ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਐਨਐਫਐਸਏ / ਪੀਐੱਮ -ਜੀਕੇਏਵਾਈ -III ਦੇ ਤਹਿਤ ਅਨਾਜ ਦੀ ਸੁਰੱਖਿਅਤ ਅਤੇ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਾਜਬ ਕੀਮਤਾਂ ਵਾਲੀਆਂ ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਅਤੇ ਹਫ਼ਤਾਭਰ ਖੁੱਲ੍ਹੀਆਂ ਰੱਖਣ ਦੀ ਹਦਾਇਤ ਕੀਤੀ

Posted On: 16 MAY 2021 1:12PM by PIB Chandigarh

ਕੁਝ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਚੱਲ ਰਹੀ ਤਾਲਾਬੰਦੀ ਦੇ ਮੱਦੇਨਜ਼ਰ, ਵਾਜਬ ਮੁੱਲ ਦੀਆਂ ਦੁਕਾਨਾਂ (ਐੱਫ ਪੀ ਐੱਸ) ਦੇ ਕੰਮਕਾਜੀ ਸਮੇਂ ਵਿੱਚ ਕਮੀ ਆ ਸਕਦੀ ਹੈ, ਜਿਸ ਕਰਕੇ 15 ਮਈ, 2021 ਨੂੰ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਪੀਐੱਮਜੀਕੇ-III ਅਤੇ ਐਨਐੱਫਐੱਸਏ ਦੇ ਲਾਭਪਾਤਰੀਆਂ ਨੂੰ ਅਨਾਜ ਉਪਲੱਬਧ ਕਰਾਉਣ ਲਈ ਵਾਜਬ ਕੀਮਤ ਦੀਆਂ ਦੁਕਾਨਾਂ ਨੂੰ ਮਹੀਨੇ ਦੇ ਸਾਰੇ ਦਿਨ ਖੁੱਲਾ ਰੱਖਣ ਦੀ ਸਲਾਹ ਦਿੱਤੀ ਗਈ ਹੈ ਅਤੇ ਨਾਲ ਹੀ ਹਫ਼ਤੇ ਦੇ ਸਾਰੇ ਦਿਨ ਕੋਵਿਡ -19 ਪ੍ਰੋਟੋਕੋਲ ਅਨੁਸਾਰ ਸਮਾਜਿਕ ਦੂਰੀ / ਪਾਲਣਾ ਕਰਦਿਆਂ ਦਿਨ ਭਰ ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਕਿਹਾ ਗਿਆ ਹੈ। ਇਸ ਦੀ ਸਹੂਲਤ ਲਈ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਵਾਜਬ ਕੀਮਤ ਦੀਆਂ ਦੁਕਾਨਾਂ ਨੂੰ ਨਿਯਮਤ ਬਾਜ਼ਾਰ ਖੋਲ੍ਹਣ ਦੇ ਸੀਮਤ ਘੰਟਿਆਂ ਤੋਂ ਛੋਟ ਦਿੱਤੀ ਜਾਵੇ। 

ਉਪਰੋਕਤ ਉਪਾਅ ਇਹ ਸੁਨਿਸ਼ਚਿਤ ਕਰੇਗਾ ਕਿ ਪੀਐੱਮਜੀਕੇ-III ਅਤੇ ਐਨਐੱਫਐੱਸਏ ਅਧੀਨ ਅਨਾਜ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਾਰੇ ਲਾਭਪਾਤਰੀਆਂ ਨੂੰ ਸਹੀ ਢੰਗ ਨਾਲ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਵੰਡ ਕੀਤੀ ਜਾਵੇ। ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਲਾਭਪਾਤਰੀਆਂ ਨੂੰ ਕੋਈ ਮੁਸ਼ਕਲ ਪੇਸ਼ ਕੀਤੇ ਬਿਨਾਂ ਉਨ੍ਹਾਂ ਦੇ ਐਫਪੀਐੱਸ 'ਤੇ ਅਨਾਜ ਦੀ ਸਮੇਂ ਸਿਰ ਵੰਡ ਲਈ ਲੋੜੀਂਦੇ ਕਦਮ ਚੁੱਕਣ ਅਤੇ ਇਸ ਸਬੰਧ ਵਿੱਚ ਚੁੱਕੇ ਉਪਾਵਾਂ ਦਾ ਵਿਆਪਕ ਪ੍ਰਚਾਰ ਕੀਤਾ ਜਾਵੇ। 

“ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ” (ਪੀਐੱਮ-ਜੀਕੇਏਵਾਈ-III) ਨੂੰ ਦੋ ਮਹੀਨਿਆਂ ਮਈ ਅਤੇ ਜੂਨ 2021 ਦੀ ਮਿਆਦ ਲਈ, ਉਸੇ ਤਰਜ਼ 'ਤੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਰ੍ਹਾਂ ਪਹਿਲਾਂ ਮੁਫਤ ਅਨਾਜ (ਚਾਵਲ / ਕਣਕ) ਦਾ ਵਾਧੂ ਕੋਟਾ ਮੁਹੱਈਆ ਕਰਵਾ ਕੇ ਕੀਤਾ ਗਿਆ ਸੀ। ਯੋਜਨਾ ਤਹਿਤ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਅਨਾਜ ਐਨਐਫਐਸਏ ਦੇ ਤਕਰੀਬਨ 80 ਕਰੋੜ ਲਾਭਪਾਤਰੀਆਂ ਨੂੰ ਐਨਐਫਐਸਏ ਦੀਆਂ ਦੋਵੇਂ ਸ਼੍ਰੇਣੀਆਂ ਅੰਤੋਦਿਆ ਅੰਨ ਯੋਜਨਾ (ਏਏਏ) ਅਤੇ ਪ੍ਰਾਥਮਿਕ ਘਰ (ਪੀਐਚਐਚ) ਅਧੀਨ ਤਕਸੀਮ ਕੀਤਾ ਜਾ ਰਿਹਾ ਹੈ।

ਐਡਵਾਈਜ਼ਰੀ ਲਈ ਇਥੇ ਕਲਿੱਕ ਕਰੋ

*******

ਡੀਜੇਐਨ / ਐਮਐਸ



(Release ID: 1719231) Visitor Counter : 155