ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਕੋਵਿਡ 19 ਬਾਰੇ ਮੰਤਰੀ ਸਮੂਹ (ਜੀ ਓ ਐੱਮ) ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਰੱਖਿਆ ਮੰਤਰੀ ਵੱਲੋਂ ਕੋਵਿਡ 19 ਲੜਾਈ ਖਿ਼ਲਾਫ਼ ਨਵੀਂ ਦਵਾਈ ਲਾਂਚ ਕਰਨ ਦੀ ਸ਼ਲਾਘਾ ਕੀਤੀ

ਕੋਵਿਡ 19 ਦੇ ਵੇਰੀਏਂਟਸ ਦੀ ਨਿਗਰਾਨੀ ਲਈ ਆਈ ਐੱਨ ਐੱਸ ਏ ਸੀ ਓ ਜੀ ਨੈੱਟਵਰਕ ਵਿੱਚ 17 ਹੋਰ ਲੈਬਾਰਟਰੀਆਂ ਜੋੜੀਆਂ ਗਈਟਾਂ ਹਨ

ਸਰਕਾਰ ਦੇ ਦਖ਼ਲ ਨਾਲ ਰੇਮਡੀਸਿਵਰ ਉਤਪਾਦਨ 3 ਗੁਣਾ ਤੋਂ ਵੱਧ ਹੋ ਗਿਆ ਹੈ

ਕੋਵਿਡ ਫੰਗਸ ਲਾਗ ਦੇ ਇਲਾਜ ਲਈ ਬਣਾਈ ਜਾ ਰਹੀ ਐਮਫੋਟੈਰੀਸਨ—ਬੀ ਦਾ ਪੈਮਾਨਾ ਵਧਾਇਆ ਗਿਆ

ਕੋ-ਵਿਨ ਨੂੰ ਜਲਦੀ ਹੀ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ


Posted On: 17 MAY 2021 5:04PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਕੋਵਿਡ 19 ਬਾਰੇ ਉੱਚ ਪੱਧਰੀ ਮੰਤਰੀ ਸਮੂਹ (ਜੀ ਓ ਐੱਮ) ਦੀ 26ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ । ਉਨ੍ਹਾਂ ਨਾਲ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾਕਟਰ ਐੱਸ ਜੈਸ਼ੰਕਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਐੱਸ ਪੁਰੀ , ਬੰਦਰਗਾਹ ਤੇ ਜਹਾਜ਼ਰਾਣੀ (ਸੁਤੰਤਰ ਚਾਰਜ), ਰਸਾਇਣ ਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁੱਖ ਮਾਂਡਵੀਯਾ ਅਤੇ ਗ੍ਰਿਹ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਨਿੱਤਿਯਾਨੰਦ ਅਤੇ ਸ਼੍ਰੀ ਅਸ਼ਵਨੀ ਕੁਮਾਰ ਚੌਬੇ , ਰਾਜ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੀ ਡਿਜੀਟਲੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ।

ਡਾਕਟਰ ਵਿਨੋਦ ਕੇ ਪਾਲ , ਮੈਂਬਰ (ਸਿਹਤ , ਨੀਤੀ ਆਯੋਗ) ਵੀ ਵਰਚੂਅਲੀ ਇਸ ਮੀਟਿੰਗ ਵਿੱਚ ਸ਼ਾਮਲ ਸਨ ।

https://ci5.googleusercontent.com/proxy/q6mzzvnaIfbNRwEie50M5SKRY2fCXwKB5v-4Tn10bRAA-Icio5eQ-R_0LgzbyFBL-yxrLhVSvxl0GO6fXj7BJaKvuW9ySXfvGusEBgpKukRTQjH56rX6eKo0ZQ=s0-d-e1-ft#https://static.pib.gov.in/WriteReadData/userfiles/image/image001YNJ6.jpg

 

