ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ਭਰ ਵਿੱਚ 9440 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾਈ
ਹੁਣ ਤੱਕ ਕਰੀਬ 150 ਆਕਸੀਜਨ ਐਕਸਪ੍ਰੈੱਸ ਟ੍ਰੇਨ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ
ਵਰਤਮਾਨ ਸਮੇਂ ਵਿੱਚ 55 ਟੈਂਕਰਸ ਵਿੱਚ 970 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਲੈ ਕੇ 12 ਆਕਸੀਜਨ ਐਕਸਪ੍ਰੈੱਸ ਟ੍ਰੇਨ ਰਸਤੇ ਵਿੱਚ ਹਨ
ਆਕਸੀਜਨ ਐਕਸਪ੍ਰੈੱਸ ਤੋਂ 13 ਰਾਜਾਂ ਤੱਕ ਆਕਸੀਜਨ ਰਾਹਤ ਪਹੁੰਚਾਈ ਜਾ ਚੁੱਕੀ ਹੈ
ਆਕਸੀਜਨ ਐਕਸਪ੍ਰੈੱਸ ਟ੍ਰੇਨ ਨਾਲ ਹੁਣ ਤੱਕ, ਮਹਾਰਾਸ਼ਟਰ ਨੂੰ 521 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਕਰੀਬ 2525 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 430 ਮੀਟ੍ਰਿਕ ਟਨ, ਹਰਿਆਣਾ ਨੂੰ 1228 ਮੀਟ੍ਰਿਕ ਟਨ, ਤੇਲੰਗਾਨਾ ਨੂੰ 389 ਮੀਟ੍ਰਿਕ ਟਨ, ਰਾਜਸਥਾਨ ਨੂੰ 40 ਮੀਟ੍ਰਿਕ ਟਨ, ਕਰਨਾਟਕ ਨੂੰ 361 ਮੀਟ੍ਰਿਕ ਟਨ, ਉੱਤਰਾਖੰਡ ਨੂੰ 200 ਮੀਟ੍ਰਿਕ ਟਨ, ਕੇਰਲ ਨੂੰ 118 ਮੀਟ੍ਰਿਕ ਟਨ, ਤਾਮਿਲਨਾਡੂ ਨੂੰ 151 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਨੂੰ 116 ਮੀਟ੍ਰਿਕ ਟਨ ਅਤੇ ਦਿੱਲੀ ਨੂੰ 3320 ਮੀਟ੍ਰਿਕ ਟਨ ਤੋਂ ਅਧਿਕ ਆਕਸੀਜਨ ਪਹੁੰਚਾਈ ਗਈ
Posted On:
16 MAY 2021 6:25PM by PIB Chandigarh
ਕੋਰੋਨਾ ਦੇ ਖਿਲਾਫ ਜਾਰੀ ਜੰਗ ਵਿੱਚ ਆਉਣ ਵਾਲੀਆਂ ਰੁਕਾਵਟਾਂ ‘ਤੇ ਕਾਬੂ ਪਾਉਣ ਅਤੇ ਨਵੇਂ ਸਮਾਧਾਨ ਤਲਾਸ਼ਣ ਲਈ ਭਾਰਤੀ ਰੇਲਵੇ ਦੇਸ਼ਭਰ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕਰ ਰਿਹਾ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 590 ਟੈਂਕਰਾਂ ਦੇ ਮਾਧਿਅਮ ਰਾਹੀਂ 9440 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾ ਚੁੱਕਿਆ ਹੈ।
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਤੱਕ 150 ਆਕਸੀਜਨ ਐਕਸਪ੍ਰੈੱਸ ਟ੍ਰੇਨ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ ਅਤੇ ਇਸ ਨਾਲ ਦੇਸ਼ ਦੇ ਕਈ ਰਾਜਾਂ ਨੂੰ ਕਾਫੀ ਰਾਹਤ ਮਿਲੀ ਹੈ।
ਇਸ ਪ੍ਰੈੱਸ ਰੀਲਿਜ਼ ਦੇ ਲਿਖੇ ਜਾਣ ਤੱਕ, 55 ਟੈਂਕਰਸ ਵਿੱਚ 970 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਲੈਕੇ 12 ਆਕਸੀਜਨ ਐਕਸਪ੍ਰੈੱਸ ਟ੍ਰੇਨ ਰਸਤੇ ਵਿੱਚ ਆਪਣੇ ਸਫਰ ਤੈਅ ਕਰ ਰਹੀਆਂ ਹਨ।
ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਤਾਮਿਲਨਾਡੂ ਜਿਹੇ ਦੱਖਣ ਭਾਰਤੀ ਰਾਜਾਂ ਨੂੰ ਆਕਸੀਜਨ ਸਪਲਾਈ ਦੇ ਮਾਮਲਿਆੰ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਕਈ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਇਨ੍ਹਾਂ ਰਾਜਾਂ ਵਿੱਚ ਬੀਤੇ ਕੱਲ੍ਹ ਅਤੇ ਅੱਜ ਕਾਫੀ ਮਾਤਰਾ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਹੈ।
