ਇਸਪਾਤ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਉਰਕੇਲਾ ਵਿੱਚ ਕੋਵਿਡ ਦੇ ਇਲਾਜ ਲਈ ਉੱਨਤ ਆਈਸੀਯੂ ਵੈਂਟੀਲੇਟਰ ਸੁਵਿਧਾਵਾਂ ਸਮਰਪਿਤ ਕੀਤੀਆਂ


ਕਾਰਪੋਰੇਟ ਨੂੰ ਹਰੇਕ ਕਰਮਚਾਰੀ ਨੂੰ ਟੀਕਾ ਲਗਵਾਉਣ ਦੇ ਨਾਲ ਪ੍ਰਤੀ ਇੱਕ ਕਰਮਚਾਰੀ ਦੇ ਅਨੁਪਾਤ ਵਿੱਚ 2 ਗੈਰ ਕਰਮਚਾਰੀਆਂ ਦਰ ਵੀ ਟੀਕਾਕਰਣ ਕਰਵਾਉਣਾ ਚਾਹੀਦਾ ਹੈ – ਸ਼੍ਰੀ ਪ੍ਰਧਾਨ

ਉੱਨਤ ਆਈਸੀਯੂ ਸੁਵਿਧਾ ਕੋਵਿਡ-19 ਮਹਾਮਾਰੀ ਦੇ ਖਿਲਾਫ਼ ਓਡੀਸ਼ਾ ਦੀ ਲੜਾਈ ਨੂੰ ਮਜ਼ਬੂਤ ਕਰੇਗੀ

Posted On: 20 MAY 2021 2:45PM by PIB Chandigarh

ਸਟੀਲ ਅਤੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕੋਵਿਡ ਰੋਗੀਆਂ ਦੇ ਇਲਾਜ ਲਈ ਓਡੀਸ਼ਾ ਦੇ ਰਾਉਰਕੇਲਾ ਵਿੱਚ ਸਟੀਲ ਪੋਸਟ ਗ੍ਰੇਜੂਏਟ ਇੰਸਟੀਟਿਊਟ (ਆਈਪੀਜੀਆਈ) ਅਤੇ ਸੇਲ ਦੇ ਸੁਪਰ ਸਪੈਸ਼ੀਅਲਿਟੀ ਹਸਪਤਾਲ (ਐੱਸਐੱਸਐੱਚ) ਵਿੱਚ ਆਈਸੀਯੂ ਵੈਂਟੀਲੇਟਰ ਸੁਵਿਧਾਵਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਆਈਪੀਜੀਆਈ ਅਤੇ ਐੱਸਐੱਸਐੱਚ ਕੰਪਲੈਕਸ ਨੂੰ 21 ਮਾਰਚ, 2021 ਨੂੰ ਭਾਰਤ  ਦੇ ਮਾਨਯੋਗ ਰਾਸ਼ਟਰਪਤੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਵਰਚੁਅਲ ਪ੍ਰੋਗਰਾਮ ਵਿੱਚ ਸਟੀਲ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ, ਓਡੀਸ਼ਾ ਦੇ ਸਿਹਤ ਮੰਤਰੀ ਸ਼੍ਰੀ ਨਬਾਕਿਸ਼ੋਰ ਦਾਸ, ਸੁੰਦਰਗੜ੍ਹ ਦੇ ਸਾਂਸਦ ਸ਼੍ਰੀ ਜੁਐੱਲ ਔਰਾਮ , ਖੇਤਰ ਦੇ ਵਿਧਾਇਕ, ਸੇਲ ਦੇ ਚੇਅਰਪਰਸਨ ਅਤੇ ਸੀਈਓ  ਸੋਮਾ ਮੰਡਲ, ਸਟੀਲ ਮੰਤਰਾਲੇ ਅਤੇ ਸੇਲ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਅਵਸਰ ‘ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਰਾਉਰਕੇਲਾ ਅਤੇ ਆਸ-ਪਾਸ ਦੇ ਕਈ ਸਥਾਨਾਂ ਦੇ ਨਾਲ-ਨਾਲ ਗੁਆਂਢੀ ਰਾਜਾਂ ਦੇ ਰੋਗੀਆਂ ਨੇ ਐੱਸਐੱਚਐੱਚ ਵਿੱਚ ਓਪੀਡੀ ਸੁਵਿਧਾਵਾਂ ਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਖੇਤਰ ਵਿੱਚ ਗੰਭੀਰ ਰੂਪ ਨਾਲ ਬਿਮਾਰ ਕੋਵਿਡ ਰੋਗੀਆਂ ਦੀ ਸੰਖਿਆ ਵਿੱਚ ਭਾਰੀ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਆਕਸੀਜਨ ਅਤੇ ਸਹਾਇਕ ਵੈਂਟੀਲੇਟਰ ਦੀ ਤੱਤਕਾਲ ਜ਼ਰੂਰਤ ਨੂੰ ਦੇਖਦੇ ਹੋਏ, 60 ਬੈੱਡ ਵਾਲੀ ਕੋਵਿਡ ਆਈਸੀਯੂ ਸੁਵਿਧਾ ਸੰਚਾਲਿਤ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਦੇ ਬਾਅਦ ਇਸ ਸੁਵਿਧਾ ਨੂੰ 100 ਬੈੱਡ ਵਾਲੇ ਆਈਸੀਯੂ ਵਿੱਚ ਅਪਗ੍ਰੇਡ  ਕਰਨ ਦਾ ਫੈਸਲਾ  ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਇਹ ਉੱਨਤ ਆਈਸੀਯੂ ਸੁਵਿਧਾ ਖੇਤਰ ਵਿੱਚ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਸਹਿਯੋਗ ਹੈ। ਇਹ ਕਦਮ ਕੋਵਿਡ-19 ਮਹਾਮਾਰੀ ਦੇ ਖਿਲਾਫ ਓਡੀਸ਼ਾ ਦੀ ਲੜਾਈ ਨੂੰ ਮਜ਼ਬੂਤ ਕਰੇਗਾ।

