ਰੇਲ ਮੰਤਰਾਲਾ

ਭਾਰਤੀ ਰੇਲਵੇ ਦੀ ਆਕਸੀਜਨ ਐਕਸਪ੍ਰੈੱਸ ਟ੍ਰੇਨ ਦੀ ਅਗਵਾਨੀ ਕਰਕੇ 9ਵਾਂ ਰਾਜ ਬਨਣ ਜਾ ਰਿਹਾ ਹੈ ਉਤਰਾਖੰਡ


ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨਾਲ ਕਰਨਾਟਕ, ਮਹਾਰਾਸ਼ਟਰ, ਐੱਮਪੀ, ਹਰਿਆਣਾ, ਤੇਲੰਗਾਨਾ, ਰਾਜਸਥਾਨ, ਦਿੱਲੀ ਅਤੇ ਯੂਪੀ ਵਿੱਚ 5735 ਮੀਟ੍ਰਿਕ ਟਨ ਤੋਂ ਵੀ ਅਧਿਕ ਆਕਸੀਜਨ ਪਹੁੰਚਾਈ ਗਈ

375 ਤੋਂ ਵੀ ਅਧਿਕ ਟੈਂਕਰਾਂ ਵਿੱਚ ਭਰਕੇ ਆਕਸੀਜਨ ਵੱਖ-ਵੱਖ ਰਾਜਾਂ ਵਿੱਚ ਪਹੁੰਚਾਈ ਗਈ ਹੈ

90 ਤੋਂ ਵੀ ਅਧਿਕ ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕੀਤੀ ਹੈ

120 ਐੱਮਟੀ ਆਕਸੀਜਨ ਦੇ ਨਾਲ ਪਹਿਲੀ ਆਕਸੀਜਨ ਐਕਸਪ੍ਰੈੱਸ ਅੱਜ ਰਾਤ ਉਤਰਾਖੰਡ ਪਹੁੰਚੇਗੀ

50 ਐੱਮਟੀ ਤੋਂ ਵੀ ਅਧਿਕ ਆਕਸੀਜਨ ਦੇ ਨਾਲ ਪਹਿਲੀ ਆਕਸੀਜਨ ਐਕਸਪ੍ਰੈੱਸ ਅੱਜ ਪੁਣੇ ਪਹੁੰਚੇਗੀ


ਬੰਗਲੁਰੂ ਨੂੰ 120 ਐੱਮਟੀ ਆਕਸੀਜਨ ਪ੍ਰਾਪਤ ਹੋਈ

ਹੁਣ ਤੱਕ ਮਹਾਰਾਸ਼ਟਰ ਵਿੱਚ 293 ਐੱਮਟੀ, ਉੱਤਰ ਪ੍ਰਦੇਸ਼ ਵਿੱਚ ਲਗਭਗ 1630 ਐੱਮਟੀ, ਮੱਧ ਪ੍ਰਦੇਸ਼ ਵਿੱਚ 340 ਐੱਮਟੀ, ਹਰਿਆਣਾ ਵਿੱਚ 812 ਐੱਮਟੀ, ਤੇਲੰਗਾਨਾ ਵਿੱਚ 123 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ, ਕਰਨਾਟਕ ਵਿੱਚ 120 ਐੱਮਟੀ ਅਤੇ ਦਿੱਲੀ ਵਿੱਚ 2383 ਐੱਮਟੀ ਤੋਂ ਵੀ ਅਧਿਕ ਆਕਸੀਜਨ ਉਤਾਰੀ ਗਈ ਹੈ

Posted On: 11 MAY 2021 5:17PM by PIB Chandigarh

ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਅਤੇ ਨਵੇਂ-ਨਵੇਂ ਸਮਾਧਾਨ ਲੱਭ ਕੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਡਿਲੀਵਰੀ ਕਰਕੇ ਮਰੀਜ਼ਾਂ ਨੂੰ ਭਾਰੀ ਰਾਹਤ ਪਹੁੰਚਾਉਣ ਲਈ ਭਾਰਤੀ ਰੇਲਵੇ ਦੀ ਯਾਤਰਾ ਨਿਰੰਤਰ ਜਾਰੀ ਹੈ। ਭਾਰਤੀ ਰੇਲਵੇ ਨੇ ਹੁਣ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 375 ਤੋਂ ਵੀ ਅਧਿਕ ਟੈਂਕਰਾਂ ਵਿੱਚ ਭਰਕੇ ਲਗਭਗ 5735 ਮੀਟ੍ਰਿਕ ਟਨ (ਐੱਮਟੀ) ਐੱਲਐੱਮਓ ਦੀ ਡਿਲੀਵਰੀ ਕੀਤੀ ਹੈ। 

