PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ (ਅੱਪਡੇਟਡ)
Posted On:
19 MAY 2021 7:00PM by PIB Chandigarh
• ਸਰਕਾਰ ਕੋਵਿਡ-19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ
• 6ਵੇਂ ਦਿਨ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਦਰਜ ਹੋਈਆ
• ਕੇਂਦਰੀ ਸਿਹਤ ਮੰਤਰਾਲੇ ਨੇ ਐੱਨਈਜੀਵੀਏਸੀ ਦੀਆਂ ਨਵੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਹੈ, ਬਿਮਾਰੀ ਤੋਂ ਸਿਹਤਯਾਬ ਹੋਣ ਬਾਅਦ 3 ਮਹੀਨੇ ਲਈ ਕੋਵਿਡ-19 ਟੀਕਾਕਰਣ ਅੱਗੇ ਪਾਇਆ ਜਾ ਸਕਦਾ ਹੈ
• ਭਾਰਤ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 15 ਜੂਨ 2021 ਤੱਕ ਉਪਲਬਧ ਟੀਕਾ ਖੁਰਾਕਾਂ ਦੀ ਸਪਲਾਈ ਬਾਰੇ ਅਗਾਂਊਂ ਜਾਣਕਾਰੀ ਮੁਹੱਈਆ ਕੀਤੀ ਹੈ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
6ਵੇਂ ਦਿਨ ਰੋਜ਼ਾਨਾ ਰਿਕਵਰੀਆਂ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਦਰਜ ਹੋਈਆਂ
• ਲਗਾਤਾਰ ਤਿੰਨ ਦਿਨਾਂ ਤੋਂ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ
• ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ 20 ਲੱਖ ਟੈਸਟ ਟੈਸਟ ਕੀਤੇ ਗਏ,ਜੋ ਇੱਕ ਵਿਸ਼ਵ ਪੱਧਰੀ ਰਿਕਾਰਡ ਹੈ
• ਰੋਜ਼ਾਨਾ ਪਾਜ਼ਿਟੀਵਿਟੀ ਦਰ ਘਟ ਕੇ 13.31 ਫੀਸਦ ਹੋ ਗਈ ਹੈ
• 18 -44 ਸਾਲ ਤੱਕ ਵਰਗ ਚ ਹੁਣ ਤੱਕ 64 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਟੀਕੇ ਲਗਾਏ ਗਏ
https://pib.gov.in/PressReleasePage.aspx?PRID=1719843
ਭਾਰਤ ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 15 ਜੂਨ 2021 ਤੱਕ ਉਪਲਬਧ ਟੀਕਾ ਖੁਰਾਕਾਂ ਦੀ ਸਪਲਾਈ ਬਾਰੇ ਅਗਾਂਊਂ ਜਾਣਕਾਰੀ ਮੁਹੱਈਆ ਕੀਤੀ ਹੈ
ਰਾਜਾਂ ਨੂੰ ਜ਼ਿਲ੍ਹਾਂ ਵਾਰ, ਕੋਵਿਡ ਟੀਕਾ ਕੇਂਦਰਾਂ ਅਨੁਸਾਰ ਕੋਵਿਡ ਟੀਕਿਆਂ ਦੇ ਪ੍ਰਬੰਧਨ ਲਈ ਅਗਾਂਊਂ ਯੋਜਨਾ ਬਣਾਉਣ ਅਤੇ ਇਸ ਦੇ ਪ੍ਰਚਾਰ ਦੀ ਸਲਾਹ ਦਿੱਤੀ ਗਈ ਹੈ। ਸੀ ਵੀ ਸੀਜ਼ ਟੀਕਾਕਰਣ ਕੇਂਦਰਾਂ ਵਿੱਚ ਭੀੜ ਦੀ ਰੋਕਥਾਮ ਲਈ ਅਗਾਂਊਂ ਕੋਵਿਨ ਉੱਪਰ ਕਲੰਡਰ ਪ੍ਰਕਾਸ਼ਿਤ ਕਰਨਗੇ।
https://pib.gov.in/PressReleasePage.aspx?PRID=1719837
ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦੇ ਤਹਿਤ ਸ਼ੁਰੂ ਕੀਤੇ ਗਏ ਨਵੇਂ ਏਮਜ਼ ਰਾਜਾਂ ਵਿੱਚ ਅਡਵਾਂਸਡ ਕੋਵਿਡ ਦੇਖਭਾਲ ਉਪਲਬਧ ਕਰਵਾ ਰਹੇ ਹਨ
ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ), ਕੇਂਦਰੀ ਸੈਕਟਰ ਸਕੀਮ, ਅਗਸਤ 2003 ਵਿੱਚ ਦੇਸ਼ ਵਿੱਚ ਤੀਜੇ ਦਰਜੇ ਦੇ ਹਸਪਤਾਲਾਂ ਦੀ ਉਪਲਬਧਤਾ ਵਿੱਚ ਅਸੰਤੁਲਨ ਨੂੰ ਦੂਰ ਕਰਨ ਅਤੇ ਡਾਕਟਰੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਘੋਸ਼ਿਤ ਕੀਤੀ ਗਈ ਸੀ।
https://pib.gov.in/PressReleasePage.aspx?PRID=1719809
ਕੇਂਦਰੀ ਸਿਹਤ ਮੰਤਰਾਲੇ ਨੇ ਐੱਨਈਜੀਵੀਏਸੀ ਦੀਆਂ ਨਵੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਹੈ, ਬਿਮਾਰੀ ਤੋਂ ਸਿਹਤਯਾਬ ਹੋਣ ਬਾਅਦ 3 ਮਹੀਨੇ ਲਈ ਕੋਵਿਡ-19 ਟੀਕਾਕਰਣ ਅੱਗੇ ਪਾਇਆ ਜਾ ਸਕਦਾ ਹੈ
ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਐਡਮਿਨਸਟ੍ਰੇਸ਼ਨ ਫਾਰ ਕੋਵਿਡ-19 (ਐੱਨਈਜੀਵੀਏਸੀ) ਨੇ ਕੋਵਿਡ-19 ਟੀਕਾਕਰਣ ਬਾਰੇ ਤਾਜ਼ਾ ਸਿਫਾਰਸ਼ਾਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਾਂਝੀਆਂ ਕੀਤੀਆਂ ਹਨ। ਇਹ ਸਿਫਾਰਸ਼ਾਂ ਉੱਭਰ ਰਹੇ ਵਿਸ਼ਵੀ ਵਿਗਿਆਨਕ ਸਬੂਤਾਂ ਅਤੇ ਤਜ਼ਰਬੇ ਅਤੇ ਕੋਵਿਡ ਮਹਾਮਾਰੀ ਦੀ ਉੱਭਰ ਰਹੀ ਸਥਿਤੀ ਦੇ ਅਧਾਰ ਤੇ ਬਣਾਈਆਂ ਗਈਆਂ ਹਨ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਹਨਾਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
https://www.pib.gov.in/PressReleasePage.aspx?PRID=1719925
ਕੋਵਿਡ ਰਾਹਤ ਸਹਾਇਤਾ 'ਤੇ ਅੱਪਡੇਟ
ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਵੱਖ-ਵੱਖ ਦੇਸ਼ਾਂ / ਸੰਗਠਨਾਂ ਤੋਂ ਕੋਵਿਡ -19 ਰਾਹਤ ਡਾਕਟਰੀ ਸਪਲਾਈ ਅਤੇ ਉਪਕਰਣਾਂ ਦਾ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰ ਰਹੀ ਹੈ। ਇਨ੍ਹਾਂ ਨੂੰ ਤੁਰੰਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਭੇਜਿਆ / ਡਿਲਿਵਰ ਕੀਤਾ ਗਿਆ ਹੈ।
ਸੰਚਤ ਰੂਪ ਵਿੱਚ, 12874 ਆਕਸੀਜਨ ਕੰਸਟ੍ਰੇਟਰ; 15,801 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 9,925 ਵੈਂਟੀਲੇਟਰ / ਬੀਆਈਪੀਏਪੀ; 6.1 ਲੱਖ ਰੇਮਡੇਸਵੀਅਰ ਟੀਕੇ 27 ਅਪ੍ਰੈਲ 2021 ਤੋਂ 18 ਮਈ 2021 ਤੱਕ ਸੜਕੀ ਅਤੇ ਹਵਾਈ ਮਾਰਗ ਰਾਹੀਂ ਡਿਲਿਵਰ/ਡਿਸਪੈਚ ਕੀਤੇ ਗਏ।
https://www.pib.gov.in/PressReleasePage.aspx?PRID=1719938
ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਵਿੱਚ 727 ਤੋਂ ਜ਼ਿਆਦਾ ਟੈਂਕਰਾਂ ਰਾਹੀਂ ਲਗਭਗ 11800 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ
ਭਾਰਤੀ ਰੇਲ ਦੇਸ਼ ਭਰ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਦੇ ਦੁਆਰਾ ਰਾਹਤ ਪਹੁੰਚਾਉਣ ਦੇ ਆਪਣੇ ਸਫਰ ਨੂੰ ਜਾਰੀ ਰੱਖਿਆ ਹੋਇਆ ਹੈ। ਹੁਣ ਤੱਕ, ਭਾਰਤੀ ਰੇਲ 757 ਤੋਂ ਜ਼ਿਆਦਾ ਟੈਂਕਰਾਂ ਰਾਹੀਂ ਦੇਸ਼ ਭਰ ਵਿੱਚ ਲਗਭਗ 11800 ਮੀਟ੍ਰਿਕ ਟਨ ਐੱਲਐੱਮਓ ਦੀ ਸਪਲਾਈ ਕਰ ਚੁੱਕੀ ਹੈ। ਹੁਣ ਤੱਕ 196 ਆਕਸੀਜਨ ਐਕਸਪ੍ਰੈੱਸ ਆਪਣਾ ਸਫਰ ਪੂਰਾ ਕਰ ਚੁੱਕੀਆਂ ਹਨ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾ ਚੁੱਕੀਆਂ ਹਨ। ਇਸ ਰਿਲੀਜ਼ ਦੇ ਜਾਰੀ ਹੋਣ ਤੱਕ, 43 ਟੈਂਕਰਾਂ ਵਿੱਚ 717 ਐੱਮਟੀ ਤੋਂ ਜ਼ਿਆਦਾ ਐੱਲਐੱਮਓ ਲੈ ਕੇ 11 ਭਰੀਆਂ ਹੋਈਆਂ ਆਕਸੀਜਨ ਐਕਸਪ੍ਰੈੱਸ ਆਪਣੀਆਂ ਮੰਜ਼ਿਲ ਦੀ ਰਾਹ ‘ਤੇ ਹਨ।
https://www.pib.gov.in/PressReleasePage.aspx?PRID=1719968
ਡਾ. ਹਰਸ਼ ਵਰਧਨ ਨੇ ਸਫਦਰਜੰਗ ਹਸਪਤਾਲ ਵਿੱਚ ਆਕਸੀਜਨ ਪਲਾਂਟ ਅਤੇ ਨਿਰਮਾਣ ਅਧੀਨ ਨਵੇਂ ਕੋਵਿਡ ਵਾਰਡਾਂ ਦਾ ਨਿਰੀਖਾਣ ਕੀਤਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਸਵੇਰੇ ਸਫਦਰਜੰਗ ਹਸਪਤਾਲ ਵਿੱਚ ਨਵੇਂ ਸਥਾਪਿਤ ਆਕਸੀਜਨ ਪਲਾਂਟ ਅਤੇ ਨਵੇਂ ਕੋਵਿਡ ਬਲਾਕਾਂ ਦੇ ਨਿਰਮਾਣ ਵਿੱਚ ਪ੍ਰਗਤੀ ਦਾ ਨਿਰੀਖਣ ਕੀਤਾ।
https://www.pib.gov.in/PressReleasePage.aspx?PRID=1719953
ਸਰਕਾਰ ਕੋਵਿਡ-19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ
ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਅੱਜ ਭਰੋਸਾ ਦਿੱਤਾ ਹੈ ਕਿ ਸਰਕਾਰ ਕੋਵਿਡ-19 ਦੀ ਹਰੇਕ ਜ਼ਰੂਰੀ ਦਵਾਈ ਦੀ ਸਪਲਾਈ ਦੀ ਨਿਗਰਾਨੀ ਕਰ ਰਹੀ ਹੈ। ਉਤਪਾਦਨ ਵਧਾਉਣ ਅਤੇ ਦਰਾਮਦ ਵਧਾਉਣ ਨਾਲ ਹੁਣ ਕੋਵਿਡ-19 ਦੇ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਭਾਰਤ ਵਿੱਚ ਉਪਲਬਧ ਹਨ। ਇਹਨਾਂ ਦਵਾਈਆਂ ਦੀ ਉਪਲਬਧਤਾ 3 ਪੱਧਰ ਦੀ ਰਣਨੀਤੀ-ਸਪਲਾਈ ਚੇਨ ਪ੍ਰਬੰਧ, ਮੰਗ, ਪ੍ਰਬੰਧ ਅਤੇ ਕਿਫਾਇਤੀ- ਨੂੰ ਲਾਗੂ ਕਰਨ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ।
https://pib.gov.in/PressReleasePage.aspx?PRID=1719867
ਭਾਰਤੀ ਫੌਜੀ ਇੰਜੀਨੀਅਰਾਂ ਨੇ ਕੋਵਿਡ ਮਰੀਜ਼ਾਂ ਲਈ ਤਰਲ ਆਕਸੀਜਨ ਨੂੰ ਘੱਟ ਦਬਾਅ ਆਕਸੀਜਨ ਗੈਸ ਵਿੱਚ ਕੁਸ਼ਲਤਾ ਨਾਲ ਬਦਲਣ ਲਈ ਇੱਕ ਨਵਾਂ ਹੱਲ ਲੱਭਿਆ ਹੈ
ਕੋਵਿਡ ਦੀ ਦੂਜੀ ਲਹਿਰ ਵਿੱਚ ਭਾਰਤ ਦੇ ਹੁੰਗਾਰੇ ਨੇ ਆਕਸੀਜਨ ਅਤੇ ਆਕਸੀਜਨ ਸਿਲੰਡਰਾਂ ਦੀ ਵੰਡੀ ਮੰਗ ਪੈਦਾ ਕੀਤੀ ਹੈ, ਕਿਉਂਕਿ ਆਕਸੀਜਨ ਕ੍ਰਾਇਓਜੈਨਿਕ ਟੈਂਕਾਂ ਵਿੱਚ ਤਰਲ ਰੂਪ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭੇਜੀ ਜਾਂਦੀ ਹੈ। ਇਸ ਲਈ ਤਰਲ ਗੈਸ ਨੂੰ ਆਕਸੀਜਨ ਗੈਸ ਵਿੱਚ ਤੁਰੰਤ ਬਦਲਣਾ ਅਤੇ ਮਰੀਜ਼ਾਂ ਦੇ ਬੈੱਡ ਦੇ ਨੇੜੇ ਉਪਲਬਧਤਾ ਸੁਨਿਸ਼ਚਿਤ ਕਰਨਾ ਇੱਕ ਨਾਜ਼ੁਕ ਚੁਣੌਤੀ ਹੈ, ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਸਾਰੇ ਹਸਪਤਾਲ ਜਿਸ ਦਾ ਸਾਹਮਣਾ ਕਰ ਰਹੇ ਹਨ। ਇੱਕ ਭਾਰਤੀ ਫੌਜੀ ਇੰਜੀਨੀਅਰਾਂ ਦੀ ਟੀਮ ਨੇ ਮੇਜਰ ਜਨਰਲ ਸੰਜੇ ਰਿਹਾਨੀ ਦੀ ਅਗਵਾਈ ਵਿੱਚ ਇਸ ਚੁਣੌਤੀ ਦੇ ਹੱਲ ਲਈ ਇੱਕ ਪਹਿਲਕਦਮੀ ਕੀਤੀ ਹੈ। ਇਸ ਨਵੇਂ ਹਲ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਤੁਰੰਤ ਗਠਿਤ ਕੀਤੀ ਗਈ ਤਾਂ ਜੋ ਗੈਸ ਸਿਲੰਡਰਾਂ ਦੀ ਵਰਤੋਂ ਦੇ ਬਗ਼ੈਰ ਆਕਸੀਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਲਈ ਬਾਰ-ਬਾਰ ਸਿਲੰਡਰਾਂ ਨੂੰ ਭਰਨ ਦੀ ਲੋੜ ਨੂੰ ਟਾਲਿਆ ਜਾ ਸਕੇ। 