ਪ੍ਰਧਾਨ ਮੰਤਰੀ ਦਫਤਰ

ਆਕਸੀਕੇਅਰ ਸਿਸਟਮਸ ਦੀਆਂ 1.5 ਲੱਖ ਇਕਾਈਆਂ ‘ਪੀਐੱਮ ਕੇਅਰਸ’ ਦੇ ਜ਼ਰੀਏ ਖ਼ਰੀਦੀਆਂ ਜਾਣਗੀਆਂ


‘ਪੀਐੱਮ–ਕੇਅਰਸ ਫ਼ੰਡ’ 322.5 ਕਰੋੜ ਰੁਪਏ ਦੀ ਲਾਗਤ ਨਾਲ ਆਕਸੀਕੇਅਰ ਸਿਸਟਮ ਦੀਆਂ 1,50,000 ਇਕਾਈਆਂ ਖ਼ਰੀਦੇਗਾ

ਮਰੀਜ਼ਾਂ ਨੂੰ ਉਨ੍ਹਾਂ ਦੇ SpO2 ਪੱਧਰਾਂ ਦੀਆਂ ਪਤਾ ਲਾਈਆਂ ਕੀਮਤਾਂ ਦੇ ਅਧਾਰ ‘ਤੇ ਆਕਸੀਜਨ ਨਿਯੰਤ੍ਰਿਤ ਕਰਨ ਲਈ ਡੀਆਰਡੀਓ ਦੁਆਰਾ ਵਿਆਪਕ ਪ੍ਰਣਾਲੀ ਵਿਕਸਿਤ ਕੀਤੀ ਗਈ

ਡੀਆਰਡੀਓ ਨੇ ਭਾਰਤ ਦੇ ਕਈ ਉਦਯੋਗਾਂ ਨੂੰ ਟੈਕਨੋਲੋਜੀ ਟ੍ਰਾਂਸਫ਼ਰ ਕੀਤੀ ਗਈ ਹੈ ਜੋ ਸਮੁੱਚੇ ਭਾਰਤ ‘ਚ ਸਭ ਦੀ ਵਰਤੋਂ ਲਈ ਆਕਸੀਕੇਅਰ ਸਿਸਟਮਸ ਦਾ ਉਤਪਾਦਨ ਕਰਨਗੇ

ਆਕਸੀਜਨ ਪ੍ਰਵਾਹ ਦੀਆਂ ਮੇਨੂਅਲ ਐਡਜਸਟਮੈਂਟਸ ਤੇ ਰੂਟੀਨ ਨਾਪਣ ਦੀ ਜ਼ਰੂਰਤ ਨੂੰ ਘਟਾ ਕੇ ਆਕਸੀਕੇਅਰ ਸਿਸਟਮ ਨਾਲ ਕੰਮ ਦਾ ਬੋਝ ਘਟਦਾ ਹੈ ਤੇ ਹੈਲਥਕੇਅਰ ਪ੍ਰੋਵਾਈਡਰਸ ਨੂੰ ਐਕਸਪੋਜ਼ਰ ਮਿਲਦਾ ਹੈ

Posted On: 12 MAY 2021 6:16PM by PIB Chandigarh

‘ਪੀਐੱਮ–ਕੇਅਰਸ ਫ਼ੰਡ’ ਨੇ 322.5 ਕਰੋੜ ਰੁਪਏ ਦੀ ਲਾਗਤ ਨਾਲ ਆਕਸੀਕੇਅਰ ਸਿਸਟਮ ਦੀਆਂ 1,50,000 ਇਕਾਈਆਂ ਖ਼ਰੀਦਣ ਲਈ ਪ੍ਰਵਾਨਗੀ ਦਿੱਤੀ ਹੈ। ਇਹ ਡੀਆਰਡੀਓ (DRDO) ਦੁਆਰਾ ਵਿਕਸਿਤ ਕੀਤੀ ਗਈ ਇੱਕ ਵਿਆਪਕ ਪ੍ਰਣਾਲੀ ਹੈ, ਜਿਸ ਰਾਹੀਂ ਮਰੀਜ਼ਾਂ ਨੂੰ ਉਨ੍ਹਾਂ ਦੇ SpO2 ਪੱਧਰਾਂ ਦੀਆਂ ਪਤਾ ਲਗਾਈਆਂ ਕੀਮਤਾਂ ਦੇ ਅਧਾਰ ਉੱਤੇ ਮਰੀਜ਼ਾਂ ਨੂੰ ਨਿਯੰਤ੍ਰਿਤ ਤਰੀਕੇ ਆਕਸੀਜਨ ਮੁਹੱਈਆ ਕਰਵਾਈ ਜਾ ਰਹੀ ਹੈ।

