ਕਬਾਇਲੀ ਮਾਮਲੇ ਮੰਤਰਾਲਾ

ਦੇਸ਼ ਭਰ ਵਿੱਚ ਲਘੂ ਵਣ ਉਤਪਾਦ ਦੇ ਨਿਊਨਤਮ ਸਮਰਥਨ ਮੁੱਲ ਅਤੇ ਵਨ ਧਨ ਯੋਜਨਾ ਦੇ ਕਾਰਗਰ ਲਾਗੂ ਕਰਨ ਦੇ ਲਈ ਟ੍ਰਾਈਫੇਡ ਦੁਆਰਾ ਰਾਜਾਂ ਅਤੇ ਜਿਲ੍ਹਾ ਏਜੰਸੀਆਂ ਦੇ ਸਹਿਯੋਗ ਨਾਲ 10 ਮਈ, 2021 ਤੋਂ 28 ਮਈ, 2021 ਦਰਮਿਆਨ ਰਾਜ ਪੱਧਰ ‘ਤੇ ਵੈਬੀਨਾਰ ਦਾ ਆਯੋਜਨ


ਮਣੀਪੁਰ ਦੇ ਲਈ 200 ਵਨ ਧਨ ਵਿਕਾਸ ਸਮੂਹਾਂ ਅਤੇ ਨਾਗਾਲੈਂਡ ਦੇ ਲਈ 206 ਵਨ ਧਨ ਵਿਕਾਸ ਸਮੂਹਾਂ ਦੇ ਲਈ ਪ੍ਰਯਤਨ

Posted On: 12 MAY 2021 12:49PM by PIB Chandigarh

ਲਘੂ ਵਣ ਉਤਪਾਦ ਦੇ ਲਈ ਨਿਊਨਤਮ ਸਮਰਥਨ ਮੁੱਲ ਅਤੇ ਵਨ ਧਨ ਯੋਜਨਾ ਦੀ ਰਾਜ ਦੇ ਅਨੁਸਾਰ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਲਈ ਟ੍ਰਾਈਫੇਡ ਰਾਜ ਪੱਧਰ ‘ਤੇ ਇੱਕ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ। ਇਹ ਵੈਬੀਨਾਰ 10-28 ਮਈ, 2021 ਦਰਮਿਆਨ ਚਲੇਗਾ। ਟ੍ਰਾਈਫੇਡ 23 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲਈ ਪ੍ਰਵਾਨ 37,107 ਵਨ ਧਨ ਵਿਕਾਸ ਯੋਜਨਾਵਾਂ ਅਤੇ 2224 ਵਨ ਧਨ ਵਿਕਾਸ ਯੋਜਨਾ ਸਮੂਹਾਂ ਨੂੰ ਚਲਾਉਣ ਵਿੱਚ ਪ੍ਰਾਂਤਕ ਲਾਗੂ ਕਰਨ ਏਜੰਸੀਆਂ ਦੇ ਕੰਮ-ਕਾਜ ਦੀ ਵੀ ਸਮੀਖਿਆ ਕਰੇਗਾ। ਇਸ ਦੇ ਮੱਦੇਨਜ਼ਰ ਟ੍ਰਾਈਫੇਡ ਨੇ ਰਾਜ ਪੱਧਰ ‘ਤੇ ਵੈਬੀਨਾਰਾਂ ਦੀ ਲੜੀ ਸ਼ੁਰੂ ਕੀਤੀ ਹੈ, ਜਿਸ ਵਿੱਚ ਸਾਰੇ ਹਿਤਧਾਰਕ (ਪ੍ਰਾਂਤਕ ਨੋਡਲ ਏਜੰਸੀਆਂ, ਵਨ ਧਨ ਵਿਕਾਸ ਯੋਜਨਾ ਅਤੇ ਵਨ ਧਨ ਵਿਕਾਸ ਯੋਜਨਾ ਸਮੂਹਾਂ ਦੇ ਰਹਨੁਮਾ, ਉਦਮਿਤਾ ਹੁਨਰ ਵਿਕਾਸ ਪ੍ਰੋਗਰਾਮ ਦੇ ਸਾਂਝੇਦਾਰ) ਸ਼ਾਮਲ ਹਨ। ਰਾਜਾਂ ਅਤੇ ਜਿਲ੍ਹਾ ਲਾਗੂ ਕਰਨ ਏਜੰਸੀਆਂ ਦੇ ਸਹਿਯੋਗ ਨਾਲ ਵੈਬੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

