ਗ੍ਰਹਿ ਮੰਤਰਾਲਾ

ਗ੍ਰਿਹ ਮਾਮਲੇ ਮੰਤਰਾਲੇ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਆਫਤ ਪ੍ਰਬੰਧਨ ਵਿਭਾਗਾਂ ਦੇ ਸਕੱਤਰਾਂ ਅਤੇ ਰਾਹਤ ਕਮਿਸ਼ਨਰਾਂ ਨਾਲ ਕੁਦਰਤੀ ਆਫਤਾਂ, ਜੋ ਦੱਖਣ—ਪੱਛਮੀ ਮਾਨਸੂਨ 2021 ਦੌਰਾਨ ਆ ਸਕਦੀਆਂ ਹਨ, ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਸਲਾਨਾ ਸੰਮੇਲਨ ਆਯੋਜਿਤ ਕੀਤਾ

Posted On: 21 MAY 2021 5:00PM by PIB Chandigarh

ਗ੍ਰਿਹ ਮਾਮਲੇ ਮੰਤਰਾਲਾ (ਐੱਮ ਐੱਚ ਏ) ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਆਫ਼ਤ ਪ੍ਰਬੰਧਨ ਵਿਭਾਗਾਂ ਦੇ ਸਕੱਤਰਾਂ ਅਤੇ ਰਾਹਤ ਕਮਿਸ਼ਨਰਾਂ ਦਾ ਸਲਾਨਾ ਸੰਮੇਲਨ ਆਯੋਜਨ ਕੀਤਾ । ਇਸ ਸੰਮੇਲਨ ਦਾ ਮੂਲ ਮੁੱਦਾ ਕੁਦਰਤੀ ਆਫਤਾਂ ਜੋ ਦੱਖਣ ਪੱਛਮੀ ਮਾਨਸੂਨ 2021 ਦੌਰਾਨ ਆ ਸਕਦੀਆਂ ਹਨ , ਨਾਲ ਨਜਿੱਠਣ ਲਈ ਤਿਆਰੀਆਂ ਦੀ ਸਥਿਤੀ ਦੀ ਸਮੀਖਿਆ ਕਰਨਾ ਸੀ ।


