ਬਿਜਲੀ ਮੰਤਰਾਲਾ
ਕੋਵਿਡ ਦੇ ਖਿਲਾਫ ਸੰਘਰਸ਼ ਵਿੱਚ ਪਾਵਰਗ੍ਰਿਡ ਦੀ ਪਹਿਲ
ਸੀਐੱਸਆਰ ਯੋਜਨਾ ਦੇ ਤਹਿਤ ਪਾਵਰ ਗ੍ਰਿਡ ਨੇ 1,14,30,000 ਰੁਪਏ ਦੀ ਲਾਗਤ ਨਾਲ 9 ਆਈਸੀਯੂ ਵੈਂਟੀਲੇਟਰ ਉਪਲੱਬਧ ਕਰਾਏ
ਟੀਕਾਕਰਣ ਕੈਂਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ
ਕੋਵਿਡ ਆਈਸੋਲੇਸ਼ਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ
Posted On:
15 MAY 2021 5:12PM by PIB Chandigarh
ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਤਹਿਤ ਮਹਾਰਤਨ ਕੰਪਨੀ ਪਾਵਰ ਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਟਿਡ (ਪਾਵਰਗ੍ਰਿਡ) ਦੇਸ਼ਭਰ ਦੇ ਆਪਣੇ ਸਾਰੇ ਦਫਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਮਾਂਬੱਧ ਢੰਗ ਨਾਲ ਸਹਾਇਤਾ ਪਹੁੰਚਾਉਣ ਲਈ ਕਈ ਪਹਿਲ ਸ਼ੁਰੂ ਕੀਤੀ ਹੈ।
ਇਸ ਮਹਾਮਾਰੀ ਨਾਲ ਲੜਾਈ ਅਤੇ ਵਾਇਰਸ ਤੋਂ ਬਚਾਅ ਵਿੱਚ ਟੀਕਾਕਰਣ ਸਭ ਤੋਂ ਮਹੱਤਵਪੂਰਣ ਹਥਿਆਰ ਹੈ। ਇਸ ਕ੍ਰਮ ਵਿੱਚ ਪਾਵਰ ਗ੍ਰਿਡ ਭਾਰਤ ਦੇ ਸਾਰੇ ਖੇਤਰਾਂ ਵਿੱਚ ਸਥਿਤ ਆਪਣੇ ਦਫਤਰਾਂ, ਜਿਸ ਵਿੱਚ ਗੁਰੂਗ੍ਰਾਮ ਸਥਿਤ ਕਾਰਪੋਰੇਟ ਸੈਂਟਰ, ਖੇਤਰੀ ਮੁੱਖ ਦਫ਼ਤਰ ਸਮੇਤ ਸਾਰੇ ਦਫਤਰਾਂ ਅਤੇ ਦੇਸ਼ ਦੇ ਰਿਮੋਟ ਖੇਤਰਾਂ ਵਿੱਚ ਸਥਿਤ ਸਬ ਸਟੇਸ਼ਨਾਂ ‘ਤੇ ਤੈਨਾਤ ਆਪਣੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਦੇ ਟੀਕਾਕਰਣ ਲਈ ਟੀਕਾਕਰਣ ਕੈਂਪ ਦਾ ਆਯੋਜਨ ਕਰ ਰਿਹਾ ਹੈ। ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਦੇ ਟੀਕਾਕਰਣ ‘ਤੇ ਆਉਣ ਵਾਲੇ ਖਰਚ ਦਾ ਉੱਥੇ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ। ਟੀਕਾਕਰਣ ਕੈਂਪ ਦਾ ਆਯੋਜਨ ਦੋਨਾਂ ਉਮਰ ਦੇ ਲੋਕਾਂ (18 ਤੋਂ 45 ਸਾਲ ਅਤੇ 45 ਸਾਲ ਤੋਂ ਜਿਆਦਾ) ਦੇ ਲਈ ਕੀਤਾ ਜਾ ਰਿਹਾ ਹੈ। ਜਿਸ ਵਿੱਚ ਟੀਕੇ ਦੀ ਪਹਿਲੀ ਡੋਜ਼ ਅਤੇ ਦੂਜੀ ਡੋਜ਼ ਲਗਾਈ ਜਾ ਰਹੀ ਹੈ । ਕੰਪਨੀ ਨੇ ਇਹ ਸੁਵਿਧਾ ਆਪਣੇ ਸੇਵਾਮੁਕਤ ਕਰਮੀਆਂ, ਕੰਟੈਰਕਟ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਸ਼ੁਰੂ ਕੀਤੀ ਹੈ। ਇਸ ਦੇ ਇਲਾਵਾ ਊਰਜਾ ਮੰਤਰਾਲਾ ਦੇ ਕਰਮਚਾਰੀਆਂ ਅਤੇ ਊਰਜਾ ਖੇਤਰ ਨਾਲ ਜੁੜੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀਆਂ ਲਈ ਵੀ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਟੀਕਾਕਰਣ ਅਭਿਆਨ ਨੂੰ ਵਿਆਪਕ ਸਮਰਥਨ ਮਿਲ ਰਿਹਾ ਹੈ।
ਪਾਵਰਗ੍ਰਿਡ, ਕੋਵਿਡ-19 ਸੰਕ੍ਰਮਿਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਜਨਾਂ ਨੂੰ ਭੋਜਨ ਉਪਲੱਬਧ ਕਰਾ ਰਿਹਾ ਹੈ । ਇਸ ਤਰ੍ਹਾਂ ਦੀ ਸੇਵਾ ਖੇਤਰੀ ਹੈਡਕੁਆਟਰ ਅਤੇ ਪਾਵਰਗ੍ਰਿਡ ਦੇ ਹੋਰ ਦਫਤਰਾਂ ‘ਤੇ ਵੀ ਉਪਲੱਬਧ ਕਰਾਈ ਜਾ ਰਹੀ ਹੈ।
ਪਾਵਰਗ੍ਰਿਡ ਨੇ ਗੁਰੂਗ੍ਰਾਮ ਦੇ ਸੈਕਟਰ 46 ਵਿੱਚ ਸਥਿਤ ਆਪਣੇ ਆਈਸੋਲੇਸ਼ਨ ਕੇਂਦਰ ਦੀ ਸਮਰੱਥਾ ਵਧਾ ਦਿੱਤੀ ਹੈ ਜਿਸ ਦੀ ਸਥਾਪਨਾ ਮਹਾਮਾਰੀ ਦੇ ਸ਼ੁਰੂਆਤੀ ਸਮੇਂ ਦੇ ਸਾਲ 2020 ਵਿੱਚ ਕੀਤੀ ਗਈ ਸੀ । ਮਾਨੇਸਰ ਵਿੱਚ ਇੱਕ ਨਵਾਂ ਆਈਸੋਲੇਸ਼ਨ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੇਵਾਵਾਂ ਉਪਲੱਬਧ ਹਨ । ਮਾਨੇਸਰ ਦੇ ਇਸ ਆਈਸੋਲੇਸ਼ਨ ਕੇਂਦਰ ਵਿੱਚ ਕੁੱਲ 50 ਬੈੱਡਾਂ ਦੀ ਸਮਰੱਥਾ ਹੈ ਅਤੇ ਉਨ੍ਹਾਂ ਦੇ ਲਈ ਵੱਖ ਤੋਂ ਬੈੱਡਾਂ ਦੀ ਉਪਲਬਧਤਾ ਹੈ ਜਿਨ੍ਹਾਂ ਨੂੰ ਕੁਆਰੰਟੀਨ ਹੋਣ ਦੀ ਜ਼ਰੂਰਤ ਹੈ। ਆਈਸੋਲੇਸ਼ਨ ਕੇਂਦਰ ਵਿੱਚ ਰੇਜੀਡੈਂਟ ਡਾਕਟਰ, ਨਰਸ ਅਤੇ ਹੋਰ ਮੈਡੀਕਲ ਕਰਮਚਾਰੀਆਂ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਗਈ ਹੈ। ਇਸ ਦੇ ਇਲਾਵਾ ਮਾਹਰ ਡਾਕਟਰਾਂ ਨੂੰ ਔਨਲਾਈਨ ਮਸ਼ਵਰੇ ਦੀ ਵੀ ਸੁਵਿਧਾ ਉਪਲੱਬਧ ਹੈ।