 

ਇਨ੍ਹਾਂ ਵੈਬੀਨਾਰਾਂ ਵਿੱਚੋਂ ਪਹਿਲਾ ਵੈਬੀਨਾਰ ਮਣੀਪੁਰ ਅਤੇ ਨਾਗਾਲੈਂਡ ਦੇ ਵਿਸ਼ੇ ‘ਤੇ 10 ਮਈ, 2021 ਨੂੰ ਆਯੋਜਿਤ ਕੀਤਾ ਗਿਆ। ਇਸ ਵਿੱਚ 70 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਰਾਜ ਲਾਗੂ ਕਰਨ ਏਜੰਸੀਆਂ ਨੇ ਅਧਿਕਾਰੀ, ਸਲਾਹਕਾਰ, ਵਨ ਧਨ ਵਿਕਾਸ ਯੋਜਨਾ ਅਤੇ ਵਨ ਧਨ ਵਿਕਾਸ ਯੋਜਨਾ ਸਮੂਹਾਂ ਦੇ ਦਲ ਨੇਤਾਵਾਂ ਤੇ ਉਦਮਿਤਾ ਹੁਨਰ ਵਿਕਾਸ ਪ੍ਰੋਗਰਾਮ ਦੇ ਟਰੇਨਿੰਗ ਪਾਰਟਨਰਸ ਨੇ ਹਿੱਸਾ ਲਿਆ। ਵੈਬੀਨਾਰ ਵਿੱਚ ਇਨ੍ਹਾਂ ਦੋ ਰਾਜਾਂ ਵਿੱਚ ਚਲਣ ਵਾਲੀਆਂ ਦੋਵਾਂ ਯੋਜਨਾਵਾਂ ਦਾ ਜਾਇਜ਼ਾ ਲਿਆ ਗਿਆ ਅਤੇ ਅੱਗੇ ਦੀ ਕਾਰਵਾਈ ‘ਤੇ ਗੌਰ ਕੀਤਾ ਗਿਆ। ਇਸ ਵਿੱਚ ਸੁਰੱਖਿਆ ਮਾਨਕਾਂ ਦਾ ਧਿਆਨ ਰੱਖਣ ‘ਤੇ ਵੀ ਜ਼ੋਰ ਦਿੱਤਾ ਗਿਆ। ਇਸ ਵੈਬੀਨਾਰ ਵਿੱਚ ਯੂਨੀਸੇਫ ਦੇ ਪ੍ਰਤੀਨਿਧੀ ਵੀ ਸ਼ਾਮਲ ਸਨ ਅਤੇ ਉਨ੍ਹਾਂ ਨੇ ਕੋਵਿਡ ਦੇ ਦੌਰਾਨ ਵਨ ਧਨ ਵਿਕਾਸ ਯੋਜਨਾ ਦੇ ਮੈਂਬਰਾਂ ਦਾ ਮਾਰਗ ਦਰਸ਼ਨ ਕੀਤਾ।

 

 