7 ਦਿਨਾਂ ਤੋਂ ਵੱਧ ਤੱਕ ਸੀਐੱਸਆਈਆਰ ਅਤੇ ਡੀਆਰਡੀਓ ਨਾਲ ਸਿੱਧੇ ਸਲਾਹ ਮਸ਼ਵਰੇ ਅਤੇ ਸਮੱਗਰੀ ਸਹਾਇਤਾ ਨਾਲ ਫੌਜੀ ਇੰਜੀਨੀਅਰਾਂ ਦੀ ਟੀਮ ਨੇ ਭਾਫਾਂ, ਪੀਆਰਵੀਜ਼ ਅਤੇ ਤਰਲ ਆਕਸੀਜਨ ਸਿਲੰਡਰਾਂ ਦੀ ਵਰਤੋਂ ਕਰਦਿਆਂ ਇੱਕ ਕਾਰਜਸ਼ੀਲ ਹੱਲ ਕੱਢ ਕੇ ਕੋਵਿਡ ਬਿਸਤਰੇ ਤੇ ਲੋੜੀਂਦੇ ਦਬਾਅ ਅਤੇ ਤਾਪਮਾਨ ਅਤੇ ਤਰਲ ਆਕਸੀਜਨ ਦੇ ਨਿਰੰਤਰ ਬਦਲਣ ਨੂੰ ਯਕੀਨੀ ਬਣਾਉਣ ਲਈ, (250 ਲੀਟਰ) ਥੋੜੀ ਸਮਰੱਥਾ ਦੇ ਸਵੈ ਦਬਾਅ ਵਾਲੇ ਤਰਲ ਆਕਸੀਜਨ ਸਿਲੰਡਰ ਦੀ ਵਰਤੋਂ ਕੀਤੀ ਅਤੇ ਇਸ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਭਾਫਾਂ ਦੁਆਰਾ ਸਿੱਧੇ ਰੂਪ ਵਿੱਚ ਵਰਤੋਂ ਯੋਗ ਬਣਾਉਣ ਲਈ ਲੋੜੀਂਦੀ ਲੀਕ ਪਰੂਫ ਪਾਈਪਲਾਈਨ ਅਤੇ ਪ੍ਰੈਸ਼ਰ ਵਾਲਵ ਦੇ ਨਾਲ ਆਊਟਲੈੱਟ ਪ੍ਰੈਸ਼ਰ (4 ਬਾਰ) ਵਰਤਿਆ ਗਿਆ ਹੈ।
https://www.pib.gov.in/PressReleasePage.aspx?PRID=1719940
ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ
-
ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਮੂਕੋਰਮਾਈਕੋਸਿਸ ਨਾਲ ਸੰਕਰਮਿਤ ਮਰੀਜ਼ਾਂ ਦਾ ਇਲਾਜ ਮਹਾਤਮਾ ਜੋਤੀਰਾਓ ਫੁਲੇ ਜਨ ਆਯੋਜਨ ਯੋਜਨਾ ਤਹਿਤ ਕੀਤਾ ਜਾਵੇਗਾ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਮੂਕੋਰਮਾਈਕੋਸਿਸ ਦੇ ਇਲਾਜ਼ ਖਰਚੇ ਵਧੇਰੇ ਹਨ। ਇਸ ਲਈ ਰਾਜ ਸਰਕਾਰ ਨੇ ਮਹਾਤਮਾ ਜੋਤੀਰਾਓ ਫੁਲੇ ਜਨ ਆਯੋਜਨ ਯੋਜਨਾ ਅਧੀਨ ਯੋਗ ਮਰੀਜ਼ਾਂ ਦਾ ਇਲਾਜ ਉਨ੍ਹਾਂ ਹਸਪਤਾਲਾਂ ਵਿੱਚ ਕਰਨ ਦਾ ਫੈਸਲਾ ਕੀਤਾ ਹੈ ਜਿੱਥੇ ਇਹ ਯੋਜਨਾ ਲਾਗੂ ਕੀਤੀ ਜਾਂਦੀ ਹੈ। ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ ਦੇ 28,438 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਮਿਲਾ ਕੇ ਕੇਸ 54,33,506 ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ 52,898 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਰਿਕਵਰਡ ਮਰੀਜ਼ਾਂ ਦੀ ਕੁੱਲ ਗਿਣਤੀ 49,27,480 ਹੋ ਗਈ ਹੈ। 679 ਮੌਤਾਂ ਦੇ ਹੋਣ ਨਾਲ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 83,777 ਹੋ ਗਈ ਹੈ। ਰਾਜ ਵਿੱਚ ਹੁਣ 4,19,727 ਐਕਟਿਵ ਕੇਸ ਹਨ। ਮੁੰਬਈ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਸ਼ਹਿਰ ਵਿੱਚ ਅੱਜ 1000 ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ, ਇਸ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 6,90,023 ਹੋ ਗਈ ਹੈ। ਸ਼ਹਿਰ ਵਿੱਚ ਅੱਜ 1874 ਮਰੀਜ਼ ਠੀਕ ਹੋਏ ਹਨ ਅਤੇ 44 ਮੌਤਾਂ ਦੀ ਖਬਰ ਮਿਲੀ ਹੈ। ਸ਼ਹਿਰ ਵਿੱਚ ਹੁਣ 31,790 ਐਕਟਿਵ ਕੇਸ ਹਨ।
-
ਗੁਜਰਾਤ: ਮੰਗਲਵਾਰ ਨੂੰ ਗੁਜਰਾਤ ਵਿੱਚ ਕੋਵਿਡ-19 ਦੇ 6,447 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਦੇ ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 9,557 ਮਰੀਜ਼ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਅਹਿਮਦਾਬਾਦ ਤੋਂ ਕੋਵਿਡ-19 ਦੇ ਸਭ ਤੋਂ ਵੱਧ 1862 ਨਵੇਂ ਕੇਸ ਸਾਹਮਣੇ ਆਏ ਹਨ। ਵਡੋਦਰਾ ਵਿੱਚ 442 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਸੂਰਤ ਵਿੱਚ 322 ਨਵੇਂ ਕੇਸ ਸਾਹਮਣੇ ਆਏ ਹਨ। ਕੱਲ੍ਹ 67 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਨ੍ਹਾਂ ਨਾਲ ਰਾਜ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 9,269 ਹੋ ਗਈ ਹੈ। ਗੁਜਰਾਤ ਵਿੱਚ ਇਸ ਵੇਲੇ 96,443 ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ 755 ਮਰੀਜ਼ ਵੈਂਟੀਲੇਟਰ ’ਤੇ ਹਨ। ਚੱਕਰਵਾਤੀ ਤੂਫਾਨ ਦੇ ਆਉਣ ਕਰਕੇ ਰਾਜ ਵਿੱਚ ਟੀਕਾਕਰਣ ਮੁਹਿੰਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
-
ਰਾਜਸਥਾਨ: ਰਾਜਸਥਾਨ ਵਿੱਚ ਮੂਕੋਰਮਾਈਕੋਸਿਸ ਜਾਂ ਬਲੈਕ ਫੰਗਸ ਦੇ ਕੇਸਾਂ ਦੇ ਵਧਣ ਨਾਲ ਰਾਜਸਥਾਨ ਸਰਕਾਰ ਨੇ ‘ਮੂਕੋਰਮਾਈਕੋਸਿਸ’ ਬਿਮਾਰੀ ਨੂੰ ਮਹਾਮਾਰੀ ਐਲਾਨਿਆ ਹੈ। ਰਾਜਸਥਾਨ ਮਹਾਮਾਰੀ ਐਕਟ 2020 ਦੇ ਤਹਿਤ ਰਾਜ ਵਿੱਚ ਮੂਕੋਰਮਾਈਕੋਸਿਸ ਨੂੰ ਇੱਕ ਮਹਾਮਾਰੀ ਅਤੇ ਇੱਕ ਮਹੱਤਵਪੂਰਣ ਬਿਮਾਰੀ ਵਜੋਂ ਸੂਚਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਰਾਜ ਵਿੱਚ ਸੀਐੱਚਸੀ ਅਤੇ ਪੀਐੱਚਸੀ ਪੱਧਰ ’ਤੇ ਕੋਵਿਡ ਦੇ ਇਲਾਜ ਦੇ ਪ੍ਰਬੰਧਾਂ ਨੂੰ ਜੰਗੀ ਪੱਧਰ ’ਤੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਸੀਐੱਚਸੀ ਮਾਡਲਾਂ ਵਿੱਚ, ਆਕਸੀਜਨ ਉਤਪਾਦਨ ਦੇ ਪਲਾਂਟ ਲਗਾਉਣ ਅਤੇ ਬੱਚਿਆਂ ਦੀ ਨਰਸਿੰਗ ਇਕਾਈਆਂ ਆਦਿ ਦੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੀ ਰੋਕਥਾਮ ਦੇ ਲਈ 407 ਸ਼ਹਿਰੀ ਵਿਕਾਸ ਸੰਸਥਾਵਾਂ ਦੇ 7292 ਵਾਰਡਾਂ ਵਿੱਚ ਸੰਕਟ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਸ਼ਹਿਰੀ ਵਿਕਾਸ ਅਤੇ ਮਕਾਨ ਮੰਤਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ 16 ਕਾਰਪੋਰੇਸ਼ਨਾਂ ਦੇ 884 ਵਾਰਡਾਂ ਵਿੱਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਬੈਠਕਾਂ ਹੋ ਰਹੀਆਂ ਹਨ ਅਤੇ ਨਿਗਮ ਵਧੇਰੇ ਐਕਟਿਵ ਹੋ ਗਏ ਹਨ। ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਰਾਜ ਵਿੱਚ 6,000 ਤੋਂ ਘੱਟ ਨਵੇਂ ਕੋਵਿਡ-19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਰਾਜ ਵਿੱਚ ਕੁੱਲ 5,412 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7,42,718 ਹੋ ਗਈ ਹੈ। ਡੇਢ ਮਹੀਨਿਆਂ ਤੋਂ ਵਾਧੇ ਤੋਂ ਬਾਅਦ 8% ਤੋਂ ਘੱਟ ਦੀ ਪਾਜ਼ਿਟਿਵ ਦਰ ਦੀ ਖਬਰ ਆਈ ਹੈ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਰਾਜ ਸਰਕਾਰ ਨੇ ਕੋਰੋਨਾ ਦੀ ਲਾਗ ਨੂੰ ਕੰਟਰੋਲ ਕਰਨ ਲਈ ਲੋੜੀਂਦੀਆਂ ਸਮੱਗਰੀਆਂ ਦੇ ਉਤਪਾਦਨ ਨੂੰ ਵਧਾਵਾ ਦੇਣ ਦਾ ਫੈਸਲਾ ਕੀਤਾ ਹੈ। ਸਿਹਤ ਵਿਭਾਗ ਨੇ ਰਾਜ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਮਾਈਕਰੋ ਬਾਇਓਲਾਜੀਕਲ ਨਿਗਰਾਨੀ ਲਈ ਨਿਰਦੇਸ਼ ਦਿੱਤੇ ਹਨ। ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਲਈ ਦਾਖਲ ਮਰੀਜ਼ਾਂ ਵਿੱਚ ਕਿਸੇ ਹੋਰ ਕਿਸਮ ਦੀ ਲਾਗ ਦੇ ਕੇਸ ਸਾਹਮਣੇ ਆਏ ਹਨ। ਛੱਤੀਸਗੜ੍ਹ ਵਿੱਚ ਮੂਕੋਰਮਾਈਕੋਸਿਸ ਦੀ ਲਾਗ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਦੇ ਖੁਰਾਕ ਅਤੇ ਡਰੱਗ ਕੰਟਰੋਲ ਵਿਭਾਗ ਨੇ ਸਾਰੇ ਵਿਕਰੀ ਵਾਲੇ ਡਰੱਗ ਡੀਲਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਭਾਗ ਨੂੰ ਮੂਕੋਰਮਾਈਕੋਸਿਸ ਦੇ ਉਪਚਾਰ ਵਿੱਚ ਵਰਤੀਆਂ ਜਾਂਦੀਆਂ ਪੋਸੋਕੋਨਾਜ਼ੋਲ ਅਤੇ ਐਮਫੋਟੀਰਸਿਨ-ਬੀ ਦੀ ਵੰਡ ਬਾਰੇ ਜਾਣਕਾਰੀ ਦੇਣ।
-
ਗੋਆ: ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਜਾਣਕਾਰੀ ਦਿੱਤੀ ਹੈ ਕਿ ਗੋਆ ਸਰਕਾਰ ਸ਼ਨੀਵਾਰ ਤੱਕ ਰਾਜ ਵਿੱਚ ਕਰਫਿਊ ਵਧਾਉਣ ਬਾਰੇ ਫੈਸਲਾ ਲਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਕੁਲੈਕਟਰਾਂ ਅਤੇ ਸਿਹਤ ਅਧਿਕਾਰੀਆਂ ਤੋਂ ਰਾਜ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਲਿਆ ਜਾਵੇਗਾ। ਕੋਵਿਡ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ 9 ਮਈ ਤੋਂ 23 ਮਈ ਤੱਕ ਰਾਜ ਵਿੱਚ 15 ਦਿਨਾਂ ਦਾ ਕਰਫਿਊ ਲਾਉਣ ਦਾ ਫੈਸਲਾ ਕੀਤਾ ਸੀ। ਰਾਜ ਵਿੱਚ 1,358 ਨਵੇਂ ਕੇਸ ਆਏ ਅਤੇ 3,120 ਮਰੀਜ਼ ਰਿਕਵਰ ਹੋਣ ਨਾਲ ਗੋਆ ਵਿੱਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ 23,946 ਰਹਿ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਗੋਆ ਵਿੱਚ 3,120 ਮਰੀਜ਼ ਰਿਕਵਰ ਹੋਏ ਹਨ, ਇਸ ਤਰ੍ਹਾਂ ਉੱਚ ਰਿਕਵਰੀ ਦੇ ਅੰਕੜੇ ਜਾਰੀ ਹੋਣ ਨਾਲ ਰਾਜ ਦੀ ਰਿਕਵਰੀ ਦਰ ਹੁਣ 81.16% ’ਤੇ ਹੈ।