ਸ਼ੁਰੂ ਵਿੱਚ ਡਾਕਟਰ ਹਰਸ਼ ਵਰਧਨ ਨੇ ਸਾਰੇ ਕੋਵਿਡ ਯੋਧਿਆਂ ਲਈ ਸ਼ਲਾਘਾ ਪ੍ਰਗਟ ਕੀਤੀ , ਜੋ ਮਹਾਮਾਰੀ , ਜੋ ਹੁਣ 12ਵੇਂ ਮਹੀਨੇ ਵਿੱਚ ਦਾਖ਼ਲ ਹੋ ਚੁੱਕੀ ਹੈ , ਦੌਰਾਨ ਆਪਣੀਆਂ ਡਿਊਟੀਆਂ ਤੇ ਲਗਾਤਾਰ ਤਾਇਨਾਤ ਰਹੇ । ਇਨ੍ਹਾਂ ਯੋਧਿਆਂ ਨੇ ਕਿਸੇ ਤਰ੍ਹਾਂ ਦੇ ਵੀ ਥਕਾਵਟ ਦੇ ਸੰਕੇਤ ਨਹੀਂ ਦਿੱਤੇ । ਦੇਸ਼ ਦੀਆਂ ਪ੍ਰਾਪਤੀਆਂ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਬੋਲਦਿਆਂ ਅੱਜ ਉਨ੍ਹਾਂ ਨੇ ਕਿਹਾ , “26 ਦਿਨਾਂ ਬਾਅਦ ਪਹਿਲੀ ਵਾਰੀ ਭਾਰਤ ਦੇ ਕੋਵਿਡ 19 ਦੇ ਨਵੇਂ ਕੇਸਾਂ ਵਿੱਚ ਗਿਰਾਵਟ ਆ ਕੇ ਇਹ 3 ਲੱਖ ਤੋਂ ਘੱਟ ਹੋ ਗਏ ਹਨ । ਉਨ੍ਹਾਂ ਕਿਹਾ ਕਿ ਪਿਛਲੇ 24 ਘੰਟੇ ਦੌਰਾਨ ਐਕਟਿਵ ਕੇਸ ਲੋਡ ਵਿੱਚ 101461 ਕੇਸਾਂ ਦਾ ਘਾਟਾ ਵੀ ਦਰਜ ਕੀਤਾ ਗਿਆ ਹੈ” ।  ਡਾਕਟਰ ਹਰਸ਼ ਵਰਧਨ ਨੇ ਡੀ ਆਰ ਡੀ ਓ ਦੇ ਆਈ ਐੱਨ ਐੱਮ ਏ ਐੱਸ ਅਤੇ ਹੈਦਰਾਬਾਦ ਅਧਾਰਤ ਡਾਕਟਰ ਰੈੱਡੀ ਲੈਬਾਰਟਰੀ ਦੀ ਭਾਈਵਾਲੀ ਨਾਲ ਵਿਕਸਿਤ ਕੀਤੀ ਗਈ ਦੇਸ਼ ਦੀ ਪਹਿਲੀ ਸਵਦੇਸ਼ੀ ਦਵਾਈ 2—ਡਿਔਕਸੀ—ਡੀ—ਗੁਲੂਕੋਜ਼ ਜਾਂ 2—ਡੀਜੀ ਨੂੰ ਲਾਂਚ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਅਗਵਾਈ ਅਤੇ ਰੱਖਿਆ ਵਿਗਿਆਨੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਇਸ ਦਵਾਈ ਲਈ ਖੋਜ ਯਤਨ ਅਪ੍ਰੈਲ 2020 ਵਿੱਚ ਸ਼ੁਰੂ ਹੋਏ ਸਨ ਅਤੇ ਹਾਲ ਹੀ ਵਿੱਚ ਮੁਕੰਮਲ ਹੋਏ ਸਨ , ਜਦੋਂ ਡੀ ਸੀ ਜੀ ਆਈ ਨੇ ਇਸ ਦੀ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਸੀ । ਮੰਤਰੀ ਨੇ ਮੈਂਬਰਾਂ ਨੂੰ ਦੱਸਿਆ ਕਿ ਇਸ ਦਵਾਈ ਵਿੱਚ ਕੋਵਿਡ ਮਹਾਮਾਰੀ ਖਿ਼ਲਾਫ਼ ਸਾਡੇ ਹੁੰਗਾਰੇ ਲਈ ਇੱਕ ਗੇਮ ਚੇਂਜਰ ਬਣਨ ਦੀ ਸੰਭਾਵਨਾ ਹੈ , ਕਿਉਂਕਿ ਇਹ ਮਰੀਜ਼ਾਂ ਦੀ ਆਕਸੀਜਨ ਪ੍ਰਸ਼ਾਸਨ ਤੇ ਨਿਰਭਰਤਾ ਘੱਟ ਕਰਦੀ ਹੈ ਅਤੇ ਇਸ ਵਿੱਚ ਅਲੱਗ ਤਰ੍ਹਾਂ ਅਤੇ ਇੱਕ ਚੋਣਵੇਂ ਢੰਗ ਤਰੀਕੇ ਨਾਲ ਜਜ਼ਬ ਹੋਣ ਦੀ ਸੰਭਾਵਨਾ ਹੈ । ਕੋਵਿਡ ਲਾਗ ਵਾਲੇ ਸੈੱਲਾਂ ਵਿੱਚ ਇਹ ਵਾਇਰਸ ਸੈੱਲਾਂ ਦੇ ਸਿੰਸਥਿਸ ਅਤੇ ਪ੍ਰਕਿਰਿਆ ਲਈ ਊਰਜਾ ਉਤਪਾਦਨ ਨੂੰ ਰੋਕਦੀ ਹੈ । ਉਨ੍ਹਾਂ ਕਿਹਾ ਕਿ ਸਰਕਾਰ “ਸਮੁੱਚੀ ਸਰਕਾਰ” ਤਹਿਤ ਪਹੁੰਚ ਰਾਹੀਂ ਮਹਾਮਾਰੀ ਤੇ ਕਾਬੂ ਪਾਉਣ ਲਈ ਸੂਬਿਆਂ ਦੀ ਲਗਾਤਾਰ ਮਦਦ ਕਰ ਰਹੀ ਹੈ । ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 422.79 ਲੱਖ ਐੱਨ 95 ਮਾਸਕ , 176.91 ਲੱਖ ਪੀ ਪੀ ਈ ਕਿੱਟਾਂ , 52.64 ਲੱਖ ਰੇਮਡੀਸਿਵਰ ਟੀਕੇ ਅਤੇ 45066 ਵੈਂਟੀਲੇਟਰਸ ਵੰਡੇ ਗਏ ਹਨ ।

