ਬਿਜਲੀ ਮੰਤਰਾਲਾ
ਐੱਨਟੀਪੀਸੀ ਨੇ ਦੇਸ਼ਭਰ ਵਿੱਚ ਕੋਵਿਡ ਦੇਖਭਾਲ ਸਹੂਲਤਾਂ ਵਿੱਚ ਵਾਧਾ ਕੀਤਾ
प्रविष्टि तिथि:
15 MAY 2021 2:36PM by PIB Chandigarh
ਬਿਜਲੀ ਮੰਤਰਾਲਾ ਦੇ ਤਹਿਤ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਊਰਜਾ ਕੰਪਨੀ ਐੱਨਟੀਪੀਸੀ ਲਿਮਟਿਡ ਨੇ ਗੰਭੀਰ ਕੋਵਿਡ ਦੇਖਭਾਲ ਦੇ ਲਈ ਸਹਾਇਤਾ ਪ੍ਰਦਾਨ ਕਰਨ ਨੂੰ ਲੈ ਕੇ ਵੱਖ-ਵੱਖ ਰਾਜਾਂ ਵਿੱਚ ਸਥਿਤ ਸੰਯੰਤਰਾਂ ਵਿੱਚ ਆਕਸੀਜਨ ਯੁਕਤ 500 ਤੋਂ ਜ਼ਿਆਦਾ ਬੈੱਡ ਅਤੇ 1100 ਤੋਂ ਜ਼ਿਆਦਾ ਆਇਸੋਲੇਸ਼ਨ ਬੈੱਡ ਜੋੜੇ ਹਨ।
ਐੱਨਸੀਆਰ ਖੇਤਰ ਵਿੱਚ ਕੰਪਨੀ ਨੇ ਬਦਰਪੁਰ, ਨੋਏਡਾ ਅਤੇ ਦਾਦਰੀ ਵਿੱਚ ਕੋਵਿਡ ਕੇਅਰ ਕੇਂਦਰ ਸਥਾਪਤ ਕੀਤਾ ਹੈ। ਇਨ੍ਹਾਂ ਕੇਂਦਰਾਂ ਵਿੱਚ 200 ਆਕਸੀਜਨ ਯੁਕਤ ਬੈੱਡ ਅਤੇ 140 ਆਇਸੋਲੇਸ਼ਨ ਬੈੱਡ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਇਲਾਵਾ, ਕੰਪਨੀ ਨੇ ਓਡੀਸ਼ਾ ਦੇ ਸੁੰਦਰਗੜ੍ਹ ਵਿੱਚ 500 ਬੈੱਡ ਵਾਲੇ ਕੋਵਿਡ ਸਿਹਤ ਕੇਂਦਰ ਦੀ ਸਥਾਪਨਾ ਕੀਤੀ ਹੈ। ਇਸ ਕੇਂਦਰ ਨੂੰ 20 ਵੈਂਟੀਲੇਟਰ ਪ੍ਰਦਾਨ ਕੀਤੇ ਗਏ ਹਨ।
ਉੱਥੇ ਹੀ ਕੰਪਨੀ ਪਹਿਲਾਂ ਹੀ ਐੱਨਸੀਆਰ ਵਿੱਚ 11 ਆਕਸੀਜਨ ਉਤਪਾਦਨ ਸੰਯੰਤਰਾਂ ਲਈ ਆਰਡਰ ਦੇ ਚੁੱਕੀ ਹੈ। ਇਸ ਦੇ ਇਲਾਵਾ ਬਾਟਲਿੰਗ ਸਹੂਲਤ ਯੁਕਤ 2 ਵੱਡੇ ਆਕਸੀਜਨ ਉਤਪਾਦਨ ਸੰਯੰਤਰ ਸਥਾਪਤ ਕੀਤੇ ਜਾ ਰਹੇ ਹਨ । ਇਸ ਦੇ ਅੱਗੇ ਕੰਪਨੀ ਹੋਰ ਰਾਜਾਂ ਵਿੱਚ 8 ਵੱਖ-ਵੱਖ ਸਥਾਨਾਂ ’ਤੇ ਆਕਸੀਜਨ ਉਤਪਾਦਨ ਸੰਯੰਤਰ ਵੀ ਸਥਾਪਤ ਕਰ ਰਹੀ ਹੈ। ਇਸ ਦੇ ਇਲਾਵਾ ਕੰਪਨੀ ਨੇ ਹੋਰ ਰਾਜਾਂ ਵਿੱਚ ਸਥਿਤ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਉਤਪਾਦਨ ਸੰਯੰਤਰਾਂ ਦੀ ਸਥਾਪਨਾ ਲਈ ਸਹਾਇਤਾ ਪ੍ਰਦਾਨ ਕੀਤੀ ਹੈ।
ਇਸ ਦੇ ਇਲਾਵਾ ਦਾਦਰੀ, ਕੋਰਬਾ, ਕਣਿਹਾ, ਰਾਮਗੁੰਡਮ, ਵਿੰਧਿਆਚਲ, ਹੜ੍ਹ ਅਤੇ ਬਦਰਪੁਰ ਵਿੱਚ ਪਹਿਲਾਂ ਤੋਂ ਹੀ ਕੋਵਿਡ ਦੇਖਭਾਲ ਕੇਂਦਰ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ ਇਲਾਵਾ ਐੱਨਟੀਪੀਸੀ ਉੱਤਰੀ ਕਰਣਪੁਰਾ, ਬੋਂਗਾਈਗਾਂਵ ਅਤੇ ਸੋਲਾਪੁਰ ਵਿੱਚ ਵੀ ਹੋਰ ਸਹੂਲਤ ਦੀ ਸਥਾਪਨਾ ਕਰੇਗੀ । ਉੱਥੇ ਹੀ ਹੋਰ ਹਸਪਤਾਲ ਆਕਸੀਜਨ ਦੀ ਸਹੂਲਤ ਵਾਲੇ ਬਿਸਤਰਾਂ ਦੀ ਸੰਖਿਆ ਵਿੱਚ ਵਾਧੇ ਦੀ ਤਿਆਰੀ ਹੈ।
ਇਸ ਵਿੱਚ, ਐੱਨਟੀਪੀਸੀ ਨੇ ਸਾਰੇ ਪਰਿਚਾਲਨਾਂ ਦੇ ਆਪਣੇ 70,000 ਤੋਂ ਜ਼ਿਆਦਾ ਕਰਮਚਾਰੀਆਂ ਅਤੇ ਸਾਥੀਆਂ ਨੂੰ ਟੀਕਾ ਲਗਾਇਆ ਹੈ। ਸਾਰੇ ਸੰਯੰਤਰਾਂ ਵਿੱਚ ਵੱਡੇ ਪੈਮਾਨੇ ’ਤੇ ਟੀਕਾਕਰਣ ਅਭਿਆਨ ਜਾਰੀ ਹੈ।
ਐੱਨਟੀਪੀਸੀ ਨੇ ਆਪਣੇ ਕਈ ਸੰਯੰਤਰ ਸਥਾਨਾਂ ’ਤੇ 18-44 ਸਾਲ ਸ਼੍ਰੇਣੀ ਦੇ ਲਾਇਕ ਲੋਕਾਂ ਦਾ ਟੀਕਾਕਰਣ ਵੀ ਸ਼ੁਰੂ ਕਰ ਦਿੱਤਾ ਹੈ। ਸਬੰਧਤ ਰਾਜ ਪ੍ਰਸ਼ਾਸਨਾਂ ਦੇ ਨਾਲ ਸੰਜੋਗ ਨਾਲ ਐੱਨਟੀਪੀਸੀ ਸਟੇਸ਼ਨਾਂ ’ਤੇ ਟੀਕਾਕਰਣ ਅਭਿਆਨ ਚਲਾਏ ਗਏ ਹਨ ।
ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਊਰਜਾ ਕੰਪਨੀ ਸਾਰੇ ਸੰਯੰਤਰਾਂ ਵਿੱਚ ਮਰੀਜਾਂ ਦੇ ਬਿਹਤਰ ਤਾਲਮੇਲ ਲਈ ਦਿਨ-ਰਾਤ 24x7 ਕੰਟਰੋਲ ਰੂਮ ਸੰਚਾਲਿਤ ਕਰ ਰਹੀ ਹੈ, ਜਿਸ ਦੇ ਤਾਲਮੇਲ ਲਈ ਇੱਕ ਵਿਸ਼ੇਸ਼ ਕਾਰਜ ਬਲ ਦੁਆਰਾ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਕਾਰਜ ਬਲ ਵੱਖ-ਵੱਖ ਸੂਚੀਬੱਧ ਅਤੇ ਗ਼ੈਰ - ਸੂਚੀਬੱਧ ਹਸਪਤਾਲਾਂ ਵਿੱਚ ਬਿਸਤਰਿਆਂ ਅਤੇ ਇਲਾਜ ਦੀਆਂ ਹੋਰ ਸਹੂਲਤਾਂ ਦੇ ਤਾਲਮੇਲ ਵਿੱਚ ਵੀ ਮਦਦ ਕਰਦਾ ਹੈ। 24X7 ਕੰਟਰੋਲ ਰੂਮ ਨੇ ਦੈਨਿਕ ਰਿਪੋਰਟਿੰਗ ਅਤੇ ਐੱਮਆਈਐੱਸ ਦੇ ਨਾਲ ਦਵਾਵਾਂ, ਹਸਪਤਾਲ ਦੀ ਸਮੱਗਰੀ, ਸੇਵਾਵਾਂ ਦੀ ਖਰੀਦ ਲਈ ਵੀ ਤਾਲਮੇਲ ਕੀਤਾ ਹੈ।
ਇਸ ਦੇ ਇਲਾਵਾ ਸਾਰੇ ਕੋਵਿਡ ਰੋਗੀਆਂ ਨੂੰ ਸਭ ਤੋਂ ਬਿਹਤਰ ਸਿਹਤ ਸੇਵਾ ਪ੍ਰਦਾਨ ਕੀਤੀ ਜਾ ਸਕੇ, ਇਹ ਸੁਨਿਸ਼ਚਿਤ ਕਰਨ ਲਈ ਐੱਨਟੀਪੀਸੀ ਹਸਪਤਾਲਾਂ ਅਤੇ ਇਨ੍ਹਾਂ ਦੀ ਚਿਕਿਤਸਾ ਟੀਮ ਦੇ ਨਾਲ ਤਾਲਮੇਲ ਕਰ ਰਹੀ ਹੈ। ਉੱਥੇ ਹੀ ਐੱਨਟੀਪੀਸੀ ਨੇ ਜ਼ਰੂਰੀ ਲੇਕਿਨ ਦੁਰਲਭ ਦਵਾਵਾਂ ਅਤੇ ਆਕਸੀਜਨ ਜਿਹੀਆਂ ਹੋਰ ਜ਼ਰੂਰੀ ਚੀਜ਼ਾਂ ਦੀ ਉਪਲੱਬਧਤਾ ਨੂੰ ਸੁਵਿਧਾਜਨਕ ਬਣਾਉਣ ਲਈ ਬਿਜਲੀ ਮੰਤਰਾਲਾ ਅਤੇ ਸਿਹਤ ਮੰਤਰਾਲਾ ਦੇ ਨਾਲ ਭਾਗੀਦਾਰੀ ਵਿੱਚ ਹੈ।
************
ਐੱਸਐੱਸ/ਆਈਜੀ
(रिलीज़ आईडी: 1719216)
आगंतुक पटल : 245