ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

‘ਪੀਐੱਮ ਕੇਅਰਸ’ ਦੇ ਤਹਿਤ ਸਪਲਾਈ ਕੀਤੇ ਵੈਂਟੀਲੇਟਰਸ ਬਾਰੇ ਅੱਪਡੇਟ


ਕੋਵਿਡ ਦੇ ਪ੍ਰਭਾਵੀ ਪ੍ਰਬੰਧਨ ਲਈ ‘ਭਾਰਤ ’ਚ ਬਣੇ’ ਵੈਂਟੀਲੇਟਰਸ ਨੇ ਕੀਤਾ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ

ਨਿਰਮਾਤਾਵਾਂ ਨੂੰ ਉਨ੍ਹਾਂ ਦੇ ਬੇਰੋਕ ਅਪਰੇਸ਼ਨ ਲਈ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ

Posted On: 13 MAY 2021 10:00AM by PIB Chandigarh

ਭਾਰਤ ਸਰਕਾਰ ਪਿਛਲੇ ਸਾਲ ਤੋਂ ‘ਸਮੁੱਚੀ ਸਰਕਾਰ’ (Whole of Government) ਪਹੁੰਚ ਦੇ ਤਹਿਤ ਹਸਪਤਾਲਾਂ ’ਚ ਦੇਖਭਾਲ਼ ਨਾਲ ਸਬੰਧਿਤ ਕੋਵਿਡ ਮਰੀਜ਼ਾਂ ਦੇ ਪ੍ਰਭਾਵੀ ਇੰਤਜ਼ਾਮ ਲਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰਦੀ ਆ ਰਹੀ ਹੈ। ਹਸਪਤਾਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਲਈ ਕੇਂਦਰ ਸਰਕਾਰ ਆਪਣੇ ਪੱਧਰ ਉੱਤੇ ਅਪ੍ਰੈਲ 2020 ਤੋਂ ਵੈਂਟੀਲੇਟਰਸ ਸਮੇਤ ਜ਼ਰੂਰੀ ਮੈਡੀਕਲ ਉਪਕਰਣ ਖ਼ਰੀਦ ਕੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਹਸਪਤਾਲਾਂ / ਸੰਸਥਾਨਾਂ ਨੂੰ ਮੁਹੱਈਆ ਕਰਵਾ ਰਹੀ ਹੈ।

 

ਅਜਿਹੀਆਂ ਕੁਝ ਮੀਡੀਆ ਰਿਪੋਰਟਾਂ ਆਈਆਂ ਹਨ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ (‘ਪੀਐੱਮ ਕੇਅਰਸ’ ਦੀ ਮਦਦ ਨਾਲ) ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਨੂੰ ਜਿਹੜੇ ਵੈਂਟੀਲੇਟਰਸ ਸਪਲਾਈ ਕੀਤੇ ਸਨ, ਉਹ ਤਕਨੀਕੀ ਕਾਰਨਾਂ ਕਰਕੇ ਅਣਵਰਤੇ ਹੀ ਪਏ ਹਨ ਤੇ ਉਨ੍ਹਾਂ ਨੂੰ ਨਿਰਮਾਤਾਵਾਂ ਵੱਲੋਂ ਵਿਕਰੀ ਤੋਂ ਬਾਅਦ ਕੋਈ ਬਣਦੀ ਸਹਾਇਤਾ ਮੁਹੱਈਆ ਨਾ ਕਰਵਾਉਣ ਕਾਰਨ ਠੀਕ ਹੀ ਨਹੀਂ ਕਰਵਾਇਆ ਜਾ ਸਕੇ। ਇਹ ਰਿਪੋਰਟਾਂ ਪੂਰੀ ਤਰ੍ਹਾਂ ਗ਼ੈਰ–ਵਾਜਬ ਹਨ ਤੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਉੱਤੇ ਅਧਾਰਿਤ ਨਹੀਂ ਹਨ।

 

