ਬਿਜਲੀ ਮੰਤਰਾਲਾ

ਐੱਨਐੱਚਪੀਸੀ ਦੁਆਰਾ ਕੇਂਦਰੀ ਬਿਜਲੀ ਖੇਤਰ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਵੱਡੇ ਪੈਮਾਨੇ ‘ਤੇ ਕੋਵਿਡ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ

Posted On: 19 MAY 2021 6:21PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਕੋਵਿਡ ਟੀਕਾਕਰਨ ਨੂੰ ਵੱਡੇ ਪੈਮਾਨੇ ‘ਤੇ ਕਰਨ ਦਾ ਸੱਦਾ ਅਤੇ ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ, ਸ਼੍ਰੀ ਆਰ ਕੇ ਸਿੰਘ ਦੇ ਦੁਆਰਾ ਦਿੱਤੇ ਗਏ ਨਿਰਦੇਸ਼ ਦੇ ਬਾਅਦ, ਐੱਨਐੱਚਪੀਸੀ ਲਿਮਟਿਡ. ਬਿਜਲੀ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ ਆਉਣ ਵਾਲਾ ਜਨਤਕ ਖੇਤਰ ਦਾ ਕੇਂਦਰੀ ਉੱਦਮ ਨੇ ਅਪੋਲੋ ਹਸਪਤਾਲ, ਨਵੀਂ ਦਿੱਲੀ ਦੇ ਸਹਿਯੋਗ ਨਾਲ 18 ਤੋਂ 19 ਮਈ, 2021 ਤੱਕ ਕਰਮਚਾਰੀਆਂ ਲਈ (ਜਿਸ ਵਿੱਚ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀ ਅਤੇ ਸੁਰੱਖਿਆ ਕਰਮੀ ਵੀ ਸ਼ਾਮਿਲ ਹਨ)।

ਰਾਸ਼ਟਰੀ ਬਿਜਲੀ ਸਿਖਲਾਈ ਸੰਸਥਾਨ (ਐੱਨਪੀਟੀਆਈ), ਬਦਰਪੁਰ ਵਿੱਚ ਦੋ ਦਿਨਾ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ, ਇਸ ਤੋਂ ਬਿਜਲੀ ਮੰਤਰਾਲੇ, ਭਾਰਤ ਸਰਕਾਰ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ), ਭਾਰਤ ਸਰਕਾਰ ਅਤੇ ਦਿੱਲੀ/ਐੱਨਸੀਆਰ ਖੇਤਰ ਵਿੱਚ ਬਿਜਲੀ ਮੰਤਰਾਲੇ ਅਤੇ ਐੱਮਐੱਨਆਰਈ ਦੇ ਤਹਿਤ ਆਉਣ ਵਾਲੇ ਵੱਖ-ਵੱਖ ਸੀਪੀਐੱਸਯੂ/ਸੰਗਠਨਾ ਦੇ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰਾਂ (18-44 ਸਾਲ) ਨੂੰ ਵੀ ਸ਼ਾਮਿਲ ਕੀਤਾ ਗਿਆ। 45 ਤੋਂ 60 ਸਾਲ ਦਰਮਿਆਨ  ਛੁਟੇ ਹੋਏ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਪਹਿਲੀ ਖੁਰਾਕ ਪ੍ਰਦਾਨ ਕੀਤੀ ਗਈ ਹੈ।

 C:\Users\Punjabi\Desktop\Gurpreet Kaur\2021\may 2021\18-05-2021\image001ZHBC.jpg

ਸ਼੍ਰੀ ਏ ਕੇ ਸਿੰਘ, ਸੀਐੱਮਡੀ, ਐੱਨਐੱਚਪੀਸੀ ਬਦਰਪੁਰ, ਦਿੱਲੀ ਵਿੱਚ ਸਥਿਤ ਐੱਨਪੀਟੀਆਈ ਵਿੱਚ ਆਯੋਜਿਤ ਹੋਏ ਕੋਵਿਡ-19 ਟੀਕਾਕਰਨ ਕੈਂਪ ਦੇ ਦੌਰਾਨ ਐੱਨਐੱਚਪੀਸੀ, ਐੱਨਪੀਟੀਆਈ ਅਤੇ ਅਪੋਲੋ ਹਸਪਤਾਲ ਦੇ ਅਧਿਕਾਰੀਆਂ ਦੇ ਨਾਲ

ਸ਼੍ਰੀ ਏ ਕੇ ਸਿੰਘ, ਸੀਐੱਮਡੀ, ਐੱਨਐੱਚਪੀਸੀ ਨੇ ਪਹਿਲੇ ਦਿਨ ਟੀਕਾਕਰਨ ਸਥਲ ਦਾ ਦੌਰਾ ਕੀਤਾ ਅਤੇ ਇਸ ਸੰਕਟ ਦੇ ਦੌਰਾਨ ਕੈਂਪ ਦੀ ਸਥਾਪਨਾ ਕਰਨ ਵਿੱਚ ਐੱਨਐੱਚਪੀਸੀ ਟੀਮ ਦੁਆਰਾ ਦਿਖਾਏ ਗਏ ਸਮਰਪਣ ਲਈ ਉਨ੍ਹਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਅਪੋਲੋ ਹਸਪਤਾਲਾਂ ਨੂੰ ਸਹਿਯੋਗ ਦੇਣ ਲਈ ਅਤੇ ਐੱਨਪੀਟੀਆਈ ਨੂੰ ਟੀਕਾਕਰਨ ਕੈਂਪ ਲਈ ਸਥਾਨ ਉਪਲੱਬਧ ਕਰਾਉਣ ਲਈ ਧੰਨਵਾਦ ਕੀਤਾ।

ਐੱਨਐੱਚਪੀਸੀ ਦੁਆਰਾ ਆਯੋਜਿਤ ਕੀਤੇ ਗਏ ਦੋ ਦਿਨਾ ਟੀਕਾਕਰਨ ਅਭਿਯਾਨ ਦੇ ਦੌਰਾਨ ਕੈਂਪ ਵਿੱਚ ਟੀਕਾਕਰਨ ਦੀ ਸਭ ਤੋਂ ਵੱਡੀ ਸੰਖਿਆ ਦੇਖੀ ਗਈ, ਜਿਸ ਵਿੱਚ ਐੱਮਓਪੀ, ਐੱਨਐੱਚਪੀਸੀ, ਐੱਨਟੀਪੀਸੀ, ਇਰਡਾ, ਐੱਨਪੀਟੀਆਈ, ਭੇਲ, ਆਰਈਸੀ, ਟੀਐੱਚਡੀਸੀ, ਪੀਟੀਸੀ, ਸੀਵੀਪੀਪੀਪੀਐੱਲ, ਬੀਬੀਐੱਮਬੀ  ਅਤੇ ਯੂਪੀਐੱਲ ਦੇ 1270 ਲੋਕਾਂ ਨੇ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ।  

ਇਸ ਟੀਕਾਕਰਨ ਕੈਂਪ ਦਾ ਆਯੋਜਨ ਬਿਜਲੀ ਖੇਤਰ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਕੀਤਾ ਗਿਆ, ਜਿਸ ਵਿੱਚ 24x7 ਅਧਾਰ ‘ਤੇ ਬਿਜਲੀ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕੀਤੀ ਜਾ ਸਕੇ।

******

ਐੱਸਐੱਸ/ਆਈਜੀ



(Release ID: 1720297) Visitor Counter : 152