ਰਸਾਇਣ ਤੇ ਖਾਦ ਮੰਤਰਾਲਾ

ਰੇਮਡੇਸਿਵਿਰ ਦੀ ਵੰਡ 23 ਮਈ ਤੱਕ ਕੀਤੀ ਗਈ ਤਾਂ ਜੋ ਦੇਸ਼ ਭਰ ਵਿੱਚ ਇਸਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਈ ਜਾ ਸਕੇ-ਸ਼੍ਰੀ ਡੀ.ਵੀ ਸਦਾਨੰਦ ਗੌੜਾ


ਦੇਸ਼ ਭਰ ਵਿਚ ਬਦਲਦੀਆਂ ਜਰੂਰਤਾਂ ਅਨੁਸਾਰ ਵੰਡ ਵਿੱਚ ਤਬਦੀਲੀ ਕੀਤੀ ਗਈ

Posted On: 16 MAY 2021 12:36PM by PIB Chandigarh

ਹਰ ਰਾਜ ਵਿਚ ਰੇਮਡੇਸਿਵਿਰ ਦੀ ਜਰੂਰਤ ਨੂੰ ਧਿਆਨ ਵਿਚ ਰੱਖਦਿਆਂ ਅਤੇ ਇਸਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਅੱਜ 23 ਮਈ 2021 ਤੱਕ ਲਈ  ਰੇਮਡੇਸਿਵਿਰ ਦੀ ਵੰਡ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਰੇਮਡੇਸਿਵਿਰ ਦੇ ਸਮੁੱਚੇ ਉਤਪਾਦਨ ਅਤੇ ਇਸਦੀ ਵੰਡ ਵਿਚ ਕਾਫ਼ੀ ਵਾਧਾ ਕੀਤਾ ਗਿਆ ਹੈ। 

https://twitter.com/DVSadanandGowda/status/1393803351599378436?s=20

 

ਫਾਰਮਾਸਿਉਟੀਕਲ ਵਿਭਾਗ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਾਰੇ ਰਾਜਾਂ ਨੂੰ ਲਿਖੇ ਇੱਕ ਪੱਤਰ ਵਿੱਚ, ਇਹ ਜ਼ਿਕਰ ਕੀਤਾ ਗਿਆ ਹੈ ਕਿ 21 ਅਪ੍ਰੈਲ ਤੋਂ 16 ਮਈ, 2021 ਦੀ ਮਿਆਦ ਲਈ ਰੇਮਡੇਸਿਵਿਰ ਦਵਾਈ ਦੀ ਵੰਡ ਦੀ ਯੋਜਨਾ ਨੂੰ ਜਾਰੀ ਰੱਖਦੇ ਹੋਏ, 7 ਮਈ 2021 ਨੂੰ ਜਾਰੀ ਡੀ.ਓ ਦੇ ਈਵਨ ਨੰਬਰ ਰਾਹੀਂ ਭੇਜੀ ਗਈ ਸੂਚਨਾ ਵਿੱਚ ਇਹ ਦਸਿਆ ਗਿਆ ਸੀ ਕਿ 21 ਅਪ੍ਰੈਲ ਤੋਂ 23 ਮਈ ਤੱਕ ਦੀ ਅਵਧੀ ਲਈ ਅਪਡੇਟ ਕੀਤੀ ਗਈ ਅਲਾਟਮੈਂਟ ਯੋਜਨਾ ਫਾਰਮਾਸਿਉਟੀਕਲ ਵਿਭਾਗ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਹੈ। 

ਵੰਡ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਰਾਜ ਸਰਕਾਰਾਂ ਲਈ ਕੀਤੀ ਗਈ ਹੈ ਅਤੇ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਦਰ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਉਚਿਤ ਵੰਡ ਦੀ ਨਿਗਰਾਨੀ ਕਰਨ ਤਾਂ ਜੋ ਇਸਦੀ ਢੁਕਵੀਂ ਅਤੇ ਨਿਆਂਪੂਰਨ ਵਰਤੋਂ ਹੋ ਸਕੇ। 

ਰਾਜ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮਾਰਕੀਟਿੰਗ ਕੰਪਨੀਆਂ ਨੂੰ ਢੁਕਵੀਂ ਖਰੀਦ ਦੇ ਆਦੇਸ਼ ਤੁਰੰਤ ਦੇਣ, ਜੇ ਉਨ੍ਹਾਂ ਨੇ ਮਾਤਰਾ ਲਈ ਪਹਿਲਾਂ ਅਜਿਹਾ ਨਹੀਂ ਕੀਤਾ ਹੈ ਤਾਂ ਉਹ ਇਸ ਮਾਤਰਾ ਲਈ ਜੋ ਉਹ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਲਈ ਸਪਲਾਈ ਚੇਨ ਦੇ ਅਨੁਸਾਰ ਵੰਡ ਤੋਂ ਬਾਹਰ ਖਰੀਦਣਾ ਚਾਹੁੰਦੇ ਹਨ ਤਾਂ ਕੰਪਨੀਆਂ ਦੇ ਸੰਪਰਕ ਅਧਿਕਾਰੀਆਂ ਨਾਲ ਨੇੜਿਓਂ ਤਾਲਮੇਲ ਕਰਨ। ਰਾਜ ਵਿੱਚ ਨਿੱਜੀ ਵੰਡ ਚੈਨਲ ਨਾਲ ਵੀ ਤਾਲਮੇਲ ਬਣਾਇਆ ਜਾ ਸਕਦਾ ਹੈ।

C:\Users\dell\Desktop\image001ABCA.jpg

-------------------------------------

ਐਮ ਸੀ/ਕੇ ਪੀ /ਏ ਕੇ  


(Release ID: 1719233) Visitor Counter : 244