ਮੰਤਰੀ ਨੇ ਕਿਹਾ ਕਿ ਸਾਡੀਆਂ ਸਟੀਲ ਕੰਪਨੀਆਂ ਓਡੀਸ਼ਾ ਦੇ ਨਾਲ –ਨਾਲ ਰਾਸ਼ਟਰੀ ਪੱਧਰ ‘ਤੇ ਵੀ ਘਾਤਕ ਕੋਵਿਡ ਮਹਾਮਰੀ ਨਾਲ ਨਜਿੱਠਣ ਲਈ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। ਸਟੀਲ ਪਲਾਂਟਾਂ ਰਾਹੀਂ ਐੱਲਐੱਮਓ ਦੀ ਸਪਲਾਈ 1 ਅਪ੍ਰੈਲ 2021 ਦੀ 538 ਮੀਟ੍ਰਿਕ ਟਨ ਸਥਿਤੀ ਤੋਂ ਵੱਧ ਕੇ ਹੁਣ 4400 ਮੀਟ੍ਰਿਕ ਟਨ ਪ੍ਰਤੀਦਿਨ ਕਰ ਦਿੱਤੀਗਈ ਹੈ। ਉਨ੍ਹਾਂ ਨੇ ਕਿਹਾ ਕਿ ਸੇਲ ਨੇ ਮਹਾਮਾਰੀ ਦੇ ਖਿਲਾਫ ਓਡੀਸ਼ਾ ਦੀ ਲੜਾਈ ਵਿੱਚ ਯੋਗਦਾਨ ਦੇਣ ਲਈ ਕਈ ਕਦਮ ਉਠਾਏ ਹਨ। ਰਾਉਰਕੇਲਾ ਸਟੀਲ ਪਲਾਂਟ ਨੇ ਅਪ੍ਰੈਲ-2020 ਤੋਂ ਆਪਣੇ ਆਈਜੀਐੱਚ ਵਿੱਚ ਵਾਇਰੋਲੌਜੀ ਲੈਬ ਦੀ ਸਥਾਪਨਾ ਕੀਤੀ ਹੈ। ਜਿਸ ਨੇ ਤੁਰੰਤ  ਕੋਵਿਡ ਟੈਸਟ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਆਰਟੀ-ਪੀਸੀਆਰ ਲਈ ਟੈਸਟ ਸੁਵਿਧਾਵਾਂ ਦੀ ਸਮਰੱਥਾ ਦੀ ਸ਼ੁਰੂਆਤੀ ਪ੍ਰਤੀਦਿਨ 60 ਤੋਂ ਵੱਧ ਕੇ ਲਗਭਗ 550 ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਬੇਹੱਦ ਘੱਟ ਸਮੇਂ ਵਿੱਚ ਲਗਭਗ ਪ੍ਰਤੀਦਿਨ 1000 ਟੈਸਟ ਤੱਕ ਵਧਾਉਣ ਦਾ ਕੰਮ ਚਲ ਰਿਹਾ ਹੈ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮਾਸਕ ਅਤੇ ਜ਼ਰੂਰੀ ਸਮੱਗਰੀ ਵਰਗੀਆਂ ਦਵਾਈਆਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਨ, ਪਲਾਂਟ ਅਕੇ ਟਾਊਨਸ਼ਿਪ ਵਿੱਚ ਨਿਯਮਿਤ ਅਤੇ ਵੱਡੇ ਪੈਮਾਨੇ ‘ਤੇ ਸਵੱਛਤਾ ਅਤੇ ਜਾਗਰੂਕਤਾ ਪੈਦਾ ਕਰਨ ਲਈ ਪੀਏ ਸਿਸਟਮ ਦੇ ਉਪਯੋਗ ਸਹਿਤ ਹੋਰ ਦੂਜੇ ਉਪਾਵ ਵੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਸਮਾਜ  ਦੇ ਸਾਰੇ ਹਿਤਧਾਰਕਾਂ ਦੁਆਰਾ ਇੱਕ ਠੋਸ ਉਪਾਅ ਅੱਜ ਦੀ ਜ਼ਰੂਰਤ ਹੈ। ਟੈਸਟ, ਇਲਾਜ ਅਤੇ ਟੀਕਾਕਰਣ ਦੀ ਦਿਸ਼ਾ ਵਿੱਚ ਯਤਨ ਤੇਜ਼ ਕਰਨ ਦਾ ਸੱਦਾ ਦਿੰਦੇ ਹੋਏ, ਸ਼੍ਰੀ ਪ੍ਰਧਾਨ ਨੇ ਸੇਲ ਤੋਂ ਪਲਾਂਟਾਂ ਦੇ ਆਸ-ਪਾਸ ਦੇ ਅਨੁਬੰਧ ਕਰਮਚਾਰੀਆਂ ਅਤੇ ਨਿਵਾਸੀਆਂ ਸਹਿਤ ਆਪਣੇ ਸਾਰੇ ਹਿਤਧਾਰਕਾਂ ਦਾ ਟੀਕਾਕਰਣ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਮੈਂ ਟੀਕਾਕਰਣ ਲਈ 1+2 ਦ੍ਰਿਸ਼ਟੀਕੋਣ ਦਾ ਸੱਦਾ ਦਿੰਦਾ ਹਾ, ਜਿਸ ਦਾ ਅਰਥ ਹੈ ਕਿ ਕਾਰਪੋਰੇਟਟ ਘਰਾਣੇ ਦੁਆਰਾ ਕਿਸੇ ਇੱਕ ਕਰਮਚਾਰੀ ਨੂੰ ਦਿੱਤੇ ਗਏ ਟੀਕੇ ਦੇ ਇਲਾਵਾ, ਉਨ੍ਹਾਂ ਨੂੰ 2 ਗੈਰ-ਕਰਮਚਾਰੀਆਂ ਦਾ ਵੀ ਟੀਕਾਕਰਣ ਕਰਵਾਉਣਾ ਚਾਹੀਦਾ ਹੈ।