-
ਕੇਰਲ: ਕੇਰਲ ਹਾਈ ਕੋਰਟ ਨੇ ਅੱਜ ਰਾਜ ਸਰਕਾਰ ਤੋਂ ਰਾਜਧਾਨੀ ਸ਼ਹਿਰ ਵਿੱਚ 500 ਤੋਂ ਵੱਧ ਵਿਅਕਤੀਆਂ ਦੇ ਸਹੁੰ ਚੁੱਕ ਸਮਾਰੋਹ ਕਰਵਾਉਣ ਦੇ ਫੈਸਲੇ ਲਈ ਸਪੱਸ਼ਟੀਕਰਨ ਮੰਗਿਆ ਹੈ, ਰਾਜ ਧਨੀ ਵਿੱਚ ਕੋਵਿਡ ਦੇ ਫੈਲਣ ਕਾਰਨ ਤੀਸਰੇ ਲੌਕਡਾਊਨ ਨੂੰ ਲਾਗੂ ਕੀਤਾ ਗਿਆ ਹੈ। ਇੰਨੀ ਵੱਡੀ ਸ਼ਮੂਲੀਅਤ ਨਾਲ ਸਹੁੰ ਚੁੱਕ ਸਮਾਗਮ ਕਰਵਾਉਣ ਦੇ ਵਿਰੁੱਧ ਦਾਇਰ ਪਟੀਸ਼ਨ ’ਤੇ ਵਿਚਾਰ ਕਰਦਿਆਂ ਅਦਾਲਤ ਨੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਇਸ ਦੌਰਾਨ, ਮੱਲਾਪੁਰਮ ਤੋਂ ਬਲੈਕ ਫੰਗਸ ਦੇ ਕੇਸ ਆਏ ਹਨ। ਤਿਰੂਰ ਦੇ ਏਜ਼ੂਰ ਦੇ 62 ਸਾਲਾ ਵਿਅਕਤੀ ਵਿੱਚ ਫੰਗਲ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਗਈ ਹੈ। ਉਸ ਦੀ ਖੱਬੀ ਅੱਖ ਨੂੰ ਹਟਾ ਦਿੱਤਾ ਗਿਆ ਸੀ ਕਿਉਂਕਿ ਦਿਮਾਗ ਵਿੱਚ ਫੰਗਲ ਇਨਫੈਕਸ਼ਨ ਫੈਲਣ ਦੀਆਂ ਸੰਭਾਵਨਾਵਾਂ ਸਨ। ਪਹਿਲਾਂ ਇਸ ਮਾਰੂ ਬਲੈਕ ਫੰਗਸ ਦੀ ਕੋਲਾਮ ਤੋਂ ਰਿਪੋਰਟ ਆਈ ਸੀ। ਮੰਗਲਵਾਰ ਨੂੰ ਰਾਜ ਵਿੱਚ 31,337 ਨਵੇਂ ਕੋਵਿਡ ਕੇਸ ਆਏ ਹਨ। ਟੈਸਟ ਦੀ ਪਾਜ਼ਿਟੀਵਿਟੀ ਦਰ 23.29% ਸੀ। ਰਾਜ ਵਿੱਚ ਹੁਣ ਤੱਕ ਕੁੱਲ 18,62,00,107 ਵਿਅਕਤੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ, 14,51,55,197 ਨੇ ਪਹਿਲੀ ਖੁਰਾਕ ਅਤੇ 4,10,44,910 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।
-
ਤਮਿਲ ਨਾਡੂ: ਤੁਤੀਕੋਰਿਨ ਦੇ ਸਟਰਲਾਈਟ ਕਾਪਰ ਪਲਾਂਟ ਵਿੱਚ ਮੈਡੀਕਲ ਆਕਸੀਜਨ ਦਾ ਉਤਪਾਦਨ ਮੁੜ ਸ਼ੁਰੂ ਹੋਇਆ; ਆਕਸੀਜਨ ਦੇ ਉਤਪਾਦਨ ਨੂੰ 14 ਮਈ ਨੂੰ ਆਕਸੀਜਨ ਪਲਾਂਟ ਵਿੱਚ ਕੋਲਡ ਬਾਕਸ ਵਿੱਚ ਤਕਨੀਕੀ ਖਰਾਬੀ ਤੋਂ ਬਾਅਦ ਅਸਥਾਈ ਤੌਰ ’ਤੇ ਰੋਕਣਾ ਪਿਆ ਸੀ। ਸਿਹਤ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ 18-44 ਉਮਰ ਸਮੂਹ ਲਈ ਕੋਵਿਡ-19 ਟੀਕਾਕਰਣ ਅਭਿਆਨ ਵੀਰਵਾਰ ਨੂੰ ਸ਼ੁਰੂ ਹੋਵੇਗਾ, ਅਤੇ ਆਟੋਰਿਕਸ਼ਾ ਚਾਲਕਾਂ, ਉਦਯੋਗਿਕ ਮਜ਼ਦੂਰਾਂ ਅਤੇ ਦਿੱਵਯਾਂਗਾਂ ਨੂੰ ਪਹਿਲ ਦਿੱਤੀ ਜਾਵੇਗੀ; ਮੰਤਰੀ ਨੇ ਇਹ ਵੀ ਕਿਹਾ ਕਿ ਤਮਿਲ ਨਾਡੂ ਨੂੰ 46 ਕਰੋੜ ਰੁਪਏ ਦੇ ਆਰਡਰਾਂ ਤੋਂ 9 ਲੱਖ ਖੁਰਾਕਾਂ ਮਿਲੀਆਂ ਹਨ। ਤਮਿਲ ਨਾਡੂ ਵਿੱਚ ਸਿੱਧੇ ਤੌਰ ’ਤੇ ਹਸਪਤਾਲਾਂ ਨੂੰ ਰੇਮੇਡੇਸੀਵਰ ਦੀ ਈ-ਵਿਕਰੀ ਸ਼ੁਰੂ ਹੋ ਜਾਏਗੀ: ਸਿਹਤ ਅਧਿਕਾਰੀਆਂ ਅਨੁਸਾਰ, ਭੁਗਤਾਨ ਤੋਂ ਬਾਅਦ ਹਸਪਤਾਲ ਤਮਿਲ ਨਾਡੂ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਤੋਂ ਮਨਜ਼ੂਰੀ ਮਿਲਣ ’ਤੇ ਦਵਾਈ ਇਕੱਠਾ ਕਰ ਸਕਦਾ ਹੈ। ਪੂਰੇ ਦੇਸ਼ ਵਿੱਚੋਂ ਤਮਿਲ ਨਾਡੂ ਵਿੱਚ ਕੋਵਿਡ ਦੇ ਸਭ ਤੋਂ ਵੱਧ ਨਵੇਂ ਕੇਸ ਆਏ ਹਨ; ਮੰਗਲਵਾਰ ਨੂੰ ਕੋਵਿਡ ਦੇ 33,059 ਕੇਸ ਆਏ ਹਨ, ਜਿਸ ਨਾਲ ਕੋਵਿਡ ਦੇ ਕੇਸਾਂ ਦੀ ਕੁੱਲ ਗਿਣਤੀ 16,64,350 ਹੋ ਗਈ ਹੈ; ਰਾਜ ਵਿੱਚ 364 ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 18,369 ਹੋ ਜਾਣ ਦੀ ਖਬਰ ਮਿਲੀ ਹੈ। ਹੁਣ ਤੱਕ ਰਾਜ ਭਰ ਵਿੱਚ 70,40,699 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 51,18,546 ਨੂੰ ਪਹਿਲੀ ਖੁਰਾਕ ਅਤੇ 19,22,153 ਲੋਕਾਂ ਨੂੰ ਦੂਜੀ ਖੁਰਾਕ ਮਿਲੀ ਹੈ। ਪੁਦੂਚੇਰੀ ਨੇ ਅਗਲੇ 15 ਦਿਨਾਂ ਵਿੱਚ ਆਪਣੇ ਆਕਸੀਜਨ ਬਿਸਤਰਿਆਂ ਦੀ ਸਮਰੱਥਾ ਨੂੰ ਵਧਾਉਣ ਲਈ 1,250 ਹੋਰ ਬਿਸਤਰੇ ਜੋੜਨ ਦਾ ਫੈਸਲਾ ਲਿਆ ਹੈ, ਜੂਨ ਤੱਕ ਕੁੱਲ ਆਕਸੀਜਨ ਬਿਸਤਰੇ 2,800 ਕਰ ਦਿੱਤੇ ਜਾਣਗੇ। ਮੰਗਲਵਾਰ ਨੂੰ ਪੁਦੂਚੇਰੀ ਵਿੱਚ ਕੋਰੋਨਾ ਵਾਇਰਸ ਦੇ 1,799 ਤਾਜ਼ਾ ਕੇਸ ਆਏ ਹਨ, ਜਿਸ ਨਾਲ ਯੂਟੀ ਵਿੱਚ ਕੇਸਾਂ ਦੀ ਕੁੱਲ ਗਿਣਤੀ ਵਧ ਕੇ 87,749 ਹੋ ਗਈ ਹੈ। ਟੀਕਾਕਰਣ ਦੇ ਫਰੰਟ ’ਤੇ, ਹੁਣ ਤੱਕ ਯੂਟੀ ਵਿੱਚ 33,845 ਸਿਹਤ ਸੰਭਾਲ ਕਰਮਚਾਰੀਆਂ ਅਤੇ 20,432 ਫ਼ਰੰਟ ਲਾਈਨ ਕਰਮਚਾਰੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।
-
