PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ (ਅੱਪਡੇਟਡ)
Posted On:
17 MAY 2021 6:53PM by PIB Chandigarh
 
-
26 ਦਿਨਾਂ ਦੇ ਬਾਅਦ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਦੀ ਸੰਖਿਆ ਤਿੰਨ ਲੱਖ ਤੋਂ ਘੱਟ ਹੋਈ
-
ਭਾਰਤ ਵਿੱਚ ਕੋਵਿਡ ਟੀਕਾਕਰਣ ਤੋਂ ਬਾਅਦ ਖੂਨ ਦੇ ਰਿਸਣ ਅਤੇ ਜੰਮਣ ਦੀਆਂ ਘਟਨਾਵਾਂ ਬਹੁਤ ਘੱਟ ਹਨ
-
ਆਉਣ ਵਾਲੇ ਤੁਫਾਨ ਦੇ ਬਾਵਜੂਦ, ਰੇਲਵੇ ਨੇ ਅੱਜ ਸਵੇਰੇ ਤੇਜ਼ ਹਵਾਵਾਂ ਨੂੰ ਮਾਤ ਦਿੰਦੇ ਹੋਏ ਦੇਸ਼ ਨੂੰ 150 ਮੀਟ੍ਰਿਕ ਟਨ ਆਕਸੀਜਨ ਪਹੁੰਚਾਉਣ ਲਈ ਗੁਜਰਾਤ ਤੋਂ 2 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਰਵਾਨਾ ਕੀਤੀਆਂ
-
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਵੱਲੋਂ ਵਿਕਸਿਤ ਐਂਟੀ ਕੋਵਿਡ ਦਵਾਈ ਦਾ ਪਹਿਲਾ ਬੈਚ ਜਾਰੀ ਕੀਤਾ ਅਤੇ ਦਵਾਈ ਦਾ ਪਹਿਲਾ ਬੈਚ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਸੌਂਪਿਆ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ

26 ਦਿਨਾਂ ਦੇ ਬਾਅਦ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਦੀ ਸੰਖਿਆ ਤਿੰਨ ਲੱਖ ਤੋਂ ਘੱਟ ਹੋਈ
• ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 2,11,74,076 ਤੇ ਪੁੱਜ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ 84.81 ਫੀਸਦੀ ਦਰਜ ਕੀਤੀ ਜਾ ਰਹੀ ਹੈ।
• ਪਿਛਲੇ 24 ਘੰਟਿਆਂ ਦੌਰਾਨ 3,78,741 ਸਿਹਤਯਾਬੀ ਦੇ ਮਾਮਲੇ ਰਜਿਸਟਰਡ ਕੀਤੇ ਗਏ ਹਨ।
• ਨਾਲ ਹੀ, 24 ਘੰਟਿਆਂ ਦੀ ਰਿਕਵਰੀ ਵਿੱਚ ਪਿਛਲੇ 7 ਦਿਨਾਂ ਦੌਰਾਨ ਛੇਵੀਂ ਵਾਰ ਭਾਰਤ ਦੇ ਰੋਜ਼ਾਨਾ ਰਿਕਵਰੀ ਦੇ ਅੰਕੜਿਆਂ ਨੇ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਿੱਛੇ ਛੱਡਿਆ ਹੈ ਅਤੇ ਪਿਛਲੇ 4 ਦਿਨਾਂ ਤੋਂ ਲਗਾਤਾਰ ਅਜਿਹਾ ਹੋ ਰਿਹਾ ਹੈ।
• ਰਾਸ਼ਟਰੀ ਪੱਧਰ ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.10 ਫੀਸਦੀ ਤੇ ਖੜ੍ਹੀ ਹੈ।
• ਇਸ ਤੋਂ ਇਲਾਵਾ, ਭਾਰਤ ਸਰਕਾਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤੇਜ਼ੀ ਨਾਲ ਕੋਵਿਡ ਪ੍ਰਬੰਧਨ ਲਈ ਆਲਮੀ ਸਹਾਇਤਾ ਅਲਾਟ ਕਰ ਰਹੀ ਹੈ ਅਤੇ ਵੰਡ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ। ਹੁਣ ਤੱਕ 11,058 ਆਕਸੀਜਨ ਕੰਸਨਟ੍ਰੇਟਰ; 13,496 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 7,365 ਵੈਂਟੀਲੇਟਰ /ਬੀਆਈਪੀਏਪੀ / ਸੀਪੀਏਪੀ ਅਤੇ; ਤਕਰੀਬਨ 5.3 ਲੱਖ ਤੋਂ ਵੱਧ ਰੇਮਡੇਸਿਵਿਰ ਟੀਕੇ ਹਵਾਈ ਅਤੇ ਸੜਕੀ ਰਸਤੇ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭੇਜੇ ਗਏ ਹਨ।
https://pib.gov.in/PressReleasePage.aspx?PRID=1719267
ਭਾਰਤ ਵਿੱਚ ਕੋਵਿਡ ਟੀਕਾਕਰਣ ਤੋਂ ਬਾਅਦ ਖੂਨ ਦੇ ਰਿਸਣ ਅਤੇ ਜੰਮਣ ਦੀਆਂ ਘਟਨਾਵਾਂ ਬਹੁਤ ਘੱਟ ਹਨ, ਨੈਸ਼ਨਲ ਏਐੱਫਆਈ (ਟੀਕਾਕਰਣ ਦੇ ਬਾਅਦ ਮਾੜੀ ਘਟਨਾ) ਕਮੇਟੀ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਰਿਪੋਰਟ ਸੌਂਪੀ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਨੈਸ਼ਨਲ ਏਈਐਫਆਈ (ਐਡਵਰਸ ਇਵੈਂਟ ਤੋਂ ਬਾਅਦ ਟੀਕਾਕਰਣ) ਕਮੇਟੀ ਵੱਲੋਂ ਸੌਂਪੀ ਗਈ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਵਿਡ ਟੀਕਾਕਰ ਦੇ ਬਲੀਡਿੰਗ ਹੋਣ ਖੂਨ ਜੰਮਣ ਦੇ ਮਾਮਲੇ ਘੱਟ ਹਨ ਅਤੇ ਦੇਸ਼ ਵਿੱਚ ਇਨ੍ਹਾਂ ਸਥਿਤੀਆਂ ਦੀ ਸੰਭਾਵਤ ਜਾਂਚ ਦੀ ਗਿਣਤੀ ਦੇ ਅਨੁਸਾਰ ਹੈ। 11 ਮਾਰਚ 2021 ਨੂੰ ਟੀਕਾਕਰਣ ਤੋਂ ਬਾਅਦ ਦੇ “ਐਮਬੋਲਿਕ ਅਤੇ ਥ੍ਰੋਮੋਬੋਟਿਕ ਘਟਨਾਵਾਂ” ਬਾਰੇ ਖ਼ਾਸ ਕਰਕੇ ਐਸਟਰਾਜ਼ੇਨੇਕਾ-ਆਕਸਫੋਰਡ ਟੀਕਾ [ਭਾਰਤ ਵਿੱਚ ਕੋਵਿਸ਼ੀਲਡ ਬਾਰੇ] ਕੁਝ ਦੇਸ਼ਾਂ ਵਿੱਚ ਅਲਰਟ ਕੀਤਾ ਹੈ। ਵਿਸ਼ਵਵਿਆਪੀ ਚਿੰਤਾਵਾਂ ਦੇ ਮੱਦੇਨਜ਼ਰ ਭਾਰਤ ਵਿੱਚ ਮਾੜੀਆਂ ਘਟਨਾਵਾਂ (ਏ.ਈ.) ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕਰਨ ਦਾ ਫੈਸਲਾ ਲਿਆ ਗਿਆ। ਨੈਸ਼ਨਲ ਏਈਐਫਆਈ ਕਮੇਟੀ ਨੇ ਨੋਟ ਕੀਤਾ ਕਿ 03 ਅਪ੍ਰੈਲ 2021 ਤੱਕ 75,435,381 ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਸਨ (ਕੋਵਿਸ਼ੀਲਡ - 68,650,819; ਕੋਵੈਕਸਿਨ - 6,784,562), ਇਨ੍ਹਾਂ ਵਿੱਚੋਂ 65,944,106 ਪਹਿਲੀ ਅਤੇ 9,491,275 ਦੂਸਰੀ ਖੁਰਾਕ ਸੀ। ਜਦੋਂ ਤੋਂ ਕੋਵਿਡ-19 ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ - ਦੇਸ਼ ਦੇ 753 ਜ਼ਿਲ੍ਹਿਆਂ ਵਿੱਚੋਂ 684 ਵਿੱਚੋਂ ਕੋ-ਵਿਨ ਪਲੈਟਫਾਰਮ ਰਾਹੀਂ 23,000 ਤੋਂ ਵੱਧ ਮਾੜੀਆਂ ਘਟਨਾਵਾਂ ਸਾਹਮਣੇ ਆਈਆਂ। ਇਨ੍ਹਾਂ ਵਿੱਚੋਂ ਸਿਰਫ 700 ਕੇਸ (@ 9.3 ਕੇਸ / ਮਿਲੀਅਨ ਦਿੱਤੀਆਂ ਗਈਆਂ ਖੁਰਾਕਾਂ) ਗੰਭੀਰ ਅਤੇ ਅਤਿ ਗੰਭੀਰ ਸੁਭਾਅ ਦੇ ਦੱਸੇ ਗਏ ਹਨ।