ਲਘੂ ਵਣ ਉਤਪਾਦ ਅਤੇ ਵਨ ਧਨ ਯੋਜਨਾਵਾਂ ਦੇ ਹਵਾਲੇ ਤੋਂ ਮਣੀਪੁਰ ਅਤੇ ਨਾਗਾਲੈਂਡ ਨੇ ਚੰਗੀ ਪ੍ਰਗਤੀ ਕੀਤੀ ਹੈ। ਹੁਣ ਸਾਰਾ ਧਿਆਨ ਇਨ੍ਹਾਂ ਦੋਵਾਂ ਰਾਜਾਂ ਵਿੱਚ ਵਨ ਧਨ ਵਿਕਾਸ ਕੇਂਦਰਾਂ ਨੂੰ 3500 ਤੋਂ ਵੱਧ ਕਰਨ ‘ਤੇ ਹੈ। ਹਰ ਵਨ ਧਨ ਯੋਜਨਾ ਸਮੂਹ ਦੇ ਲਈ ਪੰਜ ਕਦਮ ਤੈਅ ਕੀਤੇ ਗਏ ਹਨ, ਜੋ ਇਸ ਪ੍ਰਕਾਰ ਹਨ:

ਪਹਿਲੇ ਕਦਮ ਦੇ ਤਹਿਤ ਹਰ ਵੀਡੀਵੀਕੇਸੀ ਦੇ ਲਈ ਐੱਮਐੱਫਪੀਐੱਸ ਦੇ ਤਹਿਤ ਵਸਤੂਆਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਬੁਨਿਆਦੀ ਢਾਂਚੇ ਦਾ ਯੋਜਨਾਬੱਧ ਵਿਕਾਸ ਕੀਤਾ ਜਾਵੇਗਾ। ਇਸ ਵਿੱਚ ਖਰੀਦ ਸ਼ੈਲਟਰ ਅਤੇ ਗੋਦਾਮ ਦਾ ਨਿਰਮਾਣ ਸ਼ਾਮਲ ਹੈ। ਦੂਸਰੇ ਕਦਮ ਦੇ ਤਹਿਤ ਸਥਾਨਕ ਐੱਨਜੀਓ ਜਾਂ ਐੱਨਆਰਐੱਲਐੱਮ ਅਧਿਕਾਰੀਆਂ ਨੂੰ ਹਰ ਸਮੂਹ ਵਿੱਚ ਸਲਾਹਕਾਰ ਨਿਯੁਕਤ ਕੀਤਾ ਜਾਵੇਗਾ। ਇਹ ਨਿਯੁਕਤੀ ਤੈਅ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕੀਤੀ ਜਾਵੇਗੀ।

ਹਰ ਸਮੂਹ ਨੂੰ ਦਸ ਲੱਖ ਰੁਪਏ ਤੱਕ ਦੀ ਧਨਰਾਸ਼ੀ ਜਾਰੀ ਕੀਤੀ ਜਾਵੇਗੀ। ਤੀਸਰੇ ਕਦਮ ਦੇ ਤਹਿਤ ਹਰ ਸਮੂਹ ਦੇ ਲਈ ਵਪਾਰ ਯੋਜਨਾ ਬਣਾਈ ਜਾਵੇਗੀ, ਤਾਂਕਿ ਮੁੱਲ ਸੰਵਰਧਨ ਤੇ ਬੈਂਕ ਖਾਤਾ ਖੋਲਣ, ਦਸਤਖ਼ਤ ਕਰਨ ਦਾ ਅਧਿਕਾਰ ਰੱਖਣ ਵਾਲੇ ਵਿਅਕਤੀਆਂ ਨੂੰ ਤੈਅ ਕੀਤਾ ਜਾ ਸਕੇ। ਇਸ ਨਾਲ ਹਰ ਵੀਡੀਵੀਕੇ ਸਮੂਹ ਅਤੇ ਵੀਡੀਵੀਕੇ ਦੀ ਅਲਗ ਪਹਿਚਾਣ ਸੁਨਿਸ਼ਚਿਤ ਹੋਵੇਗੀ। ਚੌਥੇ ਕਦਮ ਦੇ ਤਹਿਤ ਯੋਜਨਾਬੰਦੀ ਨੂੰ ਰੱਖਿਆ ਗਿਆ ਹੈ, ਜਿਸ ਵਿੱਚ ਹਰ ਸਮੂਹ ਨੂੰ ਉਤਪਾਦਨ, ਬ੍ਰੈਂਡਿੰਗ, ਪੈਕੇਜਿੰਗ ਅਤੇ ਵਿਕਰੀ ਦੀ ਸੁਵਿਧਾ ਮਿਲੇ। ਵਪਾਰ ਯੋਜਨਾ ਦੇ ਤਹਿਤ ਹੀ ਵਿਕਰੀ ਕੀਤੀ ਜਾਵੇਗੀ। ਪੰਜਵੇਂ ਕਦਮ ਦੇ ਤਹਿਤ ਈਐੱਸਡੀਪੀ, ਐੱਸਐੱਫਯੂਆਰਟੀਆਈ ਅਤੇ ਟ੍ਰਾਈਫੇਡ ਯੋਜਨਾਵਾਂ ਨੂੰ ਹੌਲੀ-ਹੌਲੀ ਸਮੂਹਾਂ ਨਾਲ ਜੋੜਿਆ ਜਾਵੇਗਾ, ਤਾਂਕਿ ਪ੍ਰੋਗਰਾਮ ਦਾ ਦਾਇਰਾ ਵਧਾਇਆ ਜਾ ਸਕੇ।