ਸੰਮੇਲਨ ਦੀ ਪ੍ਰਧਾਨਗੀ ਕੇਂਦਰੀ ਗ੍ਰਿਹ ਸਕੱਤਰ ਨੇ ਕੀਤੀ । ਆਪਣੇ ਉਦਘਾਟਨੀ ਭਾਸ਼ਨ ਵਿੱਚ ਕੇਂਦਰੀ ਗ੍ਰਿਹ ਸਕੱਤਰ ਨੇ ਸਾਲ ਭਰ 24x7 ਤਿਆਰੀਆਂ ਯਕੀਨੀ ਬਣਾਉਣ ਲਈ ਹੁੰਗਾਰਾ ਅਤੇ ਸਮਰੱਥਾਵਾਂ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਨੇ ਸਾਰੀਆਂ ਅਥਾਰਟੀਆਂ ਨੂੰ ਦੱਖਣ ਪੱਛਮ ਮਾਨਸੂਨ ਜਾਂ ਕਿਸੇ ਹੋਰ ਵੀ ਸੰਭਾਵੀ ਆਫਤ ਲਈ ਭਾਰੀ ਵਰਖਾ ਤੇ ਹੜ੍ਹਾਂ ਤੋਂ ਆਕਸੀਜਨ ਜਨਰੇਸ਼ਨ ਪਲਾਟਾਂ ਤੇ ਸਾਰੀਆਂ ਸਿਹਤ ਸਹੂਲਤਾਂ ਦੀ ਸੁਰੱਖਿਆ ਲਈ ਵਾਧੂ ਯਤਨ ਕਰਨ ਦੀ ਸਲਾਹ ਦਿੱਤੀ । ਕੇਂਦਰੀ ਗ੍ਰਿਹ ਸਕੱਤਰ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸੰਬੰਧਤ ਅਧਿਕਾਰੀਆਂ ਨੂੰ ਕੋਵਿਡ 19 ਮਹਾਮਾਰੀ ਦੌਰਾਨ ਵਧੇਰੇ ਤਿਆਰ ਰਹਿਣ ਲਈ ਆਖਿਆ ਤਾਂ ਜੋ ਕੁਦਰਤੀ ਆਫਤਾਂ ਜਿਵੇਂ ਹੜ੍ਹ , ਤੂਫਾਨ , ਭੂਚਾਲ ਆਦਿ ਦੌਰਾਨ ਨੁਕਸਾਨ ਨੂੰ ਘੱਟੋ ਘੱਟ ਕੀਤਾ ਜਾ ਸਕੇ ।
ਕੇਂਦਰੀ ਗ੍ਰਿਹ ਸਕੱਤਰ ਨੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨ ਆਰ ਐੱਸ ਸੀ) ਵੱਲੋਂ ਵਿਕਸਿਤ ਕੀਤੀ ਐਮਰਜੈਂਸੀ ਪ੍ਰਬੰਧਨ  ਲਈ ਨੈਸ਼ਨਲ ਡਾਟਾਬੇਸ ਦਾ 4.0 ਵਰਜ਼ਨ ਜਾਰੀ ਵੀ ਕੀਤਾ, ਜੋ ਰੀਅਲ ਟਾਈਮ ਚੇਤਾਵਨੀਆਂ ਲਈ ਏਕੀਕ੍ਰਿਤ ਕਰਨ ਵਿੱਚ ਬਹੁਤ ਮਦਦਗਾਰ ਹੈ । ਇਹ ਦੇਸ਼ ਵਿੱਚ ਆਫਤ ਜੋਖਿਮ ਘਟਾਉਣ ਲਈ ਜਿ਼ਲ੍ਹਾ ਪੱਧਰ ਤੱਕ ਆਫਤ ਪ੍ਰਬੰਧਨ ਅਥਾਰਟੀਆਂ ਨੂੰ ਜਾਣਕਾਰੀ ਦੇਣ ਅਤੇ ਭਵਿੱਖਵਾਣੀ ਕਰਨ ਵਾਲੀਆਂ ਏਜੰਸੀਆਂ ਤੋਂ ਚੇਤਾਵਨੀ ਲੈ ਸਕਦਾ ਹੈ ।
ਆਈ ਐੱਮ ਡੀ ਨੇ ਭਵਿੱਖਵਾਣੀ , ਚੇਤਾਵਨੀ ਅਤੇ ਜਾਣਕਾਰੀ ਦੇਣ ਲਈ ਢੰਗ ਤਰੀਕੇ , ਹੁੰਗਾਰਾ ਅਤੇ ਤਿਆਰੀ ਉਪਾਵਾਂ ਅਤੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਜੋ ਆਫਤ ਪ੍ਰਬੰਧਨ ਦੇ ਖੇਤਰ ਵਿੱਚ ਸਮਰੱਥਾ ਵਧਾਉਣ ਲਈ ਹਨ, ਬਾਰੇ ਇੱਕ ਪ੍ਰੇਜ਼ੈਂਟੇਸ਼ਨ ਵੀ ਦਿੱਤੀ ।
ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ , ਕੇਂਦਰੀ ਮੰਤਰਾਲਿਆਂ , ਕੇਂਦਰੀ ਹਥਿਆਰਬੰਦ ਪੁਲਿਸ ਸੈਨਾਵਾਂ , ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ ਐੱਮ ਡੀ) , ਸੈਂਟਰਲ ਵਾਟਰ ਕਮਿਸ਼ਨ (ਸੀ ਡਬਲਯੁ ਸੀ) , ਸਨੋਅ ਅਤੇ ਐਵਾਲੌਂਚ ਸਟਡੀ ਇਸਟੈਬਲਿਸ਼ਮੈਂਟ (ਐੱਸ ਏ ਐੱਸ ਈ), ਐੱਨ ਆਰ ਐੱਸ ਸੀ , (ਆਈ ਐੱਸ ਆਰ ਓ) , ਜੀ ਐੱਸ ਆਈ ਅਤੇ ਹੋਰ ਵਿਗਿਆਨਕ ਸੰਸਥਾਵਾਂ ਦੇ ਪ੍ਰਤੀਨਿਧਾਂ ਦੇ ਨਾਲ ਨਾਲ ਹਥਿਆਰਬੰਦ ਫੌਜਾਂ ਅਤੇ ਕੌਮੀ ਆਫ਼ਤ ਰਿਸਪੌਂਸ ਬਲ ਨੇ ਇਸ ਸੰਮੇਲਨ ਵਿੱਚ ਹਿੱਸਾ ਲਿਆ । ਆਫਤ ਤਿਆਰੀਆਂ , ਜਲਦੀ ਚੇਤਾਵਨੀ ਪ੍ਰਣਾਲੀਆਂ , ਹੜ੍ਹ ਅਤੇ ਦਰਿਆ / ਰਿਜ਼ਰਵਾਇਰ ਪ੍ਰਬੰਧਨ , ਆਫਤ ਪ੍ਰਬੰਧਨ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਆਨ ਸਾਈਟ ਅਤੇ ਆਫ ਸਾਈਟ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।

 

********************


 

ਐੱਨ ਡਬਲਯੁ / ਆਰ ਕੇ / ਪੀ ਕੇ / ਏ ਵਾਈ / ਡੀ ਡੀ ਡੀ



(Release ID: 1720782) Visitor Counter : 137