ਰਸਾਇਣ ਤੇ ਖਾਦ ਮੰਤਰਾਲਾ

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ (ਪੀ ਐੱਮ ਬੀ ਜੇ ਕੇਜ਼) , ਬੀ ਪੀ ਪੀ ਆਈ ਤੇ ਹੋਰ ਭਾਈਵਾਲਾਂ ਨੇ ਵਾਜਿਬ ਕੀਮਤਾਂ ਤੇ ਜ਼ਰੂਰੀ ਦਵਾਈਆਂ ਅਤੇ ਹੋਰ ਵਸਤਾਂ ਉਪਲਬੱਧ ਕਰਵਾਉਣ ਲਈ ਇੱਕ ਦੂਜੇ ਨਾਲ ਹੱਥ ਮਿਲਾਇਆ


ਦੇਸ਼ ਭਰ ਵਿੱਚ 7,733 ਪੀ ਐੱਮ ਬੀ ਜੇ ਕੇਜ਼ ਕੰਮ ਕਰ ਰਹੇ ਹਨ

Posted On: 14 MAY 2021 4:41PM by PIB Chandigarh

ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰਜ਼ (ਪੀ ਐੱਮ ਬੀ ਜੇ ਕੇਜ਼) , ਬਿਊਰੋ ਆਫ ਫਾਰਮਾ ਪੀ ਐੱਸ ਯੂਜ਼ ਆਫ ਇੰਡੀਆ (ਬੀ ਪੀ ਪੀ ਆਈ) , ਡਿਸਟਰੀਬਿਊਟਰਜ਼ ਅਤੇ ਹੋਰ ਭਾਈਵਾਲ ਇੱਕਜੁਟ ਹੋ ਗਏ ਨੇ ਅਤੇ ਕੋਵਿਡ 19 ਮਹਾਮਾਰੀ ਦੀ ਮੌਜੂਦਾ ਲੜਾਈ ਖਿਲਾਫ ਯੋਗਦਾਨ ਪਾ ਰਹੇ ਹਨ ।
13—05—2021 ਤੱਕ ਦੇਸ਼ ਦੇ 36 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚਲੇ ਸਾਰੇ ਜਿ਼ਲਿ੍ਆਂ ਵਿੱਚ 7,733 ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ ਕੰਮ ਕਰ ਰਹੇ ਹਨ ਅਤੇ ਇਹਨਾਂ ਪੀ ਐੱਮ ਬੀ ਜੇ ਕੇਜ਼ ਰਾਹੀਂ 1,449 ਦਵਾਈਆਂ ਅਤੇ 204 ਸਰਜੀਕਲ ਤੇ ਖ਼ਪਤ ਯੋਗ ਵਸਤਾਂ ਪੀ ਐੱਮ ਬੀ ਜੇ ਪੀ ਦੀ ਟੋਕਰੀ ਵਿੱਚ ਉਪਲਬੱਧ ਹਨ । ਜ਼ਰੂਰੀ ਦਵਾਈਆਂ ਅਤੇ ਹੋਰ ਵਸਤਾਂ ਜਿਵੇਂ ਮੂੰਹ ਤੇ ਪਾਉਣ ਵਾਲੇ ਮਾਸਕ ਅਤੇ ਸੈਨੇਟਾਈਜ਼ਰ ਦੇਸ਼ ਭਰ ਵਿੱਚ ਪੀ ਐੱਮ ਬੀ ਜੇ ਕੇਜ਼ ਤੇ ਅਸਾਨੀ ਨਾਲ ਉਪਲਬੱਧ ਹਨ । ਪੀ ਐੱਮ ਬੀ ਜੇ ਪੀ ਤਹਿਤ ਸਭ ਤੋਂ ਮਿਆਰੀ ਗੁਣਵਤਾ ਵਾਲਾ ਐੱਨ—95 ਮੂੰਹ ਤੇ ਲਾਉਣ ਵਾਲਾ ਮਾਸਕ ਪੀ ਐੱਮ ਬੀ ਜੇ ਕੇਜ਼ ਦੀਆਂ ਸਾਰੀਆਂ ਇਕਾਈਆਂ ਵਿੱਚ ਕੇਵਲ 25 ਰੁਪਏ ਪ੍ਰਤੀ ਮਾਸਕ ਉਪਲਬੱਧ ਹੈ ।
ਮੌਜੂਦਾ ਮਾਲੀ ਵਰ੍ਹੇ 2021—22 ਵਿੱਚ 13—05—2021 ਤੱਕ ਬੀ ਪੀ ਪੀ ਆਈ ਨੇ 80.18 ਕਰੋੜ ਦੀ ਵਿਕਰੀ ਕੀਤੀ ਹੈ ਜਿਸ ਨਾਲ ਨਾਗਰਿਕਾਂ ਨੂੰ ਲਗਭਗ 500 ਕਰੋੜ ਰੁਪਏ ਦੀ ਬਚਤ ਹੋਈ ਹੈ ।
