ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਨੇ ਮਾਲੀ ਸਾਲ 2020—21 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਐੱਫ ਡੀ ਆਈ ਇਨਫਲੋਅ 81.72 ਬਿਲੀਅਨ ਅਮਰੀਕੀ ਡਾਲਰ ਆਕਰਸਿ਼ਤ ਕੀਤਾ ਹੈ , ਇਹ ਬੀਤੇ ਮਾਲੀ ਸਾਲ ਦੇ ਮੁਕਾਬਲੇ 10% ਵੱਧ ਹੈ
Posted On:
24 MAY 2021 3:56PM by PIB Chandigarh
- ਵੱਲੋਂ ਵਿਦੇਸ਼ੀ ਸਿੱਧੇ ਨਿਵੇਸ਼ , ਨੀਤੀ ਸੁਧਾਰਾਂ , ਨਿਵੇਸ਼ ਸਹੂਲਤਾਂ , ਈਜ਼ ਆਫ ਡੂਇੰਗ ਬੀਜਨੇਸ ਦੇ ਫਰੰਟ ਤੇ ਚੁੱਕੇ ਗਏ ਕਦਮਾਂ ਦੇ ਸਿੱਟੇ ਵਜੋਂ ਦੇਸ਼ ਵਿੱਚ ਐੱਫ ਡੀ ਆਈ ਦੇ ਸਿੱਧੇ ਨਿਵੇਸ਼ ਵਿੱਚ ਵਾਧਾ ਹੋਇਆ ਹੈ । ਭਾਰਤ ਦੇ ਵਿਦੇਸ਼ੀ ਸਿੱਧੇ ਨਿਵੇਸ਼ ਦੇ ਰੁਝਾਨ ਇਸ ਦੀ ਸਥਿਤੀ ਦੇ ਸਬੂਤ ਹਨ ਕਿ ਵਿਸ਼ਵ ਦੇ ਨਿਵੇਸ਼ਕ ਭਾਰਤ ਨੂੰ ਤਰਜੀਹੀ ਨਿਵੇਸ਼ ਮੰਜਿ਼ਲ ਮੰਨਦੇ ਹਨ ।
1. ਭਾਰਤ ਨੇ ਮਾਲੀ ਵਰ੍ਹੇ 2020—21 ਦੌਰਾਨ ਹੁਣ ਤੱਕ ਦਾ ਸਭ ਤੋਂ ਵੱਧ ਐੱਫ ਡੀ ਆਈ ਇਨਫਲੋਅ 81.72 ਬਿਲੀਅਨ ਅਮਰੀਕੀ ਡਾਲਰ ਆਕਰਸਿ਼ਤ ਕੀਤਾ ਹੈ , ਇਹ ਬੀਤੇ ਮਾਲੀ ਸਾਲ 2019—20 (74.39 ਬਿਲੀਅਨ ਅਮਰੀਕੀ ਡਾਲਰ) ਦੇ ਮੁਕਾਬਲੇ 10% ਵੱਧ ਹੈ ।
2. ਐੱਫ ਡੀ ਆਈ ਇਕੁਇਟੀ ਪ੍ਰਵਾਹ ਮਾਲੀ ਸਾਲ 2020—21 (ਅਮਰੀਕੀ ਡਾਲਰ 59.64 ਬਿਲੀਅਨ) ਪਿਛਲੇ ਵਿੱਤੀ ਸਾਲ 2019—20 (ਅਮਰੀਕੀ ਡਾਲਰ 49.98 ਬਿਲੀਅਨ) ਦੇ ਮੁਕਾਬਲੇ 19% ਵਧਿਆ ਹੈ ।
3. ਸਰਵੋਤਮ ਨਿਵੇਸ਼ਕ ਮੁਲਕਾਂ ਦੇ ਸੰਦਰਭ ਵਿੱਚ "ਸਿੰਗਾਪੁਰ" ਮਾਲੀ ਸਾਲ 2020—21 ਲਈ 29% ਨਾਲ ਸਭ ਤੋਂ ਅੱਗੇ ਹੈ । ਇਸ ਤੋਂ ਬਾਅਦ 23% ਅਮਰੀਕਾ ਅਤੇ 9% ਮੋਰੀਸ਼ਸ ਦਾ ਨਿਵੇਸ਼ ਰਿਹਾ ਹੈ ।
4. ਮਾਲੀ ਵਰ੍ਹੇ 2020—21 ਦੌਰਾਨ "ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ" ਖੇਤਰ ਸਰਵੋਤਮ ਖੇਤਰ ਵਜੋਂ ਉਭਰਿਆ ਹੈ ਅਤੇ ਉਸ ਦਾ ਕੁੱਲ ਐੱਫ ਡੀ ਆਈ ਇਕੁਇਟੀ ਪ੍ਰਵਾਹ ਵਿੱਚ 44% ਦਾ ਹਿੱਸਾ ਹੈ । ਉਸ ਤੋਂ ਬਾਅਦ ਨਿਰਮਾਣ (ਬੁਨਿਆਦੀ ਢਾਂਚਾ) ਗਤੀਵਿਧੀਆਂ (13%) ਅਤੇ ਸੇਵਾਵਾਂ ਖੇਤਰ ਵਿੱਚ 8% ਕ੍ਰਮਵਾਰ ਵਾਧਾ ਹੋਇਆ ਹੈ ।
5. "ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ" ਖੇਤਰ ਤਹਿਤ ਜਿਹੜੇ ਮੁੱਖ ਸੂਬਿਆਂ ਨੇ ਮਾਲੀ ਵਰ੍ਹੇ 2020—21 ਵਿੱਚ ਨਿਵੇਸ਼ ਪ੍ਰਾਪਤ ਕੀਤਾ ਹੈ ,ਉਹ ਹਨ ਗੁਜਰਾਤ (78%) , ਕਰਨਾਟਕ (9%) ਅਤੇ ਦਿੱਲੀ (5%) ।
6. ਗੁਜਰਾਤ ਮਾਲੀ ਸਾਲ 2020—21 ਦੌਰਾਨ ਕੁੱਲ ਐੱਫ ਡੀ ਆਈ ਇਕੁਇਟੀ ਪ੍ਰਵਾਹ ਵਿੱਚ 37% ਹਿੱਸੇ ਨਾਲ ਸਰਵੋਤਮ ਸੂਬਾ ਹੈ , ਜਿਸ ਤੋਂ ਬਾਅਦ ਮਹਾਰਾਸ਼ਟਰ (27%) ਅਤੇ ਕਰਨਾਟਕ (13%) ਨਿਵੇਸ਼ ਵਾਲੇ ਸੂਬੇ ਹਨ ।
7. ਗੁਜਰਾਤ ਦੇ ਇਕੁਇਟੀ ਪ੍ਰਵਾਹ ਵਿੱਚ ਜਿ਼ਆਦਾਤਰ ਮਾਲੀ 2020—21 "ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ" (94%) ਅਤੇ ਨਿਰਮਾਣ (ਬੁਨਿਆਦੀ ਢਾਂਚਾ) ਗਤੀਵਿਧੀਆਂ (2%) ਦਰਜ ਕੀਤਾ ਗਿਆ ਹੈ ।
8. ਪਿਛਲੇ ਸਾਲ ਦੇ ਮੁਕਾਬਲੇ ਮਾਲੀ ਸਾਲ 2020—21 ਦੌਰਾਨ ਮੁੱਖ ਖੇਤਰਾਂ ਜਿਵੇਂ ਨਿਰਮਾਣ (ਬੁਨਿਆਦੀ ਢਾਂਚਾ) ਗਤੀਵਿਧੀਆਂ , ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ , ਰਬੜ ਵਸਤਾਂ , ਪ੍ਰਚੂਨ ਵਪਾਰ , ਦਵਾਈਆਂ ਅਤੇ ਫਰਮਾਸੂਟਿਕਲਜ਼ ਅਤੇ ਬਿਜਲੀ ਉਪਕਰਣਾਂ ਨੇ ਇਕੂਇਟੀ ਵਿੱਚ 100% ਤੋਂ ਵੱਧ ਦਾ ਉਛਾਲ ਦਰਜ ਕੀਤਾ ਹੈ ।
9. ਸਰਵੋਤਮ 10 ਮੁਲਕਾਂ ਵਿੱਚ ਸਾਉਦੀ ਅਰਬ ਮਾਲੀ ਸਾਲ 2020—21 ਦੌਰਾਨ ਫੀਸਦ ਵਾਧੇ ਦੇ ਸੰਦਰਭ ਵਿੱਚ ਸਰਵੋਤਮ ਨਿਵੇਸ਼ਕ ਹੈ । ਉਸ ਨੇ ਬੀਤੇ ਮਾਲੀ ਵਰ੍ਹੇ ਵਿੱਚ ਦਰਜ ਕੀਤੇ 89.93 ਮਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ 2,816.08 ਮਿਲੀਅਨ ਅਮਰੀਕੀ ਡਾਲਰ ਨਿਵੇਸ਼ ਕੀਤਾ ਹੈ ।
10. ਮਾਲੀ ਸਾਲ 2019—20 ਦੇ ਮੁਕਾਬਲੇ 2020—21 ਦੌਰਾਨ ਅਮਰੀਕਾ ਅਤੇ ਬਰਤਾਨੀਆ ਤੋਂ ਕ੍ਰਮਵਾਰ 227% ਅਤੇ 44% ਐੱਫ ਡੀ ਆਈ ਇਕੁਇਟੀ ਪ੍ਰਵਾਹ ਵਿੱਚ ਵਾਧਾ ਦਰਜ ਕੀਤਾ ਗਿਆ ਹੈ ।
*********
ਵਾਈ ਬੀ / ਐੱਸ ਐੱਸ
(Release ID: 1721314)
Visitor Counter : 297