ਰੇਲ ਮੰਤਰਾਲਾ
24 ਅਪ੍ਰੈਲ ਨੂੰ 126 ਮੀਟ੍ਰਿਕ ਟਨ ਦੀ ਸਪਲਾਈ ਦੇ ਨਾਲ ਸ਼ੁਰੂ ਹੋਇਆ ਆਕਸੀਜਨ ਐਕਸਪ੍ਰੈਸ ਦਾ ਅਭਿਯਾਨ 20 ਦਿਨਾਂ ਵਿੱਚ 7900 ਮੀਟ੍ਰਿਕ ਟਨ ਦੇ ਪੱਧਰ ‘ਤੇ ਪਹੁੰਚਿਆ, ਰੇਲਵੇ ਨੇ ਆਪਣੀ ਸਮਰੱਥਾ ਵਧਾ ਕੇ ਦੇਸ਼ ਦੇ 12 ਰਾਜਾਂ ਨੂੰ ਆਕਸੀਜਨ ਦੀ ਸਪਲਾਈ ਸ਼ੁਰੂ ਕੀਤੀ
ਆਂਧਰ ਪ੍ਰਦੇਸ਼ ਦੇ ਲਈ ਪਹਿਲੀ ਆਕਸੀਜਨ ਐਕਸਪ੍ਰੈਸ ਆਪਣੇ ਮਾਰਗ ‘ਤੇ ਹੈ, ਜੋ ਨੇੱਲੋਰ ਵਿੱਚ 40 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਰੇਗੀ
ਕੇਰਲ ਦੇ ਲਈ ਨਿਕਲੀ ਪਹਿਲੀ ਆਕਸੀਜਨ ਐਕਸਪ੍ਰੈਸ ਵੀ ਛੇਤੀ ਏਰਣਾਕੁਲਮ ਪਹੁੰਚੇਗੀ, ਇਹ 118 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਰੇਗੀ
ਤਮਿਲਨਾਡੂ ਵਿੱਚ ਪਹਿਲੀ ਆਕਸੀਜਨ ਐਕਸਪ੍ਰੈਸ ਨੇ 80 ਮੀਟ੍ਰਿਕ ਟਨ ਆਕਸੀਜਨ ਦੀ ਡਿਲੀਵਰੀ ਕੀਤੀ
ਦੇਸ਼ ਵਿੱਚ ਆਕਸੀਜਨ ਐਕਸਪ੍ਰੈਸ ਦੁਆਰਾ ਹੁਣ ਪ੍ਰਤੀ ਦਿਨ 800 ਮੀਟ੍ਰਿਕ ਟਨ ਦੇ ਕਰੀਬ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ
ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਤਮਿਲਨਾਡੂ, ਹਰਿਆਣਾ, ਤੇਲੰਗਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਆਕਸੀਜਨ ਐਕਸਪ੍ਰੈਸ ਨਾਲ ਆਕਸੀਜਨ ਦੇ ਰੂਪ ਵਿੱਚ ਰਾਹਤ ਦੀ ਡਿਲੀਵਰੀ
ਹੁਣ ਤੱਕ ਮਹਾਰਾਸ਼ਟਰ ਨੂੰ 462 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 2210 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 408 ਮੀਟ੍ਰਿਕ ਟਨ, ਹਰਿਆਣਾ ਨੂੰ 1228 ਮੀਟ੍ਰਿਕ ਟਨ, ਤੇਲੰਗਨਾ ਨੂੰ 308 ਮੀਟ੍ਰਿਕ ਟਨ, ਰਾਜਸਥਾਨ ਨੂੰ 72 ਮੀਟ੍ਰਿਕ ਟਨ, ਕਰਨਾਟਕ ਨੂੰ 120 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 80 ਮੀਟ੍ਰਿਕ ਟਨ ਅਤੇ ਤਮਿਲਨਾਡੂ ਵਿੱਚ 80 ਮੀਟ੍ਰਿਕ ਟਨ ਜਦਕਿ ਦਿੱਲੀ ਵਿੱਚ 2934 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ
Posted On:
14 MAY 2021 6:51PM by PIB Chandigarh
ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਦੁਆਰਾ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਲਗਭਗ 500 ਟੈਂਕਰਾਂ ਵਿੱਚ ਲਗਭਗ 7900 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਤਰਲ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
ਆਕਸੀਜਨ ਐਕਸਪ੍ਰੈਸ ਦੁਆਰਾ ਪਿਛਲੇ ਕੁਝ ਦਿਨਾਂ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲਗਭਗ 800 ਮੀਟ੍ਰਿਕ ਟਨ ਦੈਨਿਕ ਆਕਸੀਜਨ ਦੀ ਸਪਲਾਈ ਕੀਤੀ ਜਾ ਰਹੀ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈਸ ਦੀ ਪਹਿਲੀ ਯਾਤਰਾ 20 ਦਿਨ ਪਹਿਲੇ 24 ਅਪ੍ਰੈਲ, 2021 ਨੂੰ ਸ਼ੁਰੂ ਹੋਈ ਸੀ, ਜਿਸ ਵਿੱਚ 126 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਮਹਾਰਾਸ਼ਟਰ ਨੂੰ ਕੀਤੀ ਗਈ ਸੀ।
ਭਾਰਤੀ ਰੇਲਵੇ ਨੇ ਪਿਛਲੇ 20 ਦਿਨਾਂ ਵਿੱਚ ਆਪਣੇ ਆਕਸੀਜਨ ਐਕਸਪ੍ਰੈਸ ਅਭਿਯਾਨ ਨੂੰ ਲਗਾਤਾਰ ਮਜ਼ਬੂਤ ਬਣਾਇਆ ਹੈ ਅਤੇ ਹੁਣ ਤੱਕ 12 ਰਾਜਾਂ ਨੂੰ 7900 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
ਭਾਰਤੀ ਰੇਲਵੇ ਪੱਛਮ ਵਿੱਚ ਹਾਪਾ ਅਤੇ ਮੁੰਦ੍ਰਾ ਤੋਂ ਤਾਂ ਪੂਰਬ ਵਿੱਚ ਰਾਊਰਕੇਲਾ, ਦੁਰਗਾਪੁਰ, ਟਾਟਾਨਗਰ ਅਤੇ ਅੰਗੁਲ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਆਕਸੀਜਨ ਦੀ ਸਪਲਾਈ ਕਰ ਰਹੀ ਹੈ। ਜਿਨ੍ਹਾਂ ਰਾਜਾਂ ਨੂੰ ਸਪਲਾਈ ਕੀਤੀ ਜੀ ਰਹੀ ਹੈ ਉਨ੍ਹਾਂ ਵਿੱਚ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਤਮਿਲਨਾਡੂ, ਹਰਿਆਣਾ, ਤੇਲੰਗਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਇਸ ਦੇ ਲਈ ਜਟਿਲ ਮਾਰਗ ਪ੍ਰਚਾਲਨ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਰਾਜਾਂ ਦੀ ਮੰਗ ‘ਤੇ ਘੱਟ ਤੋਂ ਘੱਟ ਸਮੇਂ ਵਿੱਚ ਆਕਸੀਜਨ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਲਈ ਰੇਲਵੇ ਆਕਸੀਜਨ ਐਕਸਪ੍ਰੈਸ ਮਾਲ ਗੱਡੀਆਂ ਦੇ ਪ੍ਰਚਾਲਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਆਕਸੀਜਨ ਐਕਸਪ੍ਰੈਸ ਦੀ ਸਪਲਾਈ ਇੱਕ ਜਟਿਲ ਪ੍ਰਕਿਰਿਆ ਹੈ ਫਿਰ ਵੀ ਲੰਬੀ ਦੂਰੀ ਵਾਲੇ ਮਾਰਗਾਂ ‘ਤੇ ਆਕਸੀਜਨ ਐਕਸਪ੍ਰੈਸ ਜ਼ਿਆਦਾਤਰ ਮਾਮਲਿਆਂ ਵਿੱਚ 55 ਕਿਮੀ ਪ੍ਰਤੀ ਘੰਟੇ ਦੀ ਦਰ ਨਾਲ ਚਲ ਰਹੀ ਹੈ। ਗ੍ਰੀਨ ਕੌਰੀਡੋਰ ਵਿੱਚ ਚਲਣ ਵਾਲੀਆਂ ਇਨ੍ਹਾਂ ਰੇਲ ਗੱਡੀਆਂ ਦੇ ਪ੍ਰਚਾਲਨ ਨੂੰ ਸਭ ਤੋਂ ਵਧ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ ਅਤੇ ਇਸ ਦੀ ਗੰਭੀਰ ਜ਼ਰੂਰਤ ਨੂੰ ਸਮਝਦੇ ਹੋਏ ਵੱਖ-ਵੱਖ ਜ਼ੋਨ ਦੇ ਅਧਿਕਾਰੀ ਅਤੇ ਕਰਮਚਾਰੀ ਵਰਤਮਾਨ ਚੁਣੌਤੀਪੂਰਨ ਸਥਿਤੀਆਂ ਵਿੱਚ ਅਣਥੱਕ ਕਾਰਜ ਕਰ ਰਹੇ ਹਨ ਤਾਂ ਜੋ ਆਕਸੀਜਨ ਲੋਕਾਂ ਤੱਕ ਸੰਭਵ ਹੋ ਸਕੇ ਤਾਂ ਘੱਟ ਤੋਂ ਘੱਟ ਸਮੇਂ ਵਿੱਚ ਪਹੁੰਚਾਇਆ ਜਾ ਸਕੇ। ਵੱਖ-ਵੱਖ ਖੰਡਾਂ ‘ਤੇ ਚਾਲਕ ਦਲ ਦੇ ਮੈਂਬਰਾਂ ਦੀ ਅਦਲਾ ਬਦਲੀ ਦੇ ਲਈ ਇਨ੍ਹਾਂ ਗੱਡੀਆਂ ਦੇ ਰੁਕਣ ਦੇ ਸਮੇਂ ਨੂੰ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ।
ਮਾਰਗਾਂ ਨੂੰ ਲਗਾਤਾਰ ਖੁੱਲ੍ਹਾ ਰੱਖਿਆ ਜਾ ਰਿਹਾ ਹੈ ਅਤੇ ਮਾਰਗਾਂ ਦੇ ਰੱਖ-ਰਖਾਵ ਤੇ ਦੇਖ ਰੇਖ ਦੇ ਲਈ ਉੱਚ ਚੌਕਸੀ ਵਰਤੀ ਜਾ ਰਹੀ ਹੈ ਤਾਂਕਿ ਆਕਸੀਜਨ ਐਕਸਪ੍ਰੈਸ ਬੇਰੋਕ ਟੋਕ ਆਪਣੀ ਯਾਤਰਾ ਜਾਰੀ ਰੱਖ ਸਕੇ।
ਇਸ ਦੇ ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਆਕਸੀਜਨ ਐਕਸਪ੍ਰੈਸ ਦੇ ਪਰਿਚਾਲਨ ਦੇ ਕਾਰਨ ਹੋਰ ਮਾਲਵਾਹਕ ਗੱਡੀਆਂ ਦੀ ਰਫਤਾਰ ਜਾਂ ਪਰਿਚਾਲਨ ਪ੍ਰਭਾਵਿਤ ਨਾ ਹੋਵੇ।
ਇਸ ਰਿਲੀਜ਼ ਨੂੰ ਲਿਖੇ ਜਾਂਦੇ ਸਮੇਂ ਤੱਕ ਆਂਧਰ ਪ੍ਰਦੇਸ਼ ਅਤੇ ਕੇਰਲ ਦੇ ਲਈ ਰਵਾਨਾ ਹੋਈ ਪਹਿਲੀ ਆਕਸੀਜਨ ਐਕਸਪ੍ਰੈਸ ਆਪਣੇ ਮਾਰਗ ‘ਤੇ ਹੈ, ਜੋ ਕ੍ਰਮਵਾਲ: 40 ਮੀਟ੍ਰਿਕ ਟਨ ਅਤੇ 118 ਮੀਟ੍ਰਿਕ ਆਕਸੀਜਨ ਦੀ ਸਪਲਾਈ ਕਰੇਗੀ।
ਅੱਜ ਸਵੇਰੇ ਤਮਿਲਨਾਡੂ ਪੁਹੰਚੀ ਪਹਿਲੀ ਆਕਸੀਜਨ ਐਕਸਪ੍ਰੈਸ ਨਾਲ 80 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ। ਦੂਸਰੀ ਆਕਸੀਜਨ ਐਕਸਪ੍ਰੈਸ ਆਪਣੇ ਮਾਰਗ ‘ਤੇ ਹੈ।
