ਬਿਜਲੀ ਮੰਤਰਾਲਾ

ਆਰਈਸੀ ਨੇ ਕੋਵਿਡ-19 ਟੀਕਾਕਰਨ ਕੈਂਪ ਦਾ ਆਯੋਜਨ ਕੀਤਾ

Posted On: 13 MAY 2021 6:29PM by PIB Chandigarh

ਬਿਜਲੀ ਮੰਤਰਾਲੇ ਦੇ ਤਹਿਤ ਨਵਰਤਨ ਜਨਤਕ ਕੰਪਨੀ ਆਰਈਸੀ ਲਿਮਿਟੇਡ ਨੇ ਕੇਂਦਰੀ ਜਨਤਕ ਉੱਦਮ ਦੇ ਵੱਖ-ਵੱਖ ਬਿਜਲੀ ਕੰਪਨੀਆਂ ਦੇ 18-45 ਵਰ੍ਹੇ ਦੀ ਉਮਰ ਦੇ ਕਰਮਚਾਰੀਆਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਲਈ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ। ਅੰਤਰਰਾਸ਼ਟਰੀ ਨਰਸ ਦਿਵਸ ਦੇ ਅਵਸਰ ‘ਤੇ ਇਹ ਕੈਂਪ ਅਪੋਲੋ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

 

E:\surjeet pib work\2021\may\15 may\2.jpeg

 

ਸਿਹਤ ਕਰਮਚਾਰੀਆਂ ਅਤੇ ਫਰੰਟਲਾਈਨ ਵਰਕਰਸ ਦੇ ਲਈ ਅਪੋਲੋ ਹਸਪਤਾਲ ਦੇ ਪੂਰੇ ਮੈਡੀਕਲ ਦਲ ਦਾ ਆਭਾਰ ਵਿਅਕਤ ਕਰਨ ਦੇ ਲਈ ਆਰਈਸੀ ਦੇ ਅਧਿਕਾਰੀਆਂ ਨੇ ਤਾੜੀਆਂ ਦੇ ਨਾਲ ਸੁਆਗਤ ਕੀਤਾ ਗਿਆ।

ਕੈਂਪ ਵਿੱਚ ਕੁੱਲ੍ਹ 500 ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵਾਰੀ-ਵਾਰੀ ਨਾਲ ਵੈਕਸੀਨ ਦੀ ਪਹਿਲੀ ਡੋਸ ਲਿੱਤੀ। ਆਰਈਸੀ ਰਾਸ਼ਟਰ ਦੀ ਸੇਵਾ ਵਿੱਚ ਇੱਕ ਪ੍ਰਮੁੱਖ ਭਾਗੀਦਾਰ ਬਣਨ ਦੇ ਲਈ ਪਹਿਲੇ ਦੀਆਂ ਕੋਸ਼ਿਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਪ੍ਰਤੀਬੱਧ ਹੈ।

ਆਰਈਸੀ ਲਿਮਿਟੇਡ ਬਾਰੇ: ਆਰਈਸੀ ਲਿਮਿਟੇਡ ਇੱਕ ਨਵਰਤਨ ਐੱਨਬੀਐੱਫਸੀ ਹੈ। ਜੋ ਪੂਰੇ ਭਾਰਤ ਵਿੱਚ ਪਾਵਰ ਸੈਕਟਰ ਦੇ ਵਿੱਤਪੋਸ਼ਣ ਅਤੇ ਵਿਕਾਸ ‘ਤੇ ਕੇਂਦ੍ਰਿਤ ਹੋ ਕੇ ਕੰਮ ਕਰਦੀ ਹੈ। 1969 ਵਿੱਚ ਸਥਾਪਿਤ, ਆਰਈਸੀ ਲਿਮਿਟੇਡ ਨੇ ਪਰਿਚਾਲਨ ਦੇ ਖੇਤਰ ਵਿੱਚ ਪੰਜਾਹ ਵਰ੍ਹਿਆਂ ਤੋਂ ਵੱਧ ਦਾ ਸਮਾਂ ਪੂਰਾ ਕੀਤਾ ਹੈ। ਇਹ ਰਾਜ ਬਿਜਲੀ ਬੋਰਡਾਂ, ਰਾਜ ਸਰਕਾਰਾਂ, ਕੇਂਦਰੀ/ਰਾਜ ਬਿਜਲੀ ਉਪਯੋਗਤਾਵਾਂ, ਸੁਤੰਤਰ ਬਿਜਲੀ ਉਤਪਾਦਕਾਂ, ਗ੍ਰਾਮੀਣ ਬਿਜਲੀ ਸਹਿਕਾਰੀ ਕਮੇਟੀਆਂ ਅਤੇ ਨਿਜੀ ਖੇਤਰ ਦੀਆਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦੀ ਬਿਜ਼ਨਸ ਐਕਟੀਵਿਟੀਜ਼ ਵਿੱਚ ਸੰਪੂਰਨ ਬਿਜਲੀ ਖੇਤਰ ਮੁੱਲ ਲੜੀ ਵਿੱਚ ਵਿੱਤਪੋਸ਼ਣ ਪ੍ਰੋਜੈਕਟ ਸ਼ਾਮਲ ਹਨ, ਜਿਸ ਵਿੱਚ ਵੱਖ-ਵੱਖ ਪ੍ਰਕਾਰ ਦੇ ਪ੍ਰੋਜੈਕਟਾਂ ਵਿੱਚ ਬਿਜਲੀ ਉਤਪਾਦਨ, ਟਰਾਂਸਮਿਸ਼ਨ, ਪ੍ਰੋਜੈਕਟ ਵਿਤਰਣ ਅਤੇ ਨਵਿਆਉਣਯੋਗ ਊਰਜਾ ਦੇ ਪ੍ਰੋਜੈਕਟ ਸ਼ਾਮਲ ਹਨ।

 

***************

ਐੱਸਐੱਸ/ਆਈਜੀ


(Release ID: 1718973) ਵਿਜ਼ੀਟਰ ਕਾਊਂਟਰ : 157