ਕਾਨੂੰਨ ਤੇ ਨਿਆਂ ਮੰਤਰਾਲਾ

ਸੁਪਰੀਮ ਕੋਰਟ ਦੀ ਈ-ਕਮੇਟੀ ਨੇ ਆਪਣੀ ਮੁਫਤ "ਈ-ਕੋਰਟਸ ਸਰਵਿਸਿਜ਼" ਮੋਬਾਇਲ ਐਪ ਲਈ ਮੈਨੂਅਲ 14 ਭਾਸ਼ਾਵਾਂ ਵਿਚ ਜਾਰੀ ਕੀਤਾ


ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿਚ ਜਾਰੀ ਕੀਤੇ ਗਏ ਮੈਨੂਅਲਜ਼ ਆਮ ਆਦਮੀ ਦੀ ਆਸਾਨ ਸਮਝ ਲਈ ਸਕ੍ਰੀਨਸ਼ਾਟਾਂ ਨਾਲ ਸਾਰੇ ਹੀ ਫੀਚਰਾਂ ਦੀ ਵਿਆਖਿਆ ਕਰਦੇ ਹਨ

Posted On: 23 MAY 2021 11:07AM by PIB Chandigarh

ਸੁਪਰੀਮ ਕੋਰਟ ਆਫ ਇੰਡੀਆ ਦੀ ਈ-ਕਮੇਟੀ ਨੇ ਆਪਣੀ ਸਿਖਰਲੀ ਨਾਗਰਿਕ ਕੇਂਦਰ੍ਰਿਤ ਸੇਵਾ ਮੁਫਤ  "ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ" 14 ਭਾਸ਼ਾਵਾਂ (ਅੰਗ੍ਰੇਜ਼ੀ, ਹਿੰਦੀ, ਅਸਾਮੀ, ਬੰਗਾਲੀ,  ਗੁਜਰਾਤੀ,  ਕੰਨ੍ਹੜ, ਖਾਸੀ, ਮਲਿਆਲਮ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ, ਤਮਿਲ, ਤੇਲਗੂ) ਦਾ ਮੈਨੂਅਲ ਜਾਰੀ ਕੀਤਾ। "ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ" ਪਹਿਲਾਂ ਹੀ ਮੁਕੱਦਮੇਬਾਜ਼ਾਂ,  ਨਾਗਰਿਕਾਂ, ਵਕੀਲਾਂ, ਲਾਅ ਫਰਮਾਂ, ਪੁਲਿਸ, ਸਰਕਾਰੀ ਏਜੰਸੀਆਂ ਅਤੇ ਹੋਰ ਸੰਸਥਾਗਤ ਮੁਕੱਦਮੇਬਾਜ਼ਾਂ ਦੇ ਲਾਭ ਲਈ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਇਸਨੂੰ 57 ਲੱਖ ਤੋਂ ਵੱਧ ਡਾਊਨਲੋਡ ਕੀਤਾ ਜਾ ਚੁੱਕਾ ਹੈ।

 

ਮੋਬਾਇਲ ਐਪ ਅਤੇ ਇਸ ਦੇ ਮੈਨੂਅਲ ਅੰਗ੍ਰੇ਼ਜ਼ੀ ਅਤੇ ਖੇਤਰੀ ਭਾਸ਼ਾਵਾਂ ਵਿਚ ਸੁਪਰੀਮ ਕੋਰਟ ਆਫ ਇੰਡੀਆ ਦੀ ਈ-ਕਮੇਟੀ ਦੀ ਸਰਕਾਰੀ ਵੈਬਸਾਈਟ ਤੋਂ https://ecommitteesci.gov.in/service/ecourts-services-mobile-application/ . ਮੁਫਤ ਡਾਊਨਲੋਡ ਕੀਤੇ ਜਾ ਸਕਦੇ ਹਨ। 

