PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 14 MAY 2021 7:54PM by PIB Chandigarh

 

 

Coat of arms of India PNG images free downloadE:\surjeet pib work\2021\may\10 may\image001N1A6.jpg

 

 

  • ਭਾਰਤ ਵਿੱਚ ਸਿਹਤਯਾਬੀ ਦਾ ਕੁੱਲ ਅੰਕੜਾ 2 ਕਰੋੜ ਤੋਂ ਪਾਰ

  • ਕੇਂਦਰ ਸਰਕਾਰ 16-31 ਮਈ ਦੇ ਪਖਵਾੜੇ ਦੇ ਦੌਰਾਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਭਗ 192 ਲੱਖ ਮੁਫਤ ਕੋਵਿਡ ਟੀਕਿਆਂ ਦੀ ਸਪਲਾਈ ਕਰੇਗੀ

  • ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਖਰੀਦ ਨਿਯਮਾਂ ਵਿੱਚ ਢਿੱਲ

  • ਕੋਚੀ ਰਿਫਾਈਨਰੀ ਪਰਿਸਰ ਵਿੱਚ ਇੱਕ ਬਹੁਤ ਵੱਡਾ ਅਸਥਾਈ ਕੋਵਿਡ ਕੇਂਦਰ ਸਥਾਪਿਤ

 

#Unite2FightCorona

#IndiaFightsCorona

 

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

E:\surjeet pib work\2021\may\14 may\1.jpg

E:\surjeet pib work\2021\may\14 may\2.jpg

 

ਭਾਰਤ ਵਿੱਚ ਸਿਹਤਯਾਬੀ ਦਾ ਕੁੱਲ ਅੰਕੜਾ 2 ਕਰੋੜ ਤੋਂ ਪਾਰ

  • ਪਿਛਲੇ ਚਾਰ ਦਿਨਾਂ ਵਿੱਚ ਤੀਜੀ ਵਾਰ 24-ਘੰਟਿਆਂ ਦੀ ਰਿਕਵਰੀ ਨੇ ਨਵੀਂ ਪੁਸ਼ਟੀ ਵਾਲੇ ਮਾਮਲਿਆਂ ਨੂੰ ਪਿੱਛੇ ਛਡਿਆ

  • ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ 5,632 ਦੀ ਗਿਰਾਵਟ

  • ਭਾਰਤ ਵਿੱਚ ਟੀਕਾਕਰਣ ਦੀ ਕੁੱਲ ਕਵਰੇਜ ਲਗਭਗ 18 ਕਰੋੜ ਦੇ ਨੇੜੇ ਪੁੱਜੀ

  • ਹੁਣ ਤੱਕ 18-44 ਸਾਲ ਉਮਰ ਸਮੂਹ ਦੇ 39 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਟੀਕੇ ਲਗਾਏ ਗਏ

  • ਭਾਰਤ ਸਰਕਾਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ “ਪੂਰੀ ਤਰ੍ਹਾਂ ਨਾਲ ਸਰਕਾਰ” ਪਹੁੰਚ ਦੇ ਜ਼ਰੀਏ ਤੇਜ਼ੀ ਨਾਲ ਕੋਵਿਡ ਪ੍ਰਬੰਧਨ ਲਈ ਆਲਮੀ ਸਹਾਇਤਾ ਅਲਾਟ ਕਰ ਅਤੇ ਨਿਰੰਤਰ ਜਾਰੀ ਰੱਖ ਰਹੀ ਹੈ

 

 


https://pib.gov.in/PressReleasePage.aspx?PRID=1718507

 

ਮਿਊਕੋਰਮਾਈਕੋਸਿਸ ਤੋਂ ਸੁਰੱਖਿਅਤ ਰਹੋ: ਕੋਵਿਡ-19 ਦੇ ਮਰੀਜ਼ਾਂ ਵਿੱਚ ਫੰਗਸ ਰੋਗ ਪਾਇਆ ਜਾ ਰਿਹਾ ਹੈ

ਸ਼ੱਕਰ ਰੋਗ ਨੂੰ ਨਿਯੰਤਰਿਤ ਕਰੋ, ਸਟੀਰੌਇਡ ਦੀ ਵਰਤੋਂ ਸਹੀ ਤਰੀਕੇ ਨਾਲ ਕਰੋ, ਸਫਾਈ ਰੱਖੋ, ਖ਼ੁਦ ਅਨੁਸਾਰ ਦਵਾਈ ਨਾ ਲਓ।

https://pib.gov.in/PressReleasePage.aspx?PRID=1718501

 

ਕੇਂਦਰ ਸਰਕਾਰ 16 ਤੋਂ 31 ਮਈ ਦੇ ਪੰਦਰਵਾੜੇ ਦੌਰਾਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਕਰੀਬਨ 192 ਲੱਖ, ਕੋਵਿਡ ਟੀਕਿਆਂ ਦੀ ਮੁਫਤ ਸਪਲਾਈ ਕਰੇਗੀ

ਦੇਸ਼ ਵਿੱਚ ਹੁਣ ਤੱਕ ਕੋਵਿਡ -19 ਟੀਕੇ ਦੀਆਂ ਲਗਭਗ 18 ਕਰੋੜ ਖੁਰਾਕਾਂ (ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਅਨੁਸਾਰ 17.93 ਕਰੋੜ) ਦਿੱਤੀਆਂ ਜਾ ਚੁੱਕੀਆਂ ਹਨ । ਕੋਵਿਡ -19 ਟੀਕਾਕਰਣ ਮੁਹਿੰਮ ਨੇ ਸਫਲਤਾਪੂਰਵਕ 118 ਦਿਨ ਪੂਰੇ ਕਰ ਲਏ ਹਨ। ਜਿਸ ਵਿੱਚ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗੀ ਯਤਨਾਂ ਸਦਕਾ ਪਛਾਣ ਕੀਤੇ ਗਏ ਲਾਭਾਰਥੀਆਂ ਨੂੰ 17.89 ਕਰੋੜ ਟੀਕਿਆਂ ਦੀ ਖੁਰਾਕ ਦਿੱਤੀ ਗਈ ਹੈ। ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਦੇਸ਼ ਹੈ ਜਿਸ ਨੇ 114 ਦਿਨਾਂ ਵਿੱਚ 17 ਕਰੋੜ ਦੇ ਟੀਚੇ ਨੂੰ ਹਾਸਲ ਕੀਤਾ ਹੈ । ਅਮਰੀਕਾ ਨੇ ਉਸੇ ਮਾਤਰਾ ਵਿੱਚ ਖੁਰਾਕਾਂ ਦਾ ਪ੍ਰਬੰਧਨ ਕਰਨ ਵਿੱਚ 115 ਦਿਨਾਂ ਦਾ ਸਮਾਂ ਲਿਆ ਸੀ ਅਤੇ ਚੀਨ ਨੇ ਅਜਿਹਾ ਕਰਨ ਲਈ 119 ਦਿਨਾਂ ਦਾ ਸਮਾਂ ਲਗਾਇਆ ਸੀ।

https://pib.gov.in/PressReleasePage.aspx?PRID=1718543

 

ਕੋਵਿਡ ਰਾਹਤ ਸਹਾਇਤਾ ਬਾਰੇ ਅੱਪਡੇਟ

ਕੋਵਿਡ ਨਾਲ ਨਜਿੱਠਣ ਲਈ ਵਿਦੇਸ਼ੀ ਸਹਾਇਤਾ ਦਾ ਪ੍ਰਵਾਹ ਲਗਾਤਾਰ ਸਹਿਜ ਢੰਗ ਨਾਲ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਡਿਆ ਅਤੇ ਭੇਜਿਆ ਜਾ ਰਿਹਾ ਹੈ। ਹੁਣ ਤੱਕ 10,000 ਤੋਂ ਵੱਧ ਆਕਸੀਜਨ ਕੰਸਨਟ੍ਰੇਟਰਜ਼, 12,000 ਤੋਂ ਵੱਧ ਆਕਸੀਜਨ ਸਿਲੰਡਰਜ਼, 19 ਆਕਸੀਜਨ ਜਨਰੇਸ਼ਨ ਪਲਾਂਟਸ, 6,400 ਤੋਂ ਵੱਧ ਵੈਂਟੀਲੇਟਰਜ਼ / ਬੀਆਈਪੀਏਪੀ, ਕਰੀਬ 4.2 ਲੱਖ ਰੇਮਡੇਸਿਵਿਰ ਟੀਕੇ ਸਪੁਰਦ / ਭੇਜੇ ਜਾ ਚੁੱਕੇ ਹਨ।

https://pib.gov.in/PressReleasePage.aspx?PRID=1718640

 

