ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਇੱਕ ਦਿਨ ਵਿੱਚ ਰਿਕਾਰਡ 1118 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ


814 ਟੈਂਕਰਾਂ ਅਤੇ 208 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਹੁਣ ਤੱਕ ਕੁੱਲ 13319 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ

ਆਕਸੀਜਨ ਐਕਸਪ੍ਰੈਸ ਦੁਆਰਾ 13 ਰਾਜਾਂ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਆਕਸੀਜਨ ਰਾਹਤ ਪਹੁੰਚ ਰਹੀ ਹੈ

ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 3338 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 521 ਮੀਟ੍ਰਿਕ ਟਨ, ਦਿੱਲੀ ਵਿੱਚ 4110 ਮੀਟ੍ਰਿਕ ਟਨ, ਹਰਿਆਣਾ ਵਿੱਚ 1619 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 714 ਮੀਟ੍ਰਿਕ ਟਨ, ਉਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲ ਨਾਡੂ ਵਿੱਚ 649 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਵਿੱਚ 292 ਮੀਟ੍ਰਿਕ ਟਨ, ਪੰਜਾਬ ਵਿੱਚ 153 ਮੀਟ੍ਰਿਕ ਟਨ, ਕੇਰਲ ਵਿੱਚ 118 ਮੀਟ੍ਰਿਕ ਟਨ ਅਤੇ ਤੇਲੰਗਾਨਾ ਵਿੱਚ 772 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ

Posted On: 21 MAY 2021 2:08PM by PIB Chandigarh

 

ਸਾਰੀਆਂ ਸਮੱਸਿਆਵਾਂ ਨੂੰ ਹਲ ਕਰਨ ਅਤੇ ਨਵੇਂ ਸਮਾਧਾਨ ਖੋਜਣ ਲਈ, ਭਾਰਤੀ ਰੇਲ ਨੇ ਦੇਸ਼ ਭਰ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਦੇ ਦੁਆਰਾ ਰਾਹਤ ਪਹੁੰਚਾਉਣ ਦੇ ਆਪਣੇ ਸਫਰ ਨੂੰ ਜਾਰੀ ਰੱਖਿਆ ਹੋਇਆ ਹੈ। ਹੁਣ ਤੱਕ, ਭਾਰਤੀ ਰੇਲ 814 ਤੋਂ ਜ਼ਿਆਦਾ ਟੈਂਕਰਾਂ ਜ਼ਰੀਏ ਦੇਸ਼ ਭਰ ਵਿੱਚ ਤਕਰੀਬਨ 13319 ਮੀਟ੍ਰਿਕ ਟਨ ਐੱਲਐੱਮਓ ਦੀ ਸਪਲਾਈ ਕਰ ਚੁੱਕੀ ਹੈ।

 

ਹੁਣ ਤੱਕ 208 ਆਕਸੀਜਨ ਐਕਸਪ੍ਰੈੱਸ ਆਪਣਾ ਸਫਰ ਪੂਰਾ ਕਰ ਚੁੱਕੀਆਂ ਹਨ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾ ਚੁੱਕੀਆਂ ਹਨ।

 

ਇਸ ਰਿਲੀਜ਼ ਦੇ ਜਾਰੀ ਹੋਣ ਤੱਕ, 1018 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਲੈ ਕੇ 13 ਭਰੀਆਂ ਹੋਈਆਂ ਆਕਸੀਜਨ ਐਕਸਪ੍ਰੈੱਸ ਆਪਣੀਆਂ ਮੰਜ਼ਿਲਾਂ ਦੀ ਰਾਹ ਤੇ ਹਨ।

 

ਆਕਸੀਜਨ ਐਕਸਪ੍ਰੈਸ ਟ੍ਰੇਨਾਂ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਲਗਭਗ 800 ਮੀਟ੍ਰਿਕ ਟਨ ਐੱਲਐੱਮਓ ਰਾਸ਼ਟਰ ਨੂੰ ਪ੍ਰਦਾਨ ਕਰ ਰਹਆਂ ਹਨ।

 

ਭਾਰਤੀ ਰੇਲ ਜ਼ਰੂਰਤ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਾਵਿਤ ਸਮੇਂ ਵਿੱਚ ਵਧ ਤੋਂ ਵਧ ਐੱਲਐੱਮਓ ਸਪਲਾਈ ਕਰਨ ਲਈ ਯਤਨਸ਼ੀਲ ਹੈ।