"ਸੁਪਰੀਮ ਕੋਰਟ ਆਫ ਇੰਡੀਆ" ਦੇ ਜੱਜ ਅਤੇ "ਈ-ਕਮੇਟੀ" ਦੇ ਚੇਅਰਪਰਸਨ ਡਾ. ਜਸਟਿਸ ਧਨੰਜਯ ਵਾਈ ਚੰਦਰਚੂੜ ਨੇ ਮੈਨੂਅਲ ਦਾ ਮੁੱਖ ਬੰਦ ਲਿਖਿਆ ਹੈ ਅਤੇ ਇਸ ਨਾਗਰਿਕ ਕੇਂਦ੍ਰਤ ਮੋਬਾਇਲ ਐਪ ਤੱਕ ਪਹੁੰਚ ਲਈ ਮੁਫਤ ਮੋਬਾਇਲ ਐਪ ਦੀ ਮਹੱਤਤਾ ਨੂੰ ਉਜਾਗਰ ਕਰਨ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ  "ਸੁਪਰੀਮ ਕੋਰਟ ਆਫ ਇੰਡੀਆ ਦੀ ਈ-ਕਮੇਟੀ" ਕਾਨੂੰਨ ਦੇ ਖੇਤਰ ਵਿਚ ਡਿਜੀਟਲ ਸੁਧਾਰ ਪੇਸ਼ ਕਰਨ ਵਿਚ ਮੋਹਰੀ ਹੈ। ਪਿਛਲੇ ਇਕ ਸਾਲ ਦੀ ਮਹਾਮਾਰੀ ਨੇ ਲਾਕਡਾਊਨਾਂ ਅਤੇ ਜਨਤਕ ਸਿਹਤ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਵਕੀਲਾਂ, ਜੱਜਾਂ ਅਤੇ ਮੁਕੱਦਮੇਬਾਜ਼ਾਂ  ਨੂੰ ਦਫਤਰਾਂ ਅਤੇ ਅਦਾਲਤਾਂ ਦੇ ਬੰਦ ਹੋਣ ਕਾਰਣ ਹਾਈਟੈੱਕ ਹੱਲ ਅਪਣਾਉਣ ਵੱਲ ਮੋੜਿਆ ਹੈ। ਦੂਰ ਦੁਰਾ਼ਡੇ ਤੋਂ ਕੰਮ ਕਰਦਿਆਂ ਵਰਚੁਅਲ ਅਦਾਲਤਾਂ, ਡਿਜੀਟਲ ਕੰਮਕਾਜੀ ਥਾਵਾਂ ਅਤੇ ਇਲੈਕਟ੍ਰਾਨਿਕ ਸੁਵਿਧਾ ਵਾਲਾ ਪ੍ਰਬੰਧਨ ਹੁਣ  ਅਦਾਲਤਾਂ ਦਾ ਇਕ ਏਕੀਕ੍ਰਿਤ ਹਿੱਸਾ ਬਣ ਗਿਆ ਹੈ ਕਿ ਕਿਵੇਂ ਕਾਨੂੰਨੀ ਪ੍ਰੈਕਟਿਸ ਕੀਤੀ ਅਤੇ  ਸੰਚਾਲਤ ਕੀਤੀ ਜਾਂਦੀ ਹੈ। ਇਸ ਨੇ ਸਾਨੂੰ ਨਾ ਸਿਰਫ ਟੈਕਨੋਲੋਜੀ ਨੂੰ ਅਪਣਾਉਣ ਦਾ ਦੁਰਲਭ ਮੌਕਾ ਦਿੱਤਾ ਹੈ ਬਲਕਿ ਸਾਡੀ ਕਾਨੂੰਨ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ, ਸਮੱਗਰ, ਵਾਤਾਵਰਨ ਰੂਪ ਵਿਚ ਟਿਕਾਊ ਬਣਾਉਣ ਵਿਚ ਤਬਦੀਲ ਵੀ ਕੀਤਾ ਕੀਤਾ ਹੈ। ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪਲੀਕੇਸ਼ਨ ਇਸ ਦਿਸ਼ਾ ਵਿਚ ਇਕ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਕਈ ਵਕੀਲਾਂ ਅਤੇ ਲਿਟੀਜੈਂਟਾਂ ਨੇ ਹੁਣ ਤੱਕ 57 ਲੱਖ ਤੋਂ ਵੱਧ ਡਾਊਨਲੋਡਾਂ ਨਾਲ ਇਸ ਮੋਬਾਇਲ ਐਪਲਿਕੇਸ਼ ਰਾਹੀਂ ਪੇਸ਼ ਕੀਤੀਆਂ ਗਈਆਂ ਸੇਵਾਵਾਂ ਨੂੰ ਪਹਿਲਾਂ ਤੋਂ ਹੀ ਅਪਣਾ ਲਿਆ ਹੈ। "ਐਪਲਿਕੇਸ਼ਨ ਸਾਡੀ ਕਾਨੂੰਨ ਪ੍ਰਣਾਲੀ ਲਈ ਇਕ ਸਦਾ ਬਹਾਰ ਡਿਜੀਟਲ ਵਿਸ਼ਵ ਵਿਕਸਤ ਕਰਨ ਲਈ ਇਕ ਵੱਡੇ ਰਸਤੇ ਦੀ ਸਿਰਜਣਾ ਕਰੇਗੀ।"