ਔਰੰਗਾਬਾਦ ਵਿੱਚ ਸਥਾਪਿਤ ਕੀਤੇ ਗਏ ਵੈਂਟੀਲੇਟਰਸ ਬਾਰੇ ਤਾਜ਼ਾ ਜਾਣਕਾਰੀ

ਵੈਂਟੀਲੇਟਰ ਨਿਰਮਾਤਾਵਾਂ ਦੇ ਮਾਰਗਦਰਸ਼ਨ ਦੇ ਬਿਨਾ ਅਸਥਾਈ ਤੌਰ ‘ਤੇ ਹਸਪਤਾਲਾਂ ਵਿੱਚ ਵੈਂਟੀਲੇਟਰਸ ਸਥਾਪਿਤ ਕੀਤੇ ਗਏ; ਆਕਸੀਜਨ ਮਾਸਕ ਦੀ ਅਨੁਚਿਤ ਫਿਟਿੰਗ ਦੇ ਚਲਦੇ ਇੱਕ ਵੈਂਟੀਲੇਟਰ ਢੰਗ ਨਾਲ ਕੰਮ ਨਹੀਂ ਕਰ ਰਿਹਾ

ਭਾਰਤ ਸਰਕਾਰ ਪਿਛਲੇ ਸਾਲ ਤੋਂ ਇੱਕ ਲਗਾਤਾਰ ‘ਸੰਪੂਰਨ ਸਰਕਾਰ’ ਦੇ ਆਪਣੇ ਦ੍ਰਿਸ਼ਟੀਕੋਣ ਦੇ ਤਹਿਤ ਕੋਵਿਡ-19 ਰੋਗੀਆਂ ਦੀ ਹਸਪਤਾਲਾਂ ਵਿੱਚ ਦੇਖਭਾਲ਼ ਦੇ ਪ੍ਰਭਾਵੀ ਪ੍ਰਬੰਧਨ ਦੇ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਯਤਨਾਂ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ। ਮੌਜੂਦਾ ਸਮੇਂ ਵਿੱਚ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ, ਕੇਂਦਰ ਸਰਕਾਰ ਅਪ੍ਰੈਲ 2020 ਤੋਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਹਸਪਤਾਲਾਂ/ਸੰਸਥਾਵਾਂ ਨੂੰ ਵੈਂਟੀਲੇਟਰ ਦੇ ਨਾਲ-ਨਾਲ ਮੈਡੀਕਲ ਉਪਕਰਣ ਪ੍ਰਦਾਨ ਕਰ ਰਹੀ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਵਿੱਚ ‘ਮੇਕ ਇਨ ਇੰਡੀਆ’ ਦੇ ਤਹਿਤ ਬਣੇ ਵੈਂਟੀਲੇਟਰ ਬਿਹਤਰ ਤਰੀਕੇ ਨਾਲ ਕੰਮ ਨਹੀਂ ਕਰ ਰਹੇ। ਇਹ ਰਿਪੋਰਟ ਅਧਾਰਹੀਨ ਅਤੇ ਗਲਤ ਹੈ। ਇਨ੍ਹਾਂ ਰਿਪੋਰਟਾਂ ਵਿੱਚ ਮਾਮਲੇ ਦੀ ਤੱਥਪੂਰਣ ਅਤੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

https://www.pib.gov.in/PressReleasePage.aspx?PRID=1718677

 

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਦੇ ਤਹਿਤ ਵਿੱਤੀ ਲਾਭ ਦੀ 8ਵੀਂ ਕਿਸ਼ਤ ਜਾਰੀ ਕੀਤੀ; ਸਰਕਾਰ ਆਪਣੀ ਪੂਰੀ ਤਾਕਤ ਨਾਲ ਕੋਵਿਡ-19 ਦੇ ਖ਼ਿਲਾਫ਼ ਲੜਾਈ ਲੜ ਰਹੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਸਕੀਮ ਦੇ ਤਹਿਤ 9,50,67,601 ਲਾਭਾਰਥੀ ਕਿਸਾਨਾਂ ਨੂੰ 2,06,67,75,66,000 ਰੁਪਏ ਦੇ ਵਿੱਤੀ ਲਾਭ ਦੀ 8ਵੀਂ ਕਿਸ਼ਤ ਜਾਰੀ ਕੀਤੀ। ਇਸ ਆਯੋਜਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਮੌਜੂਦ ਸਨ। ਇਸ ਮੌਕੇ ’ਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮ ਬੰਗਾਲ ਦੇ ਕਿਸਾਨਾਂ ਨੂੰ ਪਹਿਲੀ ਵਾਰ ਇਸ ਯੋਜਨਾ ਦਾ ਲਾਭ ਮਿਲੇਗਾ। ਉਨ੍ਹਾਂ ਇਸ ਮਹਾਮਾਰੀ ਦੌਰਾਨ ਮੁਸ਼ਕਿਲਾਂ ਦੇ ਬਾਵਜੂਦ ਅਨਾਜਾਂ ਅਤੇ ਸਬਜ਼ੀਆਂ ਦੀ ਰਿਕਾਰਡ ਪੈਦਾਵਾਰ ਕਰਨ ਵਾਲੇ ਕਿਸਾਨਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸਾਲ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ’ਤੇ ਖਰੀਦ ਦੇ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ। ਪਹਿਲਾਂ ਐੱਮਐੱਸਪੀ ’ਤੇ ਝੋਨੇ ਦੀ ਖਰੀਦ ਨੇ ਨਵਾਂ ਰਿਕਾਰਡ ਕਾਇਮ ਕੀਤਾ ਸੀ ਅਤੇ ਹੁਣ ਐੱਮਐੱਸਪੀ ’ਤੇ ਕਣਕ ਦੀ ਖਰੀਦ ਵੀ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਐੱਮਐੱਸਪੀ ’ਤੇ ਲਗਭਗ 10 ਪ੍ਰਤੀਸ਼ਤ ਵਧੇਰੇ ਕਣਕ ਦੀ ਖਰੀਦ ਕੀਤੀ ਗਈ ਹੈ। ਹੁਣ ਤੱਕ, ਕਣਕ ਦੀ ਖਰੀਦ ਲਈ ਲਗਭਗ 58,000 ਕਰੋੜ ਰੁਪਏ ਸਿੱਧੇ ਤੌਰ 'ਤੇ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਗਏ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਖੇਤੀ ਲਈ ਨਵੇਂ ਸਮਾਧਾਨ ਅਤੇ ਨਵੇਂ ਵਿਕਲਪ ਮੁਹੱਈਆ ਕਰਵਾਉਣ ਲਈ ਨਿਰੰਤਰ ਪ੍ਰਯਤਨ ਕਰ ਰਹੀ ਹੈ। ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਵੀ ਅਜਿਹੇ ਪ੍ਰਯਤਨਾਂ ਵਿੱਚੋਂ ਇੱਕ ਹੈ। ਜੈਵਿਕ ਖੇਤੀ ਵਧੇਰੇ ਮੁਨਾਫਾ ਦਿੰਦੀ ਹੈ ਅਤੇ ਹੁਣ ਯੁਵਾ ਕਿਸਾਨਾਂ ਦੁਆਰਾ ਦੇਸ਼ ਭਰ ਵਿੱਚ ਇਸ ਨੂੰ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਗੰਗਾ ਦੇ ਦੋਹਾਂ ਕਿਨਾਰਿਆਂ ਦੇ ਲਗਭਗ 5 ਕਿਲੋਮੀਟਰ ਦੇ ਘੇਰੇ ਵਿੱਚ ਜੈਵਿਕ ਖੇਤੀ ਕੀਤੀ ਜਾ ਰਹੀ ਹੈ, ਤਾਂ ਜੋ ਗੰਗਾ ਸਾਫ਼ ਰਹੇ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕੋਵਿਡ-19 ਮਹਾਮਾਰੀ ਦੇ ਦੌਰਾਨ, ਕਿਸਾਨ ਕ੍ਰੈਡਿਟ ਕਾਰਡ ਦੀ ਆਖਰੀ ਤਰੀਕ ਵਧਾ ਦਿੱਤੀ ਗਈ ਹੈ ਅਤੇ ਕਿਸ਼ਤਾਂ ਨੂੰ ਹੁਣ 30 ਜੂਨ ਤੱਕ ਰੀਨਿਊ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ 2 ਕਰੋੜ ਤੋਂ ਵੱਧ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਇਹ ਮਹਾਮਾਰੀ ਵਿਸ਼ਵ ਨੂੰ ਚੁਣੌਤੀ ਦੇ ਰਹੀ ਹੈ, ਕਿਉਂਕਿ ਸਾਡੇ ਸਾਹਮਣੇ ਇਹ ਇੱਕ ਅਦ੍ਰਿਸ਼ ਦੁਸ਼ਮਣ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਵਿਡ-19 ਦੇ ਖ਼ਿਲਾਫ਼ ਆਪਣੀ ਪੂਰੀ ਤਾਕਤ ਨਾਲ ਲੜ ਰਹੀ ਹੈ ਅਤੇ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਹਰੇਕ ਸਰਕਾਰੀ ਵਿਭਾਗ ਰਾਸ਼ਟਰ ਦੀ ਪੀੜ ਨੂੰ ਘੱਟ ਕਰਨ ਲਈ ਦਿਨ ਰਾਤ ਕੰਮ ਕਰੇ।

https://www.pib.gov.in/PressReleasePage.aspx?PRID=1718582

 

24 ਅਪ੍ਰੈਲ ਨੂੰ 126 ਮੀਟ੍ਰਿਕ ਟਨ ਦੀ ਸਪਲਾਈ ਦੇ ਨਾਲ ਸ਼ੁਰੂ ਹੋਇਆ ਆਕਸੀਜਨ ਐਕਸਪ੍ਰੈੱਸ ਦਾ ਅਭਿਯਾਨ 20 ਦਿਨਾਂ ਵਿੱਚ 7900 ਮੀਟ੍ਰਿਕ ਟਨ ਦੇ ਪੱਧਰ ‘ਤੇ ਪਹੁੰਚਿਆ, ਰੇਲਵੇ ਨੇ ਆਪਣੀ ਸਮਰੱਥਾ ਵਧਾ ਕੇ ਦੇਸ਼ ਦੇ 12 ਰਾਜਾਂ ਨੂੰ ਆਕਸੀਜਨ ਦੀ ਸਪਲਾਈ ਸ਼ੁਰੂ ਕੀਤੀ

ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਲਗਭਗ 500 ਟੈਂਕਰਾਂ ਵਿੱਚ ਲਗਭਗ 7900 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਤਰਲ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।

ਆਕਸੀਜਨ ਐਕਸਪ੍ਰੈੱਸ ਦੁਆਰਾ ਪਿਛਲੇ ਕੁਝ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲਗਭਗ 800 ਮੀਟ੍ਰਿਕ ਟਨ ਦੈਨਿਕ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ।

ਇੱਥੇ ਇਹ ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈੱਸ ਦੀ ਪਹਿਲੀ ਯਾਤਰਾ 20 ਦਿਨ ਪਹਿਲੇ 24 ਅਪ੍ਰੈਲ, 2021 ਨੂੰ ਸ਼ੁਰੂ ਹੋਈ ਸੀ, ਜਿਸ ਵਿੱਚ 126 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਮਹਾਰਾਸ਼ਟਰ ਨੂੰ ਕੀਤੀ ਗਈ ਸੀ।

ਭਾਰਤੀ ਰੇਲਵੇ ਨੇ ਪਿਛਲੇ 20 ਦਿਨਾਂ ਵਿੱਚ ਆਪਣੇ ਆਕਸੀਜਨ ਐਕਸਪ੍ਰੈੱਸ ਅਭਿਯਾਨ ਨੂੰ ਲਗਾਤਾਰ ਮਜ਼ਬੂਤ ਬਣਾਇਆ ਹੈ ਅਤੇ ਹੁਣ ਤੱਕ 12 ਰਾਜਾਂ ਨੂੰ 7900 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।

https://www.pib.gov.in/PressReleasePage.aspx?PRID=1718660

 

ਕੋਚੀ ਰਿਫਾਇਨਰੀ ਪਰਿਸਰ ਵਿੱਚ ਇੱਕ ਬਹੁਤ ਵੱਡਾ ਅਸਥਾਈ ਕੋਵਿਡ ਕੇਂਦਰ ਸਥਾਪਿਤ

ਕੇਰਲ ਦੇ ਅੰਬਾਲਾਮੁਗਲ ਵਿੱਚ ਬੀਪੀਸੀਐੱਲ ਦੇ ਕੋਚੀ ਰਿਫਾਇਨਰੀ ਦੁਆਰਾ ਸੰਚਾਲਿਤ ਸਕੂਲ ਦੇ ਪਰਿਸਰ ਨਾਲ 100 ਬੈੱਡਾਂ ਵਾਲਾ ਇੱਕ ਅਸਥਾਈ ਕੋਵਿਡ ਉਪਚਾਰ ਕੇਂਦਰ ਅੱਜ ਖੋਲ੍ਹਿਆ ਗਿਆ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ), ਜੋ ਕਿ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਤਹਿਤ ਇੱਕ ‘ਮਹਾਰਤਨ’ ਜਨਤਕ ਉੱਦਮ ਹੈ, ਇਸ ਕੇਂਦਰ ਨੂੰ ਮੁਫਤ ਆਕਸੀਜਨ, ਬਿਜਲੀ ਅਤੇ ਪਾਣੀ ਮੁਹੱਈਆ ਕਰਾਵੇਗਾ। ਆਕਸੀਜਨ ਦੀ ਸਪਲਾਈ ਇੱਕ ਸਮਰਪਿਤ ਸਟੇਨਲੈੱਸ ਸਟੀਲ ਪਾਈਪਲਾਈਨ ਦੇ ਜ਼ਰੀਏ ਕੀਤੀ ਜਾਵੇਗੀ। ਇਸ ਮੈਡੀਕਲ ਸੁਵਿਧਾ ਕੇਂਦਰ ਵਿੱਚ ਪਹਿਲੇ ਪੜਾਅ ਵਿੱਚ 100 ਬੈੱਡ ਹੋਣਗੇ, ਜਿਸ ਨੂੰ ਬਾਅਦ ਵਿੱਚ ਵਧਾ ਕੇ 1,500 ਬੈੱਡਾਂ ਤੱਕ ਕੀਤਾ ਜਾਵੇਗਾ।

https://pib.gov.in/PressReleasePage.aspx?PRID=1718630

 

ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਖਰੀਦ ਨਿਯਮਾਂ ਵਿੱਚ ਢਿੱਲ

ਭਾਰਤ ਸਰਕਾਰ ਨੇ ਕੋਵਿਡ -19 ਗਲੋਬਲ ਮਹਾਮਾਰੀ ਦੀ ਰੋਕਥਾਮ ਲਈ ਲੋੜੀਂਦੀ ਸਪਲਾਈ ਦੀ ਜਨਤਕ ਖਰੀਦ ਨੂੰ (ਮੇਕ ਇਨ ਇੰਡੀਆ ਨੂੰ ਤਰਜ਼ੀਹ) ਆਰਡਰ, 2017 ਦੇ ਲਾਗੂ ਕੀਤੇ ਜਾਣ ਤੋਂ ਛੋਟ ਦੇ ਦਿੱਤੀ ਹੈ। ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਤ ਕਰਨ ਲਈ ਵਿਭਾਗ ਵੱਲੋਂ ਜਾਰੀ ਆਰਡਰ ਨੇ ਕਿਹਾ ਹੈ ਕਿ ਉਪਰੋਕਤ ਛੋਟ 30.09.2021 ਤੱਕ ਲਾਗੂ ਰਹੇਗੀ।

https://pib.gov.in/PressReleasePage.aspx?PRID=1718515

 

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (ਪੀ ਐੱਮ ਬੀ ਜੇ ਕੇਜ਼), ਬੀਪੀਪੀਆਈ ਤੇ ਹੋਰ ਭਾਈਵਾਲਾਂ ਨੇ ਵਾਜਿਬ ਕੀਮਤਾਂ ਤੇ ਜ਼ਰੂਰੀ ਦਵਾਈਆਂ ਅਤੇ ਹੋਰ ਵਸਤਾਂ ਉਪਲਬੱਧ ਕਰਵਾਉਣ ਲਈ ਇੱਕ ਦੂਜੇ ਨਾਲ ਹੱਥ ਮਿਲਾਇਆ

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (ਪੀਐੱਮਬੀਜੇਕੇ), ਬਿਊਰੋ ਆਵ੍ ਫਾਰਮਾ ਪੀਐੱਸਯੂਜ਼ ਆਵ੍ ਇੰਡੀਆ (ਬੀਪੀਪੀਆਈ), ਡਿਸਟਰੀਬਿਊਟਰਜ਼ ਅਤੇ ਹੋਰ ਭਾਈਵਾਲ ਇਕਜੁੱਟ ਹੋ ਗਏ ਨੇ ਅਤੇ ਕੋਵਿਡ 19 ਮਹਾਮਾਰੀ ਦੀ ਮੌਜੂਦਾ ਲੜਾਈ ਖ਼ਿਲਾਫ਼ ਯੋਗਦਾਨ ਪਾ ਰਹੇ ਹਨ ।

https://pib.gov.in/PressReleasePage.aspx?PRID=1718623

 