ਪਿਛਲੇ ਵਰ੍ਹੇ ਮਹਾਮਾਰੀ ਦੀ ਸ਼ੁਰੂਆਤ ਸਮੇਂ ਪੂਰੇ ਦੇਸ਼ ਦੇ ਸਰਕਾਰੀ ਹਸਪਤਾਲਾਂ ’ਚ ਵੈਂਟੀਲੇਟਰਸ ਬਹੁਤ ਸੀਮਤ ਗਿਣਤੀ ’ਚ ਹੀ ਉਪਲਬਧ ਸਨ। ਇਸ ਤੋਂ ਇਲਾਵਾ ਦੇਸ਼ ਵਿੱਚ ਵੈਂਟੀਲੇਟਰਸ ਦੇ ਬਹੁਤ ਹੀ ਸੀਮਤ ਨਿਰਮਾਤਾ ਮੌਜੂਦ ਸਨ ਅਤੇ ਵਿਦੇਸ਼ਾਂ ’ਚ ਮੌਜੂਦ ਜ਼ਿਆਦਾਤਰ ਸਪਲਾਇਰਸ ਭਾਰਤ ’ਚ ਵੱਡੀ ਗਿਣਤੀ ਵਿੱਚ ਵੈਂਟੀਲੇਟਰਸ ਸਪਲਾਈ ਕਰਨ ਦੀ ਹਾਲਤ ਵਿੱਚ ਨਹੀਂ ਸਨ। ਤਦ ਹੀ ਸਥਾਨਕ ਨਿਰਮਾਤਾਵਾਂ ਨੂੰ ‘ਮੇਕ ਇਨ ਇੰਡੀਆ’ ਵੈਂਟੀਲੇਟਰਸ ਤਿਆਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ, ਤਾਂ ਜੋ ਦੇਸ਼ ਵਿੱਚ ਵੱਡੇ ਪੱਧਰ ਉੱਤੇ ਪੈਦਾ ਹੁੰਦੀ ਜਾ ਰਹੀ ਮੰਗ ਦੀ ਪੂਰਤੀ ਕੀਤੀ ਜਾ ਸਕੇ ਤੇ ਉਸੇ ਅਧਾਰ ਉੱਤੇ ਉਨ੍ਹਾਂ ਨੂੰ ਆਰਡਰ ਦਿੱਤੇ ਗਏ ਸਨ। ਉਨ੍ਹਾਂ ਵਿੱਚੋਂ ਬਹੁਤੇ ਤਦ ਪਹਿਲੀ ਵਾਰ ਵੈਂਟੀਲੇਟਰਸ ਦਾ ਨਿਰਮਾਣ ਕਰ ਰਹੇ ਸਨ। ਵੈਂਟੀਲੇਟਰਸ ਦੇ ਮਾਡਲਸ ਦੀ ਸਬੰਧਿਤ ਮਾਹਿਰਾਂ ਵੱਲੋਂ ਬਹੁਤ ਸਖ਼ਤੀ ਨਾਲ ਪੁਣਛਾਣ ਕੀਤੀ ਗਈ, ਤਕਨੀਕੀ ਪ੍ਰਦਰਸ਼ਨ ਕੀਤੇ ਗਏ ਤੇ ਬਹੁਤ ਹੀ ਘੱਟ ਉਪਲਬਧ ਸਮੇਂ ਅੰਦਰ ਹੀ ਉਨ੍ਹਾਂ ਦੀ ਕਲੀਨਿਕਲ ਵੈਧਤਾ ਪ੍ਰਕਿਰਿਆ ਮੁਕੰਮਲ ਕੀਤੀ ਗਈ ਸੀ ਅਤੇ ਫਿਰ ਉਨ੍ਹਾਂ ਮਾਹਿਰਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਉਨ੍ਹਾਂ ਦੀ ਸਪਲਾਈ ਸ਼ੁਰੂ ਹੋਈ ਸੀ।

 

ਕੁਝ ਅਜਿਹੇ ਰਾਜ ਹਨ, ਜਿਨ੍ਹਾਂ ਨੂੰ ਵੈਂਟੀਲੇਟਰਸ ਤਾਂ ਮਲ ਗਏ ਸਨ ਪਰ ਉਹ ਹਾਲੇ ਹਸਪਤਾਲਾਂ ਵਿੱਚ ਸਥਾਪਿਤ ਨਹੀਂ ਕੀਤੇ ਗਏ ਸਨ। ਕੇਂਦਰੀ ਸਿਹਤ ਸਕੱਤਰ ਨੇ 11 ਅਪ੍ਰੈਲ, 2021 ਨੂੰ ਸੱਤ ਅਜਿਹੇ ਰਾਜਾਂ ਨੂੰ ਲਿਖਿਆ ਸੀ, ਜਿੱਥੇ 50 ਤੋਂ ਵੱਧ ਵੈਂਟੀਲੇਟਰਸ ਪਿਛਲੇ 4–5 ਮਹੀਨਿਆਂ ਤੋਂ ਬਾਅਦ ਅਣਸਥਾਪਿਤ ਹੀ ਪਏ ਸਨ। ਉਨ੍ਹਾਂ ਰਾਜਾਂ ਨੂੰ ਤੇਜ਼ੀ ਨਾਲ ਉਨ੍ਹਾਂ ਨੂੰ ਸਥਾਪਿਤ ਕਰਨ ਦੀ ਬੇਨਤੀ ਕੀਤੀ ਗਈ ਹੈ, ਤਾਂ ਜੋ ਉਨ੍ਹਾਂ ਵੈਂਟੀਲੇਟਰਸ ਦਾ ਵਧੀਆ ਉਪਯੋਗ ਹੋ ਸਕੇ।

