ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਤਰਲ ਆਕਸੀਜਨ ਦੀ ਢੁਲਾਈ ਨੂੰ ਆਸਾਨ ਬਣਾਉਣ ਲਈ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਮਦਦ ਉਪਲੱਬਧ ਕਰਾ ਰਹੀਆਂ ਹਨ


ਵਾਧੂ ਆਈਐੱਸਓ ਕੰਟੇਨਰਸ ਅਤੇ ਸਿਲੰਡਰ ਦੀ ਖਰੀਦ ਲਈ ਆਰਡਰ ਜਾਰੀ ਕੀਤੇ ਗਏ

Posted On: 11 MAY 2021 4:06PM by PIB Chandigarh

ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਅਧੀਨ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਦੇਸ਼ ਦੀ ਇੱਕ ਜ਼ਿੰਮੇਦਾਰ ਕਾਰਪੋਰੇਟ ਨਾਗਰਿਕ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਰਾਸ਼ਟਰ ਦੀ ਲੜਾਈ ਵਿੱਚ ਪੂਰੇ ਧਿਆਨ ਨਾਲ ਸਹਾਇਤਾ ਕਰ ਰਹੀਆਂ ਹਨ। ਇਸ ਕ੍ਰਮ ਵਿੱਚ ਪੀਐੱਸਯੂ ਕੰਪਨੀਆਂ ਤਰਲ ਆਕਸੀਜਨ ਦੀ ਢੁਲਾਈ ਨੂੰ ਹੋਰ ਬਿਹਤਰ ਕਰਨ ਦੀ ਦਿਸ਼ਾ ਵਿੱਚ ਵਿਸ਼ੇਸ਼ ਰੂਪ ਤੋਂ ਕਾਰਜ ਕਰ ਰਹੀਆਂ ਹਨ।

ਇਸ ਸਮੇਂ 12 ਟੈਂਕਰ ਅਤੇ 20 ਆਈ ਐੱਸ ਓ ਕੰਟੇਨਰ ਸੇਵਾ ਵਿੱਚ ਹਨ ਜਿਨ੍ਹਾਂ ਦੀ ਸਮਰੱਥਾ 650 ਮੀਟ੍ਰਿਕ ਟਨ ਹੈ।  ਇਨ੍ਹਾਂ ਅੰਕੜਿਆਂ ਵਿੱਚ ਇਸ ਮਹੀਨੇ  ਦੇ ਅਖੀਰ ਤੱਕ ਵਿਆਪਕ ਵਾਧਾ ਹੋਣ ਦੀ ਸੰਭਾਵਨਾ ਹੈ,  ਕਿਉਂਕਿ ਇਸ ਮਹੀਨੇ ਦੇ ਅਖੀਰ ਤੱਕ ਟੈਂਕਰਾਂ ਦੀ ਸੰਖਿਆ ਵਧਕੇ 26 ਅਤੇ ਆਈਐੱਸਓ ਕੰਟੇਨਰ ਦੀ ਸੰਖਿਆ ਵਧ ਕੇ 117 ਹੋ ਜਾਵੇਗੀ,  ਜਿਨ੍ਹਾਂ ਦੀ ਕੁੱਲ ਸਮਰੱਥਾ 2314 ਮੀਟ੍ਰਿਕ ਟਨ ਹੋਵੇਗੀ। 95 ਆਈਐੱਸਓ ਕੰਟੇਨਰਸ ਖਰੀਦੇ ਜਾ ਰਹੇ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 1940 ਮੀਟ੍ਰਿਕ ਟਨ ਹੋਵੇਗੀ ।  30 ਆਈਐੱਸਓ ਕੰਟੇਨਰਾਂ ਲਈ ਪਹਿਲਾਂ ਹੀ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੀ ਸਮਰੱਥਾ 650 ਮੀਟ੍ਰਿਕ ਟਨ ਦੀ ਹੋਵੇਗੀ ਜਦੋਂ ਕਿ ਬਾਕੀ ਦੇ ਆਈ ਐੱਸਓ ਕੰਟੇਨਰਸ ਲਈ ਮੋਲਤੋਲ ਲਈ ਗੱਲਬਾਤ ਦੀ ਪ੍ਰਕਿਰਿਆ ਜਾਰੀ ਹੈ।

40-50 ਲਿਟਰ ਸਮਰੱਥਾ ਵਾਲੇ 10, 000 ਆਕਸੀਜਨ ਸਿਲੰਡਰ ਦੀ ਖਰੀਦ ਲਈ ਆਰਡਰ ਜਾਰੀ ਕਰ ਦਿੱਤੇ ਗਏ ਹਨ।  300 ਵੱਡੇ ਸਿਲੰਡਰ ਹੋਣਗੇ ਜਿਨ੍ਹਾਂ ਦੀ ਸਮਰੱਥਾ 150 ਤੋਂ 500 ਲਿਟਰ ਅਤੇ 150 ਤੋਂ 450 ਲਿਟਰ ਹੋਵੇਗੀ ।  ਇਨ੍ਹਾਂ ਸਿਲੰਡਰਾਂ ਦੀ ਸਪਲਾਈ ਛੇਤੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇਹ ਕੰਪਨੀਆਂ ਤਰਲ ਆਕਸੀਜਨ ਵੀ ਆਯਾਤ ਕਰ ਰਹੀਆਂ ਹਨ ।  ਬਹਿਰੀਨ,  ਯੂਏਈ,  ਸਾਊਦੀ ਅਰਬ,  ਕੁਵੈਤ ਅਤੇ ਥਾਈਲੈਂਡ ਤੋਂ 900 ਮੀਟ੍ਰਿਕ ਟਨ ਤਰਲ ਆਕਸੀਜਨ ਦਾ ਆਯਾਤ ਕੀਤਾ ਜਾ ਰਿਹਾ ਹੈ ਜੋ ਇਨ੍ਹਾਂ ਦੇਸ਼ਾਂ ਦੇ ਵੱਲੋਂ ਸਹਾਇਤਾ  ਦੇ ਤੌਰ ‘ਤੇ ਦਿੱਤਾ ਜਾ ਰਿਹਾ ਹੈ।  ਇਸ ਦੀ ਪਹਿਲੀ ਖੇਪ ਪਹਿਲਾਂ ਹੀ ਭਾਰਤ ਪਹੁੰਚ ਚੁੱਕੀ ਹੈ।  ਦੂਜੀ ਖੇਪ ਵੀ ਜਲਦੀ ਹੀ ਭਾਰਤ ਆ ਜਾਵੇਗੀ।  ਇਸ ਦੇ ਇਲਾਵਾ 12840 ਮੀਟ੍ਰਿਕ ਟਨ ਤਰਲ ਆਕਸੀਜਨ ਦਾ ਆਯਾਤ ਵਣਜਕ ਅਧਾਰ ‘ਤੇ ਕੀਤਾ ਜਾ ਰਿਹਾ ਹੈ, ਇਸ ਨੂੰ ਮਿਲਾਕੇ ਕੁੱਲ ਆਕਸੀਜਨ ਦਾ ਆਯਾਤ 13740 ਮੀਟ੍ਰਿਕ ਟਨ  ਦੇ ਅੰਕੜੇ ਤੱਕ ਪਹੁੰਚ ਜਾਵੇਗਾ।

*****

ਵਾਈਬੀ


(Release ID: 1717888) Visitor Counter : 225