ਕਰਨਾਟਕ: 18-05-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 30,309; ਕੁੱਲ ਐਕਟਿਵ ਕੇਸ: 5,75,028; ਨਵੀਆਂ ਕੋਵਿਡ ਮੌਤਾਂ: 525; ਕੁੱਲ ਕੋਵਿਡ ਮੌਤਾਂ: 22,838। ਰਾਜ ਵਿੱਚ ਕੱਲ੍ਹ ਤਕਰੀਬਨ 65,181 ਲੋਕਾਂ ਨੂੰ ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਕੁੱਲ 1,13,48,708 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ। ਰਾਜ ਸਰਕਾਰ ਬੱਚਿਆਂ ਲਈ ਕੋਵਿਡ ਸੈਂਟਰ ਸਥਾਪਤ ਕਰੇਗੀ: ਹਰ ਜ਼ਿਲ੍ਹੇ ਵਿੱਚ ਬੱਚਿਆਂ ਦੇ ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਜਾਣਗੇ ਕਿਉਂਕਿ ਇਹ ਡਰ ਹੈ ਕਿ ਕੋਵਿਡ-19 ਦੀ ਤੀਜੀ ਲਹਿਰ ਦੌਰਾਨ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਮਾਰ ਪਵੇਗੀ। ਸਰਕਾਰ ਹਰੇਕ ਜ਼ਿਲ੍ਹੇ ਵਿੱਚ ਕੋਵਿਡ-19 ਤੋਂ ਪ੍ਰਭਾਵਿਤ 0-6 ਅਤੇ 7-18 ਉਮਰ ਸਮੂਹ ਲਈ ਕੇਂਦਰਾਂ ਦੀ ਪਛਾਣ ਕਰੇਗੀ। ਜਿੱਥੇ ਬਿਨਾਂ ਲੱਛਣ ਵਾਲੇ ਜਾਂ ਹਲਕੇ ਜਿਹੇ ਲੱਛਣ ਵਾਲੇ ਬੱਚਿਆਂ ਦਾ ਇਲਾਜ ਕੋਵਿਡ ਕੇਅਰ ਸੈਂਟਰਾਂ ਨਾਲ ਜੁੜੇ ‘ਫਿਟ ਫੈਸਿਲਿਟੀਜ਼’ ਵਿਖੇ ਕੀਤਾ ਜਾਏਗਾ, ਗੰਭੀਰ ਮਾਮਲਿਆਂ ਦਾ ਇਲਾਜ ਕੋਵਿਡ-19 ਹਸਪਤਾਲਾਂ ਵਿੱਚ ਕੀਤਾ ਜਾਵੇਗਾ। 12 ਦਿਨਾਂ ਵਿੱਚ ਬੱਚਿਆਂ ’ਤੇ ਵੈਕਸ ਦਾ ਭਾਰਤੀ ਟ੍ਰਾਇਲ ਕੀਤਾ ਜਾਵੇਗਾ: ਬੱਚਿਆਂ ’ਤੇ ਘਰੇਲੂ ਕੋਵਿਡ-19 ਟੀਕੇ ਦਾ ਪਹਿਲਾ ਭਾਰਤੀ ਟ੍ਰਾਇਲ ਅਗਲੇ 10-12 ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।
-
ਆਂਧਰ ਪ੍ਰਦੇਸ਼: ਰਾਜ ਵਿੱਚ 91,253 ਨਮੂਨਿਆਂ ਦੀ ਜਾਂਚ ਕਰਕੇ ਕੋਵਿਡ ਦੇ ਨਵੇਂ 21,320 ਕੇਸ ਆਏ ਅਤੇ 99 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 21,274 ਮਰੀਜਾਂ ਨੂੰ ਛੁੱਟੀ ਮਿਲੀ ਹੈ। ਕੁੱਲ ਕੇਸ: 14,75,372; ਐਕਟਿਵ ਕੇਸ: 2,11,501; ਡਿਸਚਾਰਜ: 12,54,291; ਮੌਤਾਂ: 9580। ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 76,29,580 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਸ ਵਿੱਚ 53,49,866 ਲੋਕਾਂ ਨੂੰ ਪਹਿਲੀ ਖੁਰਾਕ ਅਤੇ 22,79,714 ਨੂੰ ਦੂਜੀ ਖੁਰਾਕ ਪ੍ਰਾਪਤ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਜ ਨੂੰ ਕੇਂਦਰ ਤੋਂ 620 ਮੀਟ੍ਰਿਕ ਟਨ ਆਕਸੀਜਨ ਸਪਲਾਈ ਮਿਲੀ ਹੈ। ਪ੍ਰਮੁੱਖ ਸਕੱਤਰ (ਸਿਹਤ) ਅਨਿਲ ਕੁਮਾਰ ਸਿੰਘਲ ਨੇ ਕਿਹਾ ਕਿ 80 ਟਨ ਸਮਰੱਥਾ ਵਾਲੇ ਚਾਰ ਡੱਬਿਆਂ ਵਾਲੀ ਆਕਸੀਜਨ ਐਕਸਪ੍ਰੈਸ ਜਾਮਨਗਰ ਤੋਂ ਬੁੱਧਵਾਰ ਰਾਤ ਤੱਕ ਰਾਜ ਵਿੱਚ ਪਹੁੰਚੇਗੀ। ਇਸੇ ਤਰ੍ਹਾਂ ਉੜੀਸਾ ਦੇ ਰੁੜਕੇਲਾ ਤੋਂ 40 ਮੀਟਰਕ ਟਨ ਦੇ ਦੋ ਕੰਟੇਨਰਾਂ ਅਤੇ ਕੁੱਲ 80 ਮੀਟਰਕ ਟਨ ਦੀ ਵੀ ਜਲਦੀ ਹੀ ਉਮੀਦ ਕੀਤੀ ਜਾ ਰਹੀ ਹੈ। ਇਸ ਦੌਰਾਨ, ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈਡੀ ਨੇ ਮੰਗਲਵਾਰ ਨੂੰ ਰਾਜ ਵਿੱਚ ਮੌਜੂਦਾ 360 ਮੀਟਰਕ ਟਨ ਤੋਂ 700 ਮੀਟਰਕ ਟਨ ਤੱਕ ਆਕਸੀਜਨ ਨਿਰਮਾਣ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਨਵੀਂ ਏਪੀ ਉਦਯੋਗਿਕ ਗੈਸਾਂ ਅਤੇ ਮੈਡੀਕਲ ਆਕਸੀਜਨ ਨਿਰਮਾਣ ਨੀਤੀ 2021-22 ਦਾ ਉਦਘਾਟਨ ਕੀਤਾ। ਨੀਤੀ ਦਾ ਟੀਚਾ ਹੈ ਕਿ ਦੋਵਾਂ ਕੈਪਟਿਵ (ਹਸਪਤਾਲਾਂ ਵਿੱਚ) ਅਤੇ ਗੈਰ-ਕੈਪਟਿਵ ਮਾਡਲਾਂ ਵਿੱਚ ਕੁੱਲ 50 ਪੀਐੱਸਏ ਆਕਸੀਜਨ ਪਲਾਂਟ ਸਥਾਪਤ ਕਰਨ ਦਾ ਟੀਚਾ ਹੈ। ਇਸ ਵੇਲੇ ਰਾਜ ਦੀ ਆਕਸੀਜਨ ਉਤਪਾਦਨ ਦੀ ਸਮਰੱਥਾ 364 ਮੀਟਰਕ ਟਨ ਹੈ।
-
ਤੇਲੰਗਾਨਾ: ਰਾਜ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਰਾਜ ਸਿਹਤ ਸਕੱਤਰ ਨੇ ਆਰੋਗਿਆਸਰੀ ਹੈਲਥਕੇਅਰ ਟ੍ਰਸਟ ਦੇ ਸੀਈਓ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਆਯੁਸ਼ਮਾਨ ਭਾਰਤ - ਪੀਐੱਮਜੇਏਵਾਈ -ਅਰੋਗਿਆਸਰੀ ਦੀ ਪਰਿਵਰਤਿਤ ਸਕੀਮ ਦੇ ਅਨੁਸਾਰ ਰਾਜ ਭਰ ਦੇ ਚਿੰਨ੍ਹਤ ਕਿਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਨੂੰ ਯਕੀਨੀ ਬਣਾਇਆ ਜਾਵੇ। ਰਾਜ ਦੇ ਸਿਹਤ ਵਿਭਾਗ ਨੇ ਕੋਵਿਡ ਦੇ ਇਲਾਜ ਲਈ ਅਤਿਅੰਤ ਰਕਮ ਵਸੂਲਣ ਲਈ ਚਾਰ ਨਿੱਜੀ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ; ਕੋਵਿਡ ਮਰੀਜ਼ਾਂ ਦੇ ਇਲਾਜ ਲਈ ਇੱਕ ਹਸਪਤਾਲ ਦੀ ਮਨਜੂਰੀ ਰੱਦ ਕਰ ਦਿੱਤੀ ਗਈ ਹੈ। ਡਾਇਰੈਕਟਰ ਸਟੇਟ ਪਬਲਿਕ ਹੈਲਥ ਡਾ. ਜੀ. ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਰਾਜ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਗਿਰਾਵਟ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਸਿਹਤ ਵਿਭਾਗ ਵੱਲੋਂ ਕਰਵਾਏ ਗਏ ਘਰ-ਘਰ-ਸਰਵੇਖਣ ਵਿੱਚ 3.54 ਲੱਖ ਵਿਅਕਤੀਆਂ ਵਿੱਚ ਕੋਵਿਡ ਦੇ ਲੱਛਣ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਹੋਮ ਆਈਸੋਲੇਸ਼ਨ ਕਿੱਟਾਂ ਦਿੱਤੀਆਂ ਗਈਆਂ ਹਨ। ਇਸ ਦੌਰਾਨ ਰਾਜ ਵਿੱਚ ਕੱਲ੍ਹ ਤਕਰੀਬਨ 3,982 ਨਵੇਂ ਕੋਵਿਡ ਕੇਸ ਆਏ ਅਤੇ 27 ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 3,012 ਹੋ ਗਈ ਹੈ ਅਤੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 5,36,766 ਹੋ ਗਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 48,110 ਹੈ। ਟੀਕੇ ਦੀ ਘਾਟ ਕਾਰਨ ਕੱਲ੍ਹ ਵੀ ਰਾਜ ਵਿੱਚ ਕੋਵਿਡ ਟੀਕਾਕਰਣ ਮੁਹਿੰਮ ਨਹੀਂ ਹੋ ਸਕੀ।
-
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 511652 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 72277 ਹੈ। ਕੁੱਲ ਮੌਤਾਂ ਦੀ ਗਿਣਤੀ 12317 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 831082 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 240821 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2605701 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 436075 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
-
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 709689 ਹੈ। ਕੁੱਲ ਐਕਟਿਵ ਕੋਵਿਡ ਕੇਸ 75914 ਹਨ। ਮੌਤਾਂ ਦੀ ਗਿਣਤੀ 6923 ਹੈ। ਹੁਣ ਤੱਕ ਕੁੱਲ 5011317 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
-
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 56513 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 7035 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 647 ਹੈ।
-
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 166678 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 34888 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2447 ਹੈ।
-
ਅਸਾਮ: ਮੰਗਲਵਾਰ ਨੂੰ ਅਸਾਮ ਵਿੱਚ ਕੋਵਿਡ-19 ਦੀ ਪਾਜ਼ਿਟਿਵ ਦਰ ਲਗਾਤਾਰ ਦੂਜੇ ਦਿਨ ਹੇਠਾਂ ਆਈ ਹੈ। ਮੰਗਲਵਾਰ ਨੂੰ ਪਾਜ਼ਿਟਿਵ ਦਰ 6.47 ਫ਼ੀਸਦੀ ਰਹੀ ਹੈ ਜੋ ਸੋਮਵਾਰ ਨੂੰ 6.99% ਸੀ। ਮੰਗਲਵਾਰ ਨੂੰ ਇਸ ਵਾਇਰਸ ਨਾਲ 73 ਵਿਅਕਤੀਆਂ ਦੀ ਮੌਤ ਹੋ ਗਈ, ਅਤੇ ਰਾਜ ਵਿੱਚ 5,835 ਨਵੇਂ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਅਸਾਮ ਅਤੇ ਨਾਗਾਲੈਂਡ ਵਿੱਚ ਕੋਵਿਡ-19 ਦੀਆਂ ਪਾਜ਼ਿਟਿਵ ਦਰਾਂ ਵਿੱਚ ਕਮੀ ਆਈ ਹੈ। ਕੋਵਿਡ-19 ਵਿਰੁੱਧ ਆਪਣੀ ਲੜਾਈ ਵਿੱਚ ਮੇਘਾਲਿਆ ਨੂੰ ਸਹਿਯੋਗ ਦਿੰਦੇ ਹੋਏ, ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਆਪਣੇ ਮੇਘਾਲਿਆ ਦੇ ਹਮਰੁਤਬਾ ਕੌਨਰਾਡ ਕੇ ਸੰਗਮਾ ਨੂੰ ਦੱਸਿਆ ਕਿ ਮੇਘਾਲਿਆ ਨੂੰ ਆਕਸੀਜਨ ਪੈਦਾ ਕਰਨ ਵਾਲੇ ਪਲਾਂਟਾਂ ਅਤੇ ਸਟੋਰੇਜ ਪੁਆਇੰਟਾਂ ਤੋਂ 12-16 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਸਪਲਾਈ ਕਰਨ ਦੀ ਮੌਜੂਦਾ ਵਿਧੀ ਜਦੋਂ ਤੱਕ ਸਥਿਤੀ ਇਜਾਜ਼ਤ ਦਿੰਦੀ ਹੈ ਅਸਾਮ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖੇਗਾ।
-