ਤਾਲਮੇਲ ਨਾਲ, ਦਿੱਲੀ- ਐੱਨਸੀਆਰ ਖੇਤਰ ਨੇ 5000 ਮੀਟ੍ਰਿਕ ਟਨ ਅਧਿਕ ਆਕਸੀਜਨ ਦੀ ਡਿਲੀਵਰੀ ਨੂੰ ਪਾਰ ਕਰ ਲਿਆ ਹੈ। ਇਸ ਨੂੰ ਅੱਗੇ ਸੰਬੰਧਿਤ ਹਸਪਤਾਲਾਂ/ਸੰਸਥਾਨਾਂ ਆਦਿ ਨੂੰ ਵੰਡ ਕੀਤੀ ਜਾਂਦੀ ਹੈ।
ਆਕਸੀਜਨ ਐਕਸਪ੍ਰੈੱਸ ਟ੍ਰੇਨ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਹਰ ਦਿਨ ਲਗਭਗ 800 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇਸ਼ ਦੇ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹੁੰਚਾ ਰਹੀਆਂ ਹਨ।
ਭਾਰਤੀ ਰੇਲਵੇ ਦਾ ਯਤਨ ਹੈ ਕਿ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਜਾ ਸਕੇ।
ਕੇਰਲ ਦੇ ਅਰਨਾਕੁਲਮ ਵਿੱਚ 118 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਲੈ ਕੇ ਪਹਿਲੀ ਆਕਸੀਜਨ ਐਕਸਪ੍ਰੈੱਸ ਟ੍ਰੇਨ ਪਹੁੰਚ ਗਈ ਹੈ।
ਆਕਸੀਜਨ ਐਕਸਪ੍ਰੈੱਸ ਟ੍ਰੇਨ ਨਾਲ ਹੁਣ ਤੱਕ, ਮਹਾਰਾਸ਼ਟਰ ਨੂੰ 521 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਕਰੀਬ 2525 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 430 ਮੀਟ੍ਰਿਕ ਟਨ, ਹਰਿਆਣਾ ਨੂੰ 1228 ਮੀਟ੍ਰਿਕ ਟਨ, ਤੇਲੰਗਾਨਾ ਨੂੰ 389 ਮੀਟ੍ਰਿਕ ਟਨ, ਰਾਜਸਥਾਨ ਨੂੰ 40 ਮੀਟ੍ਰਿਕ ਟਨ, ਕਰਨਾਟਕ ਨੂੰ 361 ਮੀਟ੍ਰਿਕ ਟਨ, ਉੱਤਰਾਖੰਡ ਨੂੰ 200 ਮੀਟ੍ਰਿਕ ਟਨ,ਕੇਰਲ ਨੂੰ 118 ਮੀਟ੍ਰਿਕ ਟਨ, ਤਾਮਿਲਨਾਡੂ ਨੂੰ 151 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਨੂੰ 116 ਮੀਟ੍ਰਿਕ ਟਨ ਅਤੇ ਦਿੱਲੀ ਨੂੰ 3320 ਮੀਟ੍ਰਿਕ ਟਨ ਤੋਂ ਅਧਿਕ ਆਕਸੀਜਨ ਪਹੁੰਚਾਈ ਗਈ ਹੈ।
ਨਵੀਂ ਆਕਸੀਜਨ ਐਕਸਪ੍ਰੈੱਸ ਟ੍ਰੇਨ ਦਾ ਪਰਿਚਾਲਨ ਕਾਫੀ ਗਤੀਸ਼ੀਲ ਕਾਰਜ ਹੈ, ਅਤੇ ਇਸ ਸੰਬੰਧ ਵਿੱਚ ਅੰਕੜੇ ਵੀ ਲਗਾਤਾਰ ਪਰਿਵਰਤਨ ਹੋ ਰਹੇ ਹਨ। ਇਹੀ ਵਜ੍ਹਾ ਹੈ ਕਿ ਅੱਜ ਦੇਰ ਰਾਤ ਤੱਕ ਆਕਸੀਜਨ ਟੈਂਕਰਸ ਲੈ ਕੇ ਕੁਝ ਹੋਰ ਆਕਸੀਜਨ ਟ੍ਰੇਨਾਂ ਦੀ ਯਾਤਰਾ ਸ਼ੁਰੂ ਕਰਨ ਦੀ ਉਮੀਦ ਹੈ।
ਰੇਲਵੇ ਨੇ ਆਕਸੀਜਨ ਸਪਲਾਈ ਵਾਲੇ ਸਥਾਨਾਂ ਤੱਕ ਆਕਸੀਜਨ ਪਹੁੰਚਾਉਣ ਲਈ ਕਈ ਮੰਗਾਂ ਦੀ ਮੈਪਿੰਗ ਕੀਤੀ ਹੈ, ਅਤੇ ਰਾਜਾਂ ਵਿੱਚ ਆਕਸੀਜਨ ਦੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਖੁਦ ਨੂੰ ਤਿਆਰ ਰੱਖਿਆ ਹੈ। ਮਹੱਤਵਪੂਰਨ ਹੈ ਕਿ ਤਰਲ ਮੈਡੀਕਲ ਆਕਸੀਜਨ ਲਿਆਉਣ ਲਈ ਸੰਬੰਧਿਤ ਰਾਜ, ਭਾਰਤੀ ਰੇਲਵੇ ਨੂੰ ਟੈਂਕਰ ਪ੍ਰਦਾਨ ਕਰਦੇ ਹਨ।
****
ਡੀਜੇਐੱਨ/ਐੱਮਕੇਵੀ
(Release ID: 1719384)
Visitor Counter : 166