ਡਾਕਟਰ ਹਰਸ਼ ਵਰਧਨ ਨੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਆਈ ਐੱਨ ਐੱਸ ਏ ਸੀ ਓ ਜੀ ਨੈੱਟਵਰਕ ਵਿੱਚ 17 ਨਵੀਆਂ ਲੈਬਾਰਟਰੀਆਂ ਜੋੜੀਆਂ ਜਾ ਰਹੀਆਂ ਹਨ , ਤਾਂ ਜੋ ਨਮੂਨਿਆਂ ਦੀ ਸਕ੍ਰੀਨਿੰਗ ਲਈ ਗਿਣਤੀ ਵਧਾਈ ਜਾਵੇ ਅਤੇ ਹੋਰ ਵਿਸ਼ੇਸ਼ ਮੁਲਾਂਕਣ ਕੀਤਾ ਜਾ ਸਕੇ । ਇਸ ਵੇਲੇ ਨੈੱਟਵਰਕ ਕੋਲ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ 10 ਲੈਬਾਰਟਰੀਆਂ ਸਥਿਤ ਹਨ ।

ਡਾਕਟਰ ਸੁਜੀਤ ਕੇ ਸਿੰਘ , ਡਾਇਰੈਕਟਰ (ਐੱਨ ਸੀ ਡੀ ਸੀ) ਨੇ ਭਾਰਤ ਵਿੱਚ ਦਰਜ ਕੀਤੇ ਜਾ ਰਹੇ ਸਾਰਸ — ਸੀ ਓ ਵੀ 2 ਦੇ ਮਿਊਟੇਸ਼ਨਸ ਅਤੇ ਚਿੰਤਾ ਵਾਲੇ ਵੇਰੀਏਂਟਸ ਬਾਰੇ ਇੱਕ ਵਿਸਥਾਰਿਤ ਰਿਪੋਰਟ ਪੇਸ਼ ਕੀਤੀ । ਉਨ੍ਹਾਂ ਨੇ ਦੇਸ਼ ਭਰ ਵਿੱਚ ਸੂਬਾ ਵਾਰ ਚਿੰਤਾ ਦੇ ਵੇਰੀਏਂਟਸ ਜਿਵੇਂ ਬੀ.1.1.7 ਅਤੇ ਬੀ.1.617 ਬਾਰੇ ਅੰਕੜੇ ਦੱਸੇ । ਬੀ.1.1.7 ਦੇ ਨਮੂਨੇ ਮੁੱਖ ਤੌਰ ਤੇ ਪੰਜਾਬ ਅਤੇ ਚੰਡੀਗੜ੍ਹ ਤੋਂ ਫਰਵਰੀ ਅਤੇ ਮਾਰਚ 2021 ਵਿੱਚ ਇਕੱਤਰ ਕੀਤੇ ਗਏ ਸਨ ।

ਡਾਕਟਰ ਬਲਰਾਮ ਭਾਰਗਵ , ਸਕੱਤਰ (ਸਿਹਤ ਖੋਜ) ਤੇ ਡੀ ਜੀ ਆਈ ਸੀ ਐੱਮ ਆਰ ਨੇ ਟੈਸਟਿੰਗ ਨੀਤੀ ਵਿੱਚ ਨਵੇਂ ਬਦਲਾਅ ਪੇਸ਼ ਕੀਤੇ ਜੋ ਕੋਵਿਡ ਲਈ ਵੱਡੀ ਪੱਧਰ ਤੇ ਸਕ੍ਰੀਨਿੰਗ ਕਰਨ ਵਿੱਚ ਸਹਾਇਤਾ ਕਰਨਗੇ ਅਤੇ ਇਸ ਨੂੰ ਲਾਗੂ ਕਰਨ ਦੇ ਸਕੋਪ ਨੂੰ ਵਧਾਇਆ ਜਾਵੇਗਾ ਤੇ ਵਿਸ਼ੇਸ਼ ਕਰਕੇ ਇਹ ਵਾਧਾ ਅਰਧ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਕੀਤਾ ਜਾਵੇਗਾ , ਜਿੱਥੇ ਸਿਹਤ ਬੁਨਿਆਦੀ ਢਾਂਚਾ ਕਾਫੀ ਕਮਜ਼ੋਰ ਹੈ । ਮੋਬਾਈਲ ਆਰ ਟੀ — ਪੀ ਸੀ ਆਰ ਟੈਸਟਿੰਗ ਵੈਨਸ ਤਾਇਨਾਤ ਕਰਨ ਅਤੇ ਆਰ ਏ ਟੀ ਟੈਸਟਾਂ ਨੂੰ ਵਧਾਉਣ ਵਜੋਂ ਅੱਗੇ ਰਸਤਾ ਦੱਸਿਆ ਗਿਆ ਹੈ , ਜਦਕਿ ਇਸ ਵੇਲੇ ਤਕਰੀਬਨ 25 ਲੱਖ (ਆਰ ਟੀ ਪੀ ਸੀ ਆਰ — 13 ਲੱਖ ਅਤੇ ਆਰ ਏ ਟੀ — 12 ਲੱਖ) ਸਮਰੱਥਾ ਹੈ , ਜਿਸ ਨੂੰ ਕਾਫੀ ਵਧਾ ਕੇ ਨਵੀਂ ਟੈਸਟਿੰਗ ਪ੍ਰਸ਼ਾਸਨ ਤਹਿਤ 45 ਲੱਖ (ਆਰ ਟੀ ਪੀ ਸੀ ਆਰ — 18 ਲੱਖ ਅਤੇ ਆਰ ਏ ਟੀ 27 ਲੱਖ ) ਕਰਨ ਦਾ ਪ੍ਰਸਤਾਵ ਹੈ ।

ਡੀ ਜੀ ਆਈ ਸੀ ਐੱਮ ਆਰ ਨੇ ਇਹ ਵੀ ਦੱਸਿਆ ਕਿ ਘਰ ਇਕਾਂਤਵਾਸ ਦੇ ਦਿਸ਼ਾ ਨਿਰਦੇਸ਼ਾਂ ਨੂੰ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਬਦਲਿਆ ਜਾ ਰਿਹਾ ਹੈ , ਤਾਂ ਜੋ ਇਨ੍ਹਾਂ ਦੀ ਪਹੁੰਚ ਵਧਾਈ ਜਾ ਸਕੇ । ਹਸਪਤਾਲਾਂ ਵਿੱਚ ਦਾਖ਼ਲ ਹੋਣ ਲਈ ਵਾਰਨਿੰਗ ਚੇਤਾਵਨੀ ਸੰਕੇਤ , ਆਈ ਸੀ ਯੂ ਵਿੱਚ ਅਡਮੀਸ਼ਨ ਅਤੇ ਰੇਮਡੀਸਿਵਰ ਤੇ ਤੋਸੀਲੀਜ਼ੂਮੈਬ ਦੇ ਸੰਭਾਵਤ ਪ੍ਰਸ਼ਾਸਨ ਨੂੰ ਵੀ ਉਜਾਗਰ ਕੀਤਾ ਗਿਆ ।