https://www.pib.gov.in/PressReleasePage.aspx?PRID=1719293
ਕੋਵਿਡ ਦੇ ਖ਼ਿਲਾਫ਼ ਲੜਾਈ ਲਈ ਅੰਤਰਰਾਸ਼ਟਰੀ ਸਹਾਇਤਾ ਨੂੰ ਤੇਜ਼ੀ ਨਾਲ ਪ੍ਰਵਾਨਗੀ ਦੇਣ, ਵੰਡਣ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜਣ ਦਾ ਕੰਮ ਜਾਰੀ
ਕੋਵਿਡ-19 ਦੇ ਖ਼ਿਲਾਫ਼ ਜਾਰੀ ਲੜਾਈ ਵਿੱਚ ਮੋਹਰੀ ਬਣੀ ਹੋਈ ਭਾਰਤ ਸਰਕਾਰ ਨੂੰ 27 ਅਪ੍ਰੈਲ, 2021 ਨਾਲ ਕਈ ਦੇਸ਼ਾਂ/ਸੰਗਠਨਾਂ ਨਾਲ ਅੰਤਰਰਾਸ਼ਟਰੀ ਅਨੁਦਾਨ ਅਤੇ ਕੋਵਿਡ-19 ਰਾਹਤ ਚਿਕਿਤਸਾ ਸਮੱਗਰੀ ਅਤੇ ਉਪਕਰਣ ਪ੍ਰਾਪਤ ਹੋ ਰਹੇ ਹਨ। ਇੱਕ ਸਰਲ ਅਤੇ ਵਿਵਸਥਿਤ ਤੰਤਰ ਰਾਹੀਂ, ਭਾਰਤ ਸਰਕਾਰ ਦੇ ਕਈ ਮੰਤਰਾਲੇ/ਵਿਭਾਗਾਂ ਨੇ ਆਉਣ ਵਾਲੀ ਵਿਸ਼ਵ ਸਹਾਇਤਾ ਦੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ ਲਈ “ਸਾਰੀ ਸਰਕਾਰ” ਦੇ ਦ੍ਰਿਸ਼ਟੀਕੋਣ ਤਹਿਤ ਨਿਰਵਿਘਨ ਰੂਪ ਨਾਲ ਸਹਿਯੋਗ ਕੀਤਾ ਹੈ।
27 ਅਪ੍ਰੈਲ, 2021 ਤੋਂ 16 ਮਈ, 2021 ਤੱਕ ਕੁੱਲ 11,321 ਆਕਸੀਜਨ ਕੰਸੰਟ੍ਰੇਟਰ, 15,801 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 7,470 ਵੈਂਟੀਲੇਟਰ/ਬੀਆਈ ਪੀਏਪੀ, ਕਰੀਬ 5.5 ਲੱਖ ਰੇਮਡੇਸਿਵਿਰ ਇੰਜੈਕਸ਼ਨ ਸੜਕ ਅਤੇ ਹਵਾਈ ਮਾਰਗ ਦੇ ਜ਼ਰੀਏ ਵੰਡ/ਰਵਾਨਾ ਕੀਤੇ ਜਾ ਚੁੱਕੇ ਹਨ।
https://www.pib.gov.in/PressReleasePage.aspx?PRID=1719328
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ ਵੱਲੋਂ ਵਿਕਸਿਤ ਐਂਟੀ ਕੋਵਿਡ ਦਵਾਈ ਦਾ ਪਹਿਲਾ ਬੈਚ ਜਾਰੀ ਕੀਤਾ ਅਤੇ ਦਵਾਈ ਦਾ ਪਹਿਲਾ ਬੈਚ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਸੌਂਪਿਆ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਅੱਜ 17 ਮਈ 2021 ਨੂੰ ਨਵੀਂ ਦਿੱਲੀ ਵਿਖੇ ਐਂਟੀ ਕੋਵਿਡ ਦਵਾਈ 2 ਡੀਔਕਸੀ-ਡੀ- ਗੁਲੂਕੋਜ਼ (2 ਡੀਜੀ) ਜੋ ਕੋਵਿਡ ਥੈਰੇਪੀ ਦਾ ਇੱਕ ਐਡਜੰਕਟ ਹੈ, ਦਾ ਪਹਿਲਾ ਬੈਚ ਜਾਰੀ ਕੀਤਾ ਅਤੇ ਇਹ ਪਹਿਲਾ ਬੈਚ ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਦੇ ਕੇਂਦਰੀ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਸੌਪਿਆ। ਦਵਾਈਆਂ ਦੇ ਸੈਸਿ਼ਆਂ ਦਾ ਇੱਕ ਇੱਕ ਬਕਸਾ ਡਾਇਰੈਕਟਰ, ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਡਾਕਟਰ ਰਣਦੀਪ ਗੁਲੇਰੀਆ ਅਤੇ ਲੈਫਟੀਨੈਂਟ ਜਨਰਲ ਸੁਨੀਲ ਕਾਂਤ, ਆਰਮ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ ਐੱਫ ਐੱਮ ਐੱਸ) ਨੂੰ ਵੀ ਸੌਂਪਿਆ ਗਿਆ। ਦੇਸ਼ ਭਰ ਵਿੱਚ ਵੱਖ ਵੱਖ ਹਸਪਤਾਲਾਂ ਨੂੰ ਐਮਰਜੈਂਸੀ ਵਰਤੋਂ ਲਈ ਹੋਰ ਬਕਸੇ ਸੌਂਪੇ ਜਾਣਗੇ। ਦਵਾਈ 2 ਡੀਔਕਸੀ- ਡੀ- ਗੁਲੂਕੋਜ਼ (2 ਡੀਜੀ) ਦੀ ਐਂਟੀ ਕੋਵਿਡ 19 ਇਲਾਜ ਵਿਧੀ ਰੱਖਿਆ, ਖੋਜ ਅਤੇ ਵਿਕਾਸ ਸੰਸਥਾ ਦੀ ਲੈਬਾਰਟਰੀ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਨ ਐਂਡ ਅਲਾਈਡ ਸਾਇੰਸਿਜ਼ (ਆਈਐੱਨਐੱਮਏਐੱਸ) ਅਤੇ ਡਾਕਟਰ ਰੈੱਡੀਜ਼ ਲੈਬਾਰਟਰੀ (ਡੀ ਆਰ ਐੱਲ) ਹੈਦਰਾਬਾਦ ਨੇ ਮਿਲ ਕੇ ਵਿਕਸਿਤ ਕੀਤਾ ਹੈ।
https://www.pib.gov.in/PressReleasePage.aspx?PRID=1719304
ਡਾਕਟਰ ਹਰਸ਼ ਵਰਧਨ ਨੇ ਕੋਵਿਡ 19 ਬਾਰੇ ਮੰਤਰੀ ਸਮੂਹ (ਜੀ ਓ ਐੱਮ) ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਕੋਵਿਡ 19 ਬਾਰੇ ਉੱਚ ਪੱਧਰੀ ਮੰਤਰੀ ਸਮੂਹ (ਜੀ ਓ ਐੱਮ) ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾਕਟਰ ਐੱਸ ਜੈਸ਼ੰਕਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਬੰਦਰਗਾਹ ਤੇ ਜਹਾਜ਼ਰਾਣੀ (ਸੁਤੰਤਰ ਚਾਰਜ), ਰਸਾਇਣ ਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਅਤੇ ਗ੍ਰਿਹ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਨਿੱਤਿਯਾਨੰਦ ਅਤੇ ਸ਼੍ਰੀ ਅਸ਼ਵਨੀ ਕੁਮਾਰ ਚੌਬੇ, ਰਾਜ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੀ ਡਿਜੀਟਲੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਡਾਕਟਰ ਵਿਨੋਦ ਕੇ ਪਾਲ, ਮੈਂਬਰ (ਸਿਹਤ, ਨੀਤੀ ਆਯੋਗ) ਵੀ ਵਰਚੂਅਲੀ ਇਸ ਮੀਟਿੰਗ ਵਿੱਚ ਸ਼ਾਮਲ ਸਨ।
https://www.pib.gov.in/PressReleasePage.aspx?PRID=1719352
