PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
17 MAY 2021 2:31PM by PIB Chandigarh
-
26 ਦਿਨਾਂ ਦੇ ਬਾਅਦ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਦੀ ਸੰਖਿਆ ਤਿੰਨ ਲੱਖ ਤੋਂ ਘੱਟ ਹੋਈ
-
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 20 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ
-
ਭਾਰਤੀ ਵਾਯੂ ਸੈਨਾ ਵੱਲੋਂ ਦੁਬਈ ਨੂੰ ਆਕਸੀਜਨ ਕੰਟੇਨਰਾਂ ਦੀ ਢੋਆ-ਢੁਆਈ
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
26 ਦਿਨਾਂ ਦੇ ਬਾਅਦ ਕੋਵਿਡ-19 ਦੇ ਰੋਜ਼ਾਨਾ ਮਾਮਲਿਆਂ ਦੀ ਸੰਖਿਆ ਤਿੰਨ ਲੱਖ ਤੋਂ ਘੱਟ ਹੋਈ
-
ਭਾਰਤ ਵਿੱਚ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਅੱਜ 2,11,74,076 ਹੋ ਗਈ। ਬਿਮਾਰੀ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 84.81 ਪ੍ਰਤੀਸ਼ਤ ਹੈ।
-
ਪਿਛਲੇ 24 ਘੰਟਿਆਂ ਵਿੱਚ 3,78,741 ਲੋਕ ਕੋਵਿਡ-19 ਤੋਂ ਠੀਕ ਹੋਏ ਹਨ।
-
ਪਿਛਲੇ 24 ਘੰਟਿਆਂ ਵਿੱਚ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਰੋਜ਼ਾਨਾ ਨਵੇਂ ਮਾਮਲਿਆਂ ਦੀ ਸੰਖਿਆ ਤੋਂ ਜ਼ਿਆਦਾ ਹੈ, ਅਜਿਹਾ ਪਿਛਲੇ ਸੱਤ ਦਿਨਾਂ ਵਿੱਚ ਛੇਵੀਂ ਵਾਰ ਅਤੇ ਲਗਾਤਾਰ ਚੌਥੇ ਦਿਨ ਹੋਇਆ ਹੈ।
-
ਰਾਸ਼ਟਰੀ ਮੌਤ ਦਰ ਇਸ ਸਮੇਂ 1.10 ਪ੍ਰਤੀਸ਼ਤ ਹੈ।
-
ਕੋਵਿਡ-19 ਨਾਲ ਨਜਿੱਠਣ ਦੇ ਲਈ ਮਿਲਣ ਵਾਲੀ ਰਾਹਤ ਸਮੱਗਰੀਆਂ ਦੀ ਵਿਦੇਸ਼ੀ ਸਹਾਇਤਾ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਤੇਜ਼ੀ ਨਾਲ ਮਨਜ਼ੂਰੀ ਦਿੱਤੀ ਜਾ ਰਹੀ ਹੈ, ਵੰਡ ਅਤੇ ਭੇਜੀ ਜਾ ਰਹੀ ਹੈ। ਹੁਣ ਤੱਕ ਕੁੱਲ ਮਿਲਾ ਕੇ 11,058 ਆਕਸੀਜਨ ਕੰਸੰਟ੍ਰੇਟਰ, 13,496 ਆਕਸੀਜਨ ਸਿਲੰਡਰ, 19 ਆਕਸੀਜਨ ਉਤਪਾਦਨ ਪਲਾਂਟ, 7,365 ਵੈਂਟੀਲੇਟਰ/ਬਾਈ-ਪੀਏਪੀ ਅਤੇ ਰੇਮਡੇਸਿਵਿਰ ਦੀਆਂ 5.3 ਲੱਖ ਸ਼ੀਸ਼ੀਆਂ ਸੜਕ ਅਤੇ ਹਵਾਈ ਮਾਰਗ ਰਾਹੀਂ ਪਹੁੰਚਾ ਦਿੱਤੀਆਂ ਗਈਆਂ ਹਨ ਜਾਂ ਭੇਜ ਦਿੱਤੀਆਂ ਗਈਆਂ ਹਨ।
https://pib.gov.in/PressReleasePage.aspx?PRID=1719267
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 20 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 2 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ। ਇਸ ਤੋਂ ਇਲਾਵਾ ਲਗਭਗ 3 ਲੱਖ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।
https://pib.gov.in/PressReleasePage.aspx?PRID=1719266
ਭਾਰਤੀ ਵਾਯੂ ਸੈਨਾ ਵੱਲੋਂ ਦੁਬਈ ਨੂੰ ਆਕਸੀਜਨ ਕੰਟੇਨਰਾਂ ਦੀ ਢੋਆ-ਢੁਆਈ
ਭਾਰਤ ਵਾਯੂ ਸੈਨਾ ਦੀ ਹੈਵੀਲਿਫਟ ਟ੍ਰਾਂਸਪੋਰਟ ਫਲੀਟ ਮਿਤੀ 22 ਅਪ੍ਰੈਲ 2021 ਤੋਂ ਭਾਰਤ ਵਿੱਚ ਆਪਣੇ ਫਿਲਿੰਗ ਸਟੇਸ਼ਨਾਂ ਤੋਂ ਖਾਲੀ ਕ੍ਰਾਇਓਜੇਨਿਕ ਆਕਸੀਜਨ ਟੈਂਕਰਾਂ ਨੂੰ ਏਅਰ ਲਿਫਟ ਕਰ ਰਿਹਾ ਹੈ ਤਾਂ ਜੋ ਉਹ ਭਰੇ ਜਾ ਸਕਣ ਅਤੇ ਸੜਕ ਜਾਂ ਰੇਲ ਰਾਹੀਂ ਉਨ੍ਹਾਂ ਦੀਆਂ ਮੰਜ਼ਲਾਂ ਤੱਕ ਟ੍ਰਾਂਸਪੋਰਟ ਕੀਤੇ ਜਾ ਸਕਣ। ਇਹੋ ਗਤੀਵਿਧੀ ਹੁਣ ਅੰਤਰਰਾਸ਼ਟਰੀ ਟਿਕਾਣਿਆਂ ਤੇ ਵੀ ਸੰਚਾਲਤ ਕੀਤੀ ਜਾ ਰਹੀ ਹੈ।
https://pib.gov.in/PressReleasePage.aspx?PRID=1719272
ਮਹੱਤਵਪੂਰਨ ਟਵੀਟ
************
ਐੱਮਵੀ/ਏਪੀ
(Release ID: 1719376)
Visitor Counter : 157