ਮਿਸ ਐੱਸ ਅਪਰਨਾ ਸਕੱਤਰ (ਫਾਰਮਾ) ਨੇ ਜਾਣਕਾਰੀ ਦਿੱਤੀ ਕਿ ਕੋਵਿਡ 19 ਦੇ ਇਲਾਜ ਲਈ ਦਵਾਈਆਂ ਦੇ ਉਤਪਾਦਨ ਅਤੇ ਵੰਡ ਦੀ ਮੰਗ ਲਈ ਤਾਲਮੇਲ ਕਰਨ ਲਈ ਇੱਕ ਸਮਰਪਿਤ ਸੈੱਲ ਸਥਾਪਿਤ ਕੀਤਾ ਗਿਆ ਹੈ । ਉਤਪਾਦਕਾਂ ਨੂੰ ਦਵਾਈਆਂ ਦਾ ਉਤਪਾਦਨ ਵਧਾਉਣ ਦੀ ਸਲਾਹ ਦਿੱਤੀ ਗਈ ਹੈ । ਮੰਤਰੀਆਂ ਨੂੰ ਤਿੰਨ ਪੱਧਰੀ ਰਣਨੀਤੀ ਬਾਰੇ ਵੀ ਜਾਣੂ ਕਰਾਇਆ ਗਿਆ :
1. ਮੰਗ ਪੂਰੀ ਕਰਨ ਲਈ ਨਵੇਂ ਸਪਲਾਇਰਾਂ ਦੀ ਪਛਾਣ ਅਤੇ ਸਪਲਾਇਰਾਂ ਨੂੰ ਪੇਸ਼ ਆ ਰਹੇ ਸੰਚਾਲਨ ਮੁੱਦਿਆਂ ਨਾਲ ਨਜਿੱਠਣ ਲਈ ਸਾਰੇ ਸੰਭਵ ਤਰੀਕੇ ਭਾਲਣਾ ।

2. ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਵਾਈਆਂ ਦੀ ਤਰਕਸੰਗਤ ਵੰਡ ਲਈ ਦਵਾਈਆਂ ਦੇ ਉਤਪਾਦਨ ਵਾਲੇ ਸੂਬਿਆਂ ਵਿੱਚ ਕਾਲਾਬਜ਼ਾਰੀ ਨੂੰ ਰੋਕਣਾ , ਸਪਲਾਈ ਚੇਨ ਦੀ ਲਗਾਤਾਰ ਨਿਗਰਾਨੀ ਅਤੇ ਸੂਬਿਆਂ ਤੇ ਸਪਲਾਇਰ ਵਿਚਾਲੇ ਮੁੱਦਿਆਂ ਲਈ ਤੁਰੰਤ ਹੱਲ ।

