ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ’ਚ ਤੌਕਤੇ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ

ਪ੍ਰਧਾਨ ਮੰਤਰੀ ਨੇ ਸਮੁੱਚੇ ਰਾਜ ਵਿੱਚ ਚਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆਪ੍ਰਧਾਨ ਮੰਤਰੀ ਨੇ ਗੁਜਰਾਤ ਦੀ ਜਨਤਾ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾਪ੍ਰਧਾਨ ਮੰਤਰੀ ਨੇ ਰਾਜ ’ਚ ਤੁਰੰਤ ਰਾਹਤ ਗਤੀਵਿਧੀਆਂ ਲਈ 1,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾਕੇਂਦਰ ਸਰਕਾਰ ਰਾਜ ’ਚ ਹੋਏ ਨੁਕਸਾਨ ਦਾ ਸਹੀ ਮੁੱਲਾਂਕਣ ਕਰਨ ਲਈ ਵਿਭਿੰਨ ਮੰਤਰਾਲਿਆਂ ਦੀ ਟੀਮ ਤੈਨਾਤ ਕਰੇਗੀਕੇਂਦਰ ਨੇ ਪ੍ਰਭਾਵਿਤ ਇਲਾਕਿਆਂ ’ਚ ਬੁਨਿਆਦੀ ਢਾਂਚੇ ਦੀ ਬਹਾਲੀ ਤੇ ਮੁੜ–ਉਸਾਰੀ ਲਈ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾਪ੍ਰਧਾਨ ਮੰਤਰੀ ਨੇ ਗੁਜਰਾਤ ’ਚ ਕੋਵਿਡ–19 ਦੀ ਸਥਿਤੀ ਦਾ ਵੀ ਜਾਇਜ਼ਾ ਲਿਆਸਮੁੱਚੇ ਭਾਰਤ ਦੇ ਸਾਰੇ ਪ੍ਰਭਾਵਿਤ ਇਲਾਕਿਆਂ ’ਚ ਚੱਕਰਵਾਤੀ ਤੁਫਾਨ ਕਾਰਨ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ 50,000 ਰੁਪਏ ਦੀ ਅਨੁਦਾਨ–ਰਾਸ਼ੀ ਦਿੱਤੀ ਜਾਵੇਗੀਸਾਰੇ ਪ੍ਰਭਾਵਿਤ ਰਾਜਾਂ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਦੋਂ ਵੀ ਉਹ ਕੇਂਦਰ ਨੂੰ ਆਪਣੇ ਮੁੱਲਾਂਕਣ ਭੇਜਣਗੇ

Posted On: 19 MAY 2021 4:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤੀ ਤੁਫਾਨ ਤੌਕਤੇਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਗੁਜਰਾਤ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਗੁਜਰਾਤ ਤੇ ਦੀਊ ਦੇ ਉਨਾ (ਗੀਰ ਸੋਮਨਾਥ), ਜਾਫ਼ਰਾਬਾਦ (ਅਮਰੇਲੀ), ਮਹੂਆ (ਭਾਵਨਗਰ) ਦੇ ਚੱਕਰਵਾਤੀ ਤੁਫਾਨ ਤੋਂ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ।

 

ਉਸ ਤੋਂ ਬਾਅਦ ਉਨ੍ਹਾਂ ਗੁਜਰਾਤ ਅਤੇ ਦੀਊ ਚ ਚੁੱਕੇ ਜਾ ਰਹੇ ਰਾਹਤ ਤੇ ਮੁੜਵਸੇਬੇ ਨਾਲ ਸਬੰਧਿਤ ਕਦਮਾਂ ਦੀ ਸਮੀਖਿਆ ਲਈ ਅਹਿਮਦਾਬਾਦ ਚ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ।

 

ਉਨ੍ਹਾਂ ਗੁਜਰਾਤ ਰਾਜ ਨੂੰ ਤੁਰੰਤ ਰਾਹਤ ਲਈ 1,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਤੋਂ ਬਾਅਦ, ਕੇਂਦਰ ਸਰਕਾਰ ਵਿਭਿੰਨ ਮੰਤਰਾਲਿਆਂ ਦੀ ਇੱਕ ਟੀਮ ਤੈਨਾਤ ਕਰੇਗੀ, ਜੋ ਰਾਜ ਵਿੱਚ ਹੋਏ ਨੁਕਸਾਨ ਦਾ ਸਹੀ ਮੁੱਲਾਂਕਣ ਕਰਨ ਲਈ ਰਾਜ ਦਾ ਦੌਰਾ ਕਰੇਗੀ, ਫਿਰ ਉਸ ਦੇ ਅਧਾਰ ਤੇ ਹੋਰ ਸਹਾਇਤਾ ਦਿੱਤੀ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਰਾਜ ਦੀ ਜਨਤਾ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਇਸ ਔਖੇ ਸਮੇਂ ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ, ਪ੍ਰਭਾਵਿਤ ਇਲਾਕਿਆਂ ਚ ਬੁਨਿਆਦੀ ਢਾਂਚੇ ਦੀ ਬਹਾਲੀ ਤੇ ਮੁੜਉਸਾਰੀ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।

