ ਕਰੋ’ ਤਕਨੀਕ ਵਿੱਚ ਨਦੀ ਦੇ ਪੂਰੇ ਵਿਸਤਾਰ ਵਿੱਚ ਤਲਾਬਾਂ ਤੇ ਨਾਲ੍ਹਿਆਂ ਦਾ ਨਿਰਮਾਣ ਸ਼ਾਮਲ ਹੁੰਦਾ ਹੈ ਜਿਸ ਨਾਲ ਕਿ ਬਰਖਾ ਜਲ ਨੂੰ ਇੱਕ ਲੰਬੀ ਮਿਆਦ ਤੱਕ ਰੋਕ ਕੇ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ, ਬਰਖਾ ਜਲ ਵਹਿ ਜਾਂਦਾ ਸੀ ਲੇਕਿਨ ਹੁਣ ਇਸ ਜਲ ਨੂੰ ਹੌਲੀ-ਹੌਲੀ ਜਮੀਨ ਵਿੱਚ ਗਹਿਰੇ ਚਲੇ ਜਾਣ ਦਾ ਲੋੜੀਂਦਾ ਸਮਾਂ ਮਿਲ ਜਾਂਦਾ ਹੈ। ਇਸ ਨਾਲ ਭੂਜਲ ਪੱਧਰ ਵਿੱਚ ਭਾਰੀ ਵਾਧਾ ਹੋਇਆ ਹੈ।

ਦੋ ਸਾਲ ਪਹਿਲਾਂ ਤੱਕ, ਇਸ ਖੇਤਰ ਦੇ ਕਿਸਾਨ ਕਟਾਈ ਬਾਅਦ ਸੀਜ਼ਨਾਂ ਦੌਰਾਨ ਚਾਵਲ, ਕਣਕ ਤੇ ਮਿਰਚ ਜਿਹੀਆਂ ਫਸਲਾਂ ਦੇ ਲਈ ਪਾਣੀ ਪ੍ਰਾਪਤ ਕਰਨ ਦੇ ਲਈ ਸੰਘਰਸ਼ ਕਰਦੇ ਸਨ। ਹੁਣ ਇਕੱਠੇ ਕੀਤੇ ਬਰਖਾ ਜਲ ਨੇ ਉਨ੍ਹਾਂ ਦੀ ਸਹਾਇਤਾ ਕੀਤੀ ਹੈ ਅਤੇ ਉਨ੍ਹਾਂ ਦੀਆਂ ਫਸਲਾਂ ਨੂੰ ਇੱਕ ਨਵਾਂ ਜੀਵਨ ਦਿੱਤਾ ਹੈ ਤੇ ਆਮਦਨ ਦੇ ਪੱਧਰਾਂ ਵਿੱਚ ਵਾਧਾ ਕੀਤਾ ਹੈ।

*********

ਐੱਸਐੱਸ/ਆਈਜੀ



(Release ID: 1721429) Visitor Counter : 194