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਦੀ ਦੂਸਰੀ ਲਹਿਰ ਦੀ ਲੜਾਈ ਵਿੱਚ ਰੱਖਿਆ ਮੰਤਰਾਲਾ, ਹਥਿਆਰਬੰਦ ਫੌਜਾਂ, ਡੀਆਰਡੀਓ ਅਤੇ ਹੋਰ ਰੱਖਿਆ ਸੰਗਠਨਾਂ ਦੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਮੰਤਰਾਲਾ, ਤਿੰਨਾਂ ਸੇਵਾਵਾਂ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਹੋਰ ਰੱਖਿਆ ਸੰਗਠਨਾਂ ਵਲੋਂ ਦੇਸ਼ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਵੀਡੀਓ ਕਾਨਫਰੰਸ ਰਾਹੀਂ 17 ਮਈ, 2021 ਨੂੰ ਸਮੀਖਿਆ ਕੀਤੀ। ਮੀਟਿੰਗ ਵਿੱਚ ਚੀਫ ਆਵ੍ ਡਿਫੈਂਸ, ਜਨਰਲ ਬਿਪਨ ਰਾਵਤ, ਰੱਖਿਆ ਸਕੱਤਰ ਡਾ, ਅਜੈ ਕੁਮਾਰ, ਜਲ ਸੈਨਾ ਦੇ ਮੁੱਖੀ ਐਡਮਿਰਲ ਕਰਣਵੀਰ ਸਿੰਘ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌਰੀਆ, ਥਲ ਸੈਨਾ ਮੁੱਖੀ ਜਨਰਲ ਐੱਮ ਐੱਮ ਨਰਵਣੇ, ਰੱਖਿਆ, ਖੋਜ ਅਤੇ ਵਿਕਾਸ ਬਾਰੇ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ, ਐਡੀਸ਼ਨਲ ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਸੰਜੈ ਜਾਜੂ, ਏਡੀਜੀ ਆਰਮਡ ਫੋਰਸਿਸ ਮੈਡਿਕਲ ਸਰਵਿਸਿਜ਼ (ਏਐੱਫਐੱਮਐੱਸ) ਅਤੇ ਰੱਖਿਆ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਵੱਖ-ਵੱਖ ਰਾਜਾਂ ਵਿੱਚ ਡੀਆਰਡੀਓ ਵਲੋਂ ਸਥਾਪਤ ਕੀਤੇ ਜਾ ਰਹੇ ਵਿਸ਼ੇਸ਼ ਕੋਵਿਡ ਹਸਪਤਾਲਾਂ, ਸੈਨਿਕ ਹਸਪਤਾਲਾਂ ਵਿੱਚ ਵਾਧੂ ਹਸਪਤਾਲ ਬੈੱਡਾਂ ਦੀ ਸਿਰਜਣਾ, ਪ੍ਰੈਸ਼ਰ ਸਵਿੰਗ ਐਡਸਾਰਪਸ਼ਨ (ਪੀਐੱਸਏ) ਦੀ ਸਪਲਾਈ, ਆਕਸੀਜਨ ਪਲਾਂਟਾਂ ਦੀ ਪੀਐਮ ਕੇਅਰਜ਼ ਫੰਡ ਅਧੀਨ ਸਥਾਪਨਾ ਅਤੇ ਡਾਕਟਰਾਂ ਦੀ ਗਿਣਤੀ ਵਧਾਉਣ ਅਤੇ ਹੋਰ ਸਿਹਤ ਪੇਸ਼ੇਵਰਾਂ ਨੂੰ ਮੌਜੂਦਾ ਸਥਿਤੀ ਦੀ ਮੰਗ ਨੂੰ ਪੂਰਾ ਕਰਨ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
https://www.pib.gov.in/PressReleasePage.aspx?PRID=1719357
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 20 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 2 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ। ਇਸ ਤੋਂ ਇਲਾਵਾ ਲਗਭਗ 3 ਲੱਖ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।
https://pib.gov.in/PressReleasePage.aspx?PRID=1719266
ਰੇਮਡੇਸਿਵਿਰ ਦੀ ਪ੍ਰਤੀ ਮਹੀਨਾ 38 ਲੱਖ ਸ਼ੀਸ਼ੀਆਂ ਤੋਂ ਉਤਪਾਦਨ ਸਮਰੱਥਾ ਵਧਾ ਕੇ ਤਕਰੀਬਨ 119 ਲੱਖ ਸ਼ੀਸ਼ੀਆਂ ਕੀਤੀ ਗਈ ਹੈ
ਫਾਰਮਾਸਿਊਟਿਕਲ ਵਿਭਾਗ ਨੇ ਅਪ੍ਰੈਲ 2021 ਦੇ ਸ਼ੁਰੂ ਵਿੱਚ ਕੋਵਿਡ 19 ਦੇ ਕੇਸਾਂ ਵਿੱਚ ਉਛਾਲ ਦੇ ਮੱਦੇਨਜ਼ਰ ਕੋਵਿਡ 19 ਇਲਾਜ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੀ ਪੂਰਤੀ, ਉਤਪਾਦਨ ਅਤੇ ਉਪਲਬਧਤਾ ਦੀ ਨਿਗਰਾਨੀ ਵਧੇਰੇ ਤੀਬਰ ਕਰ ਦਿੱਤੀ ਹੈ। ਰੇਮਡੇਸਿਵਿਰ ਇੱਕ ਪੇਟੈਂਟ ਦਵਾਈ ਹੈ, ਜਿਸ ਨੂੰ ਗਲੀਡ ਲਾਈਫ ਸਾਇੰਸਿਜ਼ ਯੂਐੱਸਏ ਵੱਲੋਂ ਇੱਛਾ ਅਨੁਸਾਰ ਪ੍ਰਵਾਨਿਤ ਲਾਈਸੈਂਸਾਂ ਅਨੁਸਾਰ ਭਾਰਤ ਵਿੱਚ ਬਣਾਇਆ ਜਾ ਰਿਹਾ ਹੈ। ਗਲੀਡ ਲਾਈਫ ਸਾਇੰਸਿਜ਼, ਯੂਐੱਸਏ ਇਸ ਦਾ ਪੇਟੈਂਟ ਹੱਕ ਰੱਖਣ ਵਾਲਾ ਹੈ ਤੇ ਇਸਨੇ 7 ਭਾਰਤੀ ਦਵਾਈ ਕੰਪਨੀਆਂ (ਸਿਪਲਾ, ਡਾਕਟਰ ਰੈਡੀਜ਼ ਲੈਬ, ਹੇਟੇਰੋ, ਜੁਬਲੀਐਂਟ ਫਰਮਾ, ਮਾਈਲਾਨ, ਸਿਨਜੀਨ ਅਤੇ ਜਾਈਡਸ ਕੈਡਲਾ) ਨੂੰ ਇੱਛਾ ਅਨੁਸਾਰ ਲਾਈਸੈਂਸਾਂ ਦੀ ਪ੍ਰਵਾਨਗੀ ਦਿੱਤੀ ਹੈ। ਸਵਦੇਸ਼ੀ ਉਤਪਾਦਨ ਸਮਰੱਥਾ ਵਧਾਉਣ ਲਈ ਸਾਰੇ 7 ਸਵਦੇਸ਼ੀ ਲਾਇਸੈਂਸ ਰੇਮਡੇਸਿਵਿਰ ਉਤਪਾਦਕਾਂ ਨੂੰ ਤੁਰੰਤ ਉਤਪਾਦਨ ਵਧਾਉਣ ਲਈ ਆਖਿਆ ਗਿਆ ਹੈ। ਕੇਂਦਰ ਸਰਕਾਰ ਅਤੇ ਉਤਪਾਦਕ ਕੰਪਨੀਆਂ ਦੇ ਸਾਂਝੇ ਯਤਨਾਂ ਨਾਲ ਲਾਈਸੈਂਸ ਪ੍ਰਾਪਤ ਉਤਪਾਦਕਾਂ ਨੇ ਉਤਪਾਦਨ ਸਮਰੱਥਾ ਵਿੱਚ ਬੇਮਿਸਾਲ ਵਾਧਾ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਪ੍ਰਤੀ ਮਹੀਨਾ 38 ਲੱਖ ਸ਼ੀਸ਼ੀਆਂ ਦੇ ਉਤਪਾਦਨ ਤੋਂ ਵੱਧ ਕੇ ਹੁਣ ਤਕਰੀਬਨ ਪ੍ਰਤੀ ਮਹੀਨਾ 119 ਲੱਖ ਸ਼ੀਸ਼ੀਆਂ ਹੋ ਗਿਆ ਹੈ। 38 ਵਧੀਕ ਉਤਪਾਦਨ ਥਾਵਾਂ ਨੂੰ ਤੇਜ਼ੀ ਨਾਲ ਦਿੱਤੀਆਂ ਗਈਆਂ ਪ੍ਰਵਾਨਗੀਆਂ ਨਾਲ ਦੇਸ਼ ਵਿੱਚ ਰੇਮਡੇਸਿਵਿਰ ਬਣਾਉਣ ਵਾਲੀਆਂ ਥਾਵਾਂ ਵੱਧ ਕੇ 22 ਤੋਂ 60 ਹੋ ਗਈਆਂ ਹਨ। ਵਿਦੇਸ਼ੀ ਮਾਮਲਿਆਂ ਮੰਤਰਾਲੇ ਦੀ ਸਹਾਇਤਾ ਨਾਲ ਰੇਮਡੇਸਿਵਿਰ ਦੇ ਉਤਪਾਦਕਾਂ ਨੂੰ ਵਿਦੇਸ਼ਾਂ ਤੋਂ ਕੱਚੇ ਮਾਲ ਅਤੇ ਉਪਕਰਨਾਂ ਦੀ ਪੂਰਤੀ ਲਈ ਸਹੂਲਤ ਦਿੱਤੀ ਜਾ ਰਹੀ ਹੈ।
https://www.pib.gov.in/PressReleasePage.aspx?PRID=1719307
ਆਉਣ ਵਾਲੇ ਤੁਫਾਨ ਦੇ ਬਾਵਜੂਦ, ਰੇਲਵੇ ਨੇ ਅੱਜ ਸਵੇਰੇ ਤੇਜ਼ ਹਵਾਵਾਂ ਨੂੰ ਮਾਤ ਦਿੰਦੇ ਹੋਏ ਦੇਸ਼ ਨੂੰ 150 ਮੀਟ੍ਰਿਕ ਟਨ ਆਕਸੀਜਨ ਪਹੁੰਚਾਉਣ ਲਈ ਗੁਜਰਾਤ ਤੋਂ 2 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਰਵਾਨਾ ਕੀਤੀਆਂ
