ਰੇਲ ਮੰਤਰਾਲਾ

ਭਾਰਤੀ ਰੇਲ ਦੇ ਆਕਸੀਜਨ ਐਕਸਪ੍ਰੈੱਸ ਅਭਿਯਾਨ ਦੀ 100ਵੀਂ ਰੇਲ ਨੇ ਯਾਤਰਾ ਪੂਰੀ ਕੀਤੀ


100 ਆਕਸੀਜਨ ਐਕਸਪ੍ਰੈੱਸ ਨਾਲ ਦੇਸ਼ ਵਿੱਚ 6260 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਗਈ


ਆਕਸੀਜਨ ਐਕਸਪ੍ਰੈੱਸ ਨਾਲ ਕੱਲ੍ਹ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ 800 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ


ਆਕਸੀਜਨ ਐਕਸਪ੍ਰੈੱਸ ਦੁਆਰਾ ਹੁਣ ਤੱਕ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ, ਤੇਲੰਗਾਨਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਆਕਸੀਜਨ ਦੇ ਰੂਪ ਵਿੱਚ ਰਾਹਤ ਪਹੁੰਚਾਈ ਗਈ

ਦੇਹਾਰਾਦੂਨ ਅਤੇ ਪੁਣੇ ਵਿੱਚ ਕੱਲ੍ਹ ਰਾਤ ਪਹੁੰਚੀ ਪਹਿਲੀ ਆਕਸੀਜਨ ਐਕਸਪ੍ਰੈੱਸ ਦੇ ਮਾਧਿਅਮ ਤੋਂ ਕ੍ਰਮਵਾਰ: 120 ਮੀਟ੍ਰਿਕ ਟਨ ਅਤੇ 55 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਗਈ


ਹੁਣ ਤੱਕ ਮਹਾਰਾਸ਼ਟਰ ਨੂੰ 407 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 1680 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 360 ਮੀਟ੍ਰਿਕ ਟਨ, ਹਰਿਆਣਾ ਨੂੰ 939 ਮੀਟ੍ਰਿਕ ਟਨ, ਤੇਲੰਗਾਨਾ ਨੂੰ 123 ਮੀਟ੍ਰਿਕ ਟਨ, ਰਾਜਸਥਾਨ ਨੂੰ 40 ਮੀਟ੍ਰਿਕ ਟਨ, ਕਰਨਾਟਕ ਨੂੰ 120 ਮੀਟ੍ਰਿਕ ਟਨ ਅਤੇ ਦਿੱਲੀ ਨੂੰ 2404 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ

Posted On: 12 MAY 2021 3:52PM by PIB Chandigarh

ਭਾਰਤੀ ਰੇਲਵੇ ਵਰਤਮਾਨ ਸਮੇਂ ਵਿੱਚ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਤੇ ਨਵੇਂ ਉਪਾਆਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ਨੂੰ ਨਿਰੰਤਰ ਜਾਰੀ ਰੱਖ ਲੋਕਾਂ ਨੂੰ ਰਾਹਤ ਪਹੁੰਚਾ ਰਿਹਾ ਹੈ। ਭਾਰਤੀ ਰੇਲ ਨੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 396 ਟੈਂਕਰਾਂ ਵਿੱਚ 6260 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਆਕਸੀਜਨ ਦੀ ਸਪਲਾਈ ਕੀਤੀ ਹੈ। 

ਕੱਲ੍ਹ ਆਕਸੀਜਨ ਐਕਸਪ੍ਰੈੱਸ ਦੇ ਦੁਆਰਾ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲਗਭਗ 800 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ।

ਇਸ ਅਭਿਯਾਨ ਦੇ ਤਹਿਤ ਹੁਣ ਤੱਕ 100 ਆਕਸੀਜਨ ਐਕਸਪ੍ਰੈੱਸ ਦੀ ਯਾਤਰਾ ਪੂਰੀ ਹੋ ਚੁੱਕੀ ਹੈ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਗਈ ਹੈ।

