ਵਿੱਤ ਮੰਤਰਾਲਾ

ਆਮਦਨ ਕਰ ਵਿਭਾਗ ਵੱਲੋਂ ਨਵਾਂ ਈ—ਫਾਈਲਿੰਗ ਪੋਰਟਲ ਲਾਂਚ — 01—06—2021 ਤੋਂ 06—06—2021 ਤੱਕ ਈ—ਫਾਈਲਿੰਗ ਸੇਵਾਵਾਂ ਉਪਲਬੱਧ ਨਹੀਂ ਹੋਣਗੀਆਂ

Posted On: 20 MAY 2021 6:18PM by PIB Chandigarh

ਆਮਦਨ ਕਰ ਵਿਭਾਗ 07 ਜੂਨ 2021 ਨੂੰ ਆਪਣਾ ਨਵਾਂ ਈ—ਫਾਈਲਿੰਗ ਪੋਰਟਲ  www.incometax.gov.in  ਲਾਂਚ ਕਰਨ ਜਾ ਰਿਹਾ ਹੈ । ਨਵੇਂ ਈ—ਫਾਈਲਿੰਗ ਪੋਰਟਲ (www.incometax.gov.in) ਦਾ ਮਕਸਦ ਕਰ ਦਾਤਾਵਾਂ ਨੂੰ ਸਹੂਲਤ ਅਤੇ ਆਧੁਨਿਕ ਨਿਰਵਿਘਨ ਤਜ਼ਰਬਾ ਦੇਣਾ ਹੈ l