 

ਮਣੀਪੁਰ ਰਾਜ ਵਿੱਚ ਤਿੰਨ ਹਜ਼ਾਰ ਵਨ ਧਨ ਯੋਜਨਾ ਕੇਂਦਰ ਹਨ, ਜਿਨ੍ਹਾਂ ਨੂੰ 200 ਵਨ ਧਨ ਵਿਕਾਸ ਕੇਂਦਰ ਸਮੂਹਾਂ ਵਿੱਚ ਸਮੇਟਿਆ ਗਿਆ ਹੈ। ਇਸ ਜ਼ਰੀਏ ਲਗਭਗ 60,000 ਕਬਾਇਲੀ ਉੱਦਮੀਆਂ ਨੂੰ ਫਾਇਦਾ ਹੋ ਰਿਹਾ ਹੈ। ਉੱਥੇ, ਨਾਗਾਲੈਂਡ ਵਿੱਚ 3090 ਵਨ ਧਨ ਵਿਕਾਸ ਕੇਂਦਰ ਹਨ, ਜਿਨ੍ਹਾਂ ਨੂੰ 206 ਵਨ ਧਨ ਵਿਕਾਸ ਕੇਂਦਰ ਸਮੂਹ ਵਿੱਚ ਸਮੇਟਿਆ ਗਿਆ ਹੈ। ਇਨ੍ਹਾਂ ਨਾਲ 61,000 ਤੋਂ ਵੱਧ ਕਬਾਇਲੀ ਉੱਦਮੀਆਂ ਨੂੰ ਲਾਭ ਹੋ ਰਿਹਾ ਹੈ। ਲਘੂ ਵਨ ਉਤਪਾਦਾਂ ਦੇ ਨਿਊਨਤਮ ਸਮਰਥਨ ਮੁੱਲ ਦੇ ਹਵਾਲੇ ਤੋਂ ਇਸ ਸਮੇਂ ਮਣੀਪੁਰ ਤੋਂ ਇੱਕ ਵਣ ਉਤਪਾਦ ਦੀ ਖਰੀਦ ਹੋ ਰਹੀ ਹੈ। ਉੱਥੇ ਛੇ ਸੰਰਚਨਾਤਮਕ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ। ਨਾਗਾਲੈਂਡ ਵਿੱਚ ਤਿੰਨ ਵਣ ਉਤਪਾਦਾਂ ਦੀ ਖਰੀਦ ਹੋ ਰਹੀ ਹੈ ਅਤੇ 20 ਇਕਾਈਆਂ ਕੰਮ ਕਰ ਰਹੀਆਂ ਹਨ। ਉੱਥੇ 18 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਵੈਬੀਨਾਰ ਦੇ ਦੌਰਾਨ ਦੋਵਾਂ ਰਾਜਾਂ ਦੇ ਦਲਾਂ ਨੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰਨ ਵਾਲੇ ਵਿਸ਼ਿਆਂ ਨੂੰ ਰੱਖਿਆ ਅਤੇ ਦੋਵਾਂ ਯੋਜਨਾਵਾਂ ਦੇ ਅਗਲੇ ਕਦਮ ‘ਤੇ ਚਰਚਾ ਕੀਤੀ।

