PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 13 MAY 2021 1:56PM by PIB Chandigarh



 

  • ਭਾਰਤ ਵਿੱਚ ਕੁੱਲ ਟੀਕਾਕਰਣ ਕਵਰੇਜ ਦਾ ਅੰਕੜਾ 17.72 ਕਰੋੜ ਖੁਰਾਕਾਂ ਨੂੰ ਪਾਰ ਕਰ ਗਿਆ ਹੈ

  • ਕੋਵਿਡ-19 ਮਹਾਮਾਰੀ ਦੌਰਾਨ ਨੈਸ਼ਨਲ ਟੈਲੀਮੈਡੀਸਿਨ ਸਰਵਿਸ (ਈ-ਸੰਜੀਵਨੀ) ਰਾਹੀਂ ਅੱਧੇ ਕਰੋੜ ਤੋਂ ਵੱਧ ਮਰੀਜ਼ਾਂ ਨੂੰ ਸੇਵਾ ਦਿੱਤੀ ਗਈ

  • ਡੀਸੀਜੀਆਈ ਨੇ 2 ਤੋਂ 18 ਸਾਲ ਦੀ ਉਮਰ ਸਮੂਹ ਵਿਚ ਕੋਵੈਕਸਿਨ ਦੇ II/III ਕਲੀਨਿਕਲ ਪੜਾਅ ਦੇ ਪਰੀਖਣ ਨੂੰ ਪ੍ਰਵਾਨਗੀ ਦਿੱਤੀ

 

 

 

#Unite2FightCorona

#IndiaFightsCorona

 

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

 

 

ਭਾਰਤ ਵਿੱਚ ਕੁੱਲ ਟੀਕਾਕਰਣ ਕਵਰੇਜ ਦਾ ਅੰਕੜਾ 17.72 ਕਰੋੜ ਖੁਰਾਕਾਂ ਨੂੰ ਪਾਰ ਕਰ ਗਿਆ ਹੈ

• ਪਿਛਲੇ 24 ਘੰਟਿਆਂ ਦੌਰਾਨ 18- 44 ਸਾਲ ਦੀ ਉਮਰ ਸਮੂਹ ਦੇ 4,31,285 ਲਾਭਾਰਥੀਆਂ ਨੇ ਆਪਣੀ ਕੋਵਿਡ ਟੀਕਾਕਰਣ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ  ਗੇੜ 3 ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਕੁੱਲ ਮਿਲਾ ਕੇ 34,80,618 ਖੁਰਾਕਾਂ 30 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਦਿਤੀਆਂ ਗਈਆਂ ਹਨ I ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ।

• ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,97,34,823 ‘ਤੇ ਪੁੱਜ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ 83.26 ਫੀਸਦੀ ਦਰਜ ਕੀਤੀ ਜਾ ਰਹੀ ਹੈ। 

• ਰਾਸ਼ਟਰੀ ਪੱਧਰ 'ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.09 ਫੀਸਦੀ 'ਤੇ ਖੜ੍ਹੀ ਹੈ।

https://pib.gov.in/PressReleasePage.aspx?PRID=1718217

 

ਕੋਵਿਡ-19 ਮਹਾਮਾਰੀ ਦੌਰਾਨ ਨੈਸ਼ਨਲ ਟੈਲੀਮੈਡੀਸਿਨ ਸਰਵਿਸ (ਈ-ਸੰਜੀਵਨੀ) ਰਾਹੀਂ ਅੱਧੇ ਕਰੋੜ ਤੋਂ ਵੱਧ ਮਰੀਜ਼ਾਂ ਨੂੰ ਸੇਵਾ ਦਿੱਤੀ ਗਈ

 

• ਈ-ਸੰਜੀਵਨੀ ਟੈਲੀਮੈਡੀਸਿਨ ਪਲੈਟਫਾਰਮ ਰਾਹੀਂ ਦੂਰ ਦੁਰਾਡੇ ਦੇ ਮਰੀਜ਼ਾਂ ਨੂੰ 1500 ਤੋਂ ਵੱਧ ਡਾਕਟਰਾਂ ਨੇ ਰੋਜ਼ਾਨਾ ਸੇਵਾ ਉਪਲਬਧ ਕਰਵਾਈ।