 

ਇਹ ਪ੍ਰਣਾਲੀ ਦੋ ਕਨਫ਼ਿਗਰੇਸ਼ਨਸ ਵਿੱਚ ਵਿਕਸਿਤ ਕੀਤੀ ਗਈ ਹੈ। ਬੁਨਿਆਦੀ ਸੰਸਕਰਣ ਵਿੱਚ 10 ਲਿਟਰ ਦਾ ਇੱਕ ਆਕਸੀਜਨ ਸਿਲੰਡਰ, ਇੱਕ ਪ੍ਰੈਸ਼ਰ ਰੈਗੂਲੇਟਰ–ਕਮ–ਫ਼ਲੋਅ ਕੰਟਰੋਲਰ, ਇੱਕ ਹਿਊਮਿਡੀਫ਼ਾਇਰ ਤੇ ਇੱਕ ਨੇਜ਼ਲ ਕੈਨੂਲਾ ਸ਼ਾਮਲ ਹਨ। ਆਕਸੀਜਨ ਪ੍ਰਵਾਹ ਨੂੰ ਮੇਨੂਅਲ ਤੌਰ ਉੱਤੇ SpO2 ਰੀਡਿੰਗਸ ਦੇ ਅਧਾਰ ਉੱਤੇ ਨਿਯੰਤ੍ਰਤ ਕੀਤਾ ਜਾਂਦਾ ਹੈ। ਸੂਝਬੂਝ ਨਾਲ ਭਰਪੂਰ ਕਨਫ਼ਿਗਰੇਸ਼ਨ ਵਿੱਚ ਇੱਕ ਘੱਟ–ਦਬਾਅ ਵਾਲੇ ਰੈਗੂਲੇਟਰ ਰਾਹੀਂ ਆਕਸੀਜਨ ਵਿੱਚ ਆਟੋਮੈਟਿਕ ਰੈਗੂਲੇਸ਼ਨ ਲਈ ਇੱਕ ਪ੍ਰਣਾਲੀ, ਇਲੈਕਟ੍ਰੌਨਿਕ ਕੰਟਰੋਲ ਸਿਸਟਮ ਅਤੇ ਬੁਨਿਆਦੀ ਸੰਸਕਰਣ ਦੇ ਨਾਲ–ਨਾਲ ਇੱਕ SpO2 ਪ੍ਰੋਬ ਸ਼ਾਮਲ ਹਨ।

 