 

ਦੋਵਾਂ ਰਾਜਾਂ ਦੇ ਉੱਚਅਧਿਕਾਰੀਆਂ ਦੇ ਨਾਲ ਚਰਚਾ ਕਰਕੇ 25 ਵੈਬੀਨਾਰਾਂ ਦੀ ਲੜੀ ਤੈਅ ਕੀਤੀ ਗਈ। ਟ੍ਰਾਈਫੇਡ (ਕਬਾਇਲੀ ਕਾਰਜ ਮੰਤਰਾਲੇ ਦੇ ਅਧੀਨ) ਨੇ ਦੇਸ਼ਭਰ ਵਿੱਚ ਕਈ ਕਦਮ ਉਠਾਏ ਹਨ, ਤਾਂਕਿ ਕਬਾਇਲੀ ਆਬਾਦੀ ਦੀ ਰੋਜ਼ੀ-ਰੋਟੀ ਵਿੱਚ ਇਜ਼ਾਫਾ ਹੋ ਸਕੇ। ਇਨ੍ਹਾਂ ਵਿੱਚੋਂ ਕਈ ਕਦਮ ਅਜਿਹੇ ਹਨ ਜੋ ਵੰਚਿਤ ਜਨਜਾਤੀਆਂ ਨੂੰ ਮਦਦ ਪਹੁੰਚਾਉਂਦੇ ਹਨ, ਜਿਨ੍ਹਾਂ ‘ਤੇ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਮਾੜਾਪ੍ਰਭਾਵ ਪਿਆ ਹੈ।

 

ਵੱਖ-ਵੱਖ ਪ੍ਰੋਗਰਾਮਾਂ ਦੇ ਤਹਿਤ ਵਣ ਉਤਪਾਦਾਂ ਦੇ ਵਿਪਣਨ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ, ਤਾਂਕਿ ਕਬਾਇਲੀਆਂ ਨੂੰ ਇਸ ਦਾ ਫਾਇਦਾ ਪਹੁੰਚ ਸਕੇ ਅਤੇ ਉਹ ਵਨ ਧਨ ਕਬਾਇਲੀ ਸਟਾਰਟ-ਅਪ ਦੇ ਜ਼ਰੀਏ ਵਿਕਾਸ ਕਰ ਸਕਣ। ਜੰਗਲਾਂ ਵਿੱਚ ਪੈਦਾ ਹੋਣ ਵਾਲੀਆਂ ਚੀਜਾਂ ਨੂੰ ਇਕੱਠਾ ਕਰਨ ਵਾਲੇ ਜਨਜਾਤੀ ਸਮੂਹਾਂ ਦੇ ਲਈ ਜਨਜਾਤੀ ਕਾਰਜ ਮੰਤਰਾਲੇ ਨੇ ਜਨਜਾਤੀ ਸਮੂਹ ਆਦਿ ਯੋਜਨਾਵਾਂ ਸ਼ੁਰੂ ਕਰਕੇ ਉਨ੍ਹਾਂ ਉਤਪਾਦਾਂ ਦੇ ਵਿਪਣਨ ਦੀ ਵਿਵਸਥਾ ਕੀਤੀ ਹੈ। ਵਣਅਧਿਕਾਰ ਐਕਟ, 2005 ਕਬਾਇਲੀਆਂ ਨੂੰ ਸ਼ਕਤੀ-ਸੰਪੰਨ ਬਣਾਉਂਦਾ ਹੈ, ਜਿਸ ਦੇ ਤਹਿਤ ਉਨ੍ਹਾਂ ਨੂੰ ਆਪਣੇ ਉਤਪਾਦਾਂ ਦੀ ਬਿਹਤਰ ਕੀਮਤ ਮਿਲਦੀ ਹੈ, ਜੋ ਵਿਚੋਲਿਆਂ ਦੇ ਖਤਮ ਹੋ ਜਾਣ ‘ਤੇ ਲਗਭਗ ਤਿੱਗਣੀ ਹੋ ਗਈ ਹੈ।