ਭਾਰਤੀ ਰੇਲ, ਰਾਜਾਂ ਦੀ ਮੰਗ ‘ਤੇ ਹਰ ਸੰਭਵ ਮਾਤਰਾ ਅਤੇ ਘੱਟ ਤੋਂ ਘੱਟ ਸਮੇਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਲਈ ਪ੍ਰਤੀਬੱਧ ਹੈ ਅਤੇ ਇਸ ‘ਤੇ ਲਗਾਤਾਰ ਕੰਮ ਕਰ ਰਹੀ ਹੈ।

ਭਾਰਤੀ ਰੇਲ ਦੁਆਰਾ ਸ਼ੁਰੂ ਕੀਤੀ ਆਕਸੀਜਨ ਐਕਸਪ੍ਰੈੱਸ ਅਭਿਆਨ ਦੇ ਤਹਿਤ ਇਸ ਰਿਲੀਜ਼ ਨੂੰ ਜਾਰੀ ਕੀਤੇ ਜਾਂਦੇ ਸਮੇਂ ਤੱਕ ਮਹਾਰਾਸ਼ਟਰ ਨੂੰ 407 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 1680 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 360 ਮੀਟ੍ਰਿਕ ਟਨ, ਹਰਿਆਣਾ ਨੂੰ 939 ਮੀਟ੍ਰਿਕ ਟਨ, ਤੇਲੰਗਾਨਾ ਨੂੰ 123 ਮੀਟ੍ਰਿਕ ਟਨ, ਰਾਜਸਥਾਨ ਨੂੰ 40 ਮੀਟ੍ਰਿਕ ਟਨ, ਕਰਨਾਟਕ ਨੂੰ 120 ਮੀਟ੍ਰਿਕ ਟਨ ਅਤੇ ਦਿੱਲੀ ਨੂੰ 2404 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ।

 

ਝਾਰਖੰਡ ਦੇ ਟਾਟਾਨਗਰ ਤੋਂ 120 ਮੀਟ੍ਰਿਕ ਟਨ ਆਕਸੀਜਨ ਲੈ ਕੇ ਉੱਤਰਾਖੰਡ ਵਿੱਚ ਕੱਲ੍ਹ ਰਾਤ ਪਹਿਲੀ ਆਕਸੀਜਨ ਐਕਸਪ੍ਰੈੱਸ ਪਹੁੰਚੀ।

ਪੁਣੇ ਵਿੱਚ ਵੀ ਕੱਲ੍ਹ ਦੇਰ ਰਾਤ ਪਹੁੰਚੀ ਪਹਿਲੀ ਆਕਸੀਜਨ ਐਕਸਪ੍ਰੈੱਸ ਨੇ 55 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ। ਇਹ ਸਪਲਾਈ ਓਡੀਸ਼ਾ ਦੇ ਅੰਗੁਲ ਤੋਂ ਕੀਤੀ ਗਈ।

ਆਕਸੀਜਨ ਦੀ ਢੁਲਾਈ ਇੱਕ ਜਟਿਲ ਪ੍ਰਕਿਰਿਆ ਹੈ ਅਤੇ ਢੁਲਾਈ ਨਾਲ ਜੁੜੇ ਅੰਕੜੇ ਲਗਾਤਾਰ ਅਪਡੇਟ ਕੀਤੇ ਜਾ ਰਹੇ ਹਨ। ਕੁੱਝ ਹੋਰ ਆਕਸੀਜਨ ਦੇਰ ਰਾਤ ਆਪਣੀ-ਆਪਣੀ ਮੰਜ਼ਿਲ ਵੱਲ ਰਵਾਨਾ ਹੋਵੇਗੀ।

 ****

ਡੀਜੇਐੱਨ/ਐੱਮਕੇਵੀ



(Release ID: 1718261) Visitor Counter : 161