3. ਡੀ ਸੀ ਜੀ ਆਈ ਐੱਸ ਡੀ ਸੀਜ਼ ਰਾਹੀਂ ਜਮ੍ਹਾਂਖੋਰੀ ਅਤੇ ਕਾਲਾਬਜ਼ਾਰੀ ਖਿ਼ਲਾਫ਼ ਕਾਰਵਾਈ ਕਰਨਾ ।

ਰੇਮਡੀਸਿਵਰ , ਤੋਸੀਲੀਜ਼ੁਮੈਬ ਅਤੇ ਐਮਫੋਟੇਰੀਸੀਨ — ਬੀ ਦੀ ਖ਼ਰੀਦ ਅਤੇ ਵੰਡ ਤੇ ਵੀ ਜ਼ੋਰ ਦਿੱਤਾ ਗਿਆ । ਉਨ੍ਹਾਂ ਨੇ ਦੱਸਿਆ ਕਿ ਫੈਵੀਪੀਰਾਵੀਰ ਦੀ ਮੰਗ ਵੀ ਵਧੀ ਹੈ ,  ਭਾਵੇਂਕਿ ਕੋਵਿਡ ਮੈਡੀਕਲ ਦਿਸ਼ਾ ਨਿਰਦੇਸ਼ਾਂ ਵਿੱਚ ਇਸ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਗਈ । ਉਨ੍ਹਾਂ ਨੇ ਇਨ੍ਹਾਂ ਦਵਾਈਆਂ ਦੀ ਸੁਚੱਜੀ ਵਰਤੋਂ ਲਈ ਆਈ ਈ ਸੀ ਮੁਹਿੰਮ ਚਲਾਉਣ ਲਈ ਸਲਾਹ ਦਿੱਤੀ । ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਦੇਸ਼ ਵਿੱਚ ਸਰਕਾਰ ਦੇ ਦਖ਼ਲ ਨਾਲ ਰੇਮਡੀਸਿਵਰ ਉਤਪਾਦਨ ਤਕਰੀਬਨ 29 ਲੱਖ ਤੋਂ 118 ਲੱਖ ਸ਼ੀਸ਼ੀਆਂ ਪ੍ਰਤੀ ਮਹੀਨਾ ਹੋਣ ਨਾਲ ਤਿੰਨ ਗੁਣਾ ਹੋ ਗਿਆ ਹੈ । ਐੱਮਫੋਟੇਰੀਸੀਨ — ਬੀ , ਜਿਸ ਨੂੰ ਮਿਉਕੌਰਮਾਈਕੋਸਿਸ ਦੇ ਇਲਾਜ ਲਈ ਵਰਤਿਆ ਜਾਂਦਾ ਹੈ , ਦੀ ਮੰਗ ਵੀ ਵਧੀ ਹੈ । 5 ਸਪਲਾਈ ਕਰਨ ਵਾਲਿਆਂ ਦੀ ਪਛਾਣ ਕੀਤੀ ਗਈ ਹੈ ਅਤੇ ਦਵਾਈ ਦੀ ਵੱਧ ਤੋਂ ਵੰਡ ਕਰਨ ਲਈ ਯਤਨ ਕੀਤੇ ਜਾ ਰਹੇ ਹਨ । 1 ਤੋਂ 14 ਮਈ 2021 ਤੱਕ 1 ਲੱਖ ਸ਼ੀਸ਼ੀਆਂ ਸੂਬਿਆਂ ਨੂੰ ਦਿੱਤੀਆਂ ਗਈਆਂ ਹਨ , ਜਦਕਿ ਦਰਾਮਦ ਦੇ ਮੌਕਿਆਂ ਨੂੰ ਸਰਗਰਮੀ ਨਾਲ ਭਾਲਿਆ ਜਾ ਰਿਹਾ ਹੈ ।

ਸਕੱਤਰ ਫਾਰਮਾ ਨੇ ਜ਼ੋਰ ਦਿੱਤਾ ਕਿ ਸੂਬੇ ਸਰਕਾਰ ਅਤੇ ਨਿੱਜੀ ਹਸਪਤਾਲਾਂ ਵਿਚਾਲੇ ਬਰਾਬਰ ਦੀ ਵੰਡ ਕਰਨ ਅਤੇ ਹਸਪਤਾਲਾਂ ਤੇ ਆਮ ਜਨਤਾ ਨੂੰ ਦੁਕਾਨਾਂ ਦੇ ਵੇਰਵੇ ਤੇ ਉਪਲਬਧਤਾ ਤੋਂ ਜਾਣੂ ਕਰਵਾਉਣ । ਸੂਬੇ ਬੇਵਜ੍ਹਾ ਭੰਡਾਰਨ ਕਰਨ ਤੋਂ ਰੋਕਣ ਲਈ ਮਦਦ ਕਰਨ ਅਤੇ ਉਤਪਾਦਕਾਂ ਨੂੰ ਸਮੇਂ ਸਿਰ ਅਦਾਇਗੀਆਂ ਯਕੀਨਣ ਬਣਾਉਣ ।