ਈ-ਸੰਜੀਵਨੀ ਪੋਰਟਲ 'ਤੇ ਡਿਫੈਂਸ ਨੈਸ਼ਨਲ ਓਪੀਡੀ ਦੀ ਸ਼ੁਰੂਆਤ

ਵਿਸ਼ੇਸ਼ ਮੁਹਾਰਤ ਪ੍ਰਾਪਤ  ਮੈਡੀਕਲ ਮਨੁੱਖੀ ਸ਼ਕਤੀ ਦੀ ਉਲਬੱਧਤਾ ਦੀ ਗੰਭੀਰ ਕਮੀ ਨੂੰ ਘਟਾਉਣ ਲਈ, ਵੈਟਰਨ ਰੱਖਿਆ ਡਾਕਟਰ ਰਾਸ਼ਟਰ ਦੇ ਸੱਦੇ ਦਾ ਜਵਾਬ ਦਿੰਦਿਆਂ ਈ-ਸੰਜੀਵਨੀ ਪਲੇਟਫਾਰਮ 'ਤੇ ਮੁਫਤ ਆਨਲਾਈਨ ਸਲਾਹ ਮਸ਼ਵਰਾ ਸੇਵਾਵਾਂ ਪ੍ਰਦਾਨ ਕਰਨ ਲਈ ਅੱਗੇ ਆਏ ਹਨ। ਇਹ ਦੇਸ਼ ਦੇ ਸਾਥੀ ਨਾਗਰਿਕਾਂ ਲਈ ਵੈਟਰਨ ਡਿਫੈਂਸ ਮੈਡੀਕਲ ਪੇਸ਼ੇਵਰਾਂ ਦੇ ਵੱਡਮੁੱਲੇ ਤਜਰਬੇ ਨੂੰ ਉਪਲਬਧ ਕਰਾਉਣ  ਵਿੱਚ ਸਹਾਇਤਾ ਕਰੇਗਾ।

https://pib.gov.in/PressReleasePage.aspx?PRID=1718652

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਮੈਡੀਕਲ ਤੇ ਪ੍ਰਸ਼ਾਸਨਿਕ ਉਪਾਵਾਂ ਦੇ ਨਾਲ-ਨਾਲ ਕੋਵਿਡ ਦਾ ਕਮਿਊਨਿਟੀ ਮੈਨੇਜਮੈਂਟ ਵੀ ਓਨਾ ਹੀ ਮਹੱਤਵਪੂਰਨ ਹੈ

ਕੇਂਦਰੀ ਮੰਤਰੀ ਨੇ ਕਿਹਾ, ਉਧਮਪੁਰ ਸੰਸਦੀ ਖੇਤਰ ਦੇ ਸਾਰੇ 6 ਜ਼ਿਲ੍ਹਿਆਂ ਵਿੱਚ ਟੀਕਾਕਰਣ ਬੁਨਿਆਦੀ ਪ੍ਰਾਥਮਿਕਤਾ ਹੈ

ਡਾ. ਜਿਤੇਂਦਰ ਸਿੰਘ ਨੇ ਕੋਵਿਡ ਨਾਲ ਸਬੰਧਿਤ ਉਪਾਵਾਂ ਦੇ ਲਈ ਆਪਣੇ ਸਾਂਸਦ ਫੰਡ ਨਾਲ ਹਾਲ ਹੀ ਵਿੱਚ ਵੰਡ ਕੀਤੇ ਗਏ 2.5 ਕਰੋੜ ਰੁਪਏ ਦੇ ਖਰਚ ਦੇ ਸਬੰਧ ਵਿੱਚ ਜਨ ਪ੍ਰਤਿਨਿਧੀਆਂ ਦੇ ਵਿਚਾਰ ਮੰਗੇ। ਕੇਂਦਰੀ ਮੰਤਰੀ ਨੇ ਕਿਹਾ ਕਿ, ਉਨ੍ਹਾਂ ਨੇ ਇਹ ਫੈਸਲਾ ਮਹਾਮਾਰੀ ਤੋਂ ਉਤਪੰਨ ਬੇਮਿਸਾਲ ਸੰਕਟ ਨੂੰ ਦੇਖਦੇ ਹੋਏ ਲਿਆ ਹੈ, ਜਿਸ ਦੇ ਲਈ ਸਾਡੇ ਵਿੱਚ ਹਰ ਇੱਕ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਜੋ ਵੀ ਸੰਸਾਧਨ ਸਾਡੇ ਕੋਲ ਉਪਲਬਧ ਹਨ, ਅਸੀਂ ਉਨ੍ਹਾਂ ਦਾ ਯੋਗਦਾਨ ਦਈਏ। ਉਨ੍ਹਾਂ ਨੇ ਕਿਹਾ, ਇਸ ਰਾਸ਼ੀ ਦਾ ਉਪਯੋਗ ਆਕਸੀਜਨ ਪਲਾਂਟ ਸਥਾਪਿਤ ਕਰਨ ਜਾਂ ਆਕਸੀਮੀਟਰ, ਮਾਸਕ, ਸੈਨੀਟਾਈਜ਼ਰ, ਪੀਪੀਈ ਕਿਟ, ਆਕਸੀਜਨ ਸਿਲੰਡਰ ਤੇ ਕੋਵਿਡ ਨਾਲ ਸਬੰਧਿਤ ਹੋਰ ਵਸਤੂਆਂ ਦੀ ਖਰੀਦ ਦੇ ਲਈ ਕੀਤਾ ਜਾ ਸਕਦਾ ਹੈ।

https://pib.gov.in/PressReleasePage.aspx?PRID=1718642

 

ਮਹੱਤਵਪੂਰਨ ਟਵੀਟ

 

 

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

ਮਹਾਰਾਸ਼ਟਰ: ਬ੍ਰਿਹਾਨਮੁੰਬਾਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਕੋਰੋਨਾ ਵਾਇਰਸ ਬਾਰੇ ਖੋਜ ਕਰਨ ਲਈ ਸਿਹਤ ਵਿਭਾਗ ਦੇ ਮਾਹਿਰਾਂ ਅਤੇ ਡਾਕਟਰਾਂ ਦੀ ਕਮੇਟੀ ਬਣਾਈ ਹੈ। ਕਮੇਟੀ ਕੋਰੋਨਾਵਾਇਰਸ ਦੇ ਵੱਖ-ਵੱਖ ਸਟ੍ਰੇਨਜ਼, ਮਨੁੱਖਾਂ ਉੱਤੇ ਉਨ੍ਹਾਂ ਦੇ ਪ੍ਰਭਾਵਾਂ ਆਦਿ ਦਾ ਵਿਸ਼ਲੇਸ਼ਣ ਕਰੇਗੀ। ਵਧੀਕ ਕਮਿਸ਼ਨਰ ਸੁਰੇਸ਼ ਕਾਕਾਨੀ ਨੇ ਕਿਹਾ, ਕਮੇਟੀ ਨਵੇਂ ਵਾਇਰਸਾਂ ਅਤੇ ਉਨ੍ਹਾਂ ਦੁਆਰਾ ਹੋਣ ਵਾਲੇ ਸੰਭਾਵਿਤ ਪ੍ਰਭਾਵਾਂ ਉੱਤੇ ਵੀ ਨਜ਼ਰ ਰੱਖੇਗੀ। ਸਿਵਿਕ ਬਾਡੀ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਸੁਪਰ ਸਪੈਸ਼ਲਿਟੀ ਹਸਪਤਾਲ ਖੋਲ੍ਹਣ ਦੀ ਵੀ ਯੋਜਨਾ ਬਣਾ ਰਹੀ ਹੈ। ਮਹਾਰਾਸ਼ਟਰ ਵਿੱਚ ਕੱਲ੍ਹ ਲਗਾਤਾਰ ਪੰਜਵੇਂ ਦਿਨ ਕੋਵਿਡ-19 ਦੇ 50,000 ਤੋਂ ਘੱਟ ਕੇਸ ਆਏ ਹਨ। ਵੀਰਵਾਰ ਨੂੰ ਮਹਾਰਾਸ਼ਟਰ ਵਿੱਚ ਕੋਵਿਡ-19ਦੇ ਕੇਸਾਂ ਵਿੱਚ ਕਮੀ ਆਈ ਹੈ। ਰਾਜ ਵਿੱਚ 13 ਮਈ ਨੂੰ ਕੋਵਿਡ-19 ਦੇ 42,582 ਨਵੇਂ ਮਾਮਲੇ ਸਾਹਮਣੇ ਆਏ ਜਦੋਂ ਕਿ 12 ਮਈ ਨੂੰ 46,781 ਕੇਸ ਸਾਹਮਣੇ ਆਏ ਸਨ।