1.   ਨਵਾਂ ਕਰਦਾਤਾ ਦੋਸਤਾਨਾ ਪੋਰਟਲ ਇਨਕਮ ਟੈਕਸ ਰਿਟਰਨਸ ਦੀ ਫੌਰੀ ਪ੍ਰੋਸੈਸਿੰਗ ਨਾਲ ਏਕੀਕ੍ਰਿਤ ਹੋਣ ਕਰਕੇ ਕਰ ਦਾਤਾਵਾਂ ਨੂੰ ਜਲਦੀ ਰਿਫੰਡ ਜਾਰੀ ਕਰੇਗਾ ।
2.   ਸਾਰੀ ਕਾਰਵਾਈ ਅਤੇ ਅਪਲੋਡ ਜਾਂ ਲੰਬਿਤ ਕਾਰਜ ਇੱਕੋ ਡੈਸ਼ਬੋਰਡ ਤੇ ਪ੍ਰਦਰਸਿ਼ਤ ਹੋਣਗੇ ਤਾਂ ਜੋ ਕਰ ਦਾਤਾ ਉਹਨਾਂ ਨੂੰ ਸਮਝ ਕੇ ਕਾਰਵਾਈ ਕਰ ਸਕੇ ।
3.   ਮੁਫ਼ਤ ਆਈ ਟੀ ਆਰ ਤਿਆਰੀ ਸਾਫਟਵੇਅਰ ਆਨਲਾਈਨ ਉਪਲਬੱਧ ਹੋਵੇਗਾ ਅਤੇ ਆਫਲਾਈਨ ਆਈ ਟੀ ਆਰ ਦਾਖਲ ਕਰਨ , ਇਥੋਂ ਤੱਕ ਕਿ ਬਿਨਾਂ ਕਿਸੇ ਟੈਕਸ ਦੀ ਜਾਣਕਾਰੀ , ਪ੍ਰੀ—ਫਾਈਲਿੰਗ ਅਤੇ ਘੱਟੋ ਘੱਟ ਡਾਟਾ ਐਂਟਰੀ ਯਤਨ ਲਈ ਕਰ ਦਾਤਾਵਾਂ ਦੇ ਪ੍ਰਸ਼ਨਾਂ ਲਈ ਮਦਦ ਕਰੇਗਾ ।
4.   ਕਰਦਾਤਾਵਾਂ ਦੇ ਫੌਰੀ ਜਵਾਬ ਲਈ ਕਰ ਦਾਤਾਵਾਂ ਨੂੰ ਨਵੇਂ ਕਾਲ ਸੈਂਟਰ ਦੀ ਸਹਾਇਤਾ ਮਿਲੇਗੀ , ਇਸ ਤੋਂ ਇਲਾਵਾ ਐੱਫ ਏ ਕਿਉਜ਼ , ਟਿਊਟੋਰੀਅਲਜ਼ , ਵੀਡੀਓਜ਼ ਅਤੇ ਚੈਟਬੋਟ / ਲਾਈਵ ਏਜੰਟ ਦੀ ਸਹੂਲਤ ਵੀ ਹੋਵੇਗੀ ।
5.   ਡੈਸਕਟਾਪ ਤੇ ਸਾਰੇ ਮੁੱਖ ਪੋਰਟਲ ਕਾਰਜ ਮੋਬਾਇਲ ਐਪ ਤੇ ਉਪਲਬੱਧ ਹੋਣਗੇ । ਜਿਸ ਨੂੰ ਬਾਅਦ ਵਿੱਚ ਮੋਬਾਇਲ ਨੈੱਟਵਰਕ ਤੇ ਕਿਸੇ ਵੀ ਸਮੇਂ ਪਹੁੰਚ ਯੋਗ ਬਣਾਇਆ ਜਾਵੇਗਾ ।
6.   ਨਵੀਂ ਆਨਲਾਈਨ ਟੈਕਸ ਅਦਾਇਗੀ ਨੂੰ ਨਵੇਂ ਪੋਰਟਲ ਤੇ ਬਹੁ ਪੱਖੀ ਨਵੇਂ ਅਦਾਇਗੀ ਆਪਸ਼ਨ ਯੋਗ ਨੈੱਟ ਬੈਕਿੰਗ , ਯੂ ਪੀ ਆਈ , ਕਰੈਡਿਟ ਕਾਰਡ ਅਤੇ ਆਰ ਟੀ ਜੀ ਐੱਸ / ਐੱਨ ਈ ਐੱਫ ਟੀ ਅਤੇ ਕਿਸੇ ਵੀ ਬੈਂਕ ਤੋਂ ਕਰਦਾਤਾ ਦੇ ਕਿਸੇ ਵੀ ਖਾਤੇ ਚੋਂ ਟੈਕਸਾਂ ਦੀ ਸੁਖਾਲੀ ਅਦਾਇਗੀ ਯੋਗ ਬਣਾਇਆ ਜਾਵੇਗਾ ।
ਇਸ ਲਾਂਚ ਦੀ ਤਿਆਰੀਆਂ ਲਈ ਅਤੇ ਤਬਦੀਲੀ ਗਤੀਵਿਧੀਆਂ ਲਈ ਵਿਭਾਗ ਦਾ ਮੌਜੂਦਾ ਪੋਰਟਲ  www.incometaxindiaefiling.gov.in  ਕਰ ਦਾਤਾਵਾਂ ਦੇ ਨਾਲ ਨਾਲ ਹੋਰ ਭਾਗੀਦਾਰਾਂ ਦੇ ਸੰਖੇਪ ਜਿਹੇ ਸਮੇਂ 6 ਦਿਨਾਂ ਯਾਨਿ ਕਿ 01 ਜੂਨ 2021 ਤੋਂ 06 ਜੂਨ 2021 ਤੱਕ ਉਪਲਬੱਧ ਨਹੀਂ ਹੋਵੇਗਾ ।
ਕਰਦਾਤਾਵਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨੂੰ ਟਾਲ੍ਹਣ ਲਈ ਵਿਭਾਗ ਇਸ ਸਮੇਂ ਦੌਰਾਨ ਕੋਈ ਵੀ ਪਾਲਣਾ ਤਰੀਕਾ ਨਿਸ਼ਚਿਤ ਨਹੀਂ ਕਰੇਗਾ , ਹੋਰ ਕੇਸਾਂ ਦੀ ਸੁਣਵਾਈ ਅਤੇ ਪਾਲਣਾ ਸੰਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਇਹਨਾਂ ਨੂੰ 10 ਜੂਨ 2021 ਤੋਂ ਬਾਅਦ ਸੁਣਿਆ ਜਾਵੇ ਤਾਂ ਜੋ ਕਰ ਦਾਤਾ ਨਵੀਂ ਪ੍ਰਣਾਲੀ ਤੇ ਕੰਮ ਕਰਨ ਯੋਗ ਹੋ ਸਕਣ । ਜੇਕਰ ਕੋਈ ਸੁਣਵਾਈ ਜਾਂ ਪਾਲਣਾ ਜਿਸ ਦੀ ਇਸ ਸਮੇਂ ਦੌਰਾਨ ਆਨਲਾਈਨ ਦਾਇਰ ਕਰਨ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਹੈ  ,ਉਸ ਨੂੰ ਜਾਂ ਤਾਂ ਪਹਿਲਾਂ ਕਰ ਦਿੱਤਾ ਜਾਵੇਗਾ ਜਾਂ ਮੁਲਤਵੀ ਕਰ ਦਿੱਤਾ ਜਾਵੇਗਾ ਅਤੇ ਹੋਰ ਕੰਮ ਕਾਜ ਇਸ ਸਮੇਂ ਤੋਂ ਬਾਹਰ ਸੂਚੀਬੱਧ ਕੀਤਾ ਜਾਵੇਗਾ ।
ਵਿਭਾਗ ਨੇ ਬਾਹਰੀ ਸੰਸਥਾਵਾਂ ਜਿਹਨਾਂ ਵਿੱਚ ਬੈਂਕ , ਐੱਮ ਸੀ ਏ , ਜੀ ਐੱਸ ਟੀ ਐੱਨ , ਡੀ ਪੀ ਆਈ ਆਈ ਟੀ , ਸੀ ਬੀ ਆਈ ਸੀ , ਜੀ ਈ ਐੱਮ , ਡੀ ਜੀ ਐੱਫ ਟੀ ਜੋ ਪੈਨ ਪ੍ਰਮਾਣਿਕਤਾ ਦੀਆਂ ਸੇਵਾਵਾਂ ਵਰਤਦੇ ਹਨ , ਨੂੰ ਵੀ ਸੇਵਾਵਾਂ ਦੀ ਗੈਰ ਉਪਲਬੱਧੀ ਬਾਰੇ ਜਾਣੂ ਕਰਵਾਇਆ ਗਿਆ ਹੈ ਅਤੇ ਉਹਨਾਂ ਨੂੰ ਗ੍ਰਾਹਕਾਂ ਅਤੇ ਭਾਗੀਦਾਰਾਂ ਨੂੰ ਵੀ ਇਸ ਸੰਬੰਧ ਵਿੱਚ ਜਾਣੂ ਕਰਵਾਉਣ ਲਈ ਪ੍ਰਬੰਧਾਂ ਬਾਰੇ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਸੰਬੰਧਤ ਕਾਰਵਾਈ ਨੂੰ ਪੋਰਟਲ ਬੰਦ ਰਹਿਣ ਵਾਲੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਮੁਕੰਮਲ ਕੀਤਾ ਜਾ ਸਕੇ । ਕਰਦਾਤਾਵਾਂ ਨੂੰ ਵੀ ਇਸ ਗੈਰ ਉਪਲਬੱਧੀ ਵਾਲੇ ਸਮੇਂ ਦੌਰਾਨ ਕਿਸੇ ਵੀ ਮੁਸ਼ਕਿਲ ਨੂੰ ਟਾਲਣ ਲਈ 01 ਜੂਨ 2021 ਤੋਂ ਪਹਿਲਾਂ ਪਹਿਲਾਂ ਆਪਣੇ ਸਾਰੇ ਜ਼ਰੂਰੀ ਕੰਮ ਜਿਹਨਾਂ ਵਿੱਚ ਕੋਈ ਅਪਲੋਡ ਜਾਂ ਡਾਊਨਲੋਡ ਦਾਇਰ ਕਰਨਾ ਸ਼ਾਮਲ ਹੈ , ਨੂੰ ਮੁਕੰਮਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ ।
ਵਿਭਾਗ ਨੇ ਸਾਰੇ ਕਰਦਾਤਾਵਾਂ ਅਤੇ ਹੋਰ ਭਾਗੀਦਾਰਾਂ ਨੂੰ ਇਸ ਨਵੇਂ ਈ—ਫਾਈਲਿੰਗ ਪੋਰਟਲ ਤੇ ਤਬਦੀਲੀ ਅਤੇ ਉਸ ਤੋਂ ਬਾਅਦ ਸ਼ੁਰੂਆਤੀ ਸਮੇਂ ਦੌਰਾਨ ਜਦ ਉਹ ਨਵੀਂ ਪ੍ਰਣਾਲੀ ਬਾਰੇ ਆਪਣੇ ਆਪ ਨੂੰ ਜਾਣੂ ਕਰਵਾਉਣਗੇ , ਧੀਰਜ ਰੱਖਣ ਦੀ ਬੇਨਤੀ ਕੀਤੀ ਹੈ । ਇਹ ਸੀ ਬੀ ਡੀ ਟੀ ਦੀ ਕਰਦਾਤਾਵਾਂ ਅਤੇ ਹੋਰ ਭਾਗੀਦਾਰਾਂ ਨੂੰ ਸੁਖਾਲੀ ਪਾਲਣਾ ਮੁਹੱਈਆ ਕਰਨ ਲਈ ਇੱਕ ਹੋਰ ਪਹਿਲਕਦਮੀ ਹੈ ।

 

 

*************************

ਆਰ ਐੱਮ / ਐੱਮ ਵੀ / ਕੇ ਐੱਮ ਐੱਨ


(Release ID: 1720461) Visitor Counter : 317