 

ਨਿਆਂ ਵਿਭਾਗ ਦੇ ਸਕੱਤਰ ਸ਼੍ਰੀ ਬਰੁਣ ਮਿੱਤਰਾ, ਜਿਨ੍ਹਾਂ ਨੇ ਮੈਨੂਅਲ ਦਾ ਮੁੱਖ ਬੰਦ ਵੀ ਲਿਖਿਆ ਹੈ, ਨੇ ਵਕੀਲਾਂ ਲਈ ਇਸ ਇਲੈਕਟ੍ਰਾਨਿਕ ਕੇਸ ਮੈਨੇਜਮੈਂਟ ਟੂਲਜ਼ ਦੀ ਮਹੱਤਤਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ, "ਜਿਵੇਂ ਇਹ ਲੀਗਲ ਵਿਸ਼ਵ ਹੌਲੀ ਹੌਲੀ ਵਿਸ਼ਵ ਪੱਧਰ ਤੇ ਡਿਜੀਟਲ ਸਿਸਟਮ ਵਲ ਜਾ ਰਿਹਾ ਹੈ, ਭਾਰਤ ਵਿਚ ਨਿਆਇਕ ਲੈਂਡਸਕੇਪ ਦੀ ਆਈਸੀਟੀ ਯੋਗਤਾ ਦੀ ਪ੍ਰਕ੍ਰਿਆ ਨੇ ਮਹੱਤਵਪੂਰਨ ਉਲਾਂਘ ਭਰੀ ਹੈ। ਇਸ ਬਹੁ-ਪੱਖੀ ਪਹਿਲਕਦਮੀ ਦੇ ਏਕੀਕ੍ਰਿਤ ਹਿੱਸੇ ਵਜੋਂ ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ ਦਾ ਇਕ ਪ੍ਰਭਾਵਸ਼ਾਲੀ ਇਲੈਕਟ੍ਰਾਨਿਕ ਕੇਸ ਮੈਨੇਜਮੈਂਟ ਟੂਲ (ਈਸੀਐਮਟੀ) ਵੱਜੋਂ ਵਿਸ਼ਾਲ ਪੱਧਰ ਤੇ ਸਵਾਗਤ ਕੀਤਾ ਗਿਆ। ਇਸ ਦੀ ਲੋਕਪ੍ਰਿਅਕਤਾ ਦਾ ਅੰਦਾਜ਼ਾ ਵਕੀਲਾਂ ਵਲੋਂ ਕੀਤੇ ਜਾ ਰਹੇ ਇਸ ਐਪ ਦੇ ਡਾਊਨਲੋਡਾਂ ਦੀ ਗਿਣਤੀ ਤੋਂ ਲਗਦਾ ਹੈ ਜੋ ਪਹਿਲਾਂ ਹੀ 57 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।"