ਭਾਰਤੀ ਰੇਲਵੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਰਾਹਤ ਪਹੁੰਚਾਉਣ ਦੀ ਆਪਣੀ ਯਾਤਰਾ ਜਾਰੀ ਰੱਖ ਰਿਹਾ ਹੈ। ਹੁਣ ਤੱਕ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ 600 ਤੋਂ ਵੱਧ ਟੈਂਕਰਾਂ ਵਿੱਚ 10300 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਹੈ। ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਪਿਛਲੇ ਕੁਝ ਦਿਨਾਂ ਤੋਂ ਹਰ ਦਿਨ ਤਕਰੀਬਨ 800 ਮੀਟ੍ਰਿਕ ਟਨ ਐੱਲਐੱਮਓ ਰਾਸ਼ਟਰ ਨੂੰ ਪ੍ਰਦਾਨ ਕਰ ਰਹੀਆਂ ਹਨ। ਆਉਣ ਵਾਲੇ ਚੱਕਰਵਾਤੀ ਤੁਫਾਨ ਦੇ ਬਾਵਜੂਦ, ਤੇਜ਼ ਹਵਾਵਾਂ ਨੂੰ ਮਾਤ ਦਿੰਦੇ ਹੋਏ, ਰੇਲਵੇ ਨੇ ਅੱਜ ਸਵੇਰੇ ਗੁਜਰਾਤ ਤੋਂ 2 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਚਲਾਈਆਂ ਤਾਂ ਜੋ ਦੇਸ਼ ਨੂੰ 150 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਸਕੇ। ਵਡੋਦਰਾ ਤੋਂ ਇੱਕ ਆਕਸੀਜਨ ਐਕਸਪ੍ਰੈੱਸ 2 ਆਰਓਆਰਓ ਟਰੱਕਾਂ ਅਤੇ 45 ਐੱਮਟੀ ਐੱਲਐੱਮਓ ਦੇ ਨਾਲ ਦਿੱਲੀ ਖੇਤਰ ਵਿੱਚ ਸਪੁਰਦਗੀ ਲਈ ਸਵੇਰੇ 4 ਵਜੇ ਰਵਾਨਾ ਹੋਈ। ਦੂਸਰੀ ਆਕਸੀਜਨ ਐਕਸਪ੍ਰੈੱਸ ਸਵੇਰੇ 5.30 ਵਜੇ ਹਾਪਾ ਤੋਂ 6 ਟੈਂਕਰਾਂ ਵਿੱਚ 106 ਮੀਟ੍ਰਿਕ ਟਨ ਆਕਸੀਜਨ ਰਿਲੀਫ ਲੱਦ ਕੇ ਯੂਪੀ ਅਤੇ ਦਿੱਲੀ ਖੇਤਰ ਵਿੱਚ ਸਪੁਰਦਗੀ ਲਈ ਰਵਾਨਾ ਹੋਈ। ਬੋਕਾਰੋ ਤੋਂ ਪੰਜਾਬ ਜਾਣ ਵਾਲੀ ਪਹਿਲੀ ਆਕਸੀਜਨ ਐਕਸਪ੍ਰੈੱਸ ਵੀ ਅੱਜ ਸ਼ਾਮ 7 ਵਜੇ 41.07 ਮੀਟ੍ਰਿਕ ਟਨ ਆਕਸੀਜਨ ਰਾਹਤ ਦੇ ਦੋ ਟੈਂਕਰਾਂ ਨਾਲ ਫਿਲੌਰ ਪਹੁੰਚੇਗੀ।
https://www.pib.gov.in/PressReleasePage.aspx?PRID=1719327
ਭਾਰਤੀ ਵਾਯੂ ਸੈਨਾ ਵੱਲੋਂ ਦੁਬਈ ਨੂੰ ਆਕਸੀਜਨ ਕੰਟੇਨਰਾਂ ਦੀ ਢੋਆ-ਢੁਆਈ
ਭਾਰਤ ਵਾਯੂ ਸੈਨਾ ਦੀ ਹੈਵੀਲਿਫਟ ਟ੍ਰਾਂਸਪੋਰਟ ਫਲੀਟ ਮਿਤੀ 22 ਅਪ੍ਰੈਲ 2021 ਤੋਂ ਭਾਰਤ ਵਿੱਚ ਆਪਣੇ ਫਿਲਿੰਗ ਸਟੇਸ਼ਨਾਂ ਤੋਂ ਖਾਲੀ ਕ੍ਰਾਇਓਜੈਨਿਕ ਆਕਸੀਜਨ ਟੈਂਕਰਾਂ ਨੂੰ ਏਅਰ ਲਿਫਟ ਕਰ ਰਿਹਾ ਹੈ ਤਾਂ ਜੋ ਉਹ ਭਰੇ ਜਾ ਸਕਣ ਅਤੇ ਸੜਕ ਜਾਂ ਰੇਲ ਰਾਹੀਂ ਉਨ੍ਹਾਂ ਦੀਆਂ ਮੰਜ਼ਲਾਂ ਤੱਕ ਟ੍ਰਾਂਸਪੋਰਟ ਕੀਤੇ ਜਾ ਸਕਣ। ਇਹੋ ਗਤੀਵਿਧੀ ਹੁਣ ਅੰਤਰਰਾਸ਼ਟਰੀ ਟਿਕਾਣਿਆਂ ਤੇ ਵੀ ਸੰਚਾਲਤ ਕੀਤੀ ਜਾ ਰਹੀ ਹੈ।
https://pib.gov.in/PressReleasePage.aspx?PRID=1719272
ਮਹੱਤਵਪੂਰਨ ਟਵੀਟ
https://twitter.com/PrakashJavdekar/status/1394156374670462980
https://twitter.com/COVIDNewsByMIB/status/1393975465266716673
https://twitter.com/COVIDNewsByMIB/status/1393921325744328710
ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ
-
ਮਹਾਰਾਸ਼ਟਰ: ਐਤਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19 ਕਾਰਨ 974 ਮੌਤਾਂ ਹੋਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 81,486 ਹੋ ਗਈ ਹੈ ਜਦਕਿ 34,389 ਤਾਜ਼ਾ ਕੇਸਾਂ ਦੇ ਆਉਣ ਨਾਲ ਲਗਾਤਾਰ ਤੀਜੇ ਦਿਨ 40,000 ਤੋਂ ਹੇਠਾਂ ਕੇਸ ਆਏ ਹਨ। ਇਸ ਵੇਲੇ ਰਾਜ ਵਿੱਚ 4,68,109 ਐਕਟਿਵ ਕੇਸ ਹਨ। ਮੁੰਬਈ ਸ਼ਹਿਰ ਵਿੱਚ 1,535 ਨਵੇਂ ਮਾਮਲੇ ਆਏ ਅਤੇ 60 ਮੌਤਾਂ ਹੋਈਆਂ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ 17,000 ਤੋਂ ਵੱਧ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸੰਬੋਧਿਤ ਕੀਤਾ। ਮੁੱਖ ਮੰਤਰੀ ਤੋਂ ਇਲਾਵਾ, ਰਾਜ ਦੀ ਕੋਵਿਡ-19 ਟਾਸਕ ਫੋਰਸ ਦੇ ਮੈਂਬਰਾਂ ਨੇ ਵੀ ਆਪਣੇ ਪਰਿਵਾਰਕ ਡਾਕਟਰਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵੀ ਆਪਣਾ ਮਾਰਗਦਰਸ਼ਨ ਦਿੱਤਾ, ਜਿਨ੍ਹਾਂ ਨੇ ਆਨਲਾਈਨ ਕਾਨਫ਼ਰੰਸ ਵਿੱਚ ਹਿੱਸਾ ਲਿਆ ਸੀ।
-
ਗੁਜਰਾਤ: ਗੁਜਰਾਤ ਰਾਜ ਸਰਕਾਰ ਨੇ ਚੱਕਰਵਾਤ ਤੌਕਤੇ ਦੇ ਕਾਰਨ ਰਾਜ ਭਰ ਵਿੱਚ ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਦੋ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਐਤਵਾਰ ਨੂੰ ਗੁਜਰਾਤ ਵਿੱਚ 8,210 ਤਾਜ਼ਾ ਕੋਰੋਨਾ ਵਾਇਰਸ ਦੇ ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਕੇਸਾਂ ਦੀ ਗਿਣਤੀ 7,52,619 ਹੋ ਗਈ ਹੈ, ਜਦਕਿ ਅਹਿਮਦਾਬਾਦ ਵਿੱਚ ਹੀ 13 ਮੌਤਾਂ ਹੋਈਆਂ ਹਨ ਜਿਸਦੇ ਸਮੇਤ ਕੁੱਲ 82 ਮੌਤਾਂ ਹੋਈਆਂ ਜਿਸ ਨਾਲ਼ ਮੌਤਾਂ ਦੀ ਕੁੱਲ ਗਿਣਤੀ 9,121 ਹੋ ਗਈ ਹੈ। ਗੁਜਰਾਤ ਵਿੱਚ ਹੁਣ 1,04,908 ਐਕਟਿਵ ਕੇਸ ਹਨ।
-