• ਕੁਝ ਰਾਜ ਵਿਸ਼ੇਸ਼ ਹੋਮ ਆਈਸੋਲੇਸ਼ਨ ਓਪੀਡੀ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ ਜਿਥੇ ਮਰੀਜ਼ਾਂ ਨੂੰ ਕੋਵਿਡ-19 ਲਈ ਐਮਬੀਬੀਐਸ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਵਲੋਂ ਦੂਰ ਦੁਰਾਡੇ ਤੋਂ ਸਕਰੀਨ ਕੀਤਾ ਜਾ ਸਕੇਗਾ।

https://pib.gov.in/PressReleasePage.aspx?PRID=1718221

 

ਡੀਸੀਜੀਆਈ ਨੇ 2 ਤੋਂ 18 ਸਾਲ ਦੀ ਉਮਰ ਸਮੂਹ ਵਿਚ ਕੋਵੈਕਸਿਨ ਦੇ II/III ਕਲੀਨਿਕਲ ਪੜਾਅ ਦੇ ਪਰੀਖਣ ਨੂੰ ਪ੍ਰਵਾਨਗੀ ਦਿੱਤੀ

ਦੇਸ਼ ਦੇ ਨੈਸ਼ਨਲ ਰੈਗੂਲੇਟਰ, ਡਰੱਗਜ਼ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਨੇ ਸਾਵਧਾਨੀ ਨਾਲ ਜਾਂਚ ਕਰਨ ਤੋਂ ਬਾਅਦ ਵਿਸ਼ਾ ਮਾਹਿਰ ਕਮੇਟੀ (ਐਸਈਸੀ) ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ ਅਤੇ 12.05.2021 ਨੂੰ ਕੋਵੈਕਸਿਨ ਦੀ ਨਿਰਮਾਤਾ ਕੰਪਨੀ ਭਾਰਤ ਬਾਇਓਟੈੱਕ ਲਿਮਿਟਿਡ ਨੂੰ 2 ਤੋਂ 18 ਸਾਲ ਦੇ ਵਰਗ ਸਮੂਹ ਵਿਚ ਕੋਵੈਕਸਿਨ (ਕੋਵਿਡ ਵੈਕਸਿਨ) ਦੇ II/III ਤੀਜੇ ਪੜਾਅ ਦੇ ਕਲੀਨਿਕਲ ਪਰੀਖਣ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

https://pib.gov.in/PressReleasePage.aspx?PRID=1718192

 

‘ਪੀਐੱਮ ਕੇਅਰਸ’ ਦੇ ਤਹਿਤ ਸਪਲਾਈ ਕੀਤੇ ਵੈਂਟੀਲੇਟਰਸ ਬਾਰੇ ਅੱਪਡੇਟ

ਕੋਵਿਡ ਦੇ ਪ੍ਰਭਾਵੀ ਪ੍ਰਬੰਧਨ ਲਈ ‘ਭਾਰਤ ’ਚ ਬਣੇ’ ਵੈਂਟੀਲੇਟਰਸ ਨੇ ਕੀਤਾ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ। ਨਿਰਮਾਤਾਵਾਂ ਨੂੰ ਉਨ੍ਹਾਂ ਦੇ ਬੇਰੋਕ ਅਪਰੇਸ਼ਨ ਲਈ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

https://pib.gov.in/PressReleasePage.aspx?PRID=1718183

 

ਭੁਵਨੇਸ਼ਵਰ ਹਵਾਈ ਅੱਡੇ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਦੇ ਲਈ ਮੈਡੀਕਲ ਦੀਆਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕੀਤੀ

ਕੁੱਲ 156 ਆਕਸੀਜਨ ਦੇ ਖਾਲੀ ਟੈਂਕਰਾਂ, 526 ਆਕਸੀਜਨ ਕੰਸੰਟ੍ਰੇਟਰਸ ਅਤੇ 140 ਆਕਸੀਜਨ ਸਿਲੰਡਰਾਂ ਦੀ ਢੁਆਈ ਕੀਤੀ ਗਈ।

https://pib.gov.in/PressReleasePage.aspx?PRID=1718233

 

 

ਪੀਆਈਬੀ ਫੈਕਟ ਚੈੱਕ

 

 

 

 

*****

 

ਐੱਮਵੀ/ਏਪੀ



(Release ID: 1718743) Visitor Counter : 82