ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਚੱਕਰਵਾਤ ਤਾਉਤੇ ਨਾਲ ਨਜਿੱਠਣ ਲਈ ਆਰਮਡ ਫੋਰਸਿਜ਼ ਦੇ ਯਤਨਾਂ ਦੀ ਸਮੀਖਿਆ ਕੀਤੀ

Posted On: 17 MAY 2021 4:31PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 17 ਮਈ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਚੱਕਰਵਾਤੀ ਤੂਫ਼ਾਨ ਤਾਉਤੇ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸਿਵਲ ਅਧਿਕਾਰੀਆਂ ਨੂੰ ਹਥਿਆਰਬੰਦ ਫੌਜਾਂ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਤਿਆਰੀ ਅਤੇ ਸਹਾਇਤਾ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਰੱਖਿਆ ਸਕੱਤਰ ਡਾ. ਅਜੈ ਕੁਮਾਰ, ਜਲ ਸੈਨਾ ਦੇ ਚੀਫ ਐਡਮਿਰਲ ਕਰਮਬੀਰ ਸਿੰਘ, ਚੀਫ ਆਫ ਏਅਰ ਸਟਾਫ  ਚੀਫ ਮਾਰਸ਼ਲ ਆਰਕੇਐਸ ਭਦੌਰੀਆ ਅਤੇ ਚੀਫ਼ ਆਫ਼ ਆਰਮੀ ਸਟਾਫ ਜਨਰਲ ਐਮ ਐਮ ਨਰਵਣੇ ਅਤੇ ਰੱਖਿਆ ਖੋਜ ਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਚੇਅਰਮੈਨ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਉਨ੍ਹਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ। 

ਸ੍ਰੀ ਰਾਜਨਾਥ ਸਿੰਘ ਨੂੰ ਦੱਸਿਆ ਗਿਆ ਕਿ ਪ੍ਰਭਾਵਿਤ ਰਾਜਾਂ ਦੇ ਅਧਿਕਾਰੀਆਂ ਵੱਲੋਂ ਕਿਸੇ ਵੀ ਬੇਨਤੀ ਦੀ ਸੂਰਤ ਵਿੱਚ 11 ਭਾਰਤੀ ਨੇਵੀ ਡਾਈਵਿੰਗ ਟੀਮਾਂ ਨੂੰ ਸਟੈਂਡ ਬਾਈ ਰੱਖਿਆ ਗਿਆ ਹੈ। ਬਾਰ੍ਹਾਂ ਬਚਾਅ ਟੀਮਾਂ ਅਤੇ ਮੈਡੀਕਲ ਟੀਮਾਂ ਨੂੰ ਤੁਰੰਤ ਜਵਾਬ ਅਤੇ ਤਾਇਨਾਤੀ ਲਈ ਰੱਖਿਆ ਗਿਆ ਹੈ। ਲੋੜ ਪੈਣ ਤੇ ਚੱਕਰਵਾਤੀ  ਤੂਫ਼ਾਨ ਦੇ ਤੁਰੰਤ ਬਾਅਦ ਲੋੜੀਂਦੇ ਬੁਨਿਆਦੀ ਢਾਂਚੇ ਦੀ  ਮੁਰੰਮਤ ਲਈ ਮੁਰੰਮਤ ਅਤੇ ਬਚਾਅ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ। 

ਤਿੰਨ ਸਮੁਦਰੀ ਜਹਾਜ਼ (ਤਲਵਾੜ, ਤਰਕਸ਼ ਅਤੇ ਤਾਬਰ) ਪ੍ਰਭਾਵਤ ਇਲਾਕਿਆਂ ਵਿਚ ਤੇ ਤੁਰੰਤ ਮਦਦ ਅਤੇ ਰਾਹਤ ਸਮੱਗਰੀ ਦੀ ਸਹਾਇਤਾ ਸਟੈਂਡ ਬਾਈ ਰਖੇ ਗਏ ਹਨ। ਪੱਛਮੀ ਸਮੁਦਰੀ ਬੋਰਡ 'ਤੇ ਬਾਕੀ ਦੇ ਸਮੁਦਰੀ ਜਹਾਜ਼ ਵੀ ਖਰਾਬ ਮੌਸਮ ਕਾਰਨ ਫਸੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ / ਛੋਟੀਆਂ ਕਿਸ਼ਤੀਆਂ ਦੀ  ਸਹਾਇਤਾ ਲਈ ਖੜ੍ਹੇ ਹਨ। ਨਿਗਰਾਨੀ 'ਤੇ ਨੇਵੀ ਦਾ ਮੈਰੀਟਾਈਮ ਰੀਕੋਨਾਈਸੈਂਸ ਏਅਰਕ੍ਰਾਫਟ ਮਛੇਰਿਆਂ ਨੂੰ ਚੱਕਰਵਾਤ ਦੀਆਂ ਚੇਤਾਵਨੀਆਂ ਨਿਰੰਤਰ ਪ੍ਰਸਾਰਿਤ ਕਰ ਰਿਹਾ ਹੈ I ਰਕਸ਼ਾ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਕਰਨਾਟਕ ਦੇ ਤੱਟ ਤੋਂ ਦੂਰ ਭਾਰਤੀ ਝੰਡੇ ਵਾਲੇ ਤੁਗ  ‘ਕੋਰੋਮੰਡਲ ਸਪੋਰਟਰ ਇਲੈਵਨ’ ਦੇ ਫਸੇ ਅਮਲੇ ਨੂੰ ਬਚਾਉਣ ਲਈ ਭਾਰਤੀ ਜਲ ਸੈਨਾ ਦੇ ਸਾਧਨਾਂ ਅਰਥਾਤ ਜਾਇਦਾਦ ਦੀ ਵਰਤੋਂ ਕੀਤੀ ਗਈ। ਗੋਆ ਦੇ ਨੇਵਲ ਏਅਰ ਸਟੇਸ਼ਨ ਦਾ ਇੱਕ ਹੋਰ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ,  ਤਾਂ ਜੋ ਭਾਰਤੀ ਝੰਡੇ ਵਾਲੇ ਟਗ ਅਲਾਇੰਸ ਦੇ ਗੁੰਮ ਹੋਏ ਅਮਲੇ ਦੇ ਮੈਂਬਰਾਂ ਦੀ ਭਾਲ ਵਿੱਚ ਸਹਾਇਤਾ ਕੀਤੀ ਜਾ ਸਕੇ। 