ਸ਼੍ਰੀ ਮਿੱਤਰਾ ਨੇ ਆਬਜ਼ਰਵ ਕੀਤਾ ਕਿ, "ਮਜ਼ਬੂਤ ਕੇਸ ਪ੍ਰਬੰਧਨ  ਅਤੇ ਢੁਕਵੀਆਂ  ਸਹਾਇਤਾ ਪ੍ਰਣਾਲੀਆਂ ਕਿਸੇ ਵੀ ਚੰਗੇ ਤਰੀਕੇ ਨਾਲ ਕਾਰਜਸ਼ੀਲ ਲੀਗਲ ਆਰਕਿਟੈਕਚਰ ਦੇ ਕੇਂਦਰ ਵਿਚ ਹੁੰਦੀਆਂ ਹਨ।  ਈਸੀਐਮਟੀ ਟੂਲ ਇਕ ਵਕੀਲ ਨੂੰ ਕੁਸ਼ਲ ਢੰਗ ਨਾਲ ਕੇਸ ਦੀ ਸੂਚਨਾ, ਦਸਤਾਵੇਜ਼ਾਂ ਨੂੰ ਇਕੱਠਾ ਕਰਨਾ,  ਕੈਲੰਡਰਿੰਗ, ਕੇਸ ਦੀ ਮੌਜੂਦਾ ਸਥਿਤੀ ਦੀ ਟਾਈਮ ਟ੍ਰੈਕਿੰਗ, ਨਿਆਇਕ ਫੈਸਲਿਆਂ ਤੱਕ ਪਹੁੰਚ, ਪਾਲਣਾ ਦੀਆਂ ਜ਼ਰੂਰਤਾਂ ਆਦਿ ਦੇ ਯੋਗ ਬਣਾਉਂਦਾ ਹੈ। ਇਸ ਨੂੰ ਕੈਪ ਕਰਨ ਲਈ ਈਸੀਐਮਟੀ ਬਿਨਾਂ ਕਿਸੇ ਭੂਗੌਲਿਕ ਸੀਮਾਵਾਂ ਅਤੇ ਬਿਨਾਂ ਕਿਸੇ ਕੀਮਤ ਦੇ ਅਧਾਰ ਤੇ ਆਸਾਨ ਪਹੁੰਚ ਲਈ 24 x 7 ਉਪਲਬਧ ਹਨ। ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ ਇਸ ਦੀ ਡਿਜੀਟਲ ਡਾਇਰੀ  ਫੀਚਰਾਂ ਨਾਲ ਵਕੀਲਾਂ ਲਈ ਇਕ ਜ਼ਰੂਰੀ ਐਪ ਹੋ ਗਈ ਹੈ ਜਿਸ ਨਾਲ ਉਹ ਆਪਣੀ ਪੇਸ਼ੇਵਰਾਨਾ ਕੁਸ਼ਲਤਾ ਨੂੰ ਪ੍ਰਮੋਟ ਕਰ ਸਕਦੇ ਹਨ। ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ ਤੇ ਇਸ ਮੈਨੂਅਲ ਦੀ ਪ੍ਰਕਾਸ਼ਨਾ ਸੁਪਰੀਮ ਕੋਰਟ ਦੀ ਈ-ਕਮੇਟੀ ਵਲੋਂ ਇਸ ਈਸੀਐਮਟੀ ਦੀ ਵੱਡੀ ਪੱਧਰ ਤੇ ਜਾਗਰੂਕਤਾ ਪੈਦਾ ਕਰਨ ਲਈ ਇਕ ਹੋਰ ਸ਼ਲਾਘਾਯੋਗ ਕਦਮ ਹੈ ਜਿਸ ਨਾਲ ਵਕੀਲਾਂ ਲਈ ਇਸ ਨੂੰ ਉਨ੍ਹਾਂ ਦੇ ਦਰਵਾਜ਼ੇ ਤੇ ਲਾਭ ਲਿਆਂਦਾ ਗਿਆ ਹੈ। "

 

ਅੰਗ੍ਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਿਚ ਜਾਰੀ ਕੀਤੇ ਗਏ ਈ-ਕਮੇਟੀ ਮੈਨੂਅਲਜ਼ ਆਮ ਆਦਮੀ ਦੀ ਆਸਾਨ ਸਮਝ ਲਈ ਸਕ੍ਰੀਨਸ਼ਾਟਾਂ ਨਾਲ ਸਾਰੇ ਹੀ ਫੀਚਰਾਂ ਦੀ ਵਿਆਖਿਆ ਕਰਦੇ ਹਨ। ਅੰਗ੍ਰੇਜ਼ੀ ਵਿਚ ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ ਮੈਨੂਅਲ ਨੂੰ ਈ-ਕਮੇਟੀ ਦੀ ਮਨੁੱਖੀ ਸੰਸਾਧਨ ਟੀਮ ਵਲੋਂ ਖੇਤਰੀ ਭਾਸ਼ਾਵਾਂ ਵਿਚ ਟ੍ਰਾਂਸਲੇਟ ਕੀਤਾ ਗਿਆ ਸੀ ਜਿਸ ਵਿਚ ਵੱਖ-ਵੱਖ ਹਾਈਕੋਰਟਾਂ (ਨਿਆਇਕ ਅਧਿਕਾਰੀਆਂ ਅਤੇ ਸਟਾਫ) ਦੇ ਮਾਸਟਰ ਟ੍ਰੇਨਰਾਂ ਨੇ ਸੰਬੰਧਤ ਹਾਈਕੋਰਟਾਂ ਦੇ ਕੇਂਦਰੀ ਪ੍ਰੋਜੈਕਟ ਕੋ-ਆਰਡੀਨੇਟਰਾਂ ਨਾਲ ਤਾਲਮੇਲ ਕਰਕੇ ਇਸ ਕੰਮ ਨੂੰ ਅੰਜਾਮ ਦਿੱਤਾ ਹੈ। ਉਪਰੋਕਤ ਖੇਤਰੀ ਭਾਸ਼ਾਵਾਂ ਵਿਚ ਮੈਨੂਅਲ ਸੰਬੰਧਤ ਹਾਈਕੋਰਟਾਂ ਦੀਆਂ ਵੈਬਸਾਈਟਾਂ ਤੇ ਵੀ ਉਪਲਬਧ ਕੀਤੇ ਗਏ ਹਨ।

ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪਲਿਕੇਸ਼ਨ ਦੀ ਵਰਤੋਂ ਕਰਕੇ ਇਕ ਵਿਅਕਤੀ ਕੇਸ ਨੰਬਰਾਂ ਨਾਲ ਕੇਸਾਂ ਦੀ ਤਲਾਸ਼, ਸੀਐਨਆਰ ਨੰਬਰ, ਫਾਈਲਿੰਗ ਨੰਬਰ, ਪਾਰਟੀ ਦੇ ਨਾਂ, ਐਫਆਈਆਰ ਨੰਬਰ,  ਵਕੀਲ ਦੇ ਵੇਰਵੇ, ਕਾਨੂੰਨ ਆਦਿ, ਕੇਸ ਦੀ ਕਿਸਮ ਆਦਿ ਵਰਗਰੀਆਂ ਵੱਖ-ਵੱਖ ਨਾਗਰਿਕ ਕੇਂਦ੍ਰਤ ਸੇਵਾਵਾਂ ਹਾਸਿਲ ਕਰ ਸਕਦਾ ਹੈ। ਇਕ ਵਿਅਕਤੀ ਕੇਸ ਦੀ ਫਾਈਲਿੰਗ ਤੋਂ ਡੇਟ ਵਾਈਜ਼ ਕੇਸ ਡਾਇਰੀ ਸਮੇਤ ਉਸ ਦੀ ਡਿਸਪੋਜ਼ਲ ਤੱਕ ਦੀ ਪੂਰੀ ਹਿਸਟਰੀ ਪ੍ਰਾਪਤ ਕਰ ਸਕਦਾ ਹੈ। ਇਕ ਵਿਅਕਤੀ ਕੇਸ ਬਾਰੇ ਦਿੱਤੇ ਗਏ ਹੁਕਮਾਂ/   ਫੈਸਲੇ, ਟ੍ਰਾਂਸਫਰ, ਇੰਟਰਮ ਐਪਲਿਕੇਸ਼ਨ ਸਟੇਟਸ ਤੱਕ ਮੋਬਾਇਲ ਐਪ ਤੋਂ ਪਹੁੰਚ ਕਰ ਸਕਦਾ ਹੈ। ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ ਰਾਹੀਂ ਇਕ ਵਿਅਕਤੀ ਹਾਈ ਕੋਰਟਾਂ ਅਤੇ ਜ਼ਿਲ੍ਹਾ ਕੋਰਟਾਂ ਦੋਹਾਂ ਤੋਂ ਕੇਸ ਦੀ ਮੌਜੂਦਾ ਸਥਿਤੀ ਅਤੇ ਕੇਸ ਦੇ ਵੇਰਵਿਆਂ ਦੀ ਜਾਣਕਾਰੀ ਲੈ ਸਕਦਾ ਹੈ।