ਇਹ ਜ਼ਿਕਰਯੋਗ ਹੈ ਕਿ ਹੁਣ ਤੱਕ 130 ਆਕਸੀਜਨ ਐਕਸਪ੍ਰੈਸ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ, ਜਿਨ੍ਹਾਂ ਨਾਲ ਰਾਜਾਂ ਨੂੰ ਵੱਡੇ ਪੈਮਾਨੇ ‘ਤੇ ਰਾਹਤ ਪਹੁੰਚਾਈ ਗਈ ਹੈ।
ਭਾਰਤੀ ਰੇਲਵੇ, ਰਾਜਾਂ ਦੀ ਮੰਗ ‘ਤੇ ਸੰਭਵ ਮਾਤਰਾ ਅਤੇ ਘੱਟ ਤੋਂ ਘੱਟ ਸਮੇਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਲਈ ਪ੍ਰਤੀਬੱਧ ਹੈ ਅਤੇ ਇਸ ‘ਤੇ ਲਗਾਤਾਰ ਕੰਮ ਕਰ ਰਿਹਾ ਹੈ।
ਇਹ ਰਿਲੀਜ਼ ਲਿਖੇ ਜਾਣ ਤੱਕ ਮਹਾਰਾਸ਼ਟਰ ਨੂੰ 462 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 2210 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 408 ਮੀਟ੍ਰਿਕ ਟਨ, ਹਰਿਆਣਾ ਨੂੰ 1228 ਮੀਟ੍ਰਿਕ ਟਨ, ਤੇਲੰਗਨਾ ਨੂੰ 308 ਮੀਟ੍ਰਿਕ ਟਨ, ਰਾਜਸਥਾਨ ਨੂੰ 72 ਮੀਟ੍ਰਿਕ ਟਨ, ਕਰਨਾਟਕ ਨੂੰ 120 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 80 ਮੀਟ੍ਰਿਕ ਟਨ ਅਤੇ ਤਮਿਲਨਾਡੂ ਵਿੱਚ 80 ਮੀਟ੍ਰਿਕ ਟਨ ਜਦਕਿ ਦਿੱਲੀ ਵਿੱਚ 2934 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ।
ਆਕਸੀਜਨ ਦੀ ਢੁਆਈ ਇੱਕ ਜਟਿਲ ਪ੍ਰਕਿਰਿਆ ਹੈ ਅਤੇ ਸਪਲਾਈ ਨਾਲ ਜੁੜੇ ਅੰਕੜੇ ਲਗਾਤਾਰ ਅਪਡੇਟ ਕੀਤੇ ਜਾ ਰਹੇ ਹਨ। ਕੁਝ ਹੋਰ ਆਕਸੀਜਨ ਐਕਸਪ੍ਰੈਸ ਦੇਰ ਰਾਤ ਆਪਣੀਆਂ-ਆਪਣੀਆਂ ਮੰਜ਼ਿਲਾਂ ਦੇ ਵੱਲ ਰਵਾਨਾ ਹੋਣਗੀਆਂ।
ਭਾਰਤੀ ਰੇਲਵੇ ਨੇ ਆਕਸੀਜਨ ਸਪਲਾਈ ਦੇ ਅਲੱਗ-ਅਲੱਗ ਮਾਰਗਾਂ ਦੀ ਪਹਿਚਾਣ ਕੀਤੀ ਹੈ ਅਤੇ ਉਭਰਦੀਆਂ ਜ਼ਰੂਰਤਾਂ ਦੇ ਕ੍ਰਮ ਵਿੱਚ ਰਾਜਾਂ ਦੀ ਮੰਗ ‘ਤੇ ਸਪਲਾਈ ਦੀ ਰੇਲਵੇ ਦੀ ਪੂਰੀ ਤਿਆਰੀ ਹੈ। ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਲਈ ਭਾਰਤੀ ਰੇਲਵੇ ਨੂੰ ਟੈਂਕਰ ਰਾਜ ਸਰਕਾਰਾਂ ਦੁਆਰਾ ਉਪਲਬਧ ਕਰਵਾਏ ਜਾਂਦੇ ਹਨ।
****
ਡੀਜੇਐੱਨ/ਐੱਮਕੇਵੀ
(Release ID: 1718972)
Visitor Counter : 196