ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ ਰਾਹਤ ਸਹਾਇਤਾ ਬਾਰੇ ਅਪਡੇਟ
ਕੋਵਿਡ ਨਾਲ ਨਜਿੱਠਣ ਲਈ ਵਿਦੇਸ਼ੀ ਸਹਾਇਤਾ ਦਾ ਪ੍ਰਵਾਹ ਲਗਾਤਾਰ ਸਹਿਜ ਢੰਗ ਨਾਲ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੰਡਿਆ ਅਤੇ ਭੇਜਿਆ ਜਾ ਰਿਹਾ ਹੈ
ਹੁਣ ਤੱਕ ਕਰੀਬ 11,000 ਆਕਸੀਜਨ ਕੰਸਨਟ੍ਰੇਟਰਜ਼ , 13,000 ਤੋਂ ਵੱਧ ਆਕਸੀਜਨ ਸਿਲੰਡਰਜ਼ , 19 ਆਕਸੀਜਨ ਜਨਰੇਸ਼ਨ ਪਲਾਂਟਸ , 6,800 ਤੋਂ ਵੱਧ ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਕਰੀਬ 4।9 ਲੱਖ ਰੇਮਡੇਸਿਵਿਰ ਟੀਕੇ ਸਪੁਰਦ / ਭੇਜੇ ਜਾ ਚੁੱਕੇ ਹਨ
Posted On:
15 MAY 2021 2:54PM by PIB Chandigarh
- ਸਰਕਾਰ ਦੇਸ਼ ਵਿੱਚ ਚਾਲੂ ਕੋਵਿਡ 19 ਦੇ ਬੇਮਿਸਾਲ ਉਛਾਲ ਖਿਲਾਫ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ/ਵੱਖ ਵੱਖ ਮੁਲਕਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ 19 ਰਾਹਤ ਮੈਡੀਕਲ ਸਪਲਾਈ ਅਤੇ ਉਪਕਰਨ ਦੀ ਸਹਾਇਤਾ ਪ੍ਰਾਪਤ ਕਰ ਰਹੀ ਹੈ । ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ/ਵਿਭਾਗ ਵਿਸ਼ਵ ਤੋਂ ਪ੍ਰਾਪਤ ਹੋ ਰਹੀ ਰਾਹਤ ਸਮੱਗਰੀ ਨੂੰ ਤੇਜ਼ੀ ਨਾਲ "ਪੂਰੀ ਤਰ੍ਹਾਂ ਨਾਲ ਸਰਕਾਰ" ਪਹੁੰਚ ਤਹਿਤ ਮੋਹਰੀ ਹੋ ਕੇ ਕੋਵਿਡ 19 ਨਾਲ ਨਜਿੱਠਣ ਲਈ ਯਤਨ ਕਰ ਰਹੇ ਹਨ । ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ / ਵਿਭਾਗ ਸੁਚੱਜੀ ਅਤੇ ਯੋਜਨਾਬੱਧ ਢੰਗ ਤਰੀਕੇ ਅਪਣਾ ਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਸ਼ਵ ਤੋਂ ਆ ਰਹੀ ਸਹਾਇਤਾ ਤੇਜ਼ੀ ਨਾਲ ਸਪੁਰਦ ਕਰ ਰਹੇ ਹਨ ।
ਕੁਲ ਮਿਲਾ ਕੇ 10,953 ਆਕਸੀਜਨ ਕੰਸਨਟ੍ਰੇਟਰਜ਼, 13,169 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 6,835 ਵੈਂਟੀਲੇਟਰਜ਼/ਬੀ ਆਈ ਪੀ ਏ ਪੀ , ਤਕਰੀਬਨ 4।9 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 14 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ/ਭੇਜੇ ਗਏ ਹਨ ।
13/14 ਮਈ 2021 ਨੂੰ ਅਮਰੀਕਾ , ਇਟਲੀ , ਕਨੇਡਾ , ਦੱਖਣ ਕੋਰੀਆ , ਓਮਾਨ , ਬ੍ਰਿਟਿਸ਼ ਆਕਸੀਜਨ ਕੰਪਨੀ (ਬਰਤਾਨੀਆ) , ਕੋਹਾਰੂ , ਤਿੰਨ ਐੱਸ ਪੀ (ਜਾਪਾਨ) ਅਤੇ ਗਿਲੀਡ (ਅਮਰੀਕਾ) ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਨੇ ।
1. ਰੇਮਡੇਸਿਵਿਰ — 68,810
2. ਤੋਸੀਲੀ ਜ਼ੂਮੈਬ — 1,000
3. ਵੈਂਟੀਲੇਟਰਜ਼ / ਬੀ ਆਈ ਪੀ ਏ ਪੀ / ਸੀ ਪੀ ਏ ਪੀ ੑ 338
4. ਆਕਸੀਜਨ ਸਿਲੰਡਰ - 900
5. ਆਕਸੀਜਨ ਕੰਸਨਟ੍ਰੇਟਰਜ਼ - 157
ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਚਾਲੂ ਅਭਿਆਸ ਹੈ । ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਅਧਾਰ ਤੇ ਸਮੁੱਚੀ ਨਿਗਰਾਨੀ ਕਰ ਰਿਹਾ ਹੈ । ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।
ਫੋਟੋ-1 :— ਬਰਤਾਨੀਆ ਤੋਂ ਪ੍ਰਾਪਤ ਆਕਸੀਜਨ ਸਿਲੰਡਰ ਗੁਜਰਾਤ ਨੂੰ ਭੇਜੇ ਗਏ ।
*******
ਐੱਮ ਵੀ
(Release ID: 1718843)
Visitor Counter : 166