 ਵਕੀਲ/ ਮੁਕੱਦਮੇਬਾਜ਼ / ਸੰਸਥਾ  "ਮਾਈ ਕੇਸਿਜ਼" ਅਧੀਨ ਸਾਰੇ ਹੀ ਕੇਸਾਂ ਦੀ ਡਿਜੀਟਲ ਡਾਇਰੀ ਮੇਨਟੇਨ ਕਰ ਸਕਦਾ ਹੈ ਜੋ ਵਕੀਲਾਂ ਅਤੇ ਮੁਕੱਦਮੇਬਾਜ਼ਾਂ ਲਈ ਬਹੁਤ ਜ਼ਿਆਦਾ ਉਪਯੋਗੀ ਅਤੇ ਆਕਰਸ਼ਕ ਫੀਚਰ ਹੈ। ਇਸ  ਨੂੰ "ਮਾਈ ਕੇਸਿਜ਼" ਵਿਕਲਪ ਦੇ ਅਨੁਕੂਲ ਜੋ ਡਿਜੀਟਲ ਡਾਇਰੀ ਦੇ ਬਰਾਬਰ ਹੈ, ਇਕ ਵਕੀਲ/  ਮੁਕੱਦਮੇਬਾਜ਼ ਵਲੋਂ ਉਪਯੋਗ ਕੀਤਾ ਜਾ ਸਕਦਾ ਹੈ। "ਮਾਈ ਕੇਸਿਜ਼"  ਦਾ ਇਸਤੇਮਾਲ ਕਰਦਿਆਂ ਇਕ ਵਿਅਕਤੀ ਨਿਜੀ ਕੇਸ ਨੰਬਰ ਜੋਡ਼ ਕੇ ਆਟੋਮੈਟਿਕ ਅੱਪਡੇਟਸ ਹਾਸਿਲ ਕਰ ਸਕਦਾ ਹੈ। ਇਹ ਲਿਟੀਜੈਂਟਾਂ, ਫਰਮਾਂ, ਕੰਪਨੀਆਂ ਜਾਂ ਸੰਸਥਾਵਾਂ ਲਈ ਵੀ ਉਪਯੋਗੀ ਹੈ ਜਿਨ੍ਹਾਂ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਅਦਾਲਤਾਂ ਵਿਚ ਬਹੁ ਗਿਣਤੀ ਮਾਮਲੇ ਹਨ। "ਮਾਈ ਕੇਸਿਜ਼" ਵਿਚ ਇਕ ਵਿਅਕਤੀ ਕੇਸਾਂ ਵਿਚ ਆਪਣੀ ਨਿੱਜੀ ਲਿਸਟ ਜੋਡ਼ ਸਕਦਾ ਹੈ ਅਤੇ ਈ-ਕੋਰਟਸ ਮੋਬਾਇਲ ਐਪਲਿਕੇਸ਼ਨ ਰਾਹੀਂ ਸਾਰੇ ਅੱਪਡੇਟਸ ਹਾਸਿਲ ਕਰ ਸਕਦਾ ਹੈ।

ਸਾਰੀਆਂ ਹੀ ਈ-ਕੋਰਟਸ ਸੇਵਾਵਾਂ ਈ-ਕੋਰਟਸ ਮੋਬਾਇਲ ਐਪ ਨਾਲ ਇੰਟਰਲਿੰਕਡ ਵੀ ਹਨ।

 ਈ-ਕੋਰਟਸ ਮੋਬਾਇਲ ਐਪ ਭਾਰਤੀ ਖੇਤਰੀ ਭਾਸ਼ਾਵਾਂ ਵਿਚ ਵੀ ਉਪਲਬਧ ਹੈ।

 ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ  ਮੁਕੱਦਮੇਬਾਜ਼ਾਂ / ਆਮ ਨਾਗਰਿਕਾਂ / ਵਕੀਲਾਂ /  ਸੰਸਥਾਵਾਂ  /  ਸਰਕਾਰੀ ਵਿਭਾਗਾਂ ਲਈ ਸਾਰੇ ਹੀ ਕੇਸ ਵੇਰਵਿਆਂ ਨਾਲ ਨਿਜੀ ਡਿਜੀਟਲ ਕੇਸ ਡਾਇਰੀ ਵਿਚ ਉਨ੍ਹਾਂ ਦੇ ਹੱਥ (ਹੈਂਡ ਸੈੱਟਾਂ) ਵਿਚ 24 x 7 ਮੁਫਤ ਉਪਲਬਧ ਹੈ।

 

ਇਸ ਤਰ੍ਹਾਂ ਮਹਾਮਾਰੀ ਦੌਰਾਨ ਕੋਈ ਵੀ ਵਿਅਕਤੀ 24 x 7 ਕੇਸ ਦੀ ਮੌਜੂਦਾ ਸਥਿਤੀ, ਕੋਰਟ ਦੇ ਹੁਕਮਾਂ, ਕਾਜ਼ ਲਿਸਟ ਤੱਕ ਮੁਫਤ ਆਪਣੇ ਮੋਬਾਇਲ ਫੋਨ ਤੇ ਈ-ਕੋਰਟਸ ਸਰਵਿਸਿਜ਼ ਮੋਬਾਇਲ ਐਪ ਨਾਲ ਸੰਬੰਧਤ ਕੋਰਟ ਕੰਪਲੈਕਸ ਵਿਚ ਸਰੀਰਕ ਤੌਰ ਤੇ ਗਏ ਬਿਨਾਂ ਪਹੁੰਚ ਕਰ ਸਕਦਾ ਹੈ।

 -----------------------------------  

ਆਰਕੇਜੇ ਐਮ



(Release ID: 1721136) Visitor Counter : 163