ਰੱਖਿਆ ਮੰਤਰਾਲਾ

ਓਪਰੇਸ਼ਨ ਸਮੁਦਰ ਸੇਤੁ II - ਆਈਐਨਐੱਸ ਤਰਕਸ਼ ਕਤਰ ਤੋਂ ਮੈਡੀਕਲ ਆਕਸੀਜਨ ਦੀ ਖੇਪ ਲਿਆਇਆ

Posted On: 12 MAY 2021 5:32PM by PIB Chandigarh

ਭਾਰਤੀ ਜਲ ਸੈਨਾ ਵੱਲੋਂ ਸ਼ੁਰੂ ਕੀਤੇ ਗਏ ਕੋਵਿਡ ਰਾਹਤ ਓਪਰੇਸ਼ਨ 'ਸਮੁਦਰ ਸੇਤੂ II' ਦੇ ਚਲ ਰਹੇ ਹਿੱਸੇ ਵਜੋਂ, ਭਾਰਤੀ ਜਲ ਸੈਨਾ ਦਾ ਆਈਐਨਐਸ ਤਰਕਸ਼, ਦੋ ਤਰਲ ਮੈਡੀਕਲ ਆਕਸੀਜਨ (ਐਲਐਮਓ) ਨਾਲ ਭਰੇ (20 ਐਮਟੀ ਹਰੇਕ)  ਕ੍ਰਾਯੋਜੈਨਿਕ ਕੰਟੇਨਰ ਅਤੇ 230 ਆਕਸੀਜਨ ਸਿਲੰਡਰ ਲੈ ਕੇ 12 ਮਈ 21 ਨੂੰ ਮੁੰਬਈ ਪਹੁੰਚਿਆ।

 

ਫ੍ਰੈਂਚ ਮਿਸ਼ਨ ਦੁਆਰਾ ਆਕਸੀਜਨ ਕੰਟੇਨਰਾਂ ਦੀ ਸਹੂਲਤ “ਆਕਸੀਜਨ ਸੋਲਿਡੇਰਿਟੀ ਬ੍ਰਿਜ” ਦੇ ਹਿੱਸੇ ਵਜੋਂ ਦਿੱਤੀ ਗਈ ਸੀ ਅਤੇ ਆਕਸੀਜਨ ਸਿਲੰਡਰ ਕਤਰ ਵਿੱਚ ਭਾਰਤੀ ਪ੍ਰਵਾਸੀਆਂ ਵੱਲੋਂ ਤੋਹਫੇ ਦੇ ਤੌਰ ਤੇ ਦਿੱਤੇ ਗਏ ਸਨ।

ਇਹ ਖੇਪ ਸਿਵਲ ਪ੍ਰਸ਼ਾਸਨ, ਮਹਾਰਾਸ਼ਟਰ ਨੂੰ ਸੌਂਪੀ ਗਈ ਸੀ।

 

 

 

 

 

                                                        *****************************                                                      

ਏ ਬੀ ਬੀ ਬੀ /ਐਮ ਕੇ /ਵੀ ਐਮ/ਐਮ ਐਸ  (Release ID: 1718115) Visitor Counter : 24