ਗੁਜਰਾਤ: ਕੇਂਦਰ ਨੇ ਕੋਵਿਸ਼ੀਲਡ ਦੀਆਂ ਦੋ ਖੁਰਾਕਾਂ ਵਿੱਚ ਪਾੜਾ ਵਧਾ ਦਿੱਤਾ ਹੈ ਜਿਸ ਨਾਲ ਗੁਜਰਾਤ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਣ ਨੂੰ 14 ਮਈ ਤੋਂ ਤਿੰਨ ਦਿਨਾਂ ਲਈ ਰੋਕ ਦਿੱਤਾ ਗਿਆ ਹੈ। ਵੀਰਵਾਰ ਨੂੰ ਗੁਜਰਾਤ ਵਿੱਚ ਕੋਵਿਡ ਦੇ 10742 ਨਵੇਂ ਕੇਸ ਆਏ ਅਤੇ 109 ਮੌਤਾਂ ਹੋਈਆਂ ਹਨ। ਸਿਹਤ ਵਿਭਾਗ ਨੇ ਦੱਸਿਆ ਕਿ ਰਾਜ ਵਿੱਚ ਕੁੱਲ ਕੇਸ 7,25,353 ਹਨ ਅਤੇ ਮੌਤਾਂ ਦੀ ਗਿਣਤੀ ਵਧ ਕੇ 8,840ਹੋ ਗਈ ਹੈ।

ਰਾਜਸਥਾਨ: ਰਾਜਸਥਾਨ ਵਿੱਚ ਪਿਛਲੇ ਹਫ਼ਤੇ ਆਰਟੀ-ਪੀਸੀਆਰ ਦੇ ਘੱਟ ਟੈਸਟ ਕੀਤੇ ਗਏ ਸਨ। ਇਸ ਦੇ ਬਾਵਜੂਦ ਪਾਜ਼ਿਟਿਵ ਦਰ ਵਿੱਚ ਕੋਈ ਕਮੀ ਨਹੀਂ ਆਈ ਹੈ। ਰਾਜਸਥਾਨ ਸਰਕਾਰ ਰਾਜ ਵਿੱਚ ਕੋਰੋਨਾਵਾਇਰਸ ਟੀਕਾਕਰਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵਿਦੇਸ਼ਾਂ ਤੋਂ ਟੀਕੇ ਖਰੀਦੇਗੀ ਅਤੇ ਇਸ ਦੇ ਲਈ ਇੱਕ ਗਲੋਬਲ ਟੈਂਡਰ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਸਰਕਾਰ ਨੇ ਕੰਪਨੀਆਂ ਤੋਂ ਕੋਰੋਨਾਵਾਇਰਸ ਦੀਆਂ ਇਲਾਜ ਦੀਆਂ ਦਵਾਈਆਂ ਅਤੇ ਉਪਕਰਣਾਂ ਦੀ ਸਿੱਧੀ ਖਰੀਦ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਮੱਧ ਪ੍ਰਦੇਸ਼: ਪ੍ਰਦੇਸ਼ ਸਰਕਾਰ ਨੇ ਵੀਰਵਾਰ ਨੂੰ ਉਨ੍ਹਾਂ ਪਰਿਵਾਰਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਦਾ ਕੋਈ ਰੋਜ਼ੀ ਰੋਟੀ ਕਮਾਉਣ ਵਾਲਾ ਕੋਰੋਨਾ ਮਹਾਮਾਰੀ ਕਾਰਨ ਆਪਣੀ ਜਾਨ ਗਵਾ ਚੁੱਕਾ ਹੈ ਅਤੇ ਅਨਾਥ ਬੱਚਿਆਂ ਲਈ ਮੁਫ਼ਤ ਸਿੱਖਿਆ ਦੇਣ ਦਾ ਵਾਦਾ ਕੀਤਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਕੋਵਿਡ ਕਾਰਨ ਕਈ ਪਰਿਵਾਰ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਰਾਜ ਸਰਕਾਰ ਅਜਿਹੇ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਯਕੀਨੀ ਕਰੇਗੀ। ਮੱਧ ਪ੍ਰਦੇਸ਼ ਵਿੱਚ ਲਗਾਤਾਰ ਚੌਥੇ ਦਿਨ 10,000 ਤੋਂ ਘੱਟ ਕੇਸ ਆਏ ਹਨ। ਰਾਜ ਵਿੱਚ8,419 ਤਾਜ਼ਾ ਮਾਮਲੇ ਆਏ ਅਤੇ 74 ਮੌਤਾਂ ਹੋਈਆਂ ਹਨ ਜਦਕਿ 10,157 ਮਰੀਜ਼ ਸੰਕਰਮਣ ਤੋਂ ਰਿਕਵਰ ਹੋਏ ਹਨ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1 ਲੱਖ 08 ਹਜ਼ਾਰ ਹੈ। ਹਰ ਰੋਜ਼ 60 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਕੋਵਿਡ ਕਲਿਆਣ ਯੋਜਨਾ ਦੇ ਤਹਿਤ 2280 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਰਾਜ ਸਰਕਾਰ ਰੇਮਡੇਸਿਵਿਰ ਟੀਕੇ ਦੀ ਕਾਲਾਬਾਜ਼ਾਰੀ ਵਿਰੁੱਧ ਵੀ ਸਖਤ ਕਾਰਵਾਈ ਕਰ ਰਹੀ ਹੈ। ਹੁਣ ਤੱਕ 75 ਵਿਅਕਤੀਆਂ ਨੂੰ ਐੱਨਐੱਸਏ ਅਧੀਨ ਜੇਲ ਭੇਜਿਆ ਜਾ ਚੁੱਕਾ ਹੈ।

ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਰਾਜ ਦੇ ਸਿਹਤ ਵਿਭਾਗ ਨੇ ਕੋਰੋਨਾ ਦੀ ਸੰਭਾਵਤ ਤੀਜੀ ਲਹਿਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਛੱਤੀਸਗੜ੍ਹ ਦੀ ਸਰਕਾਰ ਕੋਵਿਡ-19 ਦੇ ਕਾਰਨ ਅਨਾਥ ਹੋ ਚੁੱਕੇ ਬੱਚਿਆਂ ਦੀ ਸਾਰੀ ਸਿੱਖਿਆ ਅਤੇ ਹੋਰ ਖਰਚੇ ਸਹਿਣ ਕਰੇਗੀ। ਇਹ ਯੋਜਨਾ ਇਸ ਵਿੱਤ ਵਰ੍ਹੇ ਤੋਂ ਹੀ ਲਾਗੂ ਕੀਤੀ ਜਾਏਗੀ। ਇਸ ਤੋਂ ਇਲਾਵਾ ਅਜਿਹੇ ਬੱਚਿਆਂ ਨੂੰ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਅਜਿਹੇ ਬੱਚਿਆਂ ਦੀ ਪਛਾਣ ਕਰਨ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੂੰ ਵੱਖ-ਵੱਖ ਸ਼ੈਲਟਰ ਹੋਮਜ਼ ਵਿੱਚ ਠਹਿਰਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਗੋਆ: ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਹੈ ਕਿ ਰਾਜ ਸ਼ਨਿੱਚਰਵਾਰ ਤੋਂ 18-44 ਉਮਰ ਵਰਗ ਦੇ ਬੱਚਿਆਂ ਲਈ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰੇਗਾ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਇਹ ਟੀਕਾ ਗੋਆ ਵਿੱਚ 35 ਸਰਕਾਰੀ ਕੇਂਦਰਾਂ ਰਾਹੀਂ ਮੁਫ਼ਤ ਲਗਾਇਆ ਜਾਵੇਗਾ। ਸਰਕਾਰ ਨੂੰ ਕੋਵਿਸ਼ੀਲਡ ਟੀਕੇ ਦੀਆਂ ਲਗਭਗ 32,870 ਖੁਰਾਕਾਂ ਸੀਰਮ ਇੰਸਟੀਟਿਊਟ ਆਵ੍ ਇੰਡੀਆ ਤੋਂ ਮਿਲੀਆਂ ਹਨ। ਗੋਆ ਵਿੱਚ ਰੋਜ਼ਾਨਾ ਦੀ ਕੋਵਿਡ ਪਾਜ਼ਿਟਿਵ ਦਰ ਵਿੱਚ ਇੱਕ ਮਹੱਤਵਪੂਰਣ ਗਿਰਾਵਟ ਦੇਖੀ ਗਈ ਹੈ। ਪਾਜ਼ਿਟਿਵ ਦਰ 41.40 ਫ਼ੀਸਦੀ ਤੋਂ ਘਟ ਕੇ 35.16 ਫ਼ੀਸਦੀ ’ਤੇ ਆ ਗਈ ਹੈ। ਰਾਜ ਸਰਕਾਰ ਨੇ ਵੀਰਵਾਰ ਨੂੰ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ, ਬੰਬੋਲੀਮ ਵਿਖੇ ਆਕਸੀਜਨ ਸੰਕਟ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ ਹੈ। ਡਾਇਰੈਕਟਰ-ਆਈਆਈਟੀ ਗੋਆ ਡਾ. ਬੀ ਕੇ ਮਿਸ਼ਰਾ ਪੈਨਲ ਦੇ ਚੇਅਰਪਰਸਨ ਹੋਣਗੇ।