ਸ਼੍ਰੀ ਪ੍ਰਧਾਨ  ਨੇ ਕਿਹਾ ਕਿ ਅਪ੍ਰੈਲ-21 ਤੋਂ ਹੁਣ ਤੱਕ ਰਾਉਰਕੇਲਾ ਸਟੀਲ ਪਲਾਂਟ (ਆਰਐੱਸਪੀ) ਦੇ ਕੈਪੀਟਲ ਅਤੇ ਬੀਓਓ ਪਲਾਂਟ ਤੋਂ 9653 ਮੀਟ੍ਰਿਕ ਟਨ ਤੋਂ ਅਧਿਕ ਜੀਵਨ ਰੱਖਿਅਕ ਐੱਲਐੱਮਓ ਓਡੀਸ਼ਾ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਭੇਜੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਆਰਐੱਸਪੀ ਤੋਂ ਤਰਲ ਮੈਡੀਕਲ ਆਕਸੀਜਨ ਦੇ ਉਤਪਾਦਨ ਅਤੇ ਉਸ ਦੀ ਸਪਲਾਈ ਵਿੱਚ ਤੇਜੀ ਲਿਆਉਣ ਲਈ   ਪਲਾਂਟ ਵਿੱਚ ਗੈਸ ਆਕਸੀਜਨ ਦੇ ਅੰਦਰੂਨੀ ਉਪਯੋਗ ਨੂੰ ਯੁਕਤੀਸੰਗਤ ਬਣਾਇਆ ਗਿਆ। ਪਲਾਂਟ ਤੋਂ 24 ਘੰਟਿਆ ਤਰਲ ਮੈਡੀਕਲ ਆਕਸੀਜਨ ਭੇਜਣਾ ਸੁਨਿਸ਼ਚਿਤ ਕਰਨ ਲਈ  ਜ਼ਰੂਰੀ ਪ੍ਰਣਾਲੀਗਤ ਸੰਬੋਧਨ ਕੀਤੇ ਗਏ।