ਕੱਲ੍ਹ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਭਰ ਵਿੱਚ 755 ਮੀਟ੍ਰਿਕ ਟਨ ਐੱਲਐੱਮਓ ਦੀ ਡਿਲੀਵਰੀ ਕੀਤੀ।

90 ਤੋਂ ਵੀ ਅਧਿਕ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਹੁਣ ਤੱਕ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ।

ਇਹ ਭਾਰਤੀ ਰੇਲਵੇ ਦਾ ਹੀ ਯਤਨ ਹੈ ਜਿਸ ਦੇ ਤਹਿਤ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਐੱਲਐੱਮਓ ਪਹੁੰਚਾਈ ਜਾ ਰਹੀ ਹੈ।

ਇਸ ਰੀਲਿਜ਼ ਦੇ ਸਮੇਂ ਤੱਕ ਮਹਾਰਾਸ਼ਟਰ ਵਿੱਚ 293 ਐੱਮਟੀ, ਉੱਤਰ ਪ੍ਰਦੇਸ਼ ਵਿੱਚ ਲਗਭਗ 1630 ਐੱਮਟੀ, ਮੱਧ ਪ੍ਰਦੇਸ਼ ਵਿੱਚ 340 ਐੱਮਟੀ, ਹਰਿਆਣਾ ਵਿੱਚ 812 ਐੱਮਟੀ, ਤੇਲੰਗਾਨਾ ਵਿੱਚ 123 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ, ਕਰਨਾਟਕ ਵਿੱਚ 120 ਐੱਮਟੀ ਅਤੇ ਦਿੱਲੀ ਵਿੱਚ 2383 ਐੱਮਟੀ ਤੋਂ ਵੀ ਅਧਿਕ ਐੱਲਐੱਮਓ ਵੱਖ-ਵੱਖ ਟੈਂਕਰਾਂ ਤੋਂ ਉਤਾਰੀ ਗਈ ਹੈ

ਦੇਹਰਾਦੂਨ (ਉਤਰਾਖੰਡ) ਅਤੇ ਪੁਣੇ (ਮਹਾਰਾਸ਼ਟਰ) ਦੇ ਨੇੜੇ ਸਥਿਤ ਸਟੇਸ਼ਨ ਵੀ ਆਪਣੀ ਪਹਿਲੀ ਆਕਸੀਜਨ ਐਕਸਪ੍ਰੈੱਸ ਦੀ ਅਗਵਾਨੀ ਜਲਦੀ ਹੀ ਕਰਨ ਵਾਲੇ ਹਨ।

ਉਤਰਾਖੰਡ ਵਿੱਚ ਪਹਿਲੀ ਆਕਸੀਜਨ ਐਕਸਪ੍ਰੈੱਸ ਦੇ ਅੱਜ ਰਾਤ ਝਾਰਖੰਡ ਦੇ ਟਾਟਾਨਗਰ ਤੋਂ 120 ਐੱਮਟੀ ਆਕਸੀਜਨ ਲੈ ਕੇ ਪਹੁੰਚਣ ਦੀ ਉਮੀਦ ਹੈ।

ਪੁਣੇ ਵਿੱਚ  ਵੀ ਆਕਸੀਜਨ ਐਕਸਪ੍ਰੈੱਸ ਦੇ ਅੱਜ ਅੰਗੁਲ (ਓਡੀਸ਼ਾ) ਤੋਂ 50 ਐੱਮਟੀ ਤੋਂ ਵੀ ਅਧਿਕ ਆਕਸੀਜਨ ਲੈ ਕੇ ਪਹੁੰਚਣ ਦੀ ਉਮੀਦ ਹੈ।

ਨਵੀਂ ਆਕਸੀਜਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਇੱਕ ਬਹੁਤ ਹੀ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਸੰਬੰਧਿਤ ਅੰਕੜੇ ਹਰ ਸਮੇਂ ਅਪਡੇਟ ਹੁੰਦੇ ਰਹਿੰਦੇ ਹਨ। ਕਈ ਹੋਰ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੀ ਹੁਣ ਕੁੱਝ ਸਮੇਂ ਬਾਅਦ ਰਾਤ ਵਿੱਚ ਆਪਣੀ ਯਾਤਰਾ ਸ਼ੁਰੂ ਕਰਨ ਦੀ ਉਮੀਦ ਹੈ।

****

ਡੀਜੇਐੱਨ/ਐੱਮਕੇਵੀ


(Release ID: 1718051) Visitor Counter : 181