ਇਨ੍ਹਾਂ ਕੇਂਦਰਾਂ ‘ਤੇ ਆਕਸੀਜਨ ਕੰਸੰਟ੍ਰੇਟਰ ਅਤੇ ਸਿਲੰਡਰ ਅਤੇ ਕੋਵਿਡ-19 ਦੇ ਇਲਾਜ ਦੀ ਜ਼ਰੂਰੀ ਦਵਾਈ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਗਈ ਹੈ। ਕੰਪਨੀ ਨੇ ਪੈਥੋਲਾਜੀ ਸਰਵਿਸ ਪ੍ਰਦਾਤਾਵਾਂ ਦੇ ਨਾਲ ਵੀ ਸੰਪਰਕ ਸਥਾਪਤ ਕੀਤਾ ਹੈ ਤਾਂਕਿ ਸੰਕ੍ਰਮਿਤ ਲੋਕਾਂ ਦੇ ਉਪਚਾਰ ਵਿੱਚ ਕੋਈ ਦੇਰੀ ਨਾ ਹੋਵੇ। ਮਰੀਜ਼ਾਂ ਨੂੰ ਲਿਆਉਣ ਅਤੇ ਲੈ ਜਾਣ ਲਈ ਐਂਬੂਲੇਂਸ ਸੇਵਾਵਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਆਈਸੋਲੇਸ਼ਨ ਕੇਂਦਰਾਂ ਵਿੱਚ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਹਨ ਅਤੇ ਸੰਕ੍ਰਮਿਤ ਲੋਕਾਂ ਨੂੰ ਮੁਫ਼ਤ ਭੋਜਨ ਉਪਲੱਬਧ ਕਰਾਇਆ ਜਾ ਰਿਹਾ ਹੈ। ਅਜਿਹੀ ਹੀ ਵਿਵਸਥਾ ਪਾਵਰਗ੍ਰਿਡ ਦੇ ਸੰਪੂਰਣ ਭਾਰਤ ਵਿੱਚ ਸਥਿਤ ਸਾਰੇ ਦਫਤਰਾਂ ਵਿੱਚ ਲਾਗੂ ਕੀਤੀ ਗਈ ਹੈ।
ਸੀਐੱਸਆਰ ਕਰੱਤਵ ਦੇ ਅਨੁਸਾਰ ਪਾਵਰਗ੍ਰਿਡ ਨੇ ਚੰਦ੍ਰਪੁਰ ਸਥਿਤ ਸਰਕਾਰੀ ਮੈਡੀਕਲ ਕਾਲਜ ਦੇ ਡੀਨ ਨੂੰ 1, 14, 30,000 ਰੁਪਏ ਦੀ ਲਾਗਤ ਨਾਲ 9 ਆਈਸੀਯੂ ਵੈਂਟੀਲੇਟਰ ਪ੍ਰਦਾਨ ਕੀਤੇ ਹਨ। ਆਈਸੀਯੂ ਵੈਂਟੀਲੇਟਰ ਦਾ ਉਪਯੋਗ ਜਾਰੀ ਮਹਾਮਾਰੀ ਦੇ ਦੌਰਾਨ ਮਰੀਜ਼ਾਂ ਦੇ ਉਪਚਾਰ ਵਿੱਚ ਕੀਤਾ ਜਾ ਰਿਹਾ ਹੈ । ਇਸ ਦੇ ਇਲਾਵਾ ਓਡੀਸ਼ਾ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪ੍ਰਸ਼ਾਸਨ ਨੂੰ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਵੀ ਵੰਡੇ ਜਾ ਰਹੇ ਹਨ । ਇਸ ਕ੍ਰਮ ਵਿੱਚ ਓਡੀਸ਼ਾ ਦੇ ਅੰਗੁਲੀ ਜ਼ਿਲ੍ਹੇ ਦੇ ਏਡੀਐੱਮ ਨੂੰ ਕੋਵਿਡ - 19 ਦੇ ਸੰਕ੍ਰਮਣ ਨੂੰ ਰੋਕਣ ਅਤੇ ਬਚਾਅ ਲਈ 5000 ਮਾਸਕ ਅਤੇ 500 ਬੋਤਲ ਹੈਂਡ ਸੈਨੀਟਾਈਜਰ ਦਿੱਤਾ ਗਿਆ । ਵਰਤਮਾਨ ਮਹਾਮਾਰੀ ਦੇ ਵਿੱਚ ਐਂਬੂਲੇਂਸ ਦੇ ਮਹੱਤਵ ਨੂੰ ਸਮਝਦੇ ਹੋਏ ਪਾਵਰਗ੍ਰਿਡ ਨੇ ਬੜੌਦਾ ਨਗਰ ਨਿਗਮ ਨੂੰ ਕੋਵਿਡ - 19 ਸੰਕ੍ਰਮਿਤ ਮਰੀਜ਼ਾਂ ਦੀ ਦੇਖਭਾਲ ਲਈ ਇੱਕ ਐਂਬੂਲੈਂਸ ਉਪਲੱਬਧ ਕਰਾਈ ਹੈ ।
ਕੰਪਨੀ ਦੇ ਮਾਨਵ ਸੰਸਾਧਨ ਵਿਭਾਗ ਨੇ ਮਹਾਮਾਰੀ ਨਾਲ ਪੀੜਿਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਇੱਕ ਸਮਰਪਿਤ ਟੀਮ ਦਾ ਗਠਨ ਕੀਤਾ ਹੈ, ਜੋ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ, ਆਕਸੀਜਨ ਅਤੇ ਦਵਾਈਆਂ ਦੀ ਉਪਲਬਧਤਾ ਆਦਿ ਵਿੱਚ ਮਦਦ ਲਈ 24x7 ਕੰਮ ਕਰ ਰਹੀ ਹੈ । ਇਨ੍ਹਾਂ ਸੇਵਾਵਾਂ ਦਾ ਵੇਰਵਾ ਇੱਕ ਕੇਂਦਰੀ ਹੈਲਪਲਾਈਨ ਨੰਬਰ ਦੇ ਮਾਧਿਅਮ ਰਾਹੀਂ ਕਰਮਚਾਰੀਆਂ ਨੂੰ ਉਪਲੱਬਧ ਕਰਾਇਆ ਜਾ ਰਿਹਾ ਹੈ । ਇਹ ਨੰਬਰ ਸਾਰੇ ਖੇਤਰੀ ਅਤੇ ਹੋਰ ਦਫਤਰਾਂ ਦੀ ਅੰਤਰਿਕ ਵੈਬ ਸਾਈਟ ਤੇ ਉਪਲੱਬਧ ਹੈ ।
ਕੰਪਨੀ ਦਾ ਕਾਰਪੋਰੇਟ ਕਮਿਉਨਿਕੇਸ਼ਨ ਵਿਭਾਗ ਕੰਪਨੀ ਦੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਕੋਵਿਡ-19 ਪ੍ਰੋਟੋਕਾਲ ਅਤੇ ਇਸ ਤੋਂ ਬਚਾਅ ਲਈ ਉਪਯੁਕਤ ਵਿਵਹਾਰ ਦੇ ਬਾਰੇ ਵਿੱਚ ਜਾਗਰੂਕ ਕਰਨ ਲਈ ਲਗਾਤਾਰ ਕਾਰਜ ਕਰ ਰਿਹਾ ਹੈ। ਭਾਰਤ ਸਰਕਾਰ ਦੁਆਰਾ ਇਸ ਸੰਬੰਧ ਵਿੱਚ ਸ਼ੁਰੂ ਕੀਤੀ ਗਈ ਪਹਿਲ ਦੇ ਬਾਰੇ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਰਚਨਾਤਮਕ ਵੀਡੀਓ , ਟੈਂਪਲੇਟ ਅਤੇ ਹੋਰ ਪ੍ਰੇਰਕ ਰਚਨਾਵਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ।
***
ਐੱਸਐੱਸ/ਆਈਜੀ
(Release ID: 1719380)
Visitor Counter : 173