ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਵੈਕਸੀਨਜ਼ ਤੇ ਅੱਪਡੇਟ


ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਲਗਾਉਣ ਲਈ ਅਜੇ ਵੀ 1.97 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਹਨ

Posted On: 20 MAY 2021 1:43PM by PIB Chandigarh

ਮਹਾਮਾਰੀ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਟੈਸਟ, ਟ੍ਰੈਕ, ਟ੍ਰੀਟ ਅਤੇ ਕੋਵਿਡ ਅਨੁਕੂਲ ਵਿਵਹਾਰ ਦੇ ਨਾਲ ਟੀਕਾਕਰਨ ਭਾਰਤ ਸਰਕਾਰ ਦੀ  ਵਿਆਪਕ ਰਣਨੀਤੀ ਦਾ ਅਨਿੱਖੜਵਾਂ  ਮਹੱਤਵਪੂਰਨ ਕਦਮ ਹੈ। ਰਾਸ਼ਟਰ ਪੱਧਰੀ ਟੀਕਾਕਰਨ ਮੁਹਿੰਮ ਦੇ ਇਕ ਹਿੱਸੇ ਵਜੋਂ ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਵੈਕਸੀਨਜ਼ ਮੁਫਤ ਉਪਲਬਧ ਕਰਵਾ ਕੇ ਉਨ੍ਹਾਂ ਦੀ ਸਹਾਇਤਾ ਕਰ ਰਹੀ ਹੈ।

ਭਾਰਤ ਸਰਕਾਰ ਟੀਕਿਆਂ ਦੀ ਸਿੱਧੀ ਖਰੀਦ ਦੀ ਸਹੂਲਤ ਵੀ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੇ ਰਹੀ ਹੈ।

 
ਕੋਵਿਡ-19 ਵੈਕਸੀਨੇਸ਼ਨ ਦੀ ਉਦਾਰਵਾਦੀ ਅਤੇ ਤੇਜ਼ ਰਫਤਾਰ ਦੀ ਤੀਜੇ ਪਡ਼ਾਅ ਦੀ ਰਣਨੀਤੀ 1 ਮਈ, 2021 ਤੋਂ ਸ਼ੁਰੂ ਹੋ ਗਈ ਸੀ। ਇਸ ਰਣਨੀਤੀ ਅਧੀਨ ਹਰ ਮਹੀਨੇ ਸੈਂਟਰਲ ਡਰੱਗਜ਼ ਲੈਬਾਰਟਰੀਜ਼ (ਸੀਡੀਐਲ) ਵਲੋਂ ਕਲੀਅਰ ਕੀਤੇ ਜਾਣ ਵਾਲੇ 50 ਪ੍ਰਤੀਸ਼ਤ ਟੀਕੇ ਦੀਆਂ ਖੁਰਾਕਾਂ ਸਰਕਾਰ ਕਿਸੇ ਵੀ ਨਿਰਮਾਤਾ ਤੋਂ ਖਰੀਦੇਗੀ। ਇਹ ਰਾਜ ਸਰਕਾਰਾਂ ਨੂੰ ਪੂਰੀ ਤਰ੍ਹਾਂ ਨਾਲ ਮੁਫਤ ਪ੍ਰਾਪਤ ਕਰਵਾਈਆਂ ਜਾਣਗੀਆਂ ਜਿਵੇਂ ਕਿ ਪਹਿਲਾਂ ਕੀਤਾ ਜਾਂਦਾ ਸੀ।

ਭਾਰਤ ਸਰਕਾਰ ਨੇ ਹੁਣ ਤੱਕ ਮੁਫਤ ਅਤੇ ਰਾਜਾਂ ਦੀ ਸਿੱਧੀ ਖਰੀਦ ਦੀ ਸ਼੍ਰੇਣੀ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 21 ਕਰੋਡ਼ ਤੋਂ ਵੱਧ (21,07,31,130) ਟੀਕੇ ਦੀਆਂ ਖੁਰਾਕਾਂ ਉਪਲਬਧ ਕਰਵਾਈਆਂ ਹਨ। ਇਨ੍ਹਾਂ ਵਿਚੋਂ (ਬਰਬਾਦੀ ਵਾਲੀਆਂ ਖੁਰਾਕਾਂ ਸਮੇਤ) 19,09,60,575 ਖੁਰਾਕਾਂ (ਅੱਜ ਸਵੇਰੇ 8 ਵਜੇ ਤੱਕ ਉਪਲਬਧ ਡੇਟਾ ਅਨੁਸਾਰ) ਦੀ ਖਪਤ ਹੋ ਚੁੱਕੀ ਸੀ।
ਤਕਰੀਬਨ 2 ਕਰੋਡ਼ (1,97,70,555) ਕੋਵਿਡ ਵੈਕਸਿਨ ਖੁਰਾਕਾਂ ਅਜੇ ਵੀ  ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਲਗਾਉਣ ਲਈ ਉਪਲਬਧ ਹਨ।

ਇਸ ਤੋਂ ਇਲਾਵਾ ਤਕਰੀਬਨ 26 ਲੱਖ (25,98,760) ਵੈਕਸਿਨ ਖੁਰਾਕਾਂ ਪਾਈਪਲਾਈਨ ਵਿਚ ਹਨ ਅਤੇ ਅਗਲੇ ਤਿੰਨ ਦਿਨਾਂ ਵਿਚ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਪ੍ਰਾਪਤ ਕੀਤੀਆਂ ਜਾਣਗੀਆਂ।

 

 

 ------------------------- 

ਐਮਵੀ ਐਮ



(Release ID: 1720470) Visitor Counter : 178