ਕਿਰਤ ਤੇ ਰੋਜ਼ਗਾਰ ਮੰਤਰਾਲਾ

ਬ੍ਰਿਕਸ ਦੇਸ਼ਾਂ ’ਚ ਪਹਿਲੀ ਬ੍ਰਿਕਸ ਰੁਜ਼ਗਾਰ ਕਾਰਜ ਸਮੂਹ ( ਈ.ਡਬਲੂ.ਜੀ.) ਦੀ ਬੈਠਕ

Posted On: 13 MAY 2021 12:44PM by PIB Chandigarh

ਕਿਰਤ ਅਤੇ ਰੁਜ਼ਗਾਰ ਮੰਤਰਾਲਾ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਪਹਿਲੀ ਬ੍ਰਿਕਸ ਰੁਜ਼ਗਾਰ ਕਾਰਜ ਸਮੂਹ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਹ ਬੈਠਕ 11-12 ਮਈ, 2021 ਨੂੰ ਵਰਚੂਅਲ ਰੂਪ ’ਚ ਸੁਸ਼ਮਾ ਸਵਰਾਜ ਭਵਨ ਵਿੱਚ ਆਯੋਜਿਤ ਹੋਈ। ਭਾਰਤ ਨੇ ਇਸ ਸਾਲ ਬ੍ਰਿਕਸ
ਦਾ ਪ੍ਰਧਾਨ ਪਦ ਸੰਭਾਲਿਆ ਹੈ। ਚਰਚਾ ਵਿੱਚ ਬ੍ਰਿਕਸ ਦੇਸ਼ਾਂ ਦੇ ਵਿੱਚ ਸਮਾਜਿਕ ਸੁਰੱਖਿਆ ਸਮਝੌਤਿਆਂ ਨੂੰ ਪ੍ਰੋਤਸਾਹਨ ਦੇਣ, ਲੇਬਰ ਬਾਜ਼ਾਰਾਂ ਨੂੰ ਸਰੂਪ ਦੇਣ, ਲੇਬਰ ਸ਼ਕਤੀ ਦੇ ਰੂਪ ਵਿੱਚ ਔਰਤਾਂ ਦੀ ਭਾਗੀਦਾਰੀ ਅਤੇ ਲੇਬਰ  ਬਾਜ਼ਾਰ ’ ਘੰਟੇ ਜਾਂ ਪਾਰਟ-ਟਾਇਮ ਦੇ ਹਿਸਾਬ ਨਾਲ ਕੰਮ ਕਰਨ ਵਾਲਿਆਂ (ਗਿਗ) ਅਤੇ ਕਿਸੇ ਸੰਗਠਨ ਨਾਲ ਜੁੜ ਕੇ ਕੰਮ ਕਰਨ ਵਾਲਿਆਂ  (ਪਲੇਟਫਾਰਮ) ਦੇ ਰੁਜ਼ਗਾਰ ਦੇ ਮੁੱਦੇ ਸ਼ਾਮਿਲ ਸਨ। 
ਬ੍ਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣ ਅਫਰੀਕਾ ਜਿਵੇਂ ਬ੍ਰਿਕਸ ਮੈਂਬਰ ਦੇਸ਼ਾਂ ਦੇ ਇਲਾਵਾ ਅੰਤਰ-ਰਾਸ਼ਟਰੀ ਮਿਹਨਤ ਸੰਗਠਨ (ਆਈ.ਐਲ.ਓ.) ਅਤੇ ਅੰਤਰ-ਰਾਸ਼ਟਰੀ ਸਾਮਾਜਕ ਸੁਰੱਖਿਆ ਏਜੰਸੀ ( ਆਈ.ਐਸ.ਐਸ.ਏ.) ਦੇ ਪ੍ਰਤੀਨਿਧਾਂ ਨੇ ਵੀ ਆਪਣੀ ਗੱਲ ਰੱਖੀ ਅਤੇ ਏਜੇਂਡਾ ’ਤੇ ਸੁਝਾਅ ਦਿੱਤੇ । ਭਾਰਤੀ ਵਫਦ ਵਿੱਚ ਵਿਸ਼ੇਸ਼ ਸਕੱਤਰ ਸ਼੍ਰੀਮਤੀ ਅਨੁਰਾਧਾ ਪ੍ਰਸਾਦ, ਸੰਯੁਕਤ ਸਕੱਤਰ ਸ਼੍ਰੀ ਆਰ.