ਰਕਸ਼ਾ ਮੰਤਰੀ ਨੂੰ ਦੱਸਿਆ ਗਿਆ ਕਿ ਭਾਰਤੀ ਹਵਾਈ ਫੌਜ ਨੇ ਐਨਡੀਆਰਐਫ ਦੇ ਜਵਾਨਾਂ ਅਤੇ ਟਨਾਂ ਵਿੱਚ ਉਨ੍ਹਾਂ ਦੇ ਸਾਮਾਨ ਨੂੰ ਅਹਿਮਦਾਬਾਦ ਲੈ ਜਾਂ ਲਈ ਤਾਇਨਾਤ ਕੀਤਾ ਹੈ।  16 ਮਈ, 2021 ਨੂੰ,  ਆਈਏਐਫ ਨੇ ਦੋ ਸੀ -130 ਜੇ ਅਤੇ ਇੱਕ ਏਨ -32 ਜਹਾਜ਼ ਨੂੰ ਐਨ ਡੀ ਆਰ ਐਫ ਦੇ 167  ਕਰਮਚਾਰੀਆਂ ਅਤੇ 16.5 ਟਨ ਭਰ ਦੇ ਸਾਮਾਨ ਦੀ ਕੋਲਕਾਤਾ ਤੋਂ ਅਹਿਮਦਾਬਾਦ ਤਕ ਢੋਆ ਢੁਆਈ ਲਈ ਤਾਇਨਾਤ ਕੀਤਾ ਹੈ। ਇੱਕ ਹੋਰ ਸੀ -130 ਜੇ ਅਤੇ ਦੋ ਏਨ -32 ਜਹਾਜ ਐਨਡੀਆਰਐਫ ਦੇ 121 ਜਵਾਨਾਂ ਅਤੇ 11.6 ਟਨ ਲੋਡ ਨੂੰ ਇਸੇ ਹੀ ਮੰਤਵ ਨਾਲ ਵਿਜੇਵਾੜਾ ਤੋਂ ਅਹਿਮਦਾਬਾਦ ਲੈ ਕੇ ਗਏ। ਦੋ ਸੀ -130 ਜੇ ਜਹਾਜ਼ 110 ਵਿਅਕਤੀਆਂ ਅਤੇ 15 ਟਨ ਮਾਲ ਪੁਣੇ ਤੋਂ ਅਹਿਮਦਾਬਾਦ ਲਿਆਏ ਸਨ।

ਸ਼੍ਰੀ ਰਾਜਨਾਥ ਸਿੰਘ ਨੂੰ ਇਹ ਵੀ ਦੱਸਿਆ ਗਿਆ ਕਿ ਇੰਜੀਨੀਅਰ ਟਾਸਕ ਫੋਰਸ ਦੇ ਨਾਲ ਦਿਉ ਲਈ ਜਾਮਨਗਰ ਤੋਂ ਆਰਮੀ ਦੇ ਦੋ ਕਾਲਮ ਲਾਮਬੰਦ ਕੀਤੇ ਗਏ ਹਨ। ਲੋੜ ਪੈਣ 'ਤੇ ਤੁਰੰਤ ਜਵਾਬ ਦੇਣ ਲਈ ਦੋ ਹੋਰ ਕਾਲਮ ਜੂਨਾਗੜ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਫੌਜ ਸਿਵਲ ਪ੍ਰਸ਼ਾਸਨ ਨਾਲ ਨਿਰੰਤਰ ਸੰਪਰਕ ਵਿੱਚ ਹੈ।

ਰਕਸ਼ਾ ਮੰਤਰੀ ਨੇ ਤਿੰਨਾਂ ਸੇਨਾਵਾਂ ਨੂੰ ਉਭਰ ਰਹੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।

--------------------------------------- 

 ਏ ਬੀ ਬੀ /ਨੈਮਪੀ /ਡੀ ਕੇ /ਸੈਵੀ /ਏ ਡੀ ਏ 


(Release ID: 1719386) Visitor Counter : 206