ਅਸਾਮ: ਵੀਰਵਾਰ ਨੂੰ ਰਾਜ ਵਿੱਚ ਕੋਵਿਡ-19 ਕਾਰਨ ਲਗਭਗ 75 ਵਿਅਕਤੀਆਂ ਦੀਆਂ ਜਾਨਾਂ ਗਈਆਂ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 5,468 ਪਾਜ਼ਿਟਿਵ ਕੇਸ ਆਏ, ਕੁੱਲ ਪਾਜ਼ਿਟਿਵ ਦਰ 9.18 ਫ਼ੀਸਦੀ ਹੈ। ਕਾਮਰੂਪ (ਮੈਟਰੋ) ਵਿੱਚ1,173 ਮਾਮਲੇ ਆਏ ਹਨ। ਸਿਹਤ ਮੰਤਰੀ ਕੇਸ਼ਬ ਮਹੰਤਾ ਨੇ ਕਿਹਾ ਕਿ ਹਾਲਾਂਕਿ ਰਾਜ ਸਰਕਾਰ ਲੌਕਡਾਊਨ ਦੇ ਐਲਾਨ ਦੇ ਹੱਕ ਵਿੱਚ ਨਹੀਂ ਹੈ, ਪਰ ਹਾਲਾਤ ਹੋਰ ਵਿਗੜਣ ’ਤੇ ਸ਼ਹਿਰੀ ਖੇਤਰਾਂ ਵਿੱਚ ਅਜਿਹਾ ਕਰਨ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਰਾਜ ਵਿੱਚ ਕੋਵਿਡ-19 ਬਿਸਤਰੇ ਦੀ ਕੋਈ ਘਾਟ ਨਹੀਂ ਹੈ। 11 ਮਈ ਤੱਕ, ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਿਲ ਕੇ 10,844 ਆਈਸੋਲੇਸ਼ਨ ਬਿਸਤਰੇ, 1,751 ਆਕਸੀਜਨ ਸਹਿਯੋਗੀ ਬਿਸਤਰੇ, ਹਸਪਤਾਲਾਂ ਵਿੱਚ ਕੋਵਿਡ-19ਦੇ ਮਰੀਜ਼ਾਂ ਲਈ 686 ਆਈਸੀਯੂ ਬੈੱਡ ਅਤੇ 421 ਆਕਸੀਜਨ ਸਹਿਯੋਗੀ ਬਿਸਤਰੇ ਸਨ। ਰਾਜ ਦੇ ਸਿੱਖਿਆ ਵਿਭਾਗ ਨੇ ਪਹਿਲੀ ਤੋਂ 12 ਵੀਂ ਜਮਾਤਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਸਮਾਂ ਫਿਰ ਤੋਂ ਤੈਅ ਕੀਤਾ ਹੈ, ਜੋ ਆਮ ਤੌਰ ’ਤੇ 1ਜੁਲਾਈ ਤੋਂ 31 ਜੁਲਾਈ ਹੁੰਦੀਆਂ ਹਨ ਉਨ੍ਹਾਂ ਨੂੰ ਹੁਣ ਇਸਦੀ ਬਜਾਏ 15 ਮਈ ਤੋਂ 14 ਜੂਨ, 2021 ਤੱਕ ਕਰ ਦਿੱਤਾ ਹੈ, ਇਸਨੂੰ ਕੋਵਿਡ-19 ਮਹਾਮਾਰੀ ਦੀ ਸਥਿਤੀ ਵਿੱਚ ਅਕਾਦਮਿਕ ਦਿਨਾਂ ਦੇ ਘਾਟੇ ਨੂੰ ਘੱਟ ਕਰਨ ਲਈ ਬਣਾਇਆ ਜਾ ਰਿਹਾ ਹੈ। ਇੰਡੀਅਨ ਆਰਮੀ ਦੀਆਂ 4ਕਰਾਪਾਂ ਨੇ ਤੇਜਪੁਰ ਮੈਡੀਕਲ ਕਾਲਜ ਹਸਪਤਾਲ ਵਿੱਚ ਸਿਰਫ 3 ਦਿਨਾਂ ਦੇ ਰਿਕਾਰਡ ਸਮੇਂ ਵਿੱਚ 45 ਆਕਸੀਜਨ ਬਿਸਤਰੇ ਅਤੇ 5 ਆਈਸੀਯੂ ਬੈੱਡ ਸਥਾਪਿਤ ਕੀਤੇ ਹਨ।

ਮੇਘਾਲਿਆ: ਵੀਰਵਾਰ ਨੂੰ ਮੇਘਾਲਿਆ ਵਿੱਚ ਇੱਕ ਹੀ ਦਿਨ ਵਿੱਚ ਸਭ ਤੋਂ ਵੱਧ 591 ਤਾਜ਼ਾ ਕੇਸ ਸਾਹਮਣੇ ਆਏ, ਜਦਕਿ ਦਿਨ ਵਿੱਚ ਹੋਰ 18 ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 268 ਹੋ ਗਈ ਹੈ।ਇਸ ਦੇ ਨਾਲ, ਰਾਜ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 3,726 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਸ਼ੁੱਕਰਵਾਰ ਤੋਂ ਟੀਕਾਕਰਣ ਦੇ ਤੀਜੇ ਪੜਾਅ ਤਹਿਤ 18-44 ਉਮਰ ਸਮੂਹ ਲਈ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਤਿਆਰ ਹੈ। ਐੱਨਐੱਚਐੱਮ ਮਿਸ਼ਨ ਡਾਇਰੈਕਟਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਵਿਨ ਪੋਰਟਲ (www.cowin.gov.in) ’ਤੇ ਟੀਕਾਕਰਣ ਲਈ ਰਜਿਸਟ੍ਰੇਸ਼ਨ 28 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਮਨਜ਼ੂਰਸ਼ੁਦਾ ਕੋਵਿਡ ਟੀਕਾਕਰਣ ਕੇਂਦਰਾਂ’ਤੇ ਸਲੋਟਾਂ ਦੀ ਬੁਕਿੰਗ 13 ਮਈ ਨੂੰ ਖੁੱਲ੍ਹ ਗਈ ਸੀ। ਰਾਜ ਵਿੱਚ ਰੈਨਜਾਹ ਸਟੇਟ ਡਿਸਪੈਂਸਰੀ ਅਤੇ ਸ਼ਿਲਾਂਗ ਸਿਵਲ ਹਸਪਤਾਲ ਵਿੱਚ 150 ਟੀਕੇ ਲਗਾਏ ਜਾਣਗੇ, ਇਨ੍ਹਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰੀ ਸਹੂਲਤਾਂ ਦੌਰਾਨ ਰੋਜ਼ 100-100 ਟੀਕੇ ਲਗਾਏ ਜਾਣਗੇ।

ਸਿੱਕਿਮ: ਸਿੱਕਿਮ ਵਿੱਚ ਕੋਵਿਡ ਕਾਰਨ ਰਿਕਾਰਡ ਤੋੜ 9ਮੌਤਾਂ ਹੋਈਆਂ; ਕੁੱਲ ਮੌਤਾਂ 19O ਹੋਈਆਂ ਹਨ: ਸਿੱਕਿਮ ਵਿੱਚ ਪਿਛਲੇ 24 ਘੰਟਿਆਂ ਵਿੱਚ ਨੋਵਲ ਕੋਰੋਨਾਵਾਇਰਸ ਦੇ 231 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੇ ਕੁੱਲ ਕੇਸ ਵੱਧ ਕੇ 10,623 ਹੋ ਗਏ ਹਨ। ਸਿੱਕਮ ਵਿੱਚ ਹੁਣ ਕੋਰੋਨਾਵਾਇਰਸ ਦੇ 2,946 ਐਕਟਿਵ ਕੇਸ ਹਨ।