ਕੇ. ਗੁਪਤਾ, ਸੰਯੁਕਤ ਸਕੱਤਰ ਅਤੇ ਲੇਬਰ ਕਲਿਆਣ ਮਹਾਨਿਦੇਸ਼ਕ ਅਜੈ ਤਿਵਾੜੀ , ਸੰਯੁਕਤ ਸਕੱਤਰ ਸ਼੍ਰੀ ਕਲਪਨਾ ਰਾਜਸਿੰਹੋਟ ਅਤੇ ਲੇਬਰ  ਅਤੇ ਰੁਜ਼ਗਾਰ ਮੰਤਰਾਲਾ ਦੇ ਨਿਦੇਸ਼ਕ ਸ਼੍ਰੀ ਰੂਪੇਸ਼ ਕੁਮਾਰ ਠਾਕੁਰ ਸ਼ਾਮਿਲ ਸਨ। ਸਮਾਜਿਕ  ਸੁਰੱਖਿਆ ਸਮੱਝੌਤੇ ’ਤੇ ਮੈਂਬਰ ਦੇਸ਼ਾਂ ਨੇ ਪ੍ਰਤਿਬੱਧਤਾ ਵਿਅਕਤ ਕੀਤੀ ਕਿ ਆਪਸ ਵਿੱਚ ਸੰਵਾਦ ਅਤੇ ਚਰਚਾ ਕੀਤੀ ਜਾਵੇਗੀ ਅਤੇ ਸਮਝੌਤਿਆਂ ’ਤੇ ਹਸਤਾਖਰ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਵਾਂਗੇ। ਆਈ.ਐਸ.ਐਸ.ਏ. ਅਤੇ ਆਈ.ਐਲ.ਓ. ਨੇ ਆਪਣੇ ਵਲੋਂ ਇਨਾਂ
ਸਮਝੌਤਿਆਂ ਨੂੰ ਅਮਲੀਜਾਮਾ ਪਵਾਉਣ ਲਈ ਹਰ ਤਰ੍ਹਾਂ ਦਾ ਤਕਨੀਕੀ ਸਹਿਯੋਗ ਦੇਣ ਲਈ ਸਹਿਮਤੀ ਜਤਾਈ  । ਮੈਂਬਰ ਦੇਸ਼ਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅੱਗੇ ਚਲਕੇ ਇਸ ਵਿਸ਼ੇ ’ਤੇ ਇੱਕ ਬਹੁਪੱਧਰੀ ਪ੍ਰਣਾਲੀ ਬਣਾਈ ਜਾਵੇ । ਸਮਾਜਕ ਸੁਰੱਖਿਆ ਸਮਝੌਤੇ ਤੋਂ ਅੰਤਰ-ਰਾਸ਼ਟਰੀ ਮਜਦੂਰਾਂ ਨੂੰ ਬਾਹਰੀ ਦੇਸ਼ਾਂ ’ਚ ਮਿਲਣ ਵਾਲੇ ਮੁਨਾਫ਼ੇ ਨੂੰ ਆਪਣੇ ਦੇਸ਼ ਵਿੱਚ ਮੁੰਤਕਿਲ ਕਰਨ ’ਚ ਸਹੂਲਤ ਹੋਵੇਗੀ। ਇਸ ਤਰ੍ਹਾਂ ਉਨ੍ਹਾਂ ਦੀ ਮਿਹਨਤ ਦੀ ਕਮਾਈ
ਵਿੱਚ ਕੋਈ ਨੁਕਸਾਨ ਨਹੀਂ ਹੋਵੇਗਾ। ਇਸਦੇ ਇਲਾਵਾ ਮਜਦੂਰਾਂ ਨੂੰ ਆਪਣੇ ਵਤਨ ਅਤੇ ਕੰਮ ਕਰਨ ਵਾਲੇ ਦੇਸ਼, ਦੋਨਾਂ ਜਗ੍ਹਾ ਟੈਕਸ ਆਦਿ ਦੇਣ ਤੋਂ ਛੂਟ  ਮਿਲ ਜਾਵੇਗੀ । ਲੇਬਰ ਬਾਜ਼ਾਰ ਨੂੰ ਸਰੂਪ ਦੇਣ ਦੇ ਹਵਾਲੇ ਤੋਂ ਮੈਂਬਰ ਦੇਸ਼ਾਂ ਨੇ ਰੁਜ਼ਗਾਰ ਅਤੇ ਕੋਵਿਡ-19 ਮਹਾਮਾਰੀ ਦੇ ਦੌਰਾਨ ਜੋਖਮ ਦੇ ਮੱਦੇਨਜਰ ਵੱਖ-ਵੱਖ  ਉਪਰਾਲਿਆਂ ’ਤੇ ਗੌਰ ਕੀਤਾ ।