 

ਆਕਸੀਜਨ ਐਕਸਪ੍ਰੈਸ ਦੁਆਰਾ ਆਕਸੀਜਨ ਰਾਹਤ 13 ਰਾਜਾਂ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਪਹੁੰਚਾਈ ਗਈ ਹੈ।

 

ਇਸ ਰੀਲੀਜ਼ ਦੇ ਜਾਰੀ ਹੋਣ ਤਕ, ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 3338 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 521 ਮੀਟ੍ਰਿਕ ਟਨ, ਦਿੱਲੀ ਵਿੱਚ 4110 ਮੀਟ੍ਰਿਕ ਟਨ, ਹਰਿਆਣਾ ਵਿੱਚ 1619 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 714 ਮੀਟ੍ਰਿਕ ਟਨ, ਉਤਰਾਖੰਡ ਵਿੱਚ 320 ਮੀਟਰਕ ਟਨ, ਤਾਮਿਲਨਾਡੂ ਵਿੱਚ 649 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਵਿੱਚ 292 ਮੀਟ੍ਰਿਕ ਟਨ, ਪੰਜਾਬ ਵਿੱਚ 153 ਮੀਟ੍ਰਿਕ ਟਨ, ਕੇਰਲ ਵਿੱਚ 118 ਮੀਟ੍ਰਿਕ ਟਨ ਅਤੇ ਤੇਲੰਗਾਨਾ ਨੂੰ ਹੁਣ ਤਕ 772 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।

 

ਰੇਲਵੇ ਨੇ ਆਕਸੀਜਨ ਸਪਲਾਈ ਵਾਲੇ ਸਥਾਨਾਂ ਦੇ ਨਾਲ ਵੱਖ-ਵੱਖ ਰੂਟਾਂ ਦੀ ਪਹਿਚਾਣ ਕੀਤੀ ਹੈ ਅਤੇ ਰਾਜਾਂ ਦੀਆਂ ਬਦਲਦੀਆਂ ਜ਼ਰੂਰਤਾਂ ਦੇ ਨਾਲ ਖੁਦ ਨੂੰ ਤਿਆਰ ਕਰ ਰਹੀ ਹੈ। ਰਾਜਾਂ ਨੇ ਐੱਲਐੱਮਓ ਦੀ ਸਪਲਾਈ ਲਈ ਭਾਰਤੀ ਰੇਲ ਨੂੰ ਟੈਂਕਰ ਉਪਲੱਬਧ ਕਰਾਏ ਹਨ।

 

ਵਰਨਣਯੋਗ ਹੈ ਕਿ ਆਕਸੀਜਨ ਐਕਸਪ੍ਰੈਸ ਨੇ 27 ਦਿਨ ਪਹਿਲਾਂ 24 ਅਪ੍ਰੈਲ 2021 ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਦੀ ਸਪੁਰਦਗੀ ਨਾਲ ਆਪਣੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ।

ਗੁੰਝਲਦਾਰ ਸੰਚਾਲਨ ਰੂਟਾਂ ਦੀ ਯੋਜਨਾਬੰਦੀ ਦੇ ਦ੍ਰਿਸ਼ਾਂ ਅਨੁਸਾਰ ਦੇਸ਼ ਭਰ ਵਿੱਚ ਆਪਣੇ ਕੰਮਕਾਜ ਨੂੰ ਜਾਰੀ ਰੱਖਦਿਆਂ, ਭਾਰਤੀ ਰੇਲਵੇ ਦੁਆਰਾ ਪੱਛਮ ਵਿੱਚ ਹਾਪਾ ਅਤੇ ਮੁੰਦਰਾ ਅਤੇ ਪੂਰਬ ਵਿੱਚ ਰਾਉਰਕੇਲਾ, ਦੁਰਗਾਪੁਰ, ਟਾਟਾਨਗਰ, ਅੰਗੁਲ ਵਰਗੀਆਂ ਥਾਵਾਂ ਤੋਂ ਆਕਸੀਜਨ ਪ੍ਰਾਪਤ ਕਰ ਕੇ ਅਤੇ ਫਿਰ ਇਸ ਨੂੰ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰਪ੍ਰਦੇਸ਼ ਰਾਜਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ।