ਲੋਜੀਸਟਿਕਸ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ । ਇਸ ਵੇਲੇ ਗੁਰੂਗ੍ਰਾਮ , ਗੁਵਾਹਾਟੀ ਅਤੇ ਚੇਨੱਈ ਵਿੱਚ ਦਵਾਈਆਂ ਦੇ ਭੰਡਾਰਨ ਅਤੇ ਵੰਡਣ ਲਈ 3 ਆਧੁਨਿਕ ਵੇਅਰਹਾਊਸ ਕੰਮ ਕਰ ਰਹੇ ਹਨ ਅਤੇ ਚੌਥਾ ਸੂਰਤ ਵਿੱਚ ਨਿਰਮਾਣ ਅਧੀਨ ਹੈ । ਹੋਰ 27 ਡਿਸਟਰੀਬਿਊਟਰਾਂ ਨੂੰ ਦੇਸ਼ ਭਰ ਵਿੱਚ ਦੂਰ ਦੁਰਾਡੇ ਅਤੇ ਪੇਂਡੂ ਖੇਤਰਾਂ ਵਿੱਚ ਦਵਾਈਆਂ ਦੀ ਸਪਲਾਈ ਦੇ ਸਹਿਯੋਗ ਲਈ ਨਿਯੁਕਤ ਕੀਤਾ ਗਿਆ ਹੈ ।
2020—21 ਵਰ੍ਹੇ ਵਿੱਚ ਜਦੋਂ ਕੋਵਿਡ 19 ਸੰਕਟ ਸ਼ੁਰੂ ਹੋਇਆ ਸੀ , ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ (ਪੀ ਐੱਮ ਬੀ ਜੇ ਪੀ) ਨੇ ਰਾਸ਼ਟਰ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਸਨ। ਲਾਕਡਾਊਨ ਦੌਰਾਨ ਸਾਰੇ ਭੰਡਾਰ ਕੰਮ ਕਰਦੇ ਰਹੇ ਅਤੇ ਆਪਣੀ ਵਚਨਬੱਧਤਾ ਦੇ ਇੱਕ ਹਿੱਸੇ ਵਜੋਂ ਆਪ੍ਰੇਸ਼ਨਜ਼ ਕਾਇਮ ਰੱਖੇ ਤਾਂ ਜੋ ਜ਼ਰੂਰੀ ਦਵਾਈਆਂ ਦੀ ਨਿਰਵਿਘਨ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ ।
ਪੀ ਐੱਮ ਬੀ ਜੇ ਪੀ ਤਹਿਤ ਇੱਕ ਦਵਾਈ ਟਾਪ—3 ਬ੍ਰਾਂਡੇਡ ਦਵਾਈਆਂ ਦੀ ਔਸਤਨ ਕੀਮਤ ਦਾ ਵੱਧ ਤੋਂ ਵੱਧ 50% ਦੇ ਸਿਧਾਂਤ ਤੇ ਰੱਖੀ ਜਾਂਦੀ ਹੈ । ਇਸ ਲਈ ਜਨ ਔਸ਼ਧੀ ਦਵਾਈਆਂ ਦੀ ਕੀਮਤ ਘੱਟੋ ਘੱਟ 50% ਸਸਤੀ ਹੈ ਅਤੇ ਕੁਝ ਕੇਸਾਂ ਵਿੱਚ ਬ੍ਰਾਂਡੇਡ ਦਵਾਈਆਂ ਦੀ ਮਾਰਕਿਟ ਕੀਮਤ ਤੋਂ 80 ਤੋਂ 90% ਘੱਟ ਹੈ ।
2020—21 ਮਾਲੀ ਵਰ੍ਹੇ ਵਿੱਚ ਬੀ ਪੀ ਪੀ ਆਈ ਨੇ ਲਾਕਡਾਊਨ ਤੇ ਪ੍ਰੀਖਿਆ ਸਮੇਂ ਦੇ ਬਾਵਜੂਦ 665.83 ਕਰੋੜ ਰੁਪਏ ਦਾ ਸ਼ਲਾਘਾਯੋਗ ਵਿਕਟਰੀ ਟਰਨਓਵਰ ਪ੍ਰਾਪਤ ਕੀਤਾ । ਇਸ ਨਾਲ ਦੇਸ਼ ਦੇ ਆਮ ਨਾਗਰਿਕਾਂ ਨੂੰ ਲਗਭਗ 4,000 ਕਰੋੜ ਰੁਪਏ ਦੀ ਬਚਤ ਹੋਈ ਹੈ । ਬੀ ਪੀ ਪੀ ਆਈ ਨੇ ਦਵਾਈਆਂ ਦਾ ਕਾਫ਼ੀ ਭੰਡਾਰ ਕਾਇਮ ਰੱਖਿਆ , ਜਿਹਨਾਂ ਦੀ ਬਜ਼ਾਰ ਵਿੱਚ ਮੰਗ ਸੀ , ਜਿਵੇਂ ਮੂੰਹ ਤੇ ਪਾਉਣ ਵਾਲਾ ਮਾਸਕ , ਹਾਈਡ੍ਰੋਕਸੀਕਲੋਰੋਕੁਈਨ , ਪੈਰਾਸਿਟਾਮੋਲ , ਆਜ਼ੀਥਰੋ ਮਾਈਸੀਨ । ਬੀ ਪੀ ਪੀ ਆਈ ਨੇ 25 ਲੱਖ ਮੂੰਹ ਤੇ ਪਾਉਣ ਵਾਲੇ , 1.25 ਲੱਖ ਸੈਨੇਟਾਈਜ਼ਰਸ ਯੁਨਿਟ , 137 ਲੱਖ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੀਆਂ ਗੋਲੀਆਂ ਅਤੇ 323 ਲੱਖ ਪੈਰਾਸਿਟਾਮੋਲ ਦਵਾਈ ਦੀਆਂ ਗੋਲੀਆਂ ਮਾਲੀ ਵਰ੍ਹੇ 2021 ਦੌਰਾਨ ਦੇਸ਼ ਭਰ ਵਿੱਚ 7,500 ਤੋਂ ਵੱਧ ਜਨ ਔਸ਼ਧੀ ਕੇਂਦਰਾਂ ਰਾਹੀਂ ਵਾਜਿਬ ਕੀਮਤ ਤੇ ਦਿੱਤੀਆਂ ਗਈਆਂ । ਬੀ ਪੀ ਪੀ ਆਈ ਨੇ 30 ਕਰੋੜ ਲਾਗਤ ਦੀਆਂ ਦਵਾਈਆਂ ਵਿਦੇਸ਼ ਮੰਤਰਾਲੇ ਨੂੰ ਦੋਸਤ ਮੁਲਕਾਂ ਨੂੰ ਵੰਡਣ ਲਈ ਸਪਲਾਈ ਵੀ ਕੀਤੀਆਂ । ਕਈ ਦਵਾਈਆਂ ਅਤੇ ਓ ਟੀ ਸੀ ਵਸਤਾਂ ਜਿਹਨਾਂ ਨੂੰ ਕੋਵਿਡ 19 ਦੇ ਇਲਾਜ ਲਈ ਵਰਤਿਆ ਜਾਂਦਾ ਸੀ ਪੀ ਐੱਮ ਬੀ ਜੇ ਪੀ ਟੋਕਰੀ ਵਿੱਚ ਉਪਲਬੱਧ ਸਨ।
ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਪਰਿਯੋਜਨਾ ਨੇ ਸਾਰਿਆਂ (ਔਰਤਾਂ ਅਤੇ ਬੱਚਿਆਂ ਸਮੇਤ)  ਦੀ ਇਮਊਨਿਟੀ ਵਧਾਉਣ ਦੀ ਮਦਦ ਲਈ ਕਈ ਨੂਟਰਾਸੂਟਿਕਲ ਉਤਪਾਦ ਵੀ ਜੋੜੇ ਸਨ । ਪੀ ਐੱਮ ਬੀ ਜੇ ਪੀ ਦੀਆਂ ਇਹਨਾਂ ਸਾਰੇ ਉਤਪਾਦਾਂ ਦੀਆਂ ਕੀਮਤਾਂ ਬਜ਼ਾਰ ਵਿੱਚ ਕੀਮਤਾਂ ਤੋਂ 50 ਤੋਂ 90% ਘੱਟ ਸਨ ।
ਪਿਛਲੇ ਸਾਲ ਲਾਕਡਾਊਨ ਸਮੇਂ ਦੌਰਾਨ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰਾਜ਼ ਨੇ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਦੇ ਘਰਾਂ ਤੱਕ ਵਾਜਿਬੀ ਕੀਮਤਾਂ ਤੇ ਮਿਆਰੀ ਜੈਨੇਰਿਕ ਦਵਾਈਆਂ ਉਪਲਬੱਧ ਕਰਵਾ ਕੇ ਜ਼ਰੂਰੀ ਸੇਵਾਵਾਂ ਪ੍ਰਦਾਨ ਕੀਤੀਆਂ ਸਨ । ਕੇਂਦਰ ਦੇ ਫਾਰਮਸਿਸ ਜੋ ਪਿਆਰ ਨਾਲ "ਸਵਸਥ ਕੇ ਸਿਪਾਹੀ" ਵਜੋਂ ਜਾਣੇ ਜਾਂਦੇ ਸਨ , ਨੇ ਮਰੀਜ਼ਾਂ ਅਤੇ ਬਜ਼ੁਰਗ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਦਵਾਈਆਂ ਸਪੁਰਦ ਕੀਤੀਆਂ ਸਨ ।

 

*************************

 

ਐੱਮ ਸੀ / ਕੇ ਪੀ / ਏ ਕੇ



(Release ID: 1718731) Visitor Counter : 177