ਕੋਲਾ ਮੰਤਰਾਲਾ
ਕੋਲੇ ਦੀ ਵਿਕਰੀ ਲਈ ਕੋਲਾ ਖਾਨਾਂ ਦੀ ਨਿਲਾਮੀ ਪ੍ਰਕਿਰਿਆ ਵਿਚ ਵਧੇਰੇ ਰੁਚੀ
Posted On:
18 MAY 2021 5:04PM by PIB Chandigarh
ਕੋਲਾ ਮੰਤਰਾਲੇ ਦੀ ਨਾਮਜ਼ਦ ਅਥਾਰਟੀ ਨੇ ਸੀਐੱਮ (ਐਸਪੀ) ਐਕਟ ਅਤੇ ਐਮਐਮਡੀਆਰਐਕਟ ਅਧੀਨ ਕੋਲੇ ਦੀ ਵਿਕਰੀ ਲਈ ਕੋਲ ਖਾਣਾਂ ਦੀ ਨਿਲਾਮੀ ਪ੍ਰਕਿਰਿਆ 25 ਮਾਰਚ, 2021 ਨੂੰ ਸ਼ੁਰੂ ਕੀਤੀ ਸੀ। ਇਹ ਕੋਲੇ ਦੀ ਵਿਕਰੀ ਲਈ ਕੋਲਾ ਖਾਣਾਂ ਦੀ ਨਿਲਾਮੀ ਦੀ ਦੂਸਰੀ ਕਿਸ਼ਤ ਹੈ, ਜੋ ਕੁਸ਼ਲਤਾ, ਮੁਕਾਬਲੇਬਾਜੀ ਨੂੰ ਵਧਾਉਂਦਿਆਂ ਨਿਜੀ ਖੇਤਰ ਦੀ ਭਾਈਵਾਲੀ ਨਾਲ ਭਾਰਤੀ ਕੋਲਾ ਖੇਤਰ ਦੇ ਉਦਾਰੀਕਰਨ ਦਾ ਰਸਤਾ ਪੱਧਰਾ ਕਰਦਾ ਹੈ, ਜਿਸ ਨਾਲ ਇਕ ਜੀਵੰਤ ਕੋਲਾ ਮਾਰਕੀਟ ਦਾ ਵਿਕਾਸ ਹੁੰਦਾ ਹੈ ਜੋ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣਾਂ ਨੂੰ ਹੁਲਾਰਾ ਦਿੰਦੀ ਹੈ।
ਨਿਲਾਮੀ ਦੀ ਇਸ ਕਿਸ਼ਤ ਦਾ ਹੁਣ ਤੱਕ ਦਾ ਹੁੰਗਾਰਾ ਬਹੁਤ ਜਿਆਦਾ ਰਿਹਾ ਹੈ, ਜੋ ਹੁਣ ਤਕ ਲਗਭਗ 50 ਖਾਣਾਂ ਦੇ ਖਾਸ ਟੈਂਡਰ ਦਸਤਾਵੇਜ਼ਾਂ ਵਿਚ ਝਲਕਦਾ ਹੈ ਜੋ ਬੋਲੀਕਾਰਾਂ ਵੱਲੋਂ ਖਰੀਦੇ ਜਾ ਰਹੇ ਹਨ ਜਦਕਿ ਹੋਰ ਕਈ ਸੰਭਾਵੀ ਬੋਲੀਕਾਰ ਨਿਲਾਮੀ ਪੋਰਟਲ ਤੋਂ ਟੈਂਡਰ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਖਰੀਦ ਦੀ ਪ੍ਰਕਿਰਿਆ ਵਿਚ ਹਨ।
ਬੋਲੀ ਜਮ੍ਹਾ ਕਰਨ ਦੀ ਤਾਰੀਖ ਵਧਾਈ ਗਈ ਹੈ ਤਾਂ ਜੋ ਦਿਲਚਸਪੀ ਰੱਖਣ ਵਾਲੀਆਂ ਧਿਰਾਂ ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਲਾਕਡਾਉਨ ਦੀਆਂ ਸਥਿਤੀਆਂ ਖਤਮ ਹੋ ਜਾਣ ਤੋਂ ਬਾਅਦ ਨਿਰੀਖਣ ਲਈ ਖਾਣਾਂ ਵਾਲੀਆਂ ਥਾਵਾਂ ਦੀ ਯਾਤਰਾ ਕਰ ਸਕਣ।
--------------------------------------
ਐਮ ਸੀ / ਕੇ ਪੀ
(Release ID: 1719743)
Visitor Counter : 116