ਲੇਬਰ ਸ਼ਕਤੀ ਦੇ ਰੂਪ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਹਵਾਲੇ ਤੋਂ ਮੈਂਬਰ ਦੇਸ਼ਾਂ ਨੇ ਪ੍ਰਤਿਬੱਧਤਾ ਜਾਹਿਰ ਕੀਤੀ ਕਿ ਔਰਤਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਨ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਸਨਮਾਨ ਦੇ ਨਾਲ ਕੰਮ ਕਰਨ ਦੀ ਸਹੂਲਤ ਮਿਲੇ। ਇਸਦੇ ਨਾਲ ਗ਼ੈਰਰਸਮੀ ਖੇਤਰ ਦੀਆਂ  ਮਹਿਲਾ ਮਜਦੂਰਾਂ ਨੂੰ ਸਮਾਜਕ ਸੁਰੱਖਿਆ ਕਵਚ ਵੀ ਦਿੱਤਾ ਜਾਵੇ । ਔਰਤਾਂ ਦੀ ਭਾਗੀਦਾਰੀ ’ਤੇ ਕੋਵਿਡ-19 ਦੇ ਪ੍ਰਭਾਵ ’ਤੇ ਵੀ ਚਰਚਾ ਕੀਤੀ ਗਈ। ਗਿਗ ਅਤੇ ਪਲੇਟਫਾਰਮ ਵਰਕਰਾਂ ਅਤੇ ਮਿਹਨਤ ਬਾਜ਼ਾਰ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਮੁੱਦੇ ’ਤੇ ਮੈਂਬਰ ਦੇਸ਼ਾਂ ਨੇ ਗੌਰ ਕੀਤਾ ਕਿ ਡਿਜੀਟਲ ਲੇਬਰ ਪਲੇਟਫਾਰਮ ਕਿਸ ਤਰ੍ਹਾਂ ਅੱਗੇ
ਵੱਧ ਰਿਹਾ ਹੈ ਅਤੇ ਉਸਨੇ ਦੁਨੀਆ ਵਿੱਚ ਮਿਹਨਤ ਪ੍ਰਕ੍ਰਿਆ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਨ੍ਹਾਂ ਵਰਕਰਾਂ ਦੇ ਸਾਹਮਣੇ ਆਉਣ ਵਾਲਿਆ ਚੁਨੌਤੀਆਂ ਅਤੇ ਵੱਖ-ਵੱਖ ਉਪਰਾਲਿਆਂ ’ਤੇ ਵੀ ਮੈਂਬਰ ਦੇਸ਼ਾਂ ਨੇ ਚਰਚਾ ਕੀਤੀ, ਜਿਸ ਵਿੱਚ ਸਮਾਜਕ ਸੁਰੱਖਿਆ ਪ੍ਰਣਾਲੀ ਨੂੰ ਵਿਸਥਾਰ ਦੇਣ ਦਾ ਮੁੱਦਾ ਵੀ ਸ਼ਾਮਿਲ ਸੀ। ਚਰਚਾ ਅਤਿਅੰਤ ਖੁੱਲੇ ਅਤੇ ਗੈਰ ਰਸਮੀ ਮਾਹੌਲ ਵਿੱਚ ਹੋਈ। ਮੈਂਬਰ ਦੇਸ਼ਾਂ ਅਤੇ ਅੰਤਰ-ਰਾਸ਼ਟਰੀ ਸੰਗਠਨਾਂ ਨੇ ਨ ਸਿਰਫ ਆਪਣੇ ਵਲੋਂ ਚੁੱਕੇ ਗਏ ਕਦਮਾਂ ਅਤੇ ਉੱਤਮ  ਵਿਹਾਰਾਂ ਨੂੰ ਸਾਂਝਾ ਕੀਤਾ, ਸਗੋਂ ਆਪਣੀ ਚਿੰਤਾਵਾਂ ਅਤੇ ਚੁਨੌਤੀਆਂ ’ਤੇ ਵੀ ਚਰਚਾ ਕੀਤੀ ।

 

********************
 


ਐਮਐਸ/ਜੇਕੇ
 



(Release ID: 1718424) Visitor Counter : 170