ਸ਼੍ਰੀ ਪ੍ਰਧਾਨ  ਨੇ ਖੁਸ਼ੀ ਵਿਅਕਤ ਕਰਦੇ ਹੋਏ ਕਿ ਮਾਣਯੋਗ ਪ੍ਰਧਾਨ ਮੰਤਰੀ ਦੇ ਦਿਸ਼ਾ ਨਿਰਦੇਸ਼, ਆਰਐੱਸਪੀ ਸੈਕਟਰ-22 ਵਿੱਚ ਵੈਂਟੀਲੇਟਰ ਅਤੇ ਹੋਰ ਸੰਬੰਧਿਤ ਸੁਵਿਧਾਵਾਂ ਦੇ ਨਾਲਪਲਾਂਟ ਨਾਲ ਸਿੱਧੇ ਪਾਈਪ ਗੈਸੀ ਆਕਸੀਜਨ ਦੀ ਸਪਲਾਈ ਵਾਲਾ 500 ਬੈੱਡ ਦਾ ਇੱਕ ਜੰਬੋ ਹਸਪਤਾਲ ਸਥਾਪਿਤ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ਇਸ ਨਾਲ ਸੇਲ ਦੇ ਰਾਉਰਕੇਲਾ ਟਾਊਨਸ਼ਿਪ ਵਿੱਚ ਆਕਸੀਜਨ  ਸੁਵਿਧਾ ਦੇ ਨਾਲ ਕਰੀਬ 1000 ਬੈੱਡ ਅਤੇ 225 ਵੈਂਟੀਲੇਟਰ ਉਪਲੱਬਧ ਹੋ ਜਾਣਗੇ। 

***

ਵਾਈਬੀ



(Release ID: 1720787) Visitor Counter : 145