ਵਨ ਧਨ ਜਨਜਾਤੀ ਸਟਾਰਟ-ਅਪ ਇਸ ਯੋਜਨਾ ਦਾ ਇੱਕ ਘਟਕ ਹੈ। ਇਹ ਪ੍ਰੋਗਰਾਮ ਲਘੂ ਵਣਉਤਪਾਦ ਦੇ ਮੁੱਲ ਸੰਵਰਧਨ, ਬ੍ਰੈਂਡਿੰਗ ਅਤੇ ਵਿਪਣਨ ਦਾ ਵਿਵਸਥਾ ਕਰਦਾ ਹੈ। ਇਸ ਦੇ ਤਹਿਤ ਵਨ ਧਨ ਕੇਂਦਰ ਸਥਾਪਿਤ ਕੀਤੇ ਗਏ ਹਨ, ਜੋ ਵਣਅਧਾਰਿਤ ਜਨਜਾਤੀਆਂ ਨੂੰ ਰੋਜ਼ਗਾਰ ਫਰਾਹਮ ਕਰਦਾ ਹੈ। ਇੱਕ ਵਨ ਧਨ ਵਿਕਾਸ ਕੇਂਦਰ ਵਿੱਚ 20 ਜਨਜਾਤੀ ਮੈਂਬਰ ਹੁੰਦੇ ਹਨ। ਅਜਿਹੇ 15 ਵਨ ਧਨ ਵਿਕਾਸ ਕੇਂਦਰ ਮਿਲ ਕੇ ਇੱਕ ਵਨ ਧਨ ਵਿਕਾਸ ਕੇਂਦਰ ਸਮੂਹ ਬਣਾਉਂਦੇ ਹਨ। ਵਨ ਧਨ ਵਿਕਾਸ ਕੇਂਦਰ ਸਮੂਹ (ਵੀਡੀਵੀਕੇਸੀ), ਵਨ ਧਨ ਵਿਕਾਸ ਕੇਂਦਰਾਂ ਨੂੰ ਵਿਕਰੀ, ਰੋਜ਼ੀ-ਰੋਟੀ ਅਤੇ ਬਜ਼ਾਰ ਤੱਕ ਪਹੁੰਚ ਅਤੇ ਉੱਦਮ ਅਵਸਰ ਪ੍ਰਦਾਨ ਕਰਦੇ ਹਨ।

 