ਮਣੀਪੁਰ: ਕੋਵਿਡ ਨੇ ਪਿਛਲੇ 24 ਘੰਟਿਆਂ ਦੌਰਾਨ 20 ਹੋਰ ਜਾਨਾਂ ਲਈਆਂ ਅਤੇ 623 ਹੋਰ ਕੇਸ ਸਾਹਮਣੇ ਆਏ ਹਨ। ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਸਪਲਾਈ ਦੇ ਨਾਜ਼ੁਕ ਮਹੱਤਵ ਨੂੰ ਸਮਝਦਿਆਂ, ਮਣੀਪੁਰ ਸਰਕਾਰ ਤਮੇਂਗਲਾਂਗ ਜ਼ਿਲ੍ਹਾ ਹਸਪਤਾਲ ਕੈਂਪਸ ਵਿੱਚ ਆਕਸੀਜਨ ਜਨਰੇਟਰ ਪਲਾਂਟ ਸਥਾਪਤ ਕਰੇਗੀ, ਜਿਸ ਵਿੱਚ 200 ਡੀ ਕਿਸਮ ਦੇ ਸਿਲੰਡਰ ਦੀ ਰਿਫਿਲਿੰਗ ਸਮਰੱਥਾ ਹੋਵੇਗੀ ਜਿਸਨੂੰ ਕਬਾਇਲੀ ਮਾਮਲਿਆਂ ਅਤੇ ਪਹਾੜੀ ਵਿਭਾਗ ਦੇ ਅਧੀਨ ਅਗਲੇ 6 ਤੋਂ 8 ਹਫਤਿਆਂ ਤੱਕ ਕਰਨ ਦੀ ਉਮੀਦ ਹੈ, ਇਹ ਜਾਣਕਾਰੀ ਆਰਮਸਟ੍ਰਾਂਗ ਪਾਮ ਦਿੱਤੀ ਹੈ ਜੋ ਤਮੇਂਗਲਾਂਗ ਜ਼ਿਲ੍ਹੇ ਦੇ ਡੀਸੀ ਅਤੇ ਜ਼ਿਲ੍ਹਾ ਟਾਸਕ ਫੋਰਸ ਦੇ ਚੇਅਰਮੈਨ ਹਨ। ਮਣੀਪੁਰ ਵਿੱਚ ਕੁੱਲ 318586 ਵਿਅਕਤੀਆਂ ਨੂੰ ਕੋਵਿਡ-19 ਟੀਕਾ ਲਗਾਇਆ ਗਿਆ ਹੈ।
-
ਮੇਘਾਲਿਆ: ਮੰਗਲਵਾਰ ਨੂੰ ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 906 ਕੇਸ ਆਏ ਹਨ ਜਿਸ ਨਾਲ ਰਾਜ ਵਿੱਚ ਕੁੱਲ ਕੇਸ 5000 ਦੇ ਅੰਕੜੇ ਨੂੰ ਪਰ ਕਰ ਚੁੱਕੇ ਹਨ। ਰਾਜ ਨੇ 470 ਰਿਕਵਰੀ ਦੀ ਇੱਕ ਨਵੀਂ ਉਚਾਈ ਵੀ ਪ੍ਰਾਪਤ ਕੀਤੀ ਹੈ, ਜਦੋਂਕਿ ਪਿਛਲੇ 24 ਘੰਟਿਆਂ ਵਿੱਚ 19 ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਗਿਣਤੀ 355 ਹੋ ਗਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਮੇਘਾਲਿਆ ਨੇ ਕੇਂਦਰੀ ਅਲਾਟਮੈਂਟ ਅਤੇ ਖਰੀਦ ਦੇ ਅਧਾਰ ’ਤੇ ਕੋਵਿਡ-19 ਦੇ ਟੀਕੇ ਦੀਆਂ ਕੁੱਲ 5,61,000 ਖੁਰਾਕਾਂ ਪ੍ਰਾਪਤ ਕੀਤੀਆਂ ਹਨ, ਇਨ੍ਹਾਂ ਵਿੱਚੋਂ 4,26,615 ਖੁਰਾਕਾਂ ਦੀ ਵਰਤੋਂ ਕੀਤੀ ਗਈ ਹੈ ਅਤੇ 1,34,385 ਖੁਰਾਕਾਂ ਦਾ ਭੰਡਾਰ ਬਚਿਆ ਹੈ।
-
ਸਿੱਕਿਮ: ਰਾਜ ਵਿੱਚ ਕੋਵਿਡ ਦੇ 209 ਨਵੇਂ ਮਾਮਲੇ ਆਏ, ਦੋ ਮੌਤਾਂ ਹੋਈਆਂ: ਰਾਜ ਵਿੱਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ ਹੁਣ 3,050 ਹੈ। ਇਸ ਦੌਰਾਨ ਸੋਮਵਾਰ ਨੂੰ ਰਾਜ ਵਿੱਚ 94 ਵਿਅਕਤੀ ਕੋਵਿਡ ਤੋਂ ਰਿਕਵਰ ਹੋਏ ਹਨ। ਇਸ ਸਮੇਂ ਹਸਪਤਾਲਾਂ ਵਿੱਚ 217 ਕੋਵਿਡ ਮਰੀਜ਼ ਦਾਖਲ ਹਨ। ਪਿਛਲੇ ਸਾਲ ਤੋਂ ਸਿੱਕਿਮ ਵਿੱਚ ਕੋਵਿਡ ਦੀਆਂ ਮੌਤਾਂ ਦੀ ਗਿਣਤੀ 212 ਹੈ।
-
ਤ੍ਰਿਪੁਰਾ: ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 746 ਵਿਅਕਤੀ ਕੋਵਿਡ ਨਾਲ ਸੰਕਰਮਿਤ ਹੋਏ ਹਨ, 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 317 ਵਿਅਕਤੀ ਰਿਕਵਰ ਹੋਏ ਹਨ। ਪਾਜ਼ਿਟੀਵਿਟੀ ਦਰ 7.62% ਹੈ। 9789 ਲੋਕਾਂ ਦੀ ਜਾਂਚ ਕੀਤੀ ਗਈ ਸੀ। ਪੱਛਮੀ ਜ਼ਿਲ੍ਹਾ ਜ਼ਿਲ੍ਹਾ ਅਧਾਰਤ ਸੰਕਰਮਣ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਰਾਜ ਸਰਕਾਰ ਨੇ 19 ਮਈ ਦੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਪੂਰੇ ਤ੍ਰਿਪੁਰਾ ਰਾਜ ਵਿੱਚ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਰਾਤ ਦਾ ਕਰਫਿਊ 26 ਮਈ, 2021 ਤੱਕ ਲਾਗੂ ਰਹੇਗਾ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ 20 ਮਈ ਤੋਂ ਪੂਰੇ ਤ੍ਰਿਪੁਰਾ ਰਾਜ ਵਿੱਚ ਅੰਤਰ ਜ਼ਿਲ੍ਹਾ ਆਵਾਜਾਈ ’ਤੇ ਰੋਕ ਲਾ ਦਿੱਤੀ ਹੈ।
-
ਨਾਗਾਲੈਂਡ: ਨਾਗਾਲੈਂਡ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 365 ਕੇਸ ਆਏ ਹਨ। ਮੰਗਲਵਾਰ ਨੂੰ ਰਾਜ ਵਿੱਚ 12 ਮੌਤਾਂ ਵੀ ਹੋਈਆਂ ਹਨ। ਐਕਟਿਵ ਕੇਸ 4407 ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 18,714 ਹੈ। 18-44 ਸਾਲ ਦੀ ਉਮਰ ਸਮੂਹ ਲਈ ਟੀਕਾਕਰਣ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਕੁੱਲ 7298 ਵਿਅਕਤੀਆਂ ਨੂੰ ਟੀਕਾਕਰਣ ਦੇ ਪਹਿਲੇ ਦੋ ਦਿਨਾਂ ਵਿੱਚ ਪਹਿਲੀ ਖੁਰਾਕ ਦਿੱਤੀ ਗਈ ਹੈ। ਉਮਰ ਸਮੂਹ ਲਈ ਟੀਕਾਕਰਣ ਸੋਮਵਾਰ ਅਤੇ ਮੰਗਲਵਾਰ ਨੂੰ ਕੀਤਾ ਜਾਵੇਗਾ। ਨਾਗਾਲੈਂਡ ਵਿੱਚ ਹੁਣ ਤੱਕ ਕੁੱਲ 2,49,589 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ 1,20,343 ਵੈਕਸੀਨ ਖੁਰਾਕਾਂ ਉਪਲਬਧ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਹੋਰ 30,220 ਖੁਰਾਕਾਂ ਪਹੁੰਚ ਜਾਣਗੀਆਂ।
ਪੀਆਈਬੀ ਫੈਕਟ ਚੈੱਕ
***************
ਐੱਮਵੀ/ਏਪੀ
(Release ID: 1720293)
|