ਕੇਂਦਰੀ ਸਿਹਤ ਸਕੱਤਰ ਨੇ ਮੀਟਿੰਗ ਨੂੰ ਜਾਣੂ ਕਰਾਇਆ ਕਿ ਕੋਵਿਨ ਪਲੇਟਫਾਰਮ ਹਿੰਦੀ ਅਤੇ 14 ਖੇਤਰੀ ਭਾਸ਼ਾਵਾਂ ਵਿੱਚ ਅਗਲੇ ਹਫ਼ਤੇ ਉਪਲਬਧ ਕਰਵਾਇਆ ਜਾਵੇਗਾ ।


https://ci4.googleusercontent.com/proxy/kCXu4swzVj6FcAJnVF7XmVmVHN7uk4dFcu4uy35VRymTJR41zfWY42rtuhndQMaTGXiGQ89EpdFX6ZFTK_qq0IMbXtAYM8Ag3jhZfKiwv659RyiHB23t19xY1g=s0-d-e1-ft#https://static.pib.gov.in/WriteReadData/userfiles/image/image002W8R6.jpg

 

https://ci3.googleusercontent.com/proxy/Jtr6bLE2jlRA8iHTrGc2Q_H0DYFyh7cJ3t7cTK5OTTPbxkbuKLsyMwThw7YUR3jZTA2-TZbC6g5c_2a7Rq8jYTKvSLIkGUJv6H9ewCzFrcrKmE7JHYuGxKjkkw=s0-d-e1-ft#https://static.pib.gov.in/WriteReadData/userfiles/image/image003HC38.jpg

 

ਸ਼੍ਰੀ ਅਮਿਤਾਭ ਕਾਂਤ , ਸੀ ਈ ਓ , ਨੀਤੀ ਆਯੋਗ , ਸ਼੍ਰੀ ਰਾਜੇਸ਼ ਭੂਸ਼ਣ , ਸਕੱਤਰ (ਸਿਹਤ) , ਸ਼੍ਰੀ ਪ੍ਰਦੀਪ ਸਿੰਘ ਖਰੋਲਾ , ਸਕੱਤਰ (ਸ਼ਹਿਰੀ ਹਵਾਬਾਜ਼ੀ ) , ਮਿਸ ਐੱਸ ਅਪਰਨਾ , ਸਕੱਤਰ (ਫਾਰਮਾ) , ਮਿਸ ਵੰਦਨਾ ਗੁਰਨਾਨੀ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ , ਐੱਨ ਐੱਚ ਐੱਮ (ਸਿਹਤ) , ਮਿਸ ਆਰਤੀ ਆਹੂਜਾ , ਵਧੀਕ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) , ਡਾਕਟਰ ਮਨੋਹਰ ਅਗਨਾਨੀ , ਵਧੀਕ ਸਕੱਤਰ (ਸਿਹਤ) , ਡਾਕਟਰ ਸੁਨੀਲ ਕੁਮਾਰ , ਡੀ ਜੀ ਐੱਚ ਐੱਸ (ਐੱਮ ਓ ਐੱਚ ਐੱਫ ਡਬਲਿਊ) , ਸ਼੍ਰੀ ਅਮਿਤ ਯਾਦਵ , ਡੀ ਜੀ ਵਿਦੇਸ਼ ਵਿਭਾਗ (ਡੀ ਜੀ ਐੱਫ ਟੀ) , ਡਾਕਟਰ ਸੁਜੀਤ ਕੇ ਸਿੰਘ , ਡਾਇਰੈਕਟਰ (ਐੱਨ ਸੀ ਡੀ ਸੀ) , ਸ਼੍ਰੀ ਸੰਜੀਵਾ ਕੁਮਾਰ , ਮੈਂਬਰ ਸਕੱਤਰ , ਕੌਮੀ ਆਪਦਾ ਪ੍ਰਬੰਧਨ ਅਥਾਰਟੀ (ਐੱਨ ਡੀ ਐੱਮ ਏ) ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਵੀ ਵੀਡੀਓ ਕਾਨਫਰੰਸਿੰਗ ਵਿੱਚ ਹਿੱਸਾ ਲਿਆ । ਹਥਿਆਰਬੰਦ ਸੈਨਾਵਾਂ ਅਤੇ ਆਈ ਟੀ ਬੀ ਪੀ ਦੇ ਪ੍ਰਤੀਨਿੱਧ ਵੀ ਸ਼ਾਮਲ ਸਨ ।  

 

********************


ਐੱਮ ਵੀ



(Release ID: 1719514) Visitor Counter : 181