ਨਾਗਾਲੈਂਡ: ਵੀਰਵਾਰ ਨੂੰ ਨਾਗਾਲੈਂਡ ਵਿੱਚ 12 ਕੋਵਿਡ ਮੌਤਾਂ ਹੋਈਆਂ ਅਤੇ 366 ਨਵੇਂ ਕੇਸ ਆਏ ਜੋ ਲਗਾਤਾਰ ਦੂਜੇ ਦਿਨ ਵੀ ਸਭ ਤੋਂ ਵੱਧ ਰੋਜ਼ਾਨਾਂ ਦਾ ਵਾਧਾ ਹੈ। ਨਾਗਾਲੈਂਡ ਵਿੱਚ ਅੱਜ ਸ਼ਾਮ 6 ਵਜੇ ਤੋਂ ਕੁੱਲ ਲੌਕਡਾਊਨ ਹੋਵੇਗਾ। ਲੌਕਡਾਊਨ 21 ਮਈ ਨੂੰ ਖ਼ਤਮ ਹੋ ਰਿਹਾ ਹੈ। ਨਾਗਾਲੈਂਡ ਵਿੱਚ 18-44 ਸਾਲ ਦੇ ਉਮਰ ਸਮੂਹ ਲਈ ਕੋਵਿਡ ਟੀਕਾਕਰਣ 17 ਮਈ ਨੂੰ ਸ਼ੁਰੂ ਹੋਏਗਾ। ਰਾਜ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਨੂੰ ਬੁੱਧਵਾਰ ਨੂੰ ਸੀਰਮ ਇੰਸਟੀਟਿਊਟ ਆਵ੍ ਇੰਡੀਆ ਤੋਂ ਕੋਵਿਸ਼ੀਲਡ ਦੀਆਂ 36,580 ਖੁਰਾਕਾਂ ਪ੍ਰਾਪਤ ਹੋਈਆਂ ਹਨ। ਕੋਹਿਮਾ ਵਿੱਚ ਇੱਕ ਹਫ਼ਤੇ ਦੌਰਾਨ ਰਾਤ ਦੇ ਕਰਫਿਊ ਅਤੇ ਕੰਟੈਂਟ ਜ਼ੋਨ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਲਈ 600 ਤੋਂ ਵੱਧ ਵਿਅਕਤੀਆਂ ਨੂੰ ਜ਼ੁਰਮਾਨਾ ਲਗਾਇਆ ਗਿਆ।

ਕੇਰਲ: ਕੇਰਲ ਹਾਈ ਕੋਰਟ ਨੇ ਅੱਜ ਕੇਂਦਰ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਕਿ ਉਹ 21 ਮਈ ਤੱਕ ਕੇਰਲ ਦੇ ਕੋਵਿਡ ਟੀਕੇ ਦਾ ਹਿੱਸਾ ਕਦੋਂ ਦੇ ਸਕਦੇ ਹਨ। ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਟੀਕਾ ਸਪਲਾਈ ਉਨ੍ਹਾਂ ਦੇ ਸਿੱਧਾ ਨਿਯੰਤਰਣ ਅਧੀਨ ਨਹੀਂ ਹੈ ਅਤੇ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੀ ਗਈ ਇੱਕ ਉੱਚ ਪੱਧਰੀ ਕਮੇਟੀ ਇਸ ਦਾ ਇੰਚਾਰਜ ਹੈ। ਅਦਾਲਤ ਨੇ ਕਿਹਾ ਕਿ ਕੇਰਲ ਵਿੱਚ ਰੋਜ਼ਾਨਾਂ ਕੋਵਿਡ ਦੇ ਮਾਮਲੇ ਵਧਦੇ ਜਾ ਰਹੇ ਹਨ,ਅਤੇ ਕੇਂਦਰ ਨੂੰ ਰਾਜ ਦੀ ਮੌਜੂਦਾ ਸਥਿਤੀ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਕੱਲ੍ਹ ਕੋਵਿਡ ਦੇ 39,955 ਕੇਸ ਆਏ ਅਤੇ 97 ਮੌਤਾਂ ਹੋਈਆਂ ਹਨ। ਟੀਪੀਆਰ 28.61 ਫ਼ੀਸਦੀ ਹੈ। ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਦੇਖਦਿਆਂ ਰਾਜ ਸਰਕਾਰ ਨੇ ਆਈਸੀਐੱਮਆਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰਾਜ ਵਿੱਚ ਹੋਰ ਐਂਟੀਜਨ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਮੰਤਵ ਲਈ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਅਤੇ ਝੁੱਗੀਆਂ ਵਿੱਚ ਐਂਟੀਜਨ ਟੈਸਟਿੰਗ ਬੂਥ ਸਥਾਪਿਤ ਕੀਤੇ ਜਾਣਗੇ। ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ 24 ਘੰਟੇ ਟੈਸਟਿੰਗ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਜਾਵੇਗਾ। ਭਾਰੀ ਮੀਂਹ ਕਾਰਨ ਆਈਐੱਮਡੀ ਵੱਲੋਂ ਰੈੱਡ ਅਲਰਟ ਜਾਰੀ ਕੀਤੇ ਜਾਣ ਕਾਰਨ ਅੱਜ ਕੋਵਿਡ ਟੀਕਾਕਰਣ ਜੋ ਕਿ ਤਿਰੂਵਨੰਤਪੁਰਮ ਅਤੇ ਕੋਲਾਮ ਜ਼ਿਲ੍ਹਿਆਂ ਵਿੱਚ ਹੋਣਾ ਸੀ, ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਤੱਕ ਰਾਜ ਵਿੱਚ ਕੁੱਲ 82,39,454 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 62,79,381 ਨੂੰ ਪਹਿਲੀ ਖੁਰਾਕ ਅਤੇ 19,60,073 ਲੋਕਾਂ ਨੂੰ ਦੂਜੀ ਖੁਰਾਕ ਪ੍ਰਾਪਤ ਹੋਈ ਸੀ।

ਤਮਿਲਨਾਡੂ: ਪੱਛਮੀ ਬੰਗਾਲ ਦੇ ਦੁਰਗਾਪੁਰ ਤੋਂ ਪਹੁੰਚੀ ਆਕਸੀਜਨ ਐਕਸਪ੍ਰੈੱਸ ਰੇਲਗੱਡੀ ਦੁਆਰਾ ਰਾਜ ਨੂੰ ਅੱਜ 80 ਮੀਟਰਕ ਟਨ ਆਕਸੀਜਨ ਮਿਲੀ। ਰਾਜ ਦੇ ਕਈ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਦੀ ਭਾਰੀ ਘਾਟ ਦਾ ਸਾਹਮਣਾ ਕਰਨ ਤੋਂ ਬਾਅਦ, ਤਮਿਲਨਾਡੂ ਰਾਜ ਸਰਕਾਰ ਨੇ ਆਕਸੀਜਨ ਦੀ ਸਰਬੋਤਮ ਵਰਤੋਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਡੀਐੱਮਕੇ ਦੇ ਸੰਸਦ ਮੈਂਬਰ ਅਤੇ ਵਿਧਾਇਕ ਕੋਵਿਡ-19 ਵਿਰੁੱਧ ਲੜਾਈ ਵਿੱਚ ਤਮਿਲਨਾਡੂ ਦੀ ਮਦਦ ਲਈ ਮੁੱਖ ਮੰਤਰੀ ਦੇ ਰਾਹਤ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖਾਹ ਪਾਉਣਗੇ। ਵੀਰਵਾਰ ਨੂੰ 30,608 ਹੋਰ ਨਵੇਂ ਕੋਵਿਡ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਹੁਣ ਤੱਕ ਕੁੱਲ 14,99,485 ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ1,83,772ਐਕਟਿਵ ਕੇਸ ਹਨ। ਤਕਰੀਬਨ 297 ਹੋਰ ਮੌਤਾਂ ਹੋਈਆਂ। ਮਰਨ ਵਾਲਿਆਂ ਦੀ ਗਿਣਤੀ 16,178ਹੋ ਗਈ ਹੈ। ਹੁਣ ਤੱਕ ਰਾਜ ਭਰ ਵਿੱਚ68,22,834 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 49,78,091 ਨੇ ਪਹਿਲੀ ਖੁਰਾਕ ਅਤੇ 18,44,743ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

ਕਰਨਾਟਕ: ਨਵੇਂ ਕੇਸ ਆਏ: 35,297; ਕੁੱਲ ਐਕਟਿਵ ਮਾਮਲੇ: 5,93,078; ਨਵੀਂਆਂ ਕੋਵਿਡ ਮੌਤਾਂ: 344; ਕੁੱਲ ਕੋਵਿਡ ਮੌਤਾਂ: 20,712। ਕੱਲ੍ਹ ਲਗਭਗ 68,658 ਟੀਕੇ ਲਗਾਏ ਗਏ ਸਨ ਅਤੇ ਇਸ ਦੇ ਨਾਲ ਹੁਣ ਤੱਕ ਰਾਜ ਵਿੱਚ ਕੁੱਲ 1,09,76,189 ਟੀਕੇ ਲਗਾਏ ਜਾ ਚੁੱਕੇ ਹਨ। ਸਰਕਾਰ ਨੇ ਸਾਰੇ ਰਾਜ ਮੰਤਰੀਆਂ ਨੂੰ ਕੋਵਿਡ ਰਾਹਤ ਫੰਡ ਵਿੱਚ ਦਾਨ ਵਜੋਂ ਇੱਕ ਸਾਲ ਦੀ ਤਨਖਾਹ ਦੇਣ ਦਾ ਆਦੇਸ਼ ਦਿੱਤਾ ਹੈ। ਉਪ ਮੁੱਖ ਮੰਤਰੀ ਅਤੇ ਸਟੇਟ ਕੋਵਿਡ ਟਾਸਕ ਫੋਰਸ ਦੇ ਮੁਖੀ ਡਾ. ਸੀ.ਐੱਨ. ਅਸ਼ਵਥਾ ਨਾਰਾਇਣ ਨੇ ਕਿਹਾ ਹੈ ਕਿ ਗਲੋਬਲ ਟੈਂਡਰ ਰਾਹੀਂ 5 ਲੱਖ ਰੇਮਡੇਸਿਵਿਰ ਟੀਕੇ ਆਯਾਤ ਕੀਤੇ ਜਾਣਗੇ।