ਰਾਜਸਥਾਨ: ਰਾਜਸਥਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਆਏ ਨਵੇਂ ਕੇਸਾਂ ਦੀ ਤੁਲਨਾ ਵਿੱਚ ਲਗਭਗ ਢਾਈ ਗੁਣਾ ਲੋਕ ਕੋਵਿਡ-19 ਦੀ ਲਾਗ ਤੋਂ ਠੀਕ ਹੋਏ ਹਨ। ਰਾਜ ਵਿੱਚ ਕੋਵਿਡ-19 ਦੇ ਰੋਜ਼ਾਨਾ ਕੇਸਾਂ ਦੀ ਗਿਣਤੀ ਲਗਾਤਾਰ 9 ਦਿਨਾਂ ਤੋਂ ਘਟ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਪਾਜ਼ਿਟਿਵਤਾ ਦਰ ਵੀ 15 ਫ਼ੀਸਦੀ ਉੱਤੇ ਆ ਗਈ ਹੈ, ਗ੍ਰਾਮੀਣ ਖੇਤਰਾਂ ਵਿੱਚ ਲਾਗ ਦਾ ਛੇਤੀ ਪਤਾ ਲਗਾਉਣ ਲਈ ਰੈਪਿਡ ਐਂਟੀਜਨ ਟੈਸਟ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਰਾਜਸਥਾਨ ਸਰਕਾਰ ਨੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਇੱਕ ਹਜ਼ਾਰ ਮੈਡੀਕਲ ਅਫ਼ਸਰਾਂ ਅਤੇ 25,000 ਪੈਰਾ ਮੈਡੀਕਲ ਸਟਾਫ਼ ਨੂੰ ਜ਼ਰੂਰੀ ਇਕਰਾਰਨਾਮੇ ਦੇ ਅਧਾਰ ’ਤੇ ਭਰਤੀ ਕਰਨ ਦਾ ਫੈਸਲਾ ਕੀਤਾ ਹੈ।
-
ਮੱਧ ਪ੍ਰਦੇਸ਼: ਭੋਪਾਲ ਵਿੱਚ ਅਪ੍ਰੈਲ ਤੋਂ ਲਗਾਏ ਗਏ ਕੋਰੋਨਾ ਕਰਫਿਊ ਨੂੰ 24 ਮਈ ਤੱਕ ਵਧਾ ਦਿੱਤਾ ਗਿਆ ਹੈ। ਜ਼ਰੂਰੀ ਸੇਵਾਵਾਂ ਨਾਲ ਜੁੜੇ ਵਾਹਨਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਜਾਏਗੀ। ਟੀਕਾਕਰਣ ਮੁਹਿੰਮ ਵਿੱਚ ਲੱਗੇ ਲੋਕਾਂ ਨੂੰ ਜਾਂ ਟੀਕਾਕਰਣ ਲਈ ਜਾ ਰਹੇ ਲੋਕਾਂ ਨੂੰ ਅਤੇ ਹੋਰ ਡਾਕਟਰੀ ਐਮਰਜੈਂਸੀ ਲਈ ਜਾਣ ਦੀ ਆਗਿਆ ਹੋਵੇਗੀ। ਇਸ ਦੌਰਾਨ, ਮੱਧ ਪ੍ਰਦੇਸ਼ ਵਿੱਚ ਨਵੇਂ ਕੋਰੋਨਾ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ। ਰਾਜ ਵਿੱਚ ਕੱਲ੍ਹ 71010 ਤਾਜ਼ਾ ਮਾਮਲੇ ਆਏ ਅਤੇ 79 ਮੌਤਾਂ ਹੋਈਆਂ ਜਦੋਂਕਿ 12,345 ਵਿਅਕਤੀ ਲਾਗ ਤੋਂ ਰਿਕਵਰ ਹੋਏ ਹਨ। ਰਾਜ ਵਿੱਚ ਰਿਕਵਰੀ ਦੀ ਦਰ 86.10 ਫ਼ੀਸਦੀ ਹੈ। ਰਾਜ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 94, 652 ਹੈ। ਰਾਜ ਦੀ ਪਾਜ਼ਿਟਿਵ ਦਰ ਘਟ ਕੇ 10.6% ਰਹਿ ਗਈ ਹੈ।
-
ਛੱਤੀਸਗੜ੍ਹ: ਐਤਵਾਰ ਨੂੰ ਛੱਤੀਸਗੜ ਵਿੱਚ 4,888 ਨਵੇਂ ਕੋਵਿਡ-19 ਕੇਸ ਸਾਹਮਣੇ ਆਏ, ਜੋ ਇੱਕ ਦਿਨ ਪਹਿਲਾਂ 7,664 ਮਾਮਲੇ ਆਏ ਸਨ, ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 9,12,477 ਹੋ ਗਈ ਹੈ। ਪਿਛਲੇ 44 ਦਿਨਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਰਾਜ ਵਿੱਚ ਇੱਕ ਦਿਨ ਵਿੱਚ ਕੇਸਾਂ ਦੀ ਗਿਣਤੀ 5,000 ਤੋਂ ਹੇਠਾਂ ਆਈ ਹੈ। ਰਾਜ ਵਿੱਚ ਕੋਵੀਡ-19 ਦੀ ਪਾਜ਼ਿਟਿਵਤਾ ਦਰ 9 ਫ਼ੀਸਦੀ ਰਹਿ ਗਈ ਹੈ ਜੋ ਕਿ 1 ਮਈ ਨੂੰ 26.1 ਫ਼ੀਸਦੀ ਸੀ। ਇੱਕ ਵਰਚੁਅਲ ਸਕੂਲ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਸੰਕਟ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਹ ਵਰਚੁਅਲ ਸਕੂਲ ਛੱਤੀਸਗੜ੍ਹ ਸਟੇਟ ਓਪਨ ਸਕੂਲ ਅਧੀਨ ਚੱਲੇਗਾ। ਇਸ ਵਰਚੁਅਲ ਸਕੂਲ ਦਾ ਪੋਰਟਲ ਐੱਨਆਈਸੀ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਇਸ ਵਰਚੁਅਲ ਸਕੂਲ ਵਿੱਚ ਦਾਖਲੇ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ।
-
ਗੋਆ: ਐਤਵਾਰ ਨੂੰ ਗੋਆ ਵਿੱਚ ਕੁੱਲ 3,793 ਕੋਵਿਡ-19 ਮਰੀਜ਼ ਰਿਕਵਰ ਹੋਏ ਹਨ ਅਤੇ ਕੋਵਿਡ ਦੇ ਤਾਜ਼ਾ 1,314 ਕੇਸ ਆਏ ਹਨ, ਜਦੋਂ ਕਿ ਰਾਜ ਵਿੱਚ 43 ਮਰੀਜ਼ਾਂ ਨੇ ਆਪਣੀ ਜਾਨ ਗੁਆ ਦਿੱਤੀ। ਗੋਆ ਵਿੱਚ ਕੇਸਾਂ ਦੀ ਕੁੱਲ ਗਿਣਤੀ 1,35,856 ਤੱਕ ਪਹੁੰਚ ਗਈ ਹੈ, ਜਦੋਂ ਕਿ ਮੌਤਾਂ ਦੀ ਗਿਣਤੀ 2,099 ਹੈ। ਹੁਣ ਤੱਕ ਰਿਕਵਰਡ ਮਰੀਜ਼ਾਂ ਦੀ ਗਿਣਤੀ ਵਧ ਕੇ 1,05,505 ਹੋ ਗਈ ਹੈ, ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 28,252 ਹੈ।
-
ਕੇਰਲ: ਰਾਜ ਵਿੱਚ ਅੱਜ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਟੀਕਾਕਰਣ ਦੀ ਸ਼ੁਰੂਆਤ ਹੋਈ ਹੈ। ਦਿਲ ਦੀਆਂ ਬਿਮਾਰੀਆਂ ਸਮੇਤ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਨੂੰ ਪਹਿਲੇ ਪੜਾਅ ਵਿੱਚ ਤਰਜੀਹ ਦਿੱਤੀ ਜਾਂਦੀ ਹੈ। ਟੀਕਾ ਸਿਰਫ਼ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਚੋਣ ਜ਼ਿਲ੍ਹਾ ਪੱਧਰੀ ਮੈਡੀਕਲ ਰਿਕਾਰਡਾਂ ਦੀ ਸਮੀਖਿਆ ਕਰਨ ਤੋਂ ਬਾਅਦ ਕੀਤੀ ਗਈ ਹੈ। ਹੁਣ ਤੱਕ, ਤਰਜੀਹ ਸ਼੍ਰੇਣੀ ਵਿੱਚ 1,90,745 ਵਿਅਕਤੀ ਰਜਿਸਟਰ ਹੋ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਜਾਂਚ ਤੋਂ ਬਾਅਦ, ਸਿਰਫ 1421 ਵਿਅਕਤੀਆਂ ਨੂੰ ਟੀਕਾ ਲਗਵਾਉਣ ਦੀ ਆਗਿਆ ਸੀ। ਇਸ ਦੌਰਾਨ ਕੋਵਿਡ-19 ਦੀ ਰੋਕਥਾਮ ਲਈ ਲਾਗੂ ਕੀਤਾ ਗਿਆ ਤੀਸਰਾ ਲੌਕਡਾਊਨ ਉਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਲਾਗੂ ਹੋਇਆ ਹੈ ਜਿੱਥੇ ਜ਼ਿਆਦਾ ਕੇਸ ਹਨ। ਇਹ ਤਿਰੂਵਨੰਤਪੁਰਮ, ਅਰਨਾਕੁਲਮ, ਤ੍ਰਿਸੂਰ ਅਤੇ ਮਲਾਪਪੁਰਮ ਜ਼ਿਲ੍ਹਿਆਂ ਵਿੱਚ ਲਗਾਇਆ ਗਿਆ ਹੈ। ਜ਼ਰੂਰੀ ਦੁਕਾਨਾਂ ਖੋਲ੍ਹਣ ਲਈ ਅਤੇ ਆਵਾਜਾਈ ਲਈ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ। ਜ਼ਿਲ੍ਹਾ ਹੱਦਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੱਲ ਕੁੱਲ ਮਿਲਾ ਕੇ 29,704 ਤਾਜ਼ਾ ਮਾਮਲੇ ਆਏ ਹਨ ਅਤੇ ਟੀਪੀਆਰ 25.61 ਫ਼ੀਸਦੀ ਹੈ। ਰਾਜ ਵਿੱਚ ਹੁਣ ਤੱਕ ਕੁੱਲ 84,90,005 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 64,86,511 ਨੇ ਪਹਿਲੀ ਖੁਰਾਕ ਅਤੇ 20,03,494 ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।
-
ਤਮਿਲ ਨਾਡੂ: ਤਮਿਲ ਨਾਡੂ ਨੇ ਐਮਸਟਰਡਮ ਤੋਂ ਆਕਸੀਜਨ ਲਿਆਂਦੀ ਹੈ: ਰਾਜ ਨੂੰ ਐਮਸਟਰਡਮ ਤੋਂ 20 ਟਨ ਦੀ ਸਮਰੱਥਾ ਵਾਲੇ ਆਕਸੀਜਨ ਦੇ ਚਾਰ ਕ੍ਰਿਓਜਨਿਕ ਕੰਟੇਨਰ ਮਿਲੇ ਹਨ। ਐਤਵਾਰ ਨੂੰ ਦੱਖਣੀ ਰੇਲਵੇ ਨੇ ਕਿਹਾ ਕਿ ਝਾਰਖੰਡ ਤੋਂ ਰਾਜ ਨੂੰ ਆਪਣੀ ਤੀਜੀ ਆਕਸੀਜਨ ਐਕਸਪ੍ਰੈੱਸ ਮਿਲੀ ਹੈ, ਤਮਿਲ ਨਾਡੂ ਨੂੰ ਦਿੱਤੀ ਗਈ ਮੈਡੀਕਲ ਆਕਸੀਜਨ ਦੀ ਕੁੱਲ ਸਮਰੱਥਾ 151.4 ਟਨ ਤੱਕ ਪਹੁੰਚ ਗਈ ਹੈ। ਵੇਦਾਂਤਾ ਲਿਮਟਿਡ ਦੀ ਮਾਲਕੀ ਵਾਲੇ ਸਟਰਲਾਈਟ ਕਾਪਰ ਪਲਾਂਟ ਨੇ ਇਸ ਦੇ ਆਕਸੀਜਨ ਪਲਾਂਟ ਦੇ ਕੋਲਡ ਬਾਕਸ ਵਿੱਚ ਆਈ ਤਕਨੀਕੀ ਰੁਕਾਵਟ ਨੂੰ ਸੁਧਾਰਨ ਲਈ ਇਸਰੋ ਦੇ ਮਾਹਰਾਂ ਤੋਂ ਸਹਾਇਤਾ ਲਈ ਹੈ, ਜਿਸ ਕਰਕੇ ਮੈਡੀਕਲ ਆਕਸੀਜਨ ਦੇ ਉਤਪਾਦਨ ’ਤੇ ਰੋਕ ਲੱਗੀ ਹੋਈ ਹੈ। ਤਮਿਲ ਨਾਡੂ ਸਰਕਾਰ ਨੇ ਮਹਾਮਾਰੀ ਨਾਲ ਨਜਿੱਠਣ ਲਈ ਉਪਾਵਾਂ ਸੁਝਾਉਣ ਲਈ ਸਰਬ ਪਾਰਟੀ ਪੈਨਲ ਦਾ ਗਠਨ ਕੀਤਾ ਹੈ। ਇਸ ਦੌਰਾਨ ਪੁਦੂਚੇਰੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 32 ਮੌਤਾਂ ਹੋਈਆਂ ਹਨ, ਜੋ ਕਿ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ, ਐਤਵਾਰ ਨੂੰ ਮੌਤਾਂ ਦੀ ਗਿਣਤੀ 1,151 ਹੋ ਗਈ ਹੈ, ਜਦੋਂ ਕਿ 9,446 ਟੈਸਟਾਂ ਵਿੱਚ 1,961 ਨਵੇਂ ਮਾਮਲੇ ਸਾਹਮਣੇ ਆਏ ਹਨ। ਤਮਿਲ ਨਾਡੂ ਵਿੱਚ 33,181 ਕੋਵਿਡ ਮਾਮਲੇ ਆਏ ਅਤੇ 311 ਮੌਤਾਂ ਹੋਈਆਂ ਹਨ। ਰਾਜ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 17,670 ਹੈ। ਰਾਜ ਵਿੱਚ ਹੁਣ 2,19,342 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ ਚੇਨਈ ਵਿੱਚ 47,330 ਕੇਸ ਹਨ। ਹੁਣ ਤੱਕ ਰਾਜ ਭਰ ਵਿੱਚ 69,41,944 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 50,43,505 ਨੂੰ ਪਹਿਲੀ ਖੁਰਾਕ ਅਤੇ 18,98,439 ਲੋਕਾਂ ਨੂੰ ਦੂਸਰੀ ਖੁਰਾਕ ਮਿਲੀ ਹੈ।
-
ਕਰਨਾਟਕ: ਮਾਰਚ ਦੇ ਅੱਧ ਤੋਂ ਬਾਅਦ ਪਹਿਲੀ ਵਾਰ, ਜਦੋਂ ਤੋਂ ਰਾਜ ਵਿੱਚ ਦੂਸਰੀ ਵੇਵ ਸ਼ੁਰੂ ਹੋਈ ਹੈ, ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ, ਇੱਥੋਂ ਤੱਕ ਕਿ ਕਰਨਾਟਕ ਵਿੱਚ ਸਭ ਤੋਂ ਵੱਧ ਰੋਜ਼ਾਨਾ ਮਰੀਜ਼ ਡਿਸਚਾਰਜ ਹੋਏ ਹਨ ਜੋ ਐਤਵਾਰ ਨੂੰ ਆਏ ਤਾਜ਼ਾ ਕੋਵਿਡ ਕੇਸਾਂ ਨਾਲੋਂ ਤਕਰੀਬਨ 5,000 ਵੱਧ ਸਨ। 16-05-2021 ਲਈ ਜਾਰੀ ਕੀਤੇ ਗਏ ਰਾਜ ਸਰਕਾਰ ਦੇ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸ ਆਏ: 31,531; ਕੁੱਲ ਐਕਟਿਵ ਕੇਸ: 6,00,147; ਨਵੀਂਆਂ ਕੋਵਿਡ ਮੌਤਾਂ: 403; ਕੁੱਲ ਕੋਵਿਡ ਮੌਤਾਂ: 21,837। ਰਾਜ ਵਿੱਚ ਕੱਲ੍ਹ ਤਕਰੀਬਨ 17,462 ਟੀਕੇ ਲਗਾਏ ਗਏ ਸਨ ਅਤੇ ਹੁਣ ਤੱਕ ਰਾਜ ਵਿੱਚ ਕੁੱਲ 1,11,88,143 ਟੀਕੇ ਲਗਾਏ ਜਾ ਚੁੱਕੇ ਹਨ। ਰਾਜ ਸਰਕਾਰ ਨੇ ਮੌਜੂਦਾ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਸ਼ਹਿਰੀ ਖੇਤਰਾਂ ਵਿੱਚ ਵਿਕੇਂਦਰੀਕ੍ਰਿਤ ਟ੍ਰੇਜ ਸੈਂਟਰ (ਡੀਟੀਸੀ) ਬਣਾਉਣ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਰਾਜ ਨੂੰ ਰੇਮਡੇਸਿਵਿਰ ਦੀਆਂ 4.25 ਲੱਖ ਸ਼ੀਸ਼ੀਆਂ ਵੰਡੀਆਂ ਗਈਆਂ ਹਨ।
-
ਆਂਧਰ ਪ੍ਰਦੇਸ਼: ਰਾਜ ਵਿੱਚ 94,550 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 24,171 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 101 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 21,101 ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ: 14,35,491; ਐਕਟਿਵ ਕੇਸ: 2,10,436; ਡਿਸਚਾਰਜ: 12,15,683; ਮੌਤਾਂ: 93 7272। ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 75,13,031 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 53,37,775 ਲੋਕਾਂ ਨੂੰ ਪਹਿਲੀ ਖੁਰਾਕ ਅਤੇ 21,75,256 ਲੋਕਾਂ ਨੂੰ ਦੂਸਰੀ ਖੁਰਾਕ ਦਿੱਤੀ ਗਈ ਹੈ। ਐਤਵਾਰ ਨੂੰ ਦੂਸਰੀ ਆਕਸੀਜਨ ਐਕਸਪ੍ਰੈੱਸ, ਐੱਲਐੱਮਓ ਦੀ 76.39 ਮੀਟਰਕ ਟਨ ਦੇ ਨਾਲ ਗੁੰਟੂਰ ਪਹੁੰਚੀ, ਜਿਸ ਵਿੱਚ ਚਾਰ ਭਰੇ ਕੰਟੇਨਰ ਟੈਂਕਰ ਸਨ। ਰਾਜ ਸਰਕਾਰ ਨੇ ਕਰਫਿਊ ਨੂੰ ਮਈ ਦੇ ਅੰਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਫੈਸਲਾ ਅੱਜ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿੱਚ ਲਿਆ ਗਿਆ। ਰਾਜ ਸਰਕਾਰ ਨੇ ਇੱਕ ਆਦੇਸ਼ ਵੀ ਜਾਰੀ ਕੀਤਾ ਹੈ ਜਿਸ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੇ ਅੰਤਮ ਸੰਸਕਾਰ ਲਈ 15,000 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।