 

ਪੰਜਾਬ ਦੇ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ’ਚ 81 AGVA ਮੇਕ ਦੇ ਵੈਂਟੀਲੇਟਰਸ ਵਿੱਚੋਂ 71 ਦੇ ਅਣਵਰਤੇ ਜਾਂ ਨੁਕਸਦਾਰ ਹਾਲਤ ਵਿੱਚ ਪਏ ਹੋਣ ਨਾਲ ਸਬੰਧਿਤ ਹਾਲੀਆ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 88 ਵੈਂਟੀਲੇਟਰਸ ‘ਭਾਰਤ ਇਲੈਕਟ੍ਰੌਨਿਕਸ ਲਿਮਿਟਿਡ’ (BEL) ਅਤੇ ਪੰਜ AGVA ਵੱਲੋਂ ਸਪਲਾਈ ਕੀਤੇ ਗਏ ਹਨ ਤੇ ਉਹ ਹਸਪਤਾਲ ਦੇ ਅਧਿਕਾਰੀਆਂ ਦੀ ਅੰਤਿਮ ਮਨਜ਼ੂਰੀ ਦੇ ਸਰਟੀਫ਼ਿਕੇਟ ਤੋਂ ਬਾਅਦ ਹੀ ਮੁਹੱਈਆ ਕਰਵਾਏ ਗਏ ਸਨ।

 

‘ਭਾਰਤ ਇਲੈਕਟ੍ਰੌਨਿਕਸ ਲਿਮਿਟਿਡ’ (BEL) ਨੇ ਸੂਚਿਤ ਕੀਤਾ ਹੈ ਕਿਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ (GGSMCH) ਵਿਖੇ ਮੌਜੂਦ ਵੱਡੀ ਮਾਤਰਾ ’ਚ ਵੈਂਟੀਲੇਟਰਸ ਨੁਕਸਦਾਰ ਨਹੀਂ ਹਨ, ਜਿਵੇਂ ਕਿ ਮੀਡੀਆ ਦੇ ਇੱਕ ਵਰਗ ਨੇ ਰਿਪੋਰਟ ਕੀਤਾ ਹੈ। ਵੱਖੋ–ਵੱਖਰੇ ਮੌਕਿਆਂ ਦੌਰਾਨ ਪ੍ਰਾਪਤ ਸ਼ਿਕਾਇਤਾਂ ਦਾ ਨਿਵਾਰਣ ਕਰਨ ਲਈ ਮੈਡੀਕਲ ਕਾਲਜ ਦਾ ਦੌਰਾ ਕਰਕੇ ਆਏ ਉਨ੍ਹਾਂ ਦੇ ਇੰਜੀਨੀਅਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦੇ ਮਾਮੂਲੀ ਨੁਕਸ ਤੁਰੰਤ ਦੂਰ ਕਰ ਦਿੱਤੇ ਸਨ। ਉਨ੍ਹਾਂ ਨੇ ਉੱਥੇ ਸਟਾਫ਼ ਸਾਹਮਣੇ ਵੈਂਟੀਲੇਟਰਸ ਦੇ ਕੰਮ ਕਰਨ ਦਾ ਪ੍ਰਦਰਸ਼ਨ ਵੀ ਕਈ ਵਾਰ ਕਰਕੇ ਵਿਖਾਇਆ ਸੀ।

 