 

ਘੱਟ ਤੋਂ ਘੱਟ ਸਮੇਂ ਵਿੱਚ ਆਕਸੀਜਨ ਰਾਹਤ ਸਪਲਾਈ ਨੂੰ ਯਕੀਨੀ ਬਣਾਉਣ ਲਈ, ਰੇਲਵੇ ਆਕਸੀਜਨ ਐਕਸਪ੍ਰੈਸ ਫਰੇਟ ਟ੍ਰੇਨਾਂ ਦੇ ਪ੍ਰਬੰਧਨ ਵਿੱਚ ਨਵੇਂ ਮਾਪਦੰਡ ਅਤੇ ਬੇਮਿਸਾਲ ਬੈਂਚਮਾਰਕ ਹਾਸਲ ਕਰ ਰਹੀ ਹੈ। ਲੰਮੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਫਰੇਟ ਟ੍ਰੇਨਾਂ ਦੀ ਔਸਤ ਗਤੀ 55 ਤੋਂ ਕਿਤੇ ਵਧ ਹੈ।

ਉੱਚ ਪ੍ਰਾਥਮਿਕਤਾ ਵਾਲੇ ਗ੍ਰੀਨ ਕਾਰੀਡੋਰਾਂ 'ਤੇ ਚਲਦਿਆਂ, ਸੰਕਟਕਾਲੀਨ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਿੰਨ ਜ਼ੋਨਾਂ ਦੀਆਂ ਸੰਚਾਲਨ ਟੀਮਾਂ ਬਹੁਤ ਚੁਣੌਤੀਆਂ ਵਾਲੀਆਂ ਸਥਿਤੀਆਂ ਵਿੱਚ ਚੌਵੀ ਘੰਟੇ ਕੰਮ ਕਰ ਰਹੀਆਂ ਹਨ ਤਾਂ ਕਿ ਆਕਸੀਜਨ ਨੂੰ ਤੇਜ਼ੀ ਨਾਲ ਸੰਭਵ ਸਮੇਂ ਦੇ ਅੰਦਰ ਪਹੁੰਚਾਉਣਾ ਸੁਨਿਸ਼ਚਿਤ ਕੀਤਾ ਜਾ ਸਕੇ। ਚਾਲਕ ਦਲ ਦੇ ਬਦਲਾਅ ਲਈ ਤਕਨੀਕੀ ਸਟਾਪਸ ਨੂੰ ਵਿਭਿੰਨ ਖੰਡਾਂ ਵਿੱਚ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।

 

ਟਰੈਕਾਂ ਨੂੰ ਆਵਾਜਾਈ ਮੁਕਤ ਰੱਖਿਆ ਜਾਂਦਾ ਹੈ ਅਤੇ ਉੱਚ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਆਕਸੀਜਨ ਐਕਸਪ੍ਰੈਸ ਬਿਨਾਂ ਰੁਕੇ ਨਿਰੰਤਰ ਚਲਦੀ ਰਹੇ।

 

ਇਹ ਸਭ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਦੂਜੇ ਫ੍ਰੇਟ ਓਪਰੇਸ਼ਨਾਂ ਦੀ ਗਤੀ ਵੀ ਘੱਟ ਨਾ ਹੋਵੇ।

 

ਨਵੀਂ ਆਕਸੀਜਨ ਦੀ ਢੁਆਈ ਇੱਕ ਬੇਹਦ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਹਰ ਸਮੇਂ ਅੰਕੜੇ ਅਪਡੇਟ ਕੀਤੇ ਜਾ ਰਹੇ ਹਨ। ਭਰੀਆਂ ਹੋਈਆਂ ਅਤਿਰਿਕਤ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਦੇਰ ਰਾਤ ਨੂੰ ਆਪਣਾ ਸਫਰ ਸ਼ੁਰੂ ਕਰਨ ਦਾ ਅਨੁਮਾਨ ਹੈ।

******

 

 

ਡੀਜੇਐੱਨ / ਐੱਮਕੇਵੀ

 


(Release ID: 1720610) Visitor Counter : 288