ਆਂਧਰ ਪ੍ਰਦੇਸ਼: ਰਾਜ ਵਿੱਚ 96,446 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 22,399 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 89 ਮੌਤਾਂ ਹੋਈਆਂ, ਜਦਕਿ ਪਿਛਲੇ 24 ਘੰਟਿਆਂ ਦੌਰਾਨ 18,638 ਮਰੀਜ਼ਾਂ ਨੂੰ ਛੁੱਟੀ ਪ੍ਰਾਪਤ ਹੋਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 74,13,446 ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 53,32,845 ਲੋਕਾਂ ਨੇ ਪਹਿਲੀ ਖੁਰਾਕ ਅਤੇ 20,80,601ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਰਾਜ ਸਰਕਾਰ ਨੇ ਵੀਰਵਾਰ ਨੂੰ ਕੋਵਿਡ ਟੀਕਿਆਂ ਲਈ ਗਲੋਬਲ ਟੈਂਡਰ ਜਾਰੀ ਕੀਤੇ ਜੋ 20 ਜਾਂ 22 ਮਈ ਨੂੰ ਪ੍ਰੀ-ਬੋਲੀ ਬੈਠਕ ਨਾਲ 3 ਜੂਨ ਤੱਕ ਖੋਲ੍ਹਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਨੇ ਕਿਹਾ, ਸਿਰਫ ਆਂਧਰ ਪ੍ਰਦੇਸ਼ ਵਿੱਚ ਹੀ 18 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਕਵਰ ਕਰਨ ਲਈ ਸੱਤ ਕਰੋੜ ਤੋਂ ਵੱਧ ਖੁਰਾਕਾਂ ਦੀ ਜ਼ਰੂਰਤ ਹੋਵੇਗੀ, ਪਰ ਕੇਂਦਰ ਨੇ ਹਾਲੇ ਤੱਕ ਸਿਰਫ 73 ਲੱਖ ਖੁਰਾਕਾਂ ਦਿੱਤੀਆਂ ਹਨ। ਕੋਵਿਡ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਦਾ ਜ਼ਿਕਰ ਕਰਦਿਆਂ, ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਪਲਾਈ ਵਿੱਚ ਤਕਨੀਕੀ ਖਰਾਬੀ ਨੂੰ ਰੋਕਣ ਲਈ ਉਚਿਤ ਉਪਾਵਾਂ ਨਾਲ ਹਸਪਤਾਲਾਂ ਵਿੱਚ ਆਕਸੀਜਨ ਭੰਡਾਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ। ਇਸ ਦੌਰਾਨ ਪ੍ਰਮੁੱਖ ਸਕੱਤਰ (ਸਿਹਤ) ਅਨਿਲ ਕੁਮਾਰ ਸਿੰਘਲ ਨੇ ਕਿਹਾ ਕਿ ਵਾਈਐੱਸਆਰ ਅਰੋਗਿਆਸਰੀ ਅਧੀਨ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਹੱਈਆ ਕਰਵਾਏ ਜਾ ਰਹੇ ਕੋਵਿਡ-19 ਦਾ ਇਲਾਜ ਸੁਚਾਰੂ ਕੀਤਾ ਗਿਆ ਹੈ ਅਤੇ ਇਹ ਹੁਣ ਬਿਲਕੁਲ ਕੈਸ਼ਲੈੱਸ ਹੈ।

ਤੇਲੰਗਾਨਾ: ਰਾਜ ਦੇ ਸਿਹਤ ਵਿਭਾਗ ਨੇ ਇਸ ਮਹੀਨੇ ਦੇ ਅੰਤ ਤੱਕ ਕੋਵਿਡ ਟੀਕੇ ਦੀ ਸਿਰਫ ‘ਦੂਜੀ ਖੁਰਾਕ’ ਦਾ ਪ੍ਰਬੰਧਨ ਕਰਨ ਦਾ ਫੈਸਲਾ ਕੀਤਾ ਹੈ। ਤੇਲੰਗਾਨਾ ਜਾਣ ਵਾਲੀ ਚੌਥੀ ਆਕਸੀਜਨ ਐਕਸਪ੍ਰੈੱਸ ਛੇ ਕ੍ਰਿਓਜੈਨਿਕ ਟੈਂਕਰਾਂ ਨਾਲ 120 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਕੱਲ ਹੈਦਰਾਬਾਦ ਪਹੁੰਚੀ। ਰਾਜ ਵਿੱਚ ਕੱਲ੍ਹ ਤਕਰੀਬਨ 4,693 ਨਵੇਂ ਕੋਵਿਡ ਕੇਸ ਆਏ ਅਤੇ 33 ਮੌਤਾਂ ਹੋਈਆਂ ਹਨ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2,867 ਹੋ ਗਈ ਹੈ ਅਤੇ ਕੁੱਲ ਕੇਸ ਵੱਧ ਕੇ 5,16,404 ਹੋ ਗਏ ਹਨ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਹੁਣ 56,917 ਹੈ। ਰਾਜ ਵਿੱਚ ਟੀਕਾਕਰਣ ਪ੍ਰੋਗਰਾਮ ਲਈ ਆਉਂਦਿਆਂ, ਵੱਖ-ਵੱਖ ਸ਼੍ਰੇਣੀਆਂ ਅਧੀਨ ਕੁੱਲ 1045 ਲੋਕਾਂ ਨੇ ਕੱਲ ਪਹਿਲੀ ਖੁਰਾਕ ਅਤੇ 38,510 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਰਾਜ ਵਿੱਚ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 43,75,396 ਅਤੇ ਦੂਜੀ ਖੁਰਾਕ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 11,03,872 ਹੈ। ਸਟੇਟ ਪਬਲਿਕ ਹੈਲਥ ਦੇ ਡਾਇਰੈਕਟਰ ਡਾ. ਜੀ. ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਤੇਲੰਗਾਨਾ ਵਿੱਚਕੋਵਿਡ ਦੀ ਲਾਗ, ਮੌਤਾਂ ਅਤੇ ਹਸਪਤਾਲ ਵਿੱਚ ਦਾਖਲੇ ਦਾ ਰੁਝਾਨ ਸਪੱਸ਼ਟ ਤੌਰ ’ਤੇ ਹੇਠਾਂ ਵੱਲ ਹੈ। ਇਸ ਰੁਝਾਨ ਦਾ ਕਾਰਨ- ਦੋ ਹਫ਼ਤਿਆਂ ਦੇ ਰਾਤ ਦੇ ਕਰਫਿਊ, ਰਾਜ ਸਰਕਾਰ ਦੁਆਰਾ ਲਾਗੂ ਕੀਤੀਆਂ ਗਈਆਂ ਨਿਯੰਤਰਣ ਰਣਨੀਤੀਆਂ ਅਤੇ ਲੋਕਾਂ ਦੁਆਰਾ ਪੂਰੇ ਦਿਲ ਨਾਲ ਅਪਣਾਈ ਗਈ ਕੋਵਿਡ-19ਪ੍ਰਤੀ ਸਾਵਧਾਨੀ ਵਰਗੇ ਕਾਰਕਾਂ ਦੇ ਸੁਮੇਲ ਨੂੰ ਮੰਨਿਆ ਜਾ ਰਿਹਾ ਹੈ।

ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 475949 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 79950 ਹੈ। ਕੁੱਲ ਮੌਤਾਂ ਦੀ ਗਿਣਤੀ 11297 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 817002 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 238127ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2583802 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 425877 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 665028 ਹੈ। ਕੁੱਲ ਐਕਟਿਵ ਕੋਵਿਡ ਕੇਸ 103140 ਹਨ। ਮੌਤਾਂ ਦੀ ਗਿਣਤੀ 6238 ਹੈ। ਹੁਣ ਤੱਕ ਕੁੱਲ 4756185 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 53393 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 8441 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 609 ਹੈ।

 

  *******

 

ਐੱਮਵੀ/ਏਪੀ



(Release ID: 1719300) Visitor Counter : 194


Read this release in: English , Hindi , Marathi , Gujarati