ਇਹ ਦੇਖਿਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ ਦੇ ਬੁਨਿਆਦੀ ਢਾਂਚੇ ਨਾਲ ਕੁਝ ਮਸਲੇ / ਸਮੱਸਿਆਵਾਂ ਸਨ; ਜਿਵੇਂ ਕਿ ਕੇਂਦਰੀ ਆਕਸੀਜਨ ਗੈਸ ਪਾਈਪਲਾਈਨਾਂ ਵਿੱਚ ਲੋੜੀਂਦਾ ਹੀ ਉਪਲਬਧ ਨਹੀਂ ਸੀ। ਇਸ ਦੇ ਨਾਲ ਹੀ ਫ਼ਲੋਅ ਸੈਂਸਰਜ਼, ਬੈਕਟੀਰੀਆ ਫ਼ਿਲਟਰਸ ਅਤੇ HME ਫ਼ਿਲਟਰਸ ਜਿਹੀਆਂ ਖਪਤਯੋਗ ਵਸਤਾਂ ਨੂੰ ਹੀ ਹਸਪਤਾਲ ਅਧਿਕਾਰੀਆਂ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਬਦਲਿਆ ਨਹੀਂ ਜਾ ਰਿਹਾ ਜਾਂ ਵੈਂਟੀਲੇਟਰਸ ਦੀ ਵਰਤੋਂ ਇਨ੍ਹਾਂ ਅਹਿਮ ਖਪਤਯੋਗ ਵਸਤਾਂ ਤੋਂ ਬਗ਼ੈਰ ਹੀ ਕੀਤੀ ਜਾ ਰਹੀ ਹੈ। ਸਹੀ ਗੈਸ ਪ੍ਰੈਸ਼ਰਸ (ਆਮ ਹਵਾ ਦੇ ਦਬਾਅ ਤੇ ਆਕਸੀਜਨ ਦਾ ਪ੍ਰੈਸ਼ਰ 10 PSI ਤੋਂ ਵੱਧ ਨਹੀਂ ਹੋ ਸਕਦਾ) ਦਾ ਰੱਖ–ਰਖਾਅ ਤੇ ਵਾਜਬ ਖਪਤਯੋਗ ਵਸਤਾਂ ਦੀ ਵਰਤੋਂ ਇਨ੍ਹਾਂ ਨੂੰ ਚਲਾਉਣ ਲਈ ਜ਼ਰੂਰੀ ਹੁੰਦੀ ਹੈ; ਇਨ੍ਹਾਂ ਤੋਂ ਬਿਨਾ CV200 ਵੈਂਟੀਲੇਟਰਸ ਦੀ ਕਾਰਗੁਜ਼ਾਰੀ ਦੀ ਕੋਈ ਗਰੰਟੀ ਨਹੀਂ ਹੁੰਦੀ।

 

ਇਸ ਦੇ ਨਾਲ ਹੀ BEL ਇੰਜੀਨੀਅਰਜ਼ ਅੱਜ (12 ਮਈ, 2021) ਦੁਬਾਰਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਪੁੱਜੇ ਅਤੇ ਸਿਰਫ਼ ਕੁਝ ਖਪਤਯੋਗ ਵਸਤਾਂ ਬਦਲ ਕੇ ਹੀ ਪੰਜ ਵੈਂਟੀਲੇਟਰਸ ਚਲਾ ਦਿੱਤੇ ਗਏ ਅਤੇ GGSMCH ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਦੇ ਕੇ ਵਿਖਾਇਆ ਅਤੇ ਇੰਝ ਇਹ ਸਪਸ਼ਟ ਕੀਤਾ ਗਿਆ ਕਿ ਜਦੋਂ ਉਨ੍ਹਾਂ ਨੂੰ ਵਾਜਬ ਤਰੀਕੇ ਚਲਾਇਆ ਜਾਵੇਗਾ, ਇਹ ਵੈਂਟੀਲੇਟਰਸ ਕੇਵਲ ਤਦ ਹੀ ਭਰੋਸੇਯੋਗ ਕਾਰਗੁਜ਼ਾਰੀ ਦਰਸਾ ਸਕਣਗੇ।

 