ਦੋਵਾਂ ਯੋਜਨਾਵਾਂ ਮਿਲ ਕੇ ਕਬਾਇਲੀਆਂ ਨੂੰ ਵੱਡੇ ਅਵਸਰ ਦਿੰਦੀਆਂ ਹਨ ਕਿ ਉਹ ਆਪਣੀ ਆਮਦਨ ਅਤੇ ਰੋਜ਼ਗਾਰ ਵਿੱਚ ਸੁਧਾਰ ਕਰਨ ਸਕਣ। ਲਾਗੂ ਕਰਨ ਦੀ ਦਿਸ਼ਾ ਵਿੱਚ ਹੋਣ ਵਾਲੀ ਪ੍ਰਗਤੀ ਨਾਲ ਇਸ ਵਿੱਚ ਸੁਧਾਰ ਆਇਆ ਹੈ। ਟ੍ਰਾਈਫੇਡ ਨੇ ਪਿਛਲੇ ਵਰ੍ਹੇ ਵਨ ਧਨ ਦੇ ਰੂਪ ਨੂੰ ਬਦਲ ਕੇ ਉਸ ਨੂੰ ਕਬਾਇਲੀ ਉੱਦਮ ਦਾ ਰੂਪ ਦੇ ਦਿੱਤਾ ਹੈ। ਵਨ ਧਨ ਯੋਜਨਾ ਨੂੰ ਲਘੂ ਵਣ ਉਤਪਾਦ ਦੇ ਨਿਊਨਤਮ ਸਮਰਥਨ ਮੁੱਲ ਨਾਲ ਜੋੜਿਆ ਜਾਣਾ ਇਸ ਚਰਣ ਦਾ ਵੱਡਾ ਬਦਲਾਵ ਹੈ। ਇਸ ਕੰਮ ਨੂੰ ਵਨ ਧਨ ਯੋਜਨਾ ਨੂੰ ਉੱਦਮ ਦਾ ਰੂਪ ਦੇ ਕੇ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਵਿੱਚ ਐੱਸਐੱਫਯੂਆਰਟੀਆਈ ਅਤੇ ਟ੍ਰਾਈਫੇਡ ਦੇ ਤਹਿਤ ਸਮੂਹ ਦੀ ਵਿਕਾਸ-ਪ੍ਰਕਿਰਿਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

 

ਇਸ ਮਹੀਨੇ ਹੋਣ ਵਾਲੇ ਵੈਬੀਨਾਰਾਂ ਵਿੱਚ ਰਾਜ ਲਾਗੂ ਕਰਨ ਏਜੰਸੀਆਂ ਅਤੇ ਹੋਰ ਹਿਤਧਾਰਕਾਂ ਨੂੰ ਇੱਕ ਵਾਰ ਫਿਰ ਬੁਨਿਆਦੀ ਤੌਰ ‘ਤੇ ਵਿਚਾਰ ਕਰਨ, ਜਾਇਜ਼ਾ ਲੈਣ, ਦਿਸ਼ਾ ਨਿਰਧਿਰਤ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ ਦਾ ਅਵਸਰ ਮਿਲੇਗਾ, ਤਾਂਕਿ ਕਬਾਇਲੀ ਆਬਾਦੀ ਦੇ ਲਈ ਯੋਜਨਾਵਾਂ ਦਾ ਕਾਰਗਰ ਲਾਗੂ ਕਰ ਸਕੇ।

 

ਇਨ੍ਹਾਂ ਯੋਜਨਾਬੱਧ ਕਦਮਾਂ ਦੇ ਸਫਲ ਲਾਗੂ ਕਰਨ ਨਾਲ ਟ੍ਰਾਈਫੇਡ ਨੂੰ ਆਸ਼ਾ ਹੈ ਕਿ ਕਬਾਇਲੀ ਈਕੋ-ਸਿਸਟਮ ਵਿੱਚ ਪੂਰਾ ਪਰਿਵਰਤਨ ਆਵੇਗਾ। ਇਹ ਪਰਿਵਰਤਨ ਲਘੂ ਵਣ ਉਤਪਾਦ ‘ਤੇ ਨਿਊਨਤਮ ਸਮਰਥਨ ਮੁੱਲ ਦੇ ਤਹਿਤ ਖਰੀਦ ਅਤੇ ਵਨ ਧਨ ਯੋਜਨਾ ਦੇ ਤਹਿਤ ਐੱਮਐੱਫਪੀ ਦੇ ਮੁੱਲ ਸੰਵਰਧਨ ਨਾਲ ਸੰਭਵ ਹੋਵੇਗਾ ਤੇ ਪੂਰੇ ਦੇਸ਼ ਵਿੱਚ ਇੱਕ ਨਵੀਂ ਕ੍ਰਾਂਤੀ ਦੀ ਰੂਪ-ਰੇਖਾ ਤਿਆਰ ਹੋਵੇਗੀ।

 

*****

 

ਐੱਨਬੀ/ਯੂਡੀ



(Release ID: 1718258) Visitor Counter : 120