-
ਤੇਲੰਗਾਨਾ: ਰਾਜ ਦੇ ਸਿਹਤ ਵਿਭਾਗ ਨੇ ਟੀਕਿਆਂ ਦੀ ਉਪਲਬਧਤਾ ਨਾ ਹੋਣ ਕਾਰਨ 45 ਤੋਂ ਵੱਧ ਉਮਰ ਦੇ ਲੋਕਾਂ ਲਈ ਦੂਸਰੀ ਖੁਰਾਕ ਦਾ ਪ੍ਰਬੰਧ ਕਰਨ ਲਈ ਰਾਜ ਵਿੱਚ ਟੀਕਾਕਰਣ ਮੁਹਿੰਮ ਮੁਲਤਵੀ ਕਰ ਦਿੱਤੀ ਹੈ। ਓਡੀਸ਼ਾ ਤੋਂ 120 ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਨਾਲ ਭਰੇ ਛੇ ਕੰਟੇਨਰ ਟੈਂਕਰਾਂ ਵਾਲੀ ਛੇਵੀਂ ਆਕਸੀਜਨ ਐਕਸਪ੍ਰੈੱਸ ਕੱਲ੍ਹ ਹੈਦਰਾਬਾਦ ਪਹੁੰਚੀ। ਕੱਲ ਰੂਸ ਤੋਂ ਕੋਵਿਡ-19 ਟੀਕਾ ‘ਸਪੁਤਨਿਕ-ਵੀ’ ਦੇ ਦੂਜੇ ਸਮੂਹ ਦੀਆਂ ਲਗਭਗ 60,000 ਖੁਰਾਕਾਂ ਹੈਦਰਾਬਾਦ ਪਹੁੰਚੀਆਂ ਹਨ। ਇਸ ਦੌਰਾਨ, ਕੱਲ੍ਹ ਰਾਜ ਵਿੱਚ 3,816 ਨਵੇਂ ਕੇਸ ਆਏ ਅਤੇ 27 ਮੌਤਾਂ ਹੋਈਆਂ ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 5,28,823 ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 2,955 ਹੋ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 50,969 ਹੈ।
-
ਅਸਾਮ: ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਅਸਾਮ ਦੀ ਸਰਕਾਰ ਕੋਵਿਡ-19 ਸੰਚਾਰਨ ਦੀ ਲੜੀ ਨੂੰ ਤੋੜਨ ਲਈ ਅਗਲੇ ਸ਼ੁੱਕਰਵਾਰ ਤੋਂ 15 ਦਿਨਾਂ ਦੇ ਲਈ ਲੋਕਾਂ ਦੀ ਅੰਤਰ-ਜ਼ਿਲ੍ਹਾ ਆਵਾਜਾਈ ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ, ਪਰ ਹਾਲੇ ਤੱਕ ਪੂਰਾ ਲੌਕਡਾਊਨ ਲਾਉਣ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਕਾਰਨ 56 ਮੌਤਾਂ ਹੋਈਆਂ ਹਨ। ਰਾਜ ਵਿੱਚ 42,884 ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ 3,650 ਨਵੇਂ ਕੇਸ ਆਏ, ਪਾਜ਼ਿਟਿਵਤਾ ਦਰ 8.51 ਫ਼ੀਸਦੀ ਹੈ। ਕਾਮਰੂਪ ਮੈਟਰੋ ਵਿੱਚੋਂ 1,197 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਤੱਥ ਤੋਂ ਬਾਅਦ ਚਿੰਤਾ ਜ਼ਾਹਰ ਕੀਤੀ ਹੈ ਕਿ ਅਸਾਮ ਦੇ 25 ਜਿਲ੍ਹਿਆਂ ਅਤੇ ਅਰੁਣਾਚਲ ਪ੍ਰਦੇਸ਼ ਦੇ 13 ਜ਼ਿਲ੍ਹਿਆਂ ਵਿੱਚ ਕੋਵਿਡ ਮਾਮਲਿਆਂ ਵਿੱਚ ਪਾਜ਼ਿਟਿਵ ਦਰ 10 ਫ਼ੀਸਦੀ ਤੋਂ ਵੱਧ ਹੈ। ਮੈਡੀਕਲ ਕਾਲਜਾਂ ਅਤੇ ਹੋਰ ਹਸਪਤਾਲਾਂ ਵਿੱਚ ਰਾਤ ਨੂੰ ਕੋਵਿਡ ਮਰੀਜ਼ਾਂ ਦੀ ਮੌਤ ਦੀ ਦਰ ਤੋਂ ਚਿੰਤਤ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਸੀਨੀਅਰ ਡਾਕਟਰਾਂ ਨੂੰ ਵੀ ਰਾਤ ਨੂੰ ਡਿਊਟੀ ’ਤੇ ਹਾਜ਼ਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਹਸਪਤਾਲ ਦੇ ਹਰੇਕ ਉਸ ਵਾਰਡ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਹਮਾਇਤ ਕੀਤੀ ਜਿੱਥੇ ਕੋਵਿਡ-19 ਦੇ ਮਰੀਜ਼ ਇਲਾਜ ਅਧੀਨ ਹਨ।
-
ਮਣੀਪੁਰ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 677 ਕੇਸ ਆਏ ਹਨ, 16 ਮੌਤਾਂ ਹੋਈਆਂ ਹਨ। ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਐਲਾਨ ਕੀਤਾ ਹੈ ਕਿ ਜੇਐੱਨਆਈਐੱਮਐੱਸ ਹਸਪਤਾਲ ਵਿੱਚ ਕ੍ਰਾਇਓਜੈਨਿਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ 10 ਕੇਐੱਲ ਟੈਂਕ ਲਗਾਏ ਜਾਣਗੇ। ਮਹਾਮਾਰੀ ਦੀ ਦੂਸਰੀ ਵੇਵ ਦੇ ਨਤੀਜੇ ਵਜੋਂ ਰਾਜ ਵਿੱਚ ਡਾਕਟਰੀ ਆਕਸੀਜਨ ਦੀ ਵੱਧ ਰਹੀ ਜ਼ਰੂਰਤ ਨਾਲ ਨਜਿੱਠਣ ਲਈ, ਕਬੀਲਿਆਂ ਦੇ ਮਾਮਲਿਆਂ ਅਤੇ ਪਹਾੜੀ ਵਿਭਾਗ ਛੇਤੀ ਹੀ ਛੇ ਪਹਾੜੀ ਜ਼ਿਲ੍ਹਿਆਂ ਵਿੱਚ ਆਕਸੀਜਨ ਪਲਾਂਟ ਲਗਾਉਣ ਦੇ ਆਦੇਸ਼ ਦਿੱਤੇ ਜਾਣਗੇ: ਟੀਏ ਅਤੇ ਪਹਾੜੀ ਮੰਤਰੀ ਵੰਗਜ਼ਾਗਿਨ ਵਾਲਟ ਨੇ ਕਿਹਾ। ਰਾਜ 18-44 ਉਮਰ ਸਮੂਹ ਦੇ ਲੋਕਾਂ ਦੇ ਟੀਕਾਕਰਣ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। 18-44 ਉਮਰ ਸਮੂਹ ਲਈ ਟੀਕਾਕਰਣ 16 ਕੇਂਦਰਾਂ ’ਤੇ ਲੱਗੇਗਾ।
-
ਮੇਘਾਲਿਆ: ਐਤਵਾਰ ਨੂੰ ਮੇਘਾਲਿਆ ਸਰਕਾਰ ਨੇ ਕਿਹਾ ਕਿ ਮਈ ਦੇ ਅਖੀਰ ਤੱਕ ਰਾਜ ਵਿੱਚ ਕੋਵਿਡ-19 ਦੇ ਐਕਟਿਵ ਮਾਮਲੇ 10,000 ਤੱਕ ਪਹੁੰਚਣ ਦੇ ਆਸਾਰ ਹਨ। ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸੰਪਤ ਕੁਮਾਰ ਨੇ ਕਿਹਾ, “ਮੌਜੂਦਾ ਰੁਝਾਨ ਨੂੰ ਵੇਖਦਿਆਂ, ਇਸ ਮਹੀਨੇ ਦੇ ਅੰਤ ਤੱਕ ਐਕਟਿਵ ਮਾਮਲਿਆਂ ਦੀ ਗਿਣਤੀ 8,000 ਤੋਂ 10,000 ਤੋਂ ਘੱਟ ਨਹੀਂ ਹੋਵੇਗੀ।” ਐਤਵਾਰ ਨੂੰ ਮੇਘਾਲਿਆ ਵਿੱਚ 569 ਤਾਜ਼ਾ ਕੋਵਿਡ-19 ਮਾਮਲੇ ਆਏ, ਜਿਸ ਨਾਲ ਕੇਸਾਂ ਦੀ ਗਿਣਤੀ 4,534 ਹੋ ਗਈ ਹੈ। ਰਾਜ ਵਿੱਚ ਵੀ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ ਕਿਉਂਕਿ ਪਿਛਲੇ 24 ਘੰਟਿਆਂ ਵਿੱਚ 19 ਮੌਤਾਂ ਹੋਈਆਂ ਜਿਸ ਨਾਲ ਮੌਤਾਂ ਦੀ ਗਿਣਤੀ 320 ਹੋ ਗਈ ਹੈ।
-