ਯੂਜ਼ਰ ਮੇਨੂਅਲ ’ਚ ਦਿੱਤੀਆਂ ਗਈਆਂ ਹਦਾਇਤਾਂ ਤੋਂ ਇਲਾਵਾ, ਨਿਆਦੀ ਢਾਂਚੇ ਦੀਆਂ ਆਵਸ਼ਕਤਾਵਾਂ, ਵਰਤੋਂ ਵਰਤੋਂ ਤੇ CV200 ਵੈਂਟੀਲੇਟਰਸ ਦੇ ਰੱਖ–ਰਖਾਅ ਬਾਰੇ ਵਿਸਤ੍ਰਿਤ ਦਿਸ਼ਾ–ਨਿਰਦੇਸ਼ ਤੇ ਹੋਰ ਹਦਾਇਤਾਂ ਵੀ ਵੈਂਟੀਲੇਟਰਸ ਦੇ ਸਾਰੇ ਵਰਤੋਂਕਾਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਪਰ ਪੰਜਾਬ ਦੇ ਬਹੁਤੇ ਹਸਪਤਾਲਾਂ / ਮੈਡੀਕਲ ਕਾਲਜਾਂ ਵੱਲੋਂ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਇਸ ਦੀ ਥਾਂ ਉਹ ਸਗੋਂ ਬਿਨਾ ਕਿਸੇ ਅਧਾਰ ਦੇ ਵੈਂਟੀਲੇਟਰਸ ਦੇ ਕੰਮ ਨਾ ਕਰਨ ਦਾ ਮੁੱਦਾ ਚੁੱਕ ਰਹੇ ਹਨ।

 

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ BEL ਵੱਲੋਂ ਰਾਜ ਨੂੰ ਮਹਾਮਾਰੀ ਦੀ ਇਸ ਹਾਲਤ ਦੌਰਾਨ ਲੋੜੀਂਦੀ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਨਿਰੰਤਰ ਮੁਹੱਈਆ ਕਰਵਾਈ ਜਾਵੇਗੀ।

 

ਇਸ ਤੋਂ ਇਲਾਵਾ ਕੇਂਦਰੀ ਸਿਹਤ ਮੰਤਰਾਲੇ ਨੇ 9 ਮਈ, 2021 ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇੱਕ ਵਾਰ ਫਿਰ ਵੈਂਟੀਲੇਟਰ ਨਿਰਮਾਤਾਵਾਂ ਦੇ ਹੈਲਪਲਾਈਨ ਨੰਬਰਾਂ ਬਾਰੇ ਜਾਣਕਾਰੀ ਦਿੱਤੀ ਹੈ, ਜੋ ਸਟਿੱਕਰਾਂ ਦੀ ਸ਼ਕਲ ਵਿੱਚ ਵੈਂਟੀਲੇਟਰਸ ਉੱਤੇ ਵੀ ਉਪਲਬਧ ਹੈ। ਇਸ ਦੇ ਨਾਲ ਹੀ, ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਬੰਧਿਤ ਨੋਡਲ ਅਧਿਕਾਰੀਆਂ ਵੱਲੋਂ ਵਰਤੋਂਕਾਰ ਹਸਪਤਾਲਾਂ ਦੇ ਨੁਮਾਇੰਦਿਆਂ ਅਤੇ ਨਿਰਮਾਤਾਵਾਂ ਦੀਆਂ ਟੈਕਨੀਕਲ ਟੀਮਾਂ ਵੱਲੋਂ ਰਾਜ–ਕ੍ਰਮ ਅਨੁਸਾਰ ਬਣਾਏ ਗਏ ਵ੍ਹਟਸਐਪ ਗਰੁੱਪਾਂ ਵਿੱਚ ਇਹ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ; ਤਾਂ ਜੋ ਐਨ ਸਹੀ ਸਮੇਂ ’ਤੇ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਨ੍ਹਾਂ ਨਿਰਮਾਤਾਵਾਂ ਦੀਆਂ ਸਮਰਪਿਤ ਈਮੇਲ ਆਈਡੀਜ਼ ਵੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸ਼ੇਅਰ ਕੀਤੀਆਂ ਗਈਆਂ ਹਨ।

https://static.pib.gov.in/WriteReadData/userfiles/image/image0012T8U.jpg

https://static.pib.gov.in/WriteReadData/userfiles/image/image0020IE6.jpg https://static.pib.gov.in/WriteReadData/userfiles/image/image003WC29.jpg

******

 

ਐੱਮਵੀ

ਸਿਹਤ ਤੇ ਪਰਿਵਾਰ ਭਲਾਈ/ਫ਼ਰੀਦਕੋਟ ਵੈਂਟੀਲੇਟਰ ਪੀਐੱਮਕੇਅਰਸ%13 ਮਈ, 2021/1



(Release ID: 1718238) Visitor Counter : 208