 

ਆਪਣੇ ਦੌਰੇ ਦੌਰਾਨ ਉਨ੍ਹਾਂ ਕੋਵਿਡ ਮਹਾਮਾਰੀ ਨਾਲ ਸਬੰਧਿਤ ਸਥਿਤੀ ਦਾ ਵੀ ਜਾਇਜ਼ਾ ਲਿਆ। ਰਾਜ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨੂੰ ਮੌਕੇ ਉੱਤੇ ਕੀਤੇ ਜਾ ਰਹੇ ਉਪਾਵਾਂ ਤੋਂ ਜਾਣੂ ਕਰਵਾਇਆ ਅਤੇ ਪ੍ਰਧਾਨ ਮੰਤਰੀ ਨੇ ਰੋਕਥਾਮ ਲਈ ਯਕੀਨੀ ਤੌਰ ਤੇ ਕਦਮ ਚੁੱਕਣ ਤੇ ਜ਼ੋਰ ਦਿੱਤਾ।

 

ਗੁਜਰਾਤ ਦੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਾਲ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਤੇ ਹੋਰ ਅਧਿਕਾਰੀ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਭਾਰਤ ਦੇ ਵਿਭਿੰਨ ਹਿੱਸਿਆਂ ਵਿੱਚ ਚੱਕਰਵਾਤੀ ਤੁਫਾਨ ਕਾਰਨ ਪ੍ਰਭਾਵਿਤ ਹੋਏ ਸਾਰੇ ਲੋਕਾਂ ਨਾਲ ਮੁਕੰਮਲ ਇਕਜੁੱਟਤਾ ਪ੍ਰਗਟਾਈ ਤੇ ਇਸ ਆਪਦਾ ਦੌਰਾਨ ਆਪਣੇ ਮਿੱਤਰਪਿਆਰੇ ਗੁਆਉਣ ਵਾਲੇ ਪਰਿਵਾਰਾਂ ਨਾਲ ਡੂੰਘਾ ਦੁਖ ਪ੍ਰਗਟਾਇਆ।

 

ਉਨ੍ਹਾਂ ਕੇਰਲ, ਕਰਨਾਟਕ, ਗੋਆ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਮਨ ਤੇ ਦੀਊ ਅਤੇ ਦਾਦਰਾ ਤੇ ਨਗਰ ਹਵੇਲੀ ਚ ਚੱਕਰਵਾਤੀ ਤੁਫਾਨ ਕਾਰਨ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਵਿਅਕਤੀ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੱਕਰਵਾਤੀ ਤੁਫਾਨ ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਕੇਂਦਰ ਵੱਲੋਂ ਪ੍ਰਭਾਵਿਤ ਰਾਜ ਸਰਕਾਰਾਂ ਨਾਲ ਪੂਰੇ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਜਦੋਂ ਸਬੰਧਿਤ ਰਾਜ ਸਰਕਾਰਾਂ ਕੇਂਦਰ ਨਾਲ ਆਪਣੇ ਖੇਤਰਾਂ ਵਿੱਚ ਹੋਏ ਕੁੱਲ ਨੁਕਸਾਨ ਦੇ ਮੁੱਲਾਂਕਣ ਸਾਂਝੇ ਕਰਨਗੀਆਂ, ਤਦ ਵੀ ਇਨ੍ਹਾਂ ਰਾਜਾਂ ਨੂੰ ਤੁਰੰਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਆਪਦਾ ਪ੍ਰਬੰਧਨ ਨਾਲ ਸਬੰਧਿਤ ਹੋਰ ਵਧੇਰੇ ਵਿਗਿਆਨਕ ਅਧਿਐਨ ਕਰਨ ਉੱਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਰਾਜਾਂ ਵਿਚਾਲੇ ਆਪਸੀ ਤਾਲਮੇਲ ਵਧਾਉਣ ਦੇ ਨਾਲਨਾਲ ਸੰਚਾਰ ਦੀਆਂ ਆਧੁਨਿਕ ਤਕਨੀਕਾਂ ਵਰਤਣ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ, ਤਾਂ ਜੋ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢਕੇ ਤੁਰੰਤ ਸੁਰੱਖਿਅਤ ਟਿਕਾਣਿਆਂ ਤੇ ਪਹੁੰਚਾਇਆ ਜਾ ਸਕੇ। ਉਨ੍ਹਾਂ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਨਸ਼ਟ ਹੋਏ ਮਕਾਨਾਂ ਤੇ ਸੰਪਤੀਆਂ ਦੀ ਮੁਰੰਮਤ ਵੱਲ ਤੁਰੰਤ ਧਿਆਨ ਦੇਣ ਦਾ ਸੱਦਾ ਵੀ ਦਿੱਤਾ।

 

*****

 

ਡੀਐੱਸ/ਏਕੇਜੇ(Release ID: 1719999) Visitor Counter : 26