ਸਿੱਕਿਮ: ਮਹਾਮਾਰੀ ਦੇ ਵਿਰੁੱਧ ਲੜਨ ਵਿੱਚ ਫੌਜ ਨੇ ਸਿੱਕਿਮ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ: ਜਨਰਲ ਕਮਾਂਡਿੰਗ ਅਫ਼ਸਰ, ਬਲੈਕ ਕੈਟ ਡਿਵੀਜ਼ਨ ਦੇ ਮੇਜਰ ਜਨਰਲ ਰੋਹਿਤ ਸਾਹਨੀ ਨੇ ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮੰਗ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਹੈ। ਬੈਠਕ ਦੇ ਦੌਰਾਨ, ਉਨ੍ਹਾਂ ਨੇ ਰਾਜ ਵਿੱਚ ਮੌਜੂਦਾ ਕੋਵਿਡ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਮਹਾਮਾਰੀ ਨਾਲ ਲੜਨ ਲਈ ਇੱਕ ਸਮੂਹਿਕ ਪਹੁੰਚ ਦਾ ਪ੍ਰਸਤਾਵ ਦਿੱਤਾ। ਹਥਿਆਰਬੰਦ ਬਲਾਂ ਨੇ ਹਲਕੇ ਕੇਸਾਂ ਲਈ 40 ਬਿਸਤਰਿਆਂ ਵਾਲੇ ਆਈਸੋਲੇਸ਼ਨ ਸੈਂਟਰ ਦੀ ਸਹਾਇਤਾ ਕੀਤੀ, ਐਂਬੂਲੈਂਸਾਂ ਸਮੇਤ ਸਿਵਲ ਮੈਡੀਕਲ ਉਪਕਰਣਾਂ ਦੀ ਮੁਰੰਮਤ ਅਤੇ ਪੂਰਬੀ ਜ਼ਿਲ੍ਹੇ ਵਿੱਚ ਉੱਚਾਈ ਵਾਲੇ ਇਲਾਕਿਆਂ ਵਿੱਚ ਟੀਕਾਕਰਣ ਲਈ ਸਿਵਲ ਅਧਿਕਾਰੀਆਂ ਦੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਸਿੱਕਿਮ ਵਿੱਚ 18+ ਉਮਰ ਸਮੂਹ ਲਈ ਟੀਕਾਕਰਣ ਦੀ ਸ਼ੁਰੂਆਤ ਹੋਈ। ਸਿੱਕਿਮ ਵਿੱਚ ਕੋਵਿਡ ਦੇ 340 ਨਵੇਂ ਕੇਸ ਆਏ, 2 ਮੌਤਾਂ ਹੋਈਆਂ ਹਨ, 252 ਰਿਕਵਰੀਆਂ ਹੋਈਆਂ ਹਨ।
-
ਤ੍ਰਿਪੁਰਾ: ਪਿਛਲੇ 24 ਘੰਟਿਆਂ ਦੌਰਾਨ ਪਿਛਲੇ ਸਾਲ ਨਾਲੋਂ ਸਭ ਤੋਂ ਵੱਧ 761 ਪਾਜ਼ਿਟਿਵ ਕੇਸ ਆਏ ਹਨ ਅਤੇ 10 ਮੌਤਾਂ ਹੋਈਆਂ ਹਨ। ਪੱਛਮੀ ਤ੍ਰਿਪੁਰਾ ਵਿੱਚ ਮੌਤਾਂ ਅਤੇ ਪਾਜ਼ਿਟਿਵ ਮਾਮਲੇ ਸਭ ਤੋਂ ਵੱਧ ਹਨ। ਇਸ ਦੌਰਾਨ ਰਾਜ ਸਰਕਾਰ ਨੇ 17 ਤੋਂ 26 ਮਈ ਤੱਕ ਕੋਰੋਨਾ ਕਰਫਿਊ ਦਾ ਐਲਾਨ ਕੀਤਾ ਹੈ। ਜਦੋਂ ਕਿ ਰਾਜ ਵਿੱਚ 6 ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਇੱਕ ਪਿੰਡ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
-
ਨਾਗਾਲੈਂਡ: ਨਾਗਾਲੈਂਡ ਵਿੱਚ 13 ਹੋਰ ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 209 ਹੋ ਗਈ ਹੈ ਜਿਸ ਵਿੱਚ 11 ਉਸ ਸਨ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਰੋਗ ਸਨ। ਐਤਵਾਰ ਨੂੰ 241 ਤਾਜ਼ਾ ਮਾਮਲੇ ਸਾਹਮਣੇ ਆਏ। ਐਕਟਿਵ ਕੇਸ 4,100 ਹਨ ਅਤੇ ਕੁੱਲ ਕੇਸ ਵੱਧ ਕੇ 18,076 ਹੋ ਗਏ ਹਨ। ਨਾਗਾਲੈਂਡ ਵਿੱਚ ਹੁਣ ਤੱਕ ਕੋਵਿਡ ਟੀਕੇ ਦੀਆਂ ਕੁੱਲ 2,39,817 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 1,86,050 ਲੋਕਾਂ ਨੇ ਪਹਿਲੀ ਖੁਰਾਕ ਅਤੇ 53,767 ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ। 15 ਮਈ ਨੂੰ ਰਾਜ ਵਿੱਚ ਕੋਵੀਸ਼ੀਲਡ ਦੀਆਂ 39,000 ਖੁਰਾਕਾਂ ਦੀ ਇੱਕ ਹੋਰ ਖੇਪ ਪਹੁੰਚੀ ਹੈ। ਰਾਜ ਨੂੰ 10-15 ਦਿਨਾਂ ਦੇ ਅੰਦਰ 2000 ਕਿਸਮ ਦੇ ਆਕਸੀਜਨ ਸਿਲੰਡਰ ਵੀ ਪ੍ਰਾਪਤ ਹੋਣਗੇ। ਕੇਂਦਰ ਸਰਕਾਰ ਨੇ ਰੇਮਡੇਸਿਵਿਰ ਅਲਾਟਮੈਂਟ ਵਿੱਚ ਕਾਫ਼ੀ ਵਾਧਾ ਕੀਤਾ ਹੈ। ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ ਨੂੰ 5000 ਸ਼ੀਸ਼ੀਆਂ, ਅਰੁਣਾਚਲ਼ ਅਤੇ ਮਿਜ਼ੋਰਮ ਨੂੰ 4000 ਸ਼ੀਸ਼ੀਆਂ, ਮਣੀਪੁਰ ਨੂੰ 6000 ਸ਼ੀਸ਼ੀਆਂ ਅਤੇ ਅਸਾਮ 60,000 ਸ਼ੀਸ਼ੀਆਂ ਮਿਲਣਗੀਆਂ।
-
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 497705 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 75478 ਹੈ। ਕੁੱਲ ਮੌਤਾਂ ਦੀ ਗਿਣਤੀ 11895 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 828472 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਸਰੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 239834 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2601054 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 432892 ਵਿਅਕਤੀਆਂ ਨੂੰ ਦੂਸਰੀ ਖੁਰਾਕ ਦਿੱਤੀ ਗਈ ਹੈ।
-
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 694427 ਹੈ। ਕੁੱਲ ਐਕਟਿਵ ਕੋਵਿਡ ਕੇਸ 90066 ਹਨ। ਮੌਤਾਂ ਦੀ ਗਿਣਤੀ 6685 ਹੈ। ਹੁਣ ਤੱਕ ਕੁੱਲ 4896395 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
-
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 55367 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 7644 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 635 ਹੈ।
-
ਹਿਮਾਚਲ ਪ੍ਰਦੇਸ਼: ਅੱਜ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 160240 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 36909 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2311 ਹੈ।
****************
ਐੱਮਵੀ/ਏਪੀ
(Release ID: 1719562)
|