SpO2 ਅਧਾਰਿਤ ਆਕਸੀਜਨ ਕੰਟਰੋਲ ਸਿਸਟਮ ਮਰੀਜ਼ ਦੇ SpO2 ਪੱਧਰ ਉੱਤੇ ਅਧਾਰਿਤ ਆਕਸੀਜਨ ਦੀ ਖਪਤ ਦਾ ਵਧੀਆ ਉਪਯੋਗ ਕਰਦਾ ਹੈ ਅਤੇ ਪੋਰਟੇਬਲ ਆਕਸੀਜਨ ਸਿਲੰਡਰ ਦੀ ਸਹਿਣਸ਼ੀਲਤਾ ਵਿੱਚ ਪ੍ਰਭਾਵਸ਼ਾਲੀ ਤਰੀਕੇ ਵਾਧਾ ਕਰਦਾ ਹੈ। ਇਸ ਪ੍ਰਣਾਲੀ ਤੋਂ ਪ੍ਰਵਾਹ ਦੀ ਸ਼ੁਰੂਆਤ ਲਈ SpO2 ਦੀ ਸੀਮਾਵਰਤੀ ਕੀਮਤ ਨੂੰ ਹੈਲਥ ਸਟਾਫ਼ ਦੁਆਰਾ ਐਡਜਸਟ ਕੀਤਾ ਜਾ ਸਕਦਾ ਹੈ ਅਤੇ SpO2 ਪੱਧਰਾਂ ਉੱਤੇ ਨਿਰੰਤਰ ਨਿਗਰਾਨੀ ਰੱਖੀ ਜਾਂਦੀ ਹੈ ਤੇ ਉਸ ਨੂੰ ਇਹ ਪ੍ਰਣਾਲੀ ਪ੍ਰਦਰਸ਼ਿਤ ਕਰਦੀ ਹੈ। ਇਸ ਨਾਲ ਕੰਮ ਦਾ ਬੋਝ ਘਟਦਾ ਹੈ ਤੇ ਆਕਸੀਜਨ ਪ੍ਰਣਾਲ ਦੇ ਰੂਟੀਨ ਨਾਪ ਤੇ ਮੇਨੂਅਲ ਐਡਜਸਟਮੈਂਟਸ ਦੀ ਜ਼ਰੂਰਤ ਨੂੰ ਘਟਾ ਕੇ ਹੈਲਥਕੇਅਰ ਪ੍ਰੋਵਾਈਡਰਸ ਨੂੰ ਐਕਸਪੋਜ਼ਰ ਦਿੰਦਾ ਹੈ, ਜਿਸ ਨਾਲ ਟੈਲੀ–ਸਲਾਹ ਦੀ ਸੁਵਿਧਾ ਵੀ ਮਿਲਦੀ ਹੈ। ਇਹ ਆਟੋਮੈਟਿਕ ਪ੍ਰਣਾਲੀ ਘੱਟ SpO2 ਕੀਮਤਾਂ ਤੇ ਪ੍ਰੋਬ ਡਿਸਕਨੈਕਸ਼ਨਸ ਸਮੇਤ ਨਾਕਾਮੀ ਦੇ ਵਿਭਿੰਨ ਦ੍ਰਿਸ਼ਾਂ ਲਈ ਢੁਕਵੀਂ ਆਡੀਓ ਚੇਤਾਵਨੀ ਵੀ ਮੁਹੱਈਆ ਕਰਵਾਉਂਦੀ ਹੈ। ਇਨ੍ਹਾਂ ਆਕਸੀਕੇਅਰ ਪ੍ਰਣਾਲੀਆਂ ਦੀ ਵਰਤੋਂ ਘਰਾਂ, ਕੁਆਰੰਟੀਨ ਸੈਂਟਰਾਂ, ਕੋਵਿਡ ਕੇਅਰ ਸੈਂਟਰਾਂ ਅਤੇ ਹਸਪਤਾਲਾਂ ਵਿੱਚ ਕੀਤੀ ਜਾ ਸਕਦੀ ਹੈ।

 

ਇਸ ਤੋਂ ਇਲਾਵਾ ‘ਨੌਨ–ਰੀਬ੍ਰੀਦਰ ਮਾਸਕਸ’ (NRM); ਆਕਸੀਜਨ ਦੀ ਕਾਰਜਕੁਸ਼ਲ ਵਰਤੋਂ ਲਈ ਆਕਸੀਕੇਅਰ ਸਿਸਟਮਸ ਨਾਲ ਸੰਗਠਤ ਹੁੰਦੇ ਹਨ; ਜਸਿ ਨਾਲ ਆਕਸੀਜਨ ਦੀ 30 ਤੋਂ 40% ਤੱਕ ਦੀ ਬੱਚਤ ਹੁੰਦੀ ਹੈ।

 

ਡੀਆਰਡੀਓ ਨੇ ਭਾਰਤ ‘ਚ ਬਹੁਤ ਸਾਰੇ ਅਜਿਹੇ ਉਦਯੋਗਾਂ ਨੂੰ ਇਹ ਟੈਕਨੋਲੋਜੀ ਟ੍ਰਾਂਸਫ਼ਰ ਕੀਤੀ ਹੈ, ਜੋ ਸਮੁੱਚੇ ਭਾਰਾਤ ਵਿੱਚ ਵਰਤੋਂ ਲਈ ਆਕਸੀਕੇਅਰ ਸਿਸਟਮਸ ਤਿਆਰ ਕਰਨਗੇ।

 

ਮੌਜੂਦਾ ਮੈਡੀਕਲ ਪ੍ਰੋਟੋਕੋਲ ਗੰਭੀਰ ਕਿਸਮ ਅਤੇ ਨਾਜ਼ੁਕ ਕਿਸਮ ਦੇ ਕੋਵਿਡ–19 ਮਰੀਜ਼ਾਂ ਲਈ ਆਕਸੀਜਨ ਥੈਰਾਪੀ ਦੀ ਸਿਫ਼ਾਰਸ਼ ਕਰਦਾ ਹੈ। ਆਕਸੀਜਨ ਉਤਪਾਦਨ, ਟ੍ਰਾਂਸਪੋਰਟ ਤੇ ਸਟੋਰੇਜ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਆਕਸੀਜਨ ਸਿਲੰਡਰ ਪ੍ਰਭਾਵਸ਼ਾਲੀ ਸਿੱਧ ਹੋਏ ਹਨ। ਕੋਵਿਡ ਮਹਾਮਾਰੀ ਦੀ ਮੌਜੂਦਾ ਸਥਿਤੀ ਉੱਤੇ ਵਿਚਾਰ ਕਰਦਿਆਂ, ਜਦੋਂ ਵੱਡੀ ਗਿਣਤੀ ‘ਚ ਵਿਅਕਤੀਆਂ ਨੂੰ ਆਕਸੀਜਨ ਥੈਰਾਪੀ ਦੀ ਜ਼ਰੂਰਤ ਹੈ, ਇਸ ਲਈ ਸਿਰਫ਼ ਪ੍ਰਣਾਲੀ ਦੀ ਕੇਵਲ ਇੱਕੋ ਕਿਸਮ ਦਾ ਸਰੋਤ ਵਿਵਹਾਰਕ ਨਹੀਂ ਹੈ ਕਿਉਂਕਿ ਸਾਰੇ ਨਿਰਮਾਣ ਪਲਾਂਟਸ ਸਿਸਟਮ ਦੇ ਬੁਨਿਆਦੀ ਬਿਲਡਿੰਗ ਬਲਾਕ ਤਿਆਰ ਕਰ ਰਹੇ ਹਨ ਤੇ ਉਹ ਪਹਿਲਾਂ ਹੀ ਆਪਣੀ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਰਹੇ ਹਨ। ਮੌਜੂਦਾ ਸਥਿਤੀ ਵਿੱਚ ਸਿਸਟਮ ਮਿਸ਼ਰਣ ਤੇ ਸੁਮੇਲ, ਇੱਕ ਲਾਭਦਾਇਕ ਵਿਵਸਥਾ ਸਿੱਧ ਹੋਵੇਗਾ। ਕਾਰਬਨ–ਮੈਂਗਨੀਜ਼ ਸਟੀਲ ਸਿਲੰਡਰਾਂ ਦੇ ਮੌਜੂਦਾ ਘਰੇਲੂ ਨਿਰਮਾਤਾਵਾਂ ਦੀ ਸਮਰੱਥਾ ਬਹੁਤ ਸੀਮਤ ਹੈ, ਇੱਕ ਵਿਕਲਪ ਵਜੋਂ, ਡੀਆਰਡੀਓ ਨੇ ਹਲਕੀ ਸਮੱਗਰੀ ਵਾਲੇ ਪੋਰਟੇਬਲ ਸਿਲੰਡਰਾਂ ਦਾ ਸੁਝਾਅ ਦਿੱਤਾ ਹੈ, ਜੋ ਆਮ ਆਕਸੀਜਨ ਸਿਲੰਡਰਾਂ ਲਈ ਬਦਲਾਂ ਵਜੋਂ ਅਸਾਨੀ ਨਾਲ ਕੰਮ ਕਰ ਸਕਦੇ ਹਨ। 

 

*****

 

ਡੀਐੱਸ/ਏਕੇਜੇ


(Release ID: 1718110) Visitor Counter : 256