ਆਯੂਸ਼
ਆਯੁਸ਼ ਮੰਤਰਾਲੇ ਨੇ "ਯੋਗਾ ਦੇ ਨਾਲ ਰਹੋ, ਘਰ ਵਿੱਚ ਰਹੋ" ਵਿਸ਼ੇ ਤੇ ਪੰਜ ਵੈਬਿਨਾਰਾਂ ਦੀ ਲੜੀ ਦਾ ਆਯੋਜਨ ਕੀਤਾ
ਪੰਜ ਪ੍ਰਸਿੱਧ ਸੰਗਠਨ ਲੜੀ ਵਿਚ ਸਹਿਯੋਗ ਦੇਣਗੇ
Posted On:
23 MAY 2021 11:50AM by PIB Chandigarh
ਆਯੁਸ਼ ਮੰਤਰਾਲਾ 2021 ਦੇ ਅੰਤਰ ਰਾਸ਼ਟਰੀ ਯੋਗ ਦਿਵਸ ਤੱਕ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕਰ ਰਿਹਾ ਹੈ। ਇਨ੍ਹਾਂ ਵਿਚੋਂ ਇਕ ਪੰਜ ਵੈਬਿਨਾਰਾਂ ਦੀ ਇਕ ਲੜੀ ਹੈ ਜੋ ਮੰਤਰਾਲੇ “ਯੋਗਾ ਦੇ ਨਾਲ ਰਹੋ, ਘਰ ਵਿਚ ਰਹੋ” ਦੇ ਵਿਸ਼ਾਲ ਥੀਮ ਤਹਿਤ ਦੇਸ਼ ਦੇ ਪੰਜ ਪ੍ਰਸਿੱਧ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਕਰ ਰਿਹਾ ਹੈ, ਜੋ ਮੌਜੂਦਾ ਸਮੇਂ ਦੇ ਹਰੇਕ ਮਹੱਤਵਪੂਰਨ ਵਿਸ਼ੇ 'ਤੇ ਇਕ-ਇਕ ਵੈਬਿਨਾਰ ਪੇਸ਼ ਕਰਨਗੇ। ਇਸ ਲੜੀ ਵਿਚੋਂ ਪਹਿਲਾ ਸੋਮਵਾਰ, 24 ਮਈ ਨੂੰ ਆੱਰਟ ਆਫ਼ ਲਿਵਿੰਗ ਵੱਲੋਂ ਆਯੋਜਿਤ ਕੀਤਾ ਜਾਵੇਗਾ ਜੋ "ਬਾਹਰੀ ਸੰਕਟ ਦੇ ਵਿਚਾਲੇ ਅੰਦਰੂਨੀ ਤਾਕਤ ਦਾ ਪਤਾ ਲਗਾਉਣ" ਦੇ ਵਿਸ਼ੇ ਤੇ ਹੋਵੇਗਾ।
ਪੰਜ ਇਨਸਾਈਟ ਵੈਬੀਨਾਰਾਂ ਦੀ ਇਸ ਲੜੀ ਦਾ ਉਦੇਸ਼ ਵਿਸ਼ਾਲ ਸਰੋਤਿਆਂ ਨੂੰ ਉਨ੍ਹਾਂ ਮੁੱਦਿਆਂ ਬਾਰੇ ਯਾਦ ਦਿਵਾਉਣਾ ਹੈ ਜੋ ਕੋਵਿਡ -19 ਦੇ ਮੌਜੂਦਾ ਪ੍ਰਸੰਗ ਵਿੱਚ ਬਹੁਤ ਮਹੱਤਵਪੂਰਨ ਹੋ ਗਏ ਹਨ। ਇਹ ਲੜੀ ਇਹਨਾਂ ਕਰਾਸ ਕਟਿੰਗ ਮੁੱਦਿਆਂ ਦਾ ਜਵਾਬ ਦੇਣ ਲਈ ਪੰਜ ਸੰਗਠਨਾਂ ਦੀ ਸਮੂਹਕ ਤਜ਼ਰਬੇਕਾਰ ਅਕਲਮੰਦੀ ਤੇ ਨਿਰਭਰ ਕਰਦਿਆਂ ਜਿਨ੍ਹਾਂ ਦੀ ਸਿਖਲਾਈ ਅਤੇ ਸਾਂਝਾ ਕਰਨ ਦੀ ਆਪਣੀ ਵਿਸ਼ੇਸ਼ ਪਰੰਪਰਾ ਹੈ, ਸੰਚਿਤ ਸਮਝਦਾਰੀ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰੇਗੀ।
ਆਰਟ ਆਫ਼ ਲਿਵਿੰਗ ਸੋਮਵਾਰ ਨੂੰ ਮਹਾਮਾਰੀ ਦੇ ਕਾਰਨ ਵਿਸ਼ਾਲ ਬਹੁਸੰਖਿਆ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨ ਲਈ ਸ਼ਾਮ 5 ਵਜੇ ਤੋਂ “ਬਾਹਰੀ ਸੰਕਟ ਵਿਚਾਲੇ ਅੰਦਰੂਨੀ ਤਾਕਤ ਦਾ ਪਤਾ ਲਗਾਉਣਾ” ਵਿਸ਼ੇ ਤੇ ਵੈਬੀਨਾਰ ਪੇਸ਼ ਕਰੇਗੀ। ਸਵਾਮੀ ਪੂਰਨਚੈਤੰਨਿਆ ਜੀ, ਅੰਤਰਰਾਸ਼ਟਰੀ ਫੈਕਲਟੀ, ਆਰਟ ਆਫ ਲਿਵਿੰਗ ਆਪਣੇ ਦ੍ਰਿਸ਼ਟਾਂਤ ਸਾਂਝੇ ਕਰਨਗੇ। ਆਯੁਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਪੀਐਨ ਰਣਜੀਤ ਕੁਮਾਰ ਅਤੇ ਐਮਡੀਐਨਆਈਵਾਈ ਦੇ ਡਾਇਰੈਕਟਰ ਡਾ. ਈਸ਼ਵਰ ਵੀ. ਬਸਾਵਰਾਡੀ ਵੀ ਇਸ ਮੌਕੇ ਸੰਬੋਧਨ ਕਰਨਗੇ। ਸਾਰੇ ਵੈਬੀਨਾਰ ਯੂਟਿਊਬ ਅਤੇ ਆਯੁਸ਼ ਮੰਤਰਾਲੇ ਦੇ ਫੇਸਬੁਕ ਪੈਜ ਤੇ ਲਾਈਵ-ਸਟਰੀਮ ਹੋਣਗੇ।
ਇਸ ਲੜੀ ਵਿਚ ਅੱਗੇ ਆਉਣ ਵਾਲੇ ਚਾਰ ਹੋਰ ਵੈਬੀਨਾਰ, ਯੋਗਾ ਇੰਸਟੀਚਿਊਟ, ਕ੍ਰਿਸ਼ਣਾਮਾਚਾਰੀਆ ਯੋਗ ਮੰਦਰਿਮ, ਅਰਹਮਧਿਆਨ ਯੋਗ, ਅਤੇ ਕੈਵਲਿਆਧਾਮ ਯੋਗ ਇੰਸਟੀਚਿਊਟ ਵੱਲੋਂ ਪੇਸ਼ ਕੀਤੇ ਜਾਣਗੇ।
ਆਰਟ ਆਫ ਲਿਵਿੰਗ ਇੱਕ ਗੈਰ-ਮੁਨਾਫੇ ਵਾਲਾ ਵਿਦਿਅਕ ਅਤੇ ਮਾਨਵਤਾਵਾਦੀ ਸੰਗਠਨ ਹੈ ਜਿਸਦੀ ਸਥਾਪਨਾ 1981 ਵਿੱਚ ਵਿਸ਼ਵ ਪ੍ਰਸਿੱਧ ਮਾਨਵਤਾਵਾਦੀ ਅਤੇ ਅਧਿਆਤਮਕ ਗੁਰੂ ਸ੍ਰੀ ਸ਼੍ਰੀ ਰਵੀਸ਼ੰਕਰ ਵੱਲੋਂ ਕੀਤੀ ਗਈ ਸੀ। ਸੰਨ 1926 ਵਿਚ ਸਥਾਪਿਤ, ਯੋਗ ਇੰਸਟੀਚਿਊਟ, ਸੈਂਟਾਕਰੂਜ਼ (ਪੂਰਬੀ), ਮੁੰਬਈ ਦੀ ਸਥਾਪਨਾ 1918 ਵਿਚ ਸ਼੍ਰੀ ਯੋਗੇਂਦਰ ਜੀ ਨੇ ਕੀਤੀ ਸੀ ਅਤੇ ਵਿਸ਼ਵਾਸ ਹੈ ਕਿ ਯੋਗ ਇਕ ਜਿੰਦਗੀ ਦਾ ਇੱਕ ਢੰਗ ਹੈ। ਟੀਕੇਵੀ ਦੇਸੀਕਾਚਰ ਵੱਲੋਂ 1976 ਵਿਚ ਸਥਾਪਿਤ ਕੀਤਾ ਗਿਆ ਕ੍ਰਿਸ਼ਨਮਾਚਾਰਿਆ ਯੋਗ ਮੰਦਰਿਮ (ਕੇਵਾਈਐਮ), ਭਾਰਤ ਵਿਚ ਯੋਗ ਅਤੇ ਯੋਗ ਥੈਰੇਪੀ ਦੇ ਪ੍ਰਮੁੱਖ ਕੇਂਦਰਾਂ ਵਿਚੋਂ ਇਕ ਹੈ, ਜੋ ਗੈਰ-ਮੁਨਾਫੇ ਵਾਲੇ ਪਬਲਿਕ ਚੈਰੀਟੇਬਲ ਟਰੱਸਟ ਦੇ ਤੌਰ ਤੇ ਸਥਾਪਿਤ ਕੀਤਾ ਗਿਆ ਸੀ। ਅਰਹਮਧਿਆਨਯੋਜਨ ਜੈਨ ਸ੍ਰਮਨ ਦੀ ਪਰੰਪਰਾ ਨੂੰ ਧਾਰਣ ਕਰਦਾ ਹੈ ਅਤੇ ਮੁਨੀ ਪ੍ਰਣਮਯ ਸਾਗਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਕੈਵਲਿਆਧਾਮਾ ਯੋਗਾ ਦੀ ਇਕ ਯੂਨੀਵਰਸਿਟੀ ਹੈ ਅਤੇ ਮੁੰਬਈ ਵਿਚ ਸਥਿਤ ਹੈ।
-----------------------------------
ਐਮਵੀ / ਐਸ ਕੇ